ਨਾ ਕੋਈ ਸਹਾਰਾ ਨਾ ਕੋਈ ਕਿਨਾਰਾ ਦੱਸੋ ਕਿੱਧਰ ਜਾਵਾਂ ।
ਵਿੱਚ ਹਨੇਰੀ ਰਾਤਾਂ ਦੇ ਪਿਆਰ ਆਪੇ ਹੀ ਠੇਡੇ ਖਾਵਾਂ ।
ਜਿਸਦੀ ਖੁਸ਼ੀ ਲਈ ਮੰਗੀਆਂ ਸੀ ਰੱਬ ਕੋਲੋਂ ਦੁਆਵਾਂ
ਪਰ ਉਹਨਾਂ ਸੱਜਣਾ ਸਾਨੂੰ ਦਿੱਤੇ ਨੇ ਕੁਝ ਹੰਝੂ ਤੇ ਹਾਵਾਂ
ਉਹ ਵੇਲਾ ਸੀ ਜਦੋਂ ਖੁਦ ਦੱਸਦੇ ਸੀ ਲੋਕਾਂ ਨੂੰ ਰਾਹ
ਵਕਤ ਨੇ ਅਜਿਹੀ ਕਰਵਟ ਬਦਲੀ ਖੁਦ ਨੂੰ ਭੁੱਲੀਆਂ ਰਾਵਾਂ ।
ਰਾਤਾਂ ਦੇ ਇਕਲਾਪੇ ਡੰਗਦੇ ਨੇ ਮੈਨੂੰ ਕਾਲੇ ਨਾਗਾਂ ਵਾਂਗੂੰ
ਹੰਝੂ ਪੁੰਝੇ ਨਾ ਆਕੇ ਕੀਹਨੂੰ ਦਿਲ ਦਾ ਦਰਦ ਸੁਣਾਵਾਂ ।
ਚਾਰ -ਚੁਫੇਰੇ ਮਜ਼ਬੂਰੀ ਦੀਆਂ ਕੰਧਾਂ ਵਾਹ ਨਾ ਚੱਲਦੀ ਮੇਰੀ
ਗ਼ਮ ਦੇ ਪੈਂਡੇ ਮੁੱਕਣੇ ਨਹੀਂ ਮੈਂ ਜਾਵਾਂ ਤਾਂ ਕਿੱਧਰ ਜਾਵਾਂ ।
ਸੱਧਰਾਂ ਮੇਰੀਆਂ ਟੋਟੇ ਟੋਟੇ ਹੋਈਆਂ ਆਸਾਂ ਦੇ ਸਾਹ ਉੱਖੜੇ
ਦਿਲ ਦੀ ਲਾਸ਼ ਚੁੱਕੀ ਫਿਰਾਂ ਇਹ ਜਲਾਵਾਂ ਤਾਂ ਕਿਵੇਂ ਜਲਾਵਾਂ
"ਸ਼ਾਇਰ "ਬਣਦਾ ਰਿਹਾ ਹਰੇਕ ਸਖ਼ਸ ਦੀ ਹਮਾਇਤੀ
ਐਪਰ ਹੁਣ ਲੋਕਾਂ ਨੂੰ ਭੁੱਲ ਗਿਆ ਉਹਦਾ ਸਿਰਨਾਵਾਂ ।
ਜਸਵਿੰਦਰ ਸ਼ਾਇਰ ਸੰਚਾਲਕ ਮਹਿਕ ਲਾਇਬ੍ਰੇਰੀ ਪਿੰਡ ਪਪਰਾਲਾ ਡਾਕ ਗਗੜਪੁਰ ਤਹਿ ਗੂਹਲਾ ਜਿਲਾ ਕੈਥਲ ਹਰਿਆਣਾ 136034
PH 9996568220