ਚੇਅਰਪਰਸਨ ਰੈਡ ਕਰਾਸ ਬਾਲ ਭਵਨ ਸੰਯੋਗਿਤਾ ਅਗਰਵਾਲ ਵਿਸ਼ੇਸ਼ ਤੌਰ 'ਤੇ ਹੋਏ ਸ਼ਾਮਲ
ਲੁਧਿਆਣਾ, ਅਗਸਤ 2019 ( ਮਨਜਿੰਦਰ ਗਿੱਲ )- 15 ਅਗਸਤ-2019 ਨੂੰ ਜਿਲਾ ਰੈਡ ਕਰਾਸ ਸੋਸਾਇਟੀ, ਲੁਧਿਆਣਾ ਵਲੋਂ ਆਜ਼ਾਦੀ ਦਿਹਾੜਾ ਸਮਾਗਮ ਰੈਡ ਕਰਾਸ ਬਾਲ ਭਵਨ, ਸਰਾਭਾ ਨਗਰ, ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿਚ ਜਿਲਾ ਰੈਡ ਕਰਾਸ ਸੋਸਾਇਟੀ, ਲੁਧਿਆਣਾ ਦੇ ਚੇਅਰਪਰਸਨ ਸੰਯੋਗਿਤਾ ਅਗਰਵਾਲ ਧਰਮ ਪਤਨੀ ਮਾਨਯੋਗ ਡਿਪਟੀ ਕਮਿਸ਼ਨਰ, ਲੁਧਿਆਣਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।ਇਸ ਮੌਕੇ ਉਹਨਾਂ ਦੇ ਨਾਲ ਬਲਬੀਰ ਚੰਦ ਏਰੀ, ਕਾਰਜ਼ਕਾਰੀ ਸੱਕਤਰ, ਇੰਡੀਅਨ ਰੈਡ ਕਰਾਸ ਸੁਸਾਇਟੀ, ਲੁਧਿਆਣਾ ਵੀ ਹਾਜ਼ਰ ਸਨ। ਆਜ਼ਾਦੀ ਦਿਹਾੜਾ ਸਮਾਗਮ ਵਿੱਚ ਬੱਚਿਆਂ ਵਲੋ ਡਾਂਸ, ਸੰਗੀਤ ਆਦਿ ਦਾ ਪ੍ਰੋਗਾਰਮ ਕੀਤਾ ਗਿਆ। ਸਮਾਗਮ ਉਪਰੰਤ ਚੇਅਰਪਰਸਨ ਵਲੋਂ ਬੱਚਿਆਂ ਨੂੰ ਲੱਡੂ ਅਤੇ ਖਾਣ ਪੀਣ ਦਾ ਸਮਾਨ ਵੰਡਿਆ ਗਿਆ। ਇਸ ਤੋ ਇਲਾਵਾ ਚੇਅਰਪਰਸਨ ਵਲੋਂ ਰੈਡ ਕਰਾਸ ਵਿਰਧ ਆਸ਼ਰਮਅਤੇ ਰੈਡ ਕਰਾਸ ਵਿਖੇ ਸਥਿਤੀ ਗੂੰਗੇ ਬਹਿਰੇ ਸਕੂਲ ਦਾ ਮੁਆਇਨਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਪਰਸਨ ਵੱਲੋਂ ਸਿਵਲ ਹਸਪਤਾਲ, ਲੁਧਿਆਣਾ ਦਾ ਵੀ ਦੌਰਾ ਕੀਤਾ ਅਤੇ ਗਰੀਬ ਵਿਅਕਤੀਆਂ/ਔਰਤਾਂ ਨੂੰ ਫ਼ਲ ਮਿਠਾਇਆ ਵੀ ਵੰਡੀਆ ਗਈਆ।