ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਗ਼ਾਲਿਬ ਖੁਰਦ ਵਿੱਚ ਸੰਤ ਸਵਾਮੀ ਭਗਵਾਨਪੁਰੀ ਜੀ ਕੁਟੀਆ ਵਿਖੇ ਸਾਲਾਨਾ ਜੋੜ ਮੇਲਾ ਵਿਆਸ ਪੂਜਾ ਤੇ ਸਾਲਾਨਾ ਭੰਡਾਰਾ 24 ਜੁਲਾਈ ਨੂੰ ਸਮੂਹ ਇਲਾਕਾ ਨਿਵਾਸੀਆਂ ਤੇ ਸਾਧ ਸੰਗਤ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਭਗਵਾਨਪੁਰੀ ਸਪੋਰਟਸ ਕਲੱਬ ਦੇ ਮੈਂਬਰ ਸੁਰਿੰਦਰ ਸਿੰਘ ਗੋਗੀ ਗਾਲਿਬ ਨੇ ਦੱਸਿਆ ਕਿ ਕੁਟੀਆ ਦੇ ਮੌਜੂਦਾ ਸੁਆਮੀ ਸੰਤ ਸੁਖਦੇਵ ਸਿੰਘ ਮੁਨੀ ਪੁਰੀ ਦੇ ਅਸਥਾਨ ਤੇ ਵਿਆਸ ਪੂਜਾ ਕਰਨਗੇ ਤੇ ਸੰਗਤਾਂ ਪਵਿੱਤਰ ਅਸਥਾਨ ਤੇ ਨਤਮਸਤਕ ਹੋ ਕੇ ਮੱਥਾ ਟੇਕਣ ਗਈਆਂ।ਇਸ ਅਸਥਾਨ ਤੇ ਰਾਗੀ ਢਾਡੀ ਕਵੀਸ਼ਰੀ ਜਥਿਆਂ ਦੇ ਇਲਾਵਾ ਕਲਾ ਕਰ ਦਰਬਾਰ ਤੇ ਆਪਣੀ ਹਾਜ਼ਰੀ ਲਵਾਉਣਗੇ।ਇਸ ਭੰਡਾਰੇ ਕੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਣਗੀਆਂ। ਇਸ ਡੇਰੇ ਵਿੱਚ ਲੰਗਰ ਅਤੁੱਟ ਵਰਤਾਏ ਜਾਣਗੇ।ਉਨ੍ਹਾਂ ਦੱਸਿਆ ਕਿ ਹਰ ਸਾਲ ਵੇ ਇਸ ਭੰਡਾਰੇ ਵਿੱਚ ਪਿੰਡ ਗਾਲਿਬ ਖੁਰਦ, ਗਾਲਿਬ ਕਲਾਂ,ਗਾਲਿਬ ਰਣ ਸਿੰਘ ਫਤਹਿਗੜ੍ਹ ਸਿਬੀਆ, ਸ਼ੇਖਦੌਲਤ, ਸ਼ੇਰਪੁਰ ਕਲਾਂ, ਸ਼ੇਰਪੁਰ ਖੁਰਦ ਦੇ ਪਿੰਡਾਂ ਦੀਆਂ ਸੰਗਤਾਂ ਦਾ ਵੱਡਾ ਯੋਗਦਾਨ ਆਇਆ ਹੈ।