ਪ੍ਰੈਸ ਕਲੱਬ ਰਜਿਸਟਰਡ ਜਗਰਾਉਂ ਵੱਲੋ ਨਵੀ ਡਾਇਰੈਕਟਰੀ ਰਿਲੀਜ਼ ਕੀਤੀ ਗਈ

ਜਗਰਾਓਂ 12 ਜੁਲਾਈ  (ਅਮਿਤ ਖੰਨਾ  )
ਪ੍ਰੈਸ ਕਲੱਬ ਰਜਿਸਟਰਡ ਜਗਰਾਉਂ ਦੇ ਨਵੇ ਹੋਏ ਚੂਨਾਬ ਤੇ ਪਦਾਅਧਿਕਾਰਿਆ ਵਾ ਮੈਂਬਰੋ ਦੀ ਨਵੀਂ ਡਾਇਰੈਕਟਰੀ ਅੱਜ ਐਸ ਡੀ ਐਮ ਆਫਿਸ ਵਿੱਖੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ,ਤੇ ਤਹਿਸੀਲਦਾਰ ਮਨਮੋਹਨ ਕੋਸ਼ਿਕ ਜੀ ਨੇ ਆਪਣੇ ਕਰ ਕਮਲਾ ਨਾਲ ਰਿਲੀਜ਼ ਕੀਤੀ।ਇਸ ਮੌਕੇ ਤੇ ਦੋਨੋ ਅਫਸਰ ਸਾਹਿਬਾਨ ਨੇ ਨਵੇਂ ਬਣੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਤੇ ਕਲੱਬ ਦੇ ਸਾਰੇ ਮੈਂਬਰਾ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਜੀ ਨੇ ਕਿਹਾ ਕਿ ਪ੍ਰੈਸ ਕਲੱਬ ਜਗਰਾਓਂ ਨੇ ਜੋ ਜਿੰਮੇਵਾਰੀ ਓਹਨਾ ਨੂ ਸੌਂਪੀ ਹੈ।ਉਹ ਪੂਰੇ ਦਿਲੋਂ ਇਸ ਨੂੰ ਨਿਭਾਉਣ ਗੈ ਤੇ ਸਾਰੇ ਮੇਮਬਰਾਂ ਨੂੰ ਇਕ ਮਾਲਾ ਵਿੱਚ ਪਰੋ ਕੇ ਰੱਖਣ ਗੈ ਅਤੇ ਸਾਰਿਆਂ ਦੇ ਕੰਮ ਲਈ ਹਮੇਸ਼ਾ ਰੇਡੀ ਰਹਿਣ ਗੈ ਇਸ ਮੌਕੇ ਓਹਨਾ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਤੇ ਪ੍ਰੈਸ ਕਲੱਬ ਦੇ ਸਰਪ੍ਰਸਤ ਓਮ ਪ੍ਰਕਾਸ਼ ਭੰਡਾਰੀ,ਪ੍ਰਧਾਨ ਅਮਰਜੀਤ ਸਿੰਘ ਮਾਲਵਾ,ਸੀਨੀਅਰ ਵਾਇਸ ਪ੍ਰਧਾਨ ਵਿਸ਼ਾਲ ਅਤਰੇ,ਸੈਕਟਰੀ ਸੁਖਦੀਪ ਨਾਹਰ,ਜੋਆਇਨ ਸੈਕਟਰੀ ਅਮਿਤ ਖੰਨਾ,ਪੀ ਆਰ ਓ ਦੀਪਕ ਜੈਨ,ਦਵਿੰਦਰ ਜੈਨ,ਬਲਜੀਤ ਗੋਲਡੀ,ਰਣਜੀਤ ਸਿੱਧਵਾਂ,ਕ੍ਰਿਸ਼ਨ ਵਰਮਾ,ਚਰਨਜੀਤ ਸਿੰਘ ਚੰਨ ਆਦਿ ਮੌਜੂਦ ਸਨ।