ਜੇ ਇੱਕ ਮਹੀਨੇ ਚ ਰਾਏਕੋਟ ਰੋਡ ਸੜਕ ਨਾ ਬਣੀ ਤਾਂ ਲੱਗੇਗਾ ਵੱਡਾ ਧਰਨਾ

ਜਗਰਾਉਂ (ਅਮਿਤ ਖੰਨਾ )ਨੌਜ਼ਵਾਨਾ ਸਮੇਤ ਸੁੱਖ ਜਗਰਾਉਂ ਨੇ ਦਿੱਤਾ SDM ਧਾਲੀਵਾਲ ਨੂੰ ਮੰਗ ਪੱਤਰ ।ਅੱਜ ਜਗਰਾਉਂ ਅਤੇ ਆਸ ਪਾਸ ਦੇ ਇਲਾਕੇ ਦੇ ਨੌਜ਼ਵਾਨਾਂ ਵੱਲੋਂ SDM ਨਰਿੰਦਰ ਸਿੰਘ ਧਾਲੀਵਾਲ ਨੂੰ 2 ਮੰਗ ਪੱਤਰ ਸੌਪੇਂ ਗਏ । ਸੁੱਖ ਜਗਰਾਉਂ ਨੇ ਦੱਸਿਆ ਵੀ ਪਹਿਲੇ ਮੰਗ ਪੱਤਰ ਚ ਝਾਂਸੀ ਰਾਣੀ ਚੌਂਕ ਤੋਂ ਲੈ ਕੇ ਗੁਰੂ ਦਾ ਭੱਠਾ ਤੱਕ ਸੜਕ ਨੂੰ ਪਹਿਲ ਦੇ ਅਧਾਰ ਤੇ ਬਣਾਇਆ ਜਾਵੇ । ਜੇ ਇੱਕ ਮਹੀਨੇ ਦੇ ਅੰਦਰ ਇਹ ਸੜਕ ਨਾ ਬਣੀ ਤਾਂ ਵੱਡੇ ਰੂਪ ਚ ਧਰਨਾ ਲਾਇਆ ਜਾਵੇਗਾ , ਜਿਹਦੇ ਚ ਪੂਰੇ ਪੰਜਾਬ  ਦੇ ਨਾਮਵਰ ਚਿਹਰਿਆਂ ਸਮੇਤ ਵੱਡੀ ਗਿਣਤੀ ਚ ਪਿੰਡਾਂ ਦੇ ਲੋਕ ਪਹੁੰਚਣਗੇ । ਦੂਜੇ ਮੰਗ ਪੱਤਰ ਚ ਪੁਰਾਣਾ ਅੱਡਾ ਰਾਏਕੋਟ ਚ ਬਣਿਆ ਬੱਸ ਅੱਡਾ ਨੂੰ ਵਧੀਆ ਤੇ ਨਿਵੇਕਲਾ ਬਣਾਇਆ ਜਾਵੇ । ਬੇਅੰਤ ਗਿੱਲ ਨੇ ਦੱਸਿਆ ਵੀ ਇਹ ਬੱਸ ਅੱਡਾ ਅਗਵਾੜ ਲਧਾਈ ਦੀ ਜਗਾਹ ਚ ਸਥਿਤ ਹੈ ਸੋ ਅਗਵਾੜ ਵਾਸੀਆਂ ਦੀ ਮੰਗ ਹੈ ਵੀ ਇਸ ਬੱਸ ਅੱਡੇ ਨੂੰ ਵਧੀਆ ਤੇ ਨਵੇਕਲੇ ਢੰਗ ਨਾਲ ਬਣਾਇਆ ਜਾਵੇ ।ਸੁੱਖ ਜਗਰਾਉਂ ਨੇ ਕਿਹਾ ਵੀ ਸਾਡੇ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਦੇਖੋ ਵੀ ਸਾਨੂੰ ਅਜੇ ਸੜਕਾਂ ਬਣਾਓਣ ਲਈ ਮੰਗ ਪੱਤਰ ਦੇਣੇ ਪੈ ਰਹੇ ਹਨ ਤੇ ਪੰਜਾਬ ਦੇ ਲੀਡਰ ਗੂੜੀ ਨੀਂਦ ਸੌਂ ਰਹੇ ਹਨ । ਉਹਨਾਂ ਕਿਹਾ ਵੀ ਵਿਕਾਸ ਦੇ ਨਾਮ ਤੇ ਸਾਡੇ ਲੋਕਾਂ ਨਾਲ ਧੋਖਾ ਹੋਇਆ ਹੈ । ਸਮੇਂ ਦੀ ਸਰਕਾਰਾਂ ਆਪਣੇ ਵਾਅਦੇ ਪੂਰੇ ਕਰਨ ਚ ਫੇਲ ਸਾਬਤ ਹੋਈਆਂ ਹਨ । SDM ਨਰਿੰਦਰ ਸਿੰਘ ਧਾਲੀਵਾਲ ਨੇ ਭਰੋਸਾ ਦਵਾਇਆ ਕੀ ਇਹ ਸੜਕ ਪਹਿਲ ਦੇ ਅਧਾਰ ਤੇ ਬਣਾਈ ਜਾਵੇਗੀ ਤੇ ਅੱਡਾ ਰਾਏਕੋਟ ਚ ਬਣਿਆ ਬੱਸ ਅੱਡਾ ਨੂੰ ਵਧੀਆ ਬਣਾਓਣ ਲਈ ਨਗਰ ਕੌਂਸਲ ਨੂੰ ਇਹ ਮੰਗ ਪੱਤਰ ਭੇਜ ਦਿੱਤਾ ਜਾਵੇਗਾ । ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਵੀ ਹਾਜ਼ਰ ਸਨਇਸ ਮੌਕੇ ਬੇਅੰਤ ਗਿੱਲ, ਅਮਰਪ੍ਰੀਤ ਸਿੰਘ ਲਾਡੀ, ਪ੍ਰਿਤਪਾਲ ਸਿੰਘ ਬੌਵੀ, ਨਵਜੋਤ ਮਾਨ,  ਪ੍ਰਭਜੋਤ ਰਾਏ, ਰਮਨ ਸਿੱਧੂ, ਪਰਮਦੀਪ ਸਿੱਧੂ , ਨਵਦੀਪ ਸਿੰਘ ਅਤੇ ਜਗਦੇਵ ਜੋਰਾ ਹਾਜ਼ਿਰ ਸਨ ।