ਜਥੇਬੰਦੀ ਦਾ ਪੋਸਟਰ ਕੀਤਾ ਗਿਆ ਰਿਲੀਜ਼..

ਮਹਿਲ ਕਲਾਂ/ ਬਰਨਾਲਾ- ਜਨਵਰੀ 2021  (ਗੁਰਸੇਵਕ ਸਿੰਘ ਸੋਹੀ ) 

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਜ਼ਿਲਾ ਮੋਗਾ ਦੀ ਮੀਟਿੰਗ  ਡਾ ਮਹਿੰਦਰ ਸਿੰਘ ਗਿੱਲ ਸਰਪ੍ਰਸਤ ਪੰਜਾਬ ਦੀ ਪ੍ਰਧਾਨਗੀ ਹੇਠ  ਰੌਇਲ ਢਾਬਾ ਮਾਛੀਕੇ  ਮੋਗਾ+ਬਰਨਾਲਾ ਰੋਡ ਵਿਖੇ ਹੋਈ।  ਇਸ ਮੀਟਿੰਗ ਵਿੱਚ ਡਾਕਟਰ ਰਮੇਸ਼ ਕੁਮਾਰ ਬਾਲੀ ਸੂਬਾ ਪ੍ਰਧਾਨ ਦੇ  ਭਰਾ ਸੰਤ ਕਸ਼ਮੀਰ ਸਿੰਘ ਬਾਲੀ ਦੇ ਅਕਾਲ ਚਲਾਣਾ ਕਰ ਜਾਣ ਤੇ  ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਬਲਾਕ ਮੁਹਾਲੀ ਵੱਲੋਂ ਜਾਰੀ ਕੀਤਾ ਗਿਆ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼ ਕੀਤਾ ਗਿਆ । ਦਿੱਲੀ ਕਿਸਾਨੀ ਧਰਨੇ ਦੀ ਹਮਾਇਤ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਅੱਜ ਤੱਕ 45-46  ਜਥੇਬੰਦੀਆਂ ਦੇ  ਨੁਮਾਇੰਦਿਆਂ ਵੱਲੋਂ  ਸਰਕਾਰ ਨਾਲ 9 ਗੇੜਾਂ ਦੀ ਮੀਟਿੰਗ ਹੋ ਚੁੱਕੀ ਹੈ।ਪਰ ਮੋਦੀ ਸਰਕਾਰ ਤੇ ਕੰਨ ਤੇ ਜੂੰ ਨਹੀਂ ਸਰਕੀ  । ਹੱਡ ਚੀਰਵੀਂ ਠੰਢ ਵਿੱਚ ਸਾਡੇ ਬਜ਼ੁਰਗ,, ਬੱਚੇ,, ਨੌਜਵਾਨ ,,ਸਾਡੀਆਂ ਔਰਤਾਂ ਖੁੱਲ੍ਹੇ ਆਸਮਾਨ ਥੱਲੇ ਮੋਦੀ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹਨ ।ਐਮ.ਪੀ.ਏ.ਪੀ ਸਖਤ ਸ਼ਬਦਾਂ ਵਿਚ ਮੋਦੀ ਸਰਕਾਰ ਦੀ ਨਿਖੇਧੀ ਕਰਦੀ ਹੈ।ਉਨ੍ਹਾਂ ਹੋਰ ਕਿਹਾ ਕਿ ਦਿੱਲੀ ਸੰਘਰਸ਼ ਜਿੰਨਾ ਲੰਬਾ ਚੱਲੇਗਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੂਰੇ ਪੰਜਾਬ ਵਿਚੋਂ ਜ਼ਿਲ੍ਹਾ ਵਾਈਜ਼  ਫਰੀ ਮੈਡੀਕਲ ਕੈਂਪਾਂ ਵਿੱਚ ਡਾਕਟਰਾਂ ਦੀਆਂ ਡਿਊਟੀਆਂ ਲਗਾ ਕੇ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਲਈ ਦਿਨ ਰਾਤ ਫਰੀ ਮੈਡੀਕਲ ਦਵਾਈਆਂ ਦੀ  ਸੇਵਾ ਕਰਦੇ ਰਹਿਣਗੇ । ਡਾ ਗੁਰਮੁਖ ਸਿੰਘ ਚੇਅਰਮੈਨ , ਡਾ ਸਤਨਾਮ ਸਿੰਘ ਮੀਨੀਆਂ ਸਲਾਹਕਾਰ ਨੇ  ਸਾਰੇ ਸਾਥੀਆਂ ਨੂੰ ਨਵੇਂ ਸਾਲ ਦੀਆਂ,, ਲੋਹੜੀ ਦੀਆਂ ਅਤੇ ਮਾਘੀ ਦੀਆਂ  ਮੁਬਾਰਕਾਂ ਦਿੱਤੀਆਂ। ਡਾ. ਸਵਰਨਜੀਤ ਸਿੰਘ ਜਨਰਲ ਸਕੱਤਰ ਨੇ ਸਟੇਜ ਦੀ ਜ਼ਿੰਮੇਵਾਰੀ ਬਾਖੂਬੀ ਨਾਲ ਨਿਭਾਈ। ਡਾ ਜਸਪਾਲ ਸਿੰਘ ਕੈਸ਼ੀਅਰ ਨੇ ਅਹੁਦਾ ਸੰਭਾਲਦੇ ਹੋਏ ਹਿਸਾਬ ਕਿਤਾਬ ਰੱਖਣ ਦਾ ਪੂਰਨ ਭਰੋਸਾ ਦਿੱਤਾ।  ਇਸ ਮੀਟਿੰਗ ਵਿਚ ਡਾ ਗੁਰਤੇਜ ਸਿੰਘ ਸੈਦੋਕੇ, ਡਾ ਬਲਰਾਜ ਸੰਘਾ ਠੱਠੀ ਭਾਈ ਬਾਘਾਪੁਰਾਣਾ,,  ਡਾ ਜਗਜੀਤ ਸਿੰਘ ਕਿਸ਼ਨਪੁਰਾ ਬਲਾਕ ਧਰਮਕੋਟ,,  ਡਾ ਸਤਨਾਮ ਸਿੰਘ ਮੀਨੀਆ ,, ਡਾ ਗੋਰਾ ਸਿੰਘ ਖੋਟੇ,'  ਡਾ ਹਰਦੀਪ ਸ਼ਰਮਾ ਸੈਦੋਕੇ ,, ਡਾ.ਪਰਗਟ ਸਿੰਘ ਚੇਅਰਮੈਨ ਮਾਛੀਕੇ''  ਡਾ ਕੁਲਦੀਪ ਸਿੰਘ ਜਿਲ੍ਹਾ  ਪ੍ਰੈੱਸ ਸਕੱਤਰ  ਸ਼ਾਮਲ ਸਨ।