ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਵਿੱਦਿਆ ਭਾਰਤੀ ਕਾਰਜਕਾਰੀ ਪਰਿਵਾਰ ਪ੍ਰਬੋਧਨ ਸ਼੍ਰੀ ਵਿਜਯ ਅਨੰਦ ਜੀ ਦਾ ਹੋਇਆ ਆਗਮਨ

ਜਗਰਾਓਂ 3 ਦਸੰਬਰ (ਅਮਿਤ ਖੰਨਾ ,ਪੱਪੂ  ) ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਵਿੱਦਿਆ ਭਾਰਤੀ ਕਾਰਜਕਾਰੀ ਪਰਿਵਾਰ ਪ੍ਰਬੋਧਨ ਸ਼੍ਰੀ ਵਿਜਯ ਅਨੰਦ ਜੀ ਦਾ ਆਗਮਨ ਹੋਇਆ ਅਤੇ ਉਹਨਾਂ ਦੇ ਨਾਲ ਸ਼੍ਰੀ ਦੀਪਕ ਵਰਮਾ ਜੀ ਸਨ । ਸ਼੍ਰੀ ਵਿਜਯ ਅਨੰਦ ਜੀ ਨੇ ਸਕੂਲ ਸਟਾਫ ਦੀ ਮੀਟਿੰਗ ਵਿੱਚ ਪਰਿਵਾਰ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਪਰਿਵਾਰ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ, ਛੋਟੀ ਮੋਟੀ ਨੋਕ ਝੋਕ ਦੇ ਚਲਦਿਆਂ ਵੀ ਸਾਨੂੰ ਆਪਸੀ ਪਿਆਰ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ, ਸਾਡੀ ਸੰਸਕ੍ਰਿਤੀ ਵਿੱਚ ਬੱਚਿਆਂ ਨੂੰ ਦੇਸ਼ ਨਾਲ ਪਿਆਰ ਕਰਨਾ, ਵੱਡਿਆਂ ਦਾ ਆਦਰ ਮਾਣ ਕਰਨਾ, ਨੂੰਹ ਸੱਸ ਦਾ ਪਿਆਰ, ਬੱਚਿਆਂ ਨੂੰ ਛੋਟੀਆਂ ਛੋਟੀਆਂ ਕਹਾਣੀਆਂ ਸੁਣਾ ਕੇ ਪ੍ਰੇਰਿਤ ਕਰਨਾ, ਮਾਤ ਭੂਮੀ ਨਾਲ ਪਿਆਰ ਇਹ ਸਾਰੀਆਂ ਗੱਲਾਂ ਦਾ ਗਿਆਨ ਦੇਣਾ ਲਾਜ਼ਮੀ ਹੈ ਕਿਉੰਕਿ ਜੋ ਗੱਲਾਂ ਪੁਰਾਣੀ (ਭਾਰਤੀ) ਸੰਸਕ੍ਰਿਤੀ ਵਿੱਚ ਸੀ ਉਹ ਅੱਜ ਅਲੋਪ ਹੋ ਚੁੱਕੀਆਂ ਹਨ ਇਸ ਲਈ ਲੋੜ ਹੈ ਉਹਨਾਂ ਨੂੰ ਮੁੜ ਸੁਰਜੀਤ ਕਰਨਾ।ਪਰਿਵਾਰ ਇੱਕ - ਮੁੱਠ ਕਰਨ ਲਈ ਇੱਕਠੇ ਭੋਜਨ ਕਰਨਾ, ਧਾਰਮਿਕ ਸਥਾਨ ਦੀ ਸੈਰ, ਘਰ ਵਿੱਚ ਪਾਠ - ਪੂਜਾ, ਸ਼ਾਲੀਨ ਭਾਸ਼ਾ, ਸਾਦਾ ਪਹਿਰਾਵਾ, ਸ਼ਰਮ ਰੂਪੀ ਗਹਿਣਾ, ਝੁਕਣਾ, ਗਿਆਨ ਵੰਡਣਾ, ਆਤਮਾ ਨੂੰ ਸ਼ੁੱਧ ਰੱਖਣਾ ਜਿਹੇ ਢੰਗ ਅਪਨਾ ਕੇ ਅਸੀਂ ਆਪਣੇ ਪਰਿਵਾਰ ਨੂੰ ਟੁੱਟਣ ਤੋਂ ਬਚਾਅ ਸਕਦੇ ਹਾਂ।ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਮਨ ਦੇ ਭਾਵ ਸਾਂਝੇ ਕਰਦਿਆਂ ਕਿਹਾ ਕਿ ਇਹ ਸੰਸਕਾਰ ਹੀ ਹੈ ਜੋ ਸਾਨੂੰ ਆਪਣੇ ਪਰਿਵਾਰ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ। ਚੁਗਲੀ, ਨਿੰਦਿਆ, ਝੂਠ, ਕ੍ਰੋਧ ਰੂਪੀ ਵਿਕਾਰਾਂ ਨੂੰ ਦੂਰ ਕਰਕੇ ਅਸੀਂ ਇੱਕ ਖੁਸ਼ਹਾਲ ਜੀਵਨ ਜੀਅ ਸਕਦੇ ਹਾਂ।