ਜਗਰਾਓਂ 20 ਲੱਖ ਦੀ ਲਾਗਤ ਨਾਲ ਮੁੱਖ ਹਰੀ ਸਿੰਘ ਸੂਆ ਰੋਡ ਦਾ ਨਿਰਮਾਣ ਕਾਰਜ ਸ਼ੁਰੂ  

      ਜਗਰਾਉਂ (ਅਮਿਤ ਖੰਨਾ ) ਜਗਰਾਉਂ   ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੇ ਉਦਮ ਸਦਕਾ ਨਿਰਮਾਣ ਕਾਰਜ ਸ਼ੁਰੂ ਹੋਇਆ। 20 ਲੱਖ ਦੀ ਲਾਗਤ ਨਾਲ ਬੇਹਦ ਖਸਤਾ ਹਾਲਤ ਸੜਕ ਦੇ ਨਵ-ਨਿਰਮਾਣ ਕਾਰਜਾਂ ਦਾ ਸੋਮਵਾਰ ਨੂੰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਚੇਅਰਮੈਨ ਕਾਕਾ ਗਰੇਵਾਲ ਤੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਵੱਲੋਂ ਉਦਘਾਟਨ ਕੀਤਾ ਗਿਆ। ਵਰਣਨਯੋਗ ਹੈ ਕਿ ਇਸ ਮੁੱਖ ਸੜਕ 'ਤੇ ਜਿੱਥੇ ਕਈ ਹਸਪਤਾਲ ਪੈਂਦੇ ਹਨ, ਉਥੇ ਏਸ਼ੀਆ ਦੀ ਦੂਜੀ ਅਨਾਜ ਮੰਡੀ ਸਮੇਤ ਨੈਸ਼ਨਲ ਹਾਈਵੇ ਨੂੰ ਜੁੜਣ ਵਾਲੀ ਸੜਕ ਕਾਰਨ ਇਸ ਸੜਕ 'ਤੇ ਰੋਜ਼ਾਨਾ ਵੱਡੀ ਆਵਾਜਾਈ ਰਹਿੰਦੀ ਹੈ। ਸੜਕ ਦੇ ਬੁਰੀ ਤਰਾਂ੍ਹ ਟੁੱਟੀ ਤੇ ਟੋਏ ਪਏ ਹੋਣ ਕਾਰਨ ਰਾਹਗੀਰ ਮੁਸ਼ਕਲਾਂ ਨਾਲ ਜੂਝਦੇ ਸਨ। ਇਸ 'ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਆਪਣੇ ਅਧਿਕਾਰ ਖੇਤਰ ਵਿਚ ਪੈਂਦੀ ਇਹ ਸੜਕ ਦੇ ਨਿਰਮਾਣ ਕਾਰਜਾਂ ਨੂੰ ਹਰੀ ਝੰਡੀ ਦਿੱਤੀ। ਇਸ ਮੌਕੇ ਚੇਅਰਮੈਨ ਦਾਖਾ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੇ ਨਿਰਮਾਣ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਕਿ ਇਸ ਸੜਕ ਦਾ ਨਿਰਮਾਣ 20 ਤੋਂ 30 ਦਿਨਾਂ ਦੇ ਵਿਚ ਮੁਕੰਮਲ ਹੋ ਜਾਵੇਗਾ। ਇਸ 'ਤੇ 19.70 ਲੱਖ ਰੁਪਏ ਖਰਚ ਆਵੇਗਾ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ, ਬਲਾਕ ਪ੍ਰਧਾਨ ਫੀਨਾ ਸਭਰਵਾਲ, ਦਿਹਾਤੀ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, , ਐਡਵੋਕੇਟ ਵਰਿੰਦਰ ਸਿੰਘ, ਪਰਮਜੀਤ ਸਿੰਘ ਗਿੱਦੜਵਿੰਡੀ, ਜੇਈ ਪਰਮਿੰਦਰ ਸਿੰਘ ਢੋਲਣ, ਰਿਪਨ ਝਾਂਜੀ, ਸੁਪਰਵਾਈਜਰ ਅਵਤਾਰ ਸਿੰਘ, ਰਾਜ ਭਾਰਦਵਾਜ ਤੇ ਗੋਪਾਲ ਸ਼ਰਮਾ ਆਦਿ ਹਾਜ਼ਰ ਸਨ।