You are here

ਕਿਸਾਨੀ ਸੰਘਰਸ਼ ਦੇ ਦੋ 278 ਵੇਂ ਦਿਨ ਜਗਰਾਉਂ ਰੇਲਵੇ ਪਾਰਕ ਵਿਚ 1856 ਚ ਅੰਗਰੇਜ਼ ਹਕੂਮਤ ਨਾਲ ਟੱਕਰ ਲੈਣ ਵਾਲੇ ਯੋਧਿਆਂ ਨੂੰ ਕੀਤਾ ਯਾਦ  

ਜਗਰਾਉਂ, 5 ਜੁਲਾਈ ( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ ) 

ਅੱਜ ਦੇ ਦਿਨ 1856 ਚ ਅੰਗਰੇਜੀ ਹਕੂਮਤ ਖਿਲਾਫ ਟੱਕਰ ਲੈਣ ਵਾਲੇ ਪਹਿਲੇ ਯੋਧੇ ਸੂਰਬੀਰ ਸਨ ਬਾਬਾ ਮਹਾਰਾਜ ਸਿੰਘ ਬਾਬਾ ਥੀਰ ਸਿੰਘ ਨੋਰੰਗੀ ਦੇ ਡੇਰੇ ਨਾਲ ਸਬੰਧਤ ਮਹਾਰਾਜ ਸਿੰਘ ਨੇ 1849 ਚ ਲਾਹੋਰ ਦਰਬਾਰ ਅੰਗਰੇਜਾਂ ਦੇ ਕਬਜੇ ਚ ਆ ਜਾਣ ਤੋ ਬਾਅਦ ਅੰਗਰੇਜਾਂ ਖਿਲਾਫ ਬਗਾਵਤ ਕੀਤੀ ਸੀ। ਅੰਗਰੇਜਾਂ ਵਲੋਂ ਗ੍ਰਿਫਤਾਰ ਕਰਕੇ ਸਿੰਗਾਪੁਰ ਜੇਲ ਚ ਕੈਦ ਕਰ ਦਿੱਤੇ ਗਏ ਸਨ ਜਿਥੇ ਜੀਭ ਦੇ ਕੈਂਸਰ ਕਾਰਣਂ ਓਹ ਸ਼ਹੀਦ ਹੋ ਗਏ  ਸਨ। 278 ਵੇਂ ਦਿਨ ਚ ਪੁੱਜੇ ਸਥਾਨਕ ਰੇਲ ਪਾਰਕ ਜਗਰਾਂਓ ਦੇ ਧਰਨੇ ਚ ਧਰਨਾਕਾਰੀਆਂ ਵਲੋਂ ਦੋ ਮਿੰਟ ਦਾ ਮੋਨ ਧਾਰ ਕੇ ਸੰਤ ਸਿਪਾਹੀ ਮਹਾਰਾਜ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ।ਇਸ ਸਮੇਂ ਧਰਨਾ ਕਾਰੀਆਂ ਨੇ ਬੀਤੀ 29 ਜੂਨ ਨੂੰ ਸਿੰਘੂ ਬਾਰਡਰ ਤੋਂ ਚੋਰੀ ਹੋਏ ਪਿੰਡ ਗੁਰੂਸਰ ਕਾਉਂਕੇ ਦੇ ਟਰਾਲੇ ਨੂੰ ਚੁਰਾਉਣ ਦੇ ਦੋਸ਼ੀਆਂ ਨੂੰ ਸਖਤ ਸਜਾ ਦੇਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਵੱਡੀ ਸ਼ਰਮ ਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਚੋਰ ਬਾਦਲ ਅਕਾਲੀ ਦਲ ਦਾ ਗਾਲਬ ਕਲਾਂ ਪਿੰਡ ਨਾਲ ਸਬੰਧਤ ਜਗਰਾਂਓ ਇਲਾਕੇ ਦਾ ਸੀਨੀਅਰ ਆਗੂ ਹੈ। ਇਸ ਸਬੰਧੀ ਸੋਸ਼ਲ ਮੀਡੀਆ ਤੇ ਞਾਈਰਲ ਹੋਈਆਂ ਹਜਾਰਾਂ ਪੋਸਟਾਂ ਚ ਲੋਕਾਂ ਨੇ ਇਸ ਘਟਨਾ ਦੀ ਰੱਜ ਕੇ ਨਿਖੇਧੀ ਕੀਤੀ ਹੈ।ਇਸ ਸਮੇਂ ਬੋਲਦਿਆਂ ਕਿਸਾਨ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 8 ਜੁਲਾਈ ਨੂੰ ਜਗਰਾਂਓ ਸਿਧਵਾਂਬੇਟ ਬਲਾਕ ਦੇ ਕਿਸਾਨ ਸਵੇਰੇ 9:30 ਵਜੇ ਜੀ ਟੀ ਰੋਡ ਜਗਰਾਂਓ ਤੇ ਮੇਨ ਚੌਕ ਚ ਪੁਲ ਦੇ ਹੇਠਾਂ ਇਕਤਰ ਹੋ ਕੇ ਸ਼ਹਿਰ ਚ ਮਾਰਚ ਕਰਦਿਆਂ ਤੇਲ ਡੀਜਲ ਰਸੋਈ ਗੈਸ ਤੇ ਆਮ ਵਸਤਾਂ ਦੀਆਂ ਕੀਮਤਾਂ ਚ ਵਾਧੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।ਮੋਰਚੇ ਵਲੋਂ 6 ਜੁਲਾਈ ਦਾ ਬਿਜਲੀ ਸਪਲਾਈ ਸਬੰਧੀ ਪਟਿਆਲਾ ਧਰਨਾ ਮੁਲਤਵੀ ਕਰ ਦਿਤਾ ਗਿਆ ਹੈ।ਇਸ  ਸਮੇ ਦਰਸ਼ਨ ਸਿੰਘ ਗਾਲਬ,ਹਰਭਜਨ ਸਿੰਘ,ਜਗਦੀਸ਼ ਸਿੰਘ ਆਦਿ ਹਾਜ਼ਰ ਸਨ।