You are here

ਕਾਤਲਾ ਨੂੰ ਗ੍ਰਿਫਤਾਰ ਕਰਨ ਲਈ ਥਾਣਾ ਹਠੂਰ ਅੱਗੇ ਦਿੱਤਾ ਰੋਸ ਧਰਨਾ

ਹਠੂਰ,6,ਜੁਲਾਈ-(ਕੌਸ਼ਲ ਮੱਲ੍ਹਾ/ਗੁਰਸੇਵਕ ਸਿੰਘ ਸੋਹੀ)-ਇਲਾਕੇ ਦੇ ਪਿੰਡ ਲੱਖਾ ਦੇ ਬਜੁਰਗ ਜੋੜੇ ਦੇ ਕਾਤਲਾ ਨੂੰ ਜਲਦੀ ਗ੍ਰਿਫਤਾਰ ਕਰਵਾਉਣ ਸਬੰਧੀ ਅੱਜ ਉੱਘੇ ਸਮਾਜ ਸੇਵਕ ਬਲੌਰ ਸਿੰਘ ਸੇਖੋਂ ਅਤੇ ਯੂਥ ਆਗੂ ਅਮਨਦੀਪ ਸਿੰਘ ਸੇਖੋਂ ਦੀ ਅਗਵਾਈ ਹੇਠ ਪੰਜਾਬ ਪੁਲਿਸ ਥਾਣਾ ਹਠੂਰ ਅੱਗੇ ਰੋਸ ਧਰਨਾ ਦਿੱਤਾ ਗਿਆ।ਇਸ ਰੋਸ ਧਰਨੇ ਵਿਚ ਪਿੰਡ ਲੱਖਾ ਅਤੇ ਇਲਾਕੇ ਦੇ ਇਨਸਾਫ ਪਸੰਦ ਲੋਕਾ ਨੇ ਭਾਰੀ ਗਿਣਤੀ ਵਿਚ ਸਮੂਲੀਅਤ ਕੀਤੀ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ,ਸਾਬਕਾ ਫੌਜੀ ਯੂਨੀਅਨ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਪ੍ਰਧਾਨ ਕੈਪਟਨ ਬਲੌਰ ਸਿੰਘ ਭੰਮੀਪੁਰਾ,ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ,ਐਸ ਸੀ ਵਿੰਗ ਦੇ ਹਲਕਾ ਪ੍ਰਧਾਨ ਪ੍ਰਦੀਪ ਸਿੰਘ ਅਖਾੜਾ ਅਤੇ ਬਲੌਰ ਸਿੰਘ ਲੱਖਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ 22 ਜੂਨ ਨੂੰ ਹਰੀ ਚੰਦ ਅਤੇ ਸ਼ਾਤੀ ਦੇਵੀ ਦਾ ਘਰ ਵਿਚ ਹੀ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ ਸੀ ਪਰ ਅੱਜ 15 ਦਿਨ ਬੀਤ ਜਾਣ ਦੇ ਬਾਵਜੂਦ ਹਠੂਰ ਪੁਲਿਸ ਨੇ ਕਿਸੇ ਵੀ ਕਾਤਲ ਨੂੰ ਗ੍ਰਿਫਤਾਰ ਨਹੀ ਕੀਤਾ।ਜਿਸ ਤੋ ਪੁਲਿਸ ਦੀ ਢਿੱਲੀ ਕਾਰਜਗਾਰੀ ਜੱਗ ਜਾਹਿਰ ਹੋ ਰਹੀ ਹੈ ਅਤੇ ਇਸ ਦੂਹਰੇ ਕਤਲ ਨਾਲ ਇਲਾਕੇ ਵਿਚ ਦਹਿਸਤ ਦਾ ਮਹੌਲ ਹੈ।ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਵਿਚ ਲੋਕਾ ਦਾ ਪੁਲਿਸ ਤੋ ਵਿਸਵਾਸ ਖਤਮ ਹੋ ਚੁੱਕਾ ਹੈ।ਇਸ ਮੌਕੇ ਉਨ੍ਹਾ ਲੋਕ ਏਕਤਾ ਜਿੰਦਾਬਾਦ ਅਤੇ ਪੁਲਿਸ ਦੀ ਢਿੱਲੀ ਕਾਰਜਗਾਰੀ ਮੁਰਦਾਵਾਦ ਦੇ ਨਾਅਰੇ ਲਾ ਕੇ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਸੀ ਆਈ ਏ ਸਟਾਫ ਜਗਰਾਓ ਦੇ ਇੰਚਾਰਜ ਨਿਸਾਨ ਸਿੰਘ ਅਤੇ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਧਰਨਾਕਾਰੀਆ ਨੂੰ ਵਿਸ਼ਵਾਸ ਦਿਵਾਇਆ ਕਿ 15 ਦਿਨਾ ਵਿਚ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਧਰਨਾਕਾਰੀਆ ਨੇ ਪੁਲਿਸ ਪ੍ਰਸਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਤਲ ਗ੍ਰਿਫਤਾਰ ਨਾ ਕੀਤੇ ਤਾਂ 21 ਜੁਲਾਈ ਦਿਨ ਬੁੱਧਵਾਰ ਨੂੰ ਸਵੇਰੇ ਦਸ ਵਜੇ ਥਾਣਾ ਹਠੂਰ ਵਿਖੇ ਅਣਮਿੱਥੇ ਸਮੇਂ ਲਈ ਰੋਸ ਧਰਨਾ ਦੇ ਕੇ ਹਠੂਰ-ਜਗਰਾਓ ਮੇਨ ਰੋਡ ਜਾਮ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਜਿਲ੍ਹਾ ਪ੍ਰੀਸਦ ਮੈਬਰ ਦਰਸਨ ਸਿੰਘ ਲੱਖਾ,ਗੁਰਚਰਨ ਸਿੰਘ ਸਿੱਧੂ,ਸਰਬਜੀਤ ਸਿੰਘ ਹਠੂਰ,ਗੁਰਪ੍ਰੀਤ ਸਿੰਘ ਸਿੱਧਵਾ,ਨਿਰਮਲ ਸਿੰਘ ਜੈਲਦਾਰ,ਹਰਪ੍ਰੀਤ ਸਿੰਘ ਲੱਖਾ,ਡਾ:ਭਜਨ ਸਿੰਘ ਲੱਖਾ,ਮਨਜੀਤ ਸਿੰਘ ਲੱਖਾ,ਸੁਰਿੰਦਰ ਸਿੰਘ,ਅਜੈਬ ਸਿੰਘ,ਬਲਰਾਜ ਸਿੰਘ ਗਿੱਲ,ਮਨਜੀਤ ਸਿੰਘ ਬਿੱਟੂ,ਕੇਵਲ ਸਿੰਘ,ਪਾਲ ਸਿੰਘ,ਸੁਰਜੀਤ ਸਿੰਘ ਲੱਖਾ,ਸਰਦੂਲ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾ ਹਾਜ਼ਰ ਸਨ।