ਲੁਧਿਆਣਾ

ਪੰਜਾਬ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਦੇ ਭੇਸ ਚ ਭਾਜਪਾ ਵਰਕਰਾਂ ਤੇ ਹਮਲੇ  ਕੀਤੇ

ਜਗਰਾਓਂ 10 ਜਨਵਰੀ (ਅਮਿਤ ਖੰਨਾ)-ਪੀਐੱਮ ਮੋਦੀ ਦੀ ਿਫ਼ਰੋਜ਼ਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਜਾਂਦੇ ਭਾਜਪਾ ਵਰਕਰਾਂ ਤੇ ਹੋਏ ਹਮਲਿਆਂ ਨੂੰ ਭਾਜਪਾ ਆਗੂਆਂ ਨੇ ਕਾਂਗਰਸ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਗੁੰਡਿਆਂ ਨੇ ਪੁਲਿਸ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਦੇ ਭੇਸ ਚ ਭਾਜਪਾ ਵਰਕਰਾਂ ਤੇ ਹਮਲੇ ਕੀਤੇ ਹਨ ਜਿਸ ਦਾ ਜਵਾਬ ਚੋਣਾਂ ਚ ਕਾਂਗਰਸ ਨੂੰ ਦਿੱਤਾ ਜਾਵੇਗਾ।ਰੈਲੀ ਵਿਚ ਜਗਰਾਓਂ ਤੋਂ ਗਏ ਵਰਕਰਾਂ ਤੇ ਰਸਤੇ ਚ ਹੋਏ ਹਮਲੇ ਚ ਜ਼ਖ਼ਮੀ ਹੋਏ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਮੰਡਲ ਪ੍ਰਧਾਨ ਹਨੀ ਗੋਇਲ ਤੇ ਹੋਰ ਵਰਕਰਾਂ ਦਾ ਹਾਲ ਪੁੱਛਣ ਜਗਰਾਓਂ ਆਏ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਤੇ ਸਾਬਕਾ ਪ੍ਰਧਾਨ ਪੋ੍. ਰਾਜਿੰਦਰ ਭੰਡਾਰੀ ਨੇ ਕਿਹਾ ਕਾਂਗਰਸ ਦਾ ਇਤਿਹਾਸ ਹੈ ਕਿ ਇਹ ਫੁੱਟ ਪਾਊ ਤੇ ਦੰਗੇ ਕਰਵਾਉਣ ਦੀ ਨੀਤੀ ਅਪਣਾ ਕੇ ਸੱਤਾ ਹਾਸਲ ਕਰਨ ਦੀ ਚਾਲ ਚੱਲਦੀ ਹੈ ਤੇ ਇਹੀ ਨੀਤੀ ਕਾਂਗਰਸ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਪੀਐੱਮ ਮੋਦੀ ਦੀ ਰੈਲੀ ਸਮੇਂ ਚੱਲਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਰੈਲੀ ਜਾਂਦੀਆਂ ਭਾਜਪਾ ਵਰਕਰਾਂ ਦੀ 3248 ਬੱਸਾਂ ਨੂੰ ਕਾਂਗਰਸੀ ਗੁੰਡਿਆਂ ਨੇ ਰਸਤੇ ਵਿਚ ਰੋਕ ਕੇ ਵਰਕਰਾਂ ਨਾਲ ਪੁਲਿਸ ਦੀ ਮੌਜੂਦਗੀ 'ਚ ਕੁੱਟਮਾਰ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਉਨ੍ਹਾਂ ਨੂੰ ਮਾਣ ਹੈ ਕਿ ਉਹ ਭਾਜਪਾ ਦੇ ਵਰਕਰ ਹੈ। ਉਨ੍ਹਾਂ ਕਿਹਾ ਸੂਬੇ ਦੇ ਅਧਿਕਾਰੀਆਂ ਵੱਲੋਂ ਵਰਕਰਾਂ ਦਾ ਹਾਲ ਜਾਣਨ ਆਉਣ ਨਾਲ ਵਰਕਰਾਂ ਦਾ ਹੌਸਲਾ ਵਧਾਇਆ ਹੈ ਤੇ ਪਹਿਲਾਂ ਨਾਲੋਂ ਦੁੱਗਣੇ ਹੋ ਕੇ ਪਾਰਟੀ ਦਾ ਕੰਮ ਕਰਨਗੇ। ਇਸ ਮੌਕੇ ਸੂਬਾ ਕਾਰਜਕਾਰਣੀ ਮੈਂਬਰ ਡਾ. ਰਾਜਿੰਦਰ ਸ਼ਰਮਾ, ਜ਼ਿਲ੍ਹਾ ਜਨਰਲ ਸੈਕਟਰੀ ਪ੍ਰਦੀਪ ਜੈਨ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਸਰਜੀਵਨ ਬਾਂਸਲ, ਮੋਨੂੰ ਗੋਇਲ, ਦਰਸ਼ਨ ਲਾਲ ਸੰਮੀ, ਬਲਦੇਵ ਗੋਇਲ, ਰਾਜੇਸ਼ ਲੂੰਬਾ, ਹਿਤੇਸ਼ ਗੋਇਲ, ਅਨਮੋਲ ਕਤਿਆਲ, ਸ਼ੈਟੀ, ਹਰੀ ਓਮ ਵਰਮਾ, ਰਾਜੇਸ਼ ਬੌਬੀ, ਗਗਨ ਸ਼ਰਮਾ, ਮੋਹਿਤ ਗਰਗ, ਅੁਕੰਸ਼ ਗੋਇਲ, ਰਿੰਪੀ ਮਲਹੋਤਰਾ ਆਦਿ ਹਾਜ਼ਰ ਸਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਭਾਵਨਾ ਨਾਲ ਮਨਾਇਆ 

ਜਗਰਾਓਂ 10 ਜਨਵਰੀ (ਅਮਿਤ ਖੰਨਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ੍ਟ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਖੇ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ ੍ਟ ਸਵੇਰ ਤੋਂ ਹੀ ਸੰਗਤਾਂ ਗੁਰੂ ਘਰਾਂ ਵਿਖੇ ਨਤਮਸਤਕ ਹੁੰਦੀਆਂ ਰਹੀਆਂ ੍ਟ ਸਜਾਏ ਦੀਵਨਾਂ ਵਿਚ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਕੀਰਤਨ ਤੇ ਕਥਾ ਸਰਵਣ ਕੀਤਾ ੍ਟ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਸਜਾਏ ਦੀਵਾਨਾਂ ਵਿਚ ਕੀਰਤਨੀ ਜਥਿਆਂ ਨੇ ਕੀਰਤਨ, ਕਵੀਸ਼ਰੀ ਤੇ ਢਾਡੀ ਜਥਿਆ ਨੇ ਵਾਰਾਂ ਗਾਇਣ ਕਰਕੇ ਗੁਰੂ ਸਾਹਿਬ ਜੀ ਦੇ ਜੀਵਨ ਪ੍ਰਤੀ ਜਾਣੂ ਕਰਵਾਇਆ ੍ਟ ਇਸ ਦੌਰਾਨ ਵੱਖ-ਵੱਖ ਖਾਣ-ਪੀਣ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ ੍ਟ ਇਸ ਮੌਕੇ ਚੇਅਰਮੈਨ ਮਕਲੀਤ ਸਿੰਘ ਦਾਖਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਵਿਧਾਇਕਾ ਸਰਵਜੀਤ ਕੌਰ ਮਾਣੰੂਕੇ, ਵਿਧਾਇਕ ਜਗਤਾਰ ਸਿੰਘ ਜੱਗਾ, ਐਸ.ਆਰ. ਕਲੇਰ, ਭਾਗ ਸਿੰਘ ਮੱਲਾ, ਗੁਰਦੀਪ ਸਿੰਘ ਭੈਣੀ (ਤਿੰਨੇ ਸਾਬਕਾ ਵਿਧਾਇਕ), ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਪ੍ਰਧਾਨ ਜਤਿੰਦਰਪਾਲ ਰਾਣਾ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਐਡਵੋਕੇਟ ਅਮਰਜੀਤ ਸਿੰਘ ਲਾਂਬਾ, ਐਡਵੋਕੇਟ ਜਰਨੈਲ ਸਿੰਘ ਖਹਿਰਾ, ਨੰਬਰਦਾਰ ਹਰਚਰਨ ਸਿੰਘ ਤੂਰ, ਐਡਵੋਕੇਟ ਵਰਿੰਦਰ ਸਿੰਘ ਕਲੇਰ ਆਦਿ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ੍ਟ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮਨਾਉਣਾ ਚੰਗੀ ਗੱਲ ਹੈ, ਪਰ ਇਸ ਦੇ ਨਾਲ-ਨਾਲ ਸਾਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਘਰ-ਘਰ ਪਹੁੰਚਾਉਣ ਦੀ ਵੀ ਵੱਡੀ ਲੋੜ ਹੈ ਤਾਂ ਜੋ ਜਿਸ ਮਕਸਦ ਲਈ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਹੈ, ਉਸ ਦੀ ਪ੍ਰਾਪਤੀ ਹੋ ਸਕੇਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਉੱਜਲ ਸਿੰਘ ਮੈੱਡ ਕੁਲਬੀਰ ਸਿੰਘ ਸਰਨਾ, ਰਵਿੰਦਰਪਾਲ ਸਿੰਘ ਮੈੱਡ, ਇਕਬਾਲ ਸਿੰਘ ਨਾਗੀ, ਬਲਵਿੰਦਰ ਪਾਲ ਸਿੰਘ ਮੱਕੜ, ਗੁਰਚਰਨ ਸਿੰਘ ਚੱਢਾ, ਇੰਦਰਪਾਲ ਸਿੰਘ ਬਛੇਰ। , ਗਗਨਦੀਪ ਸਰਨਾ , ਚਰਨਜੀਤ ਸਰਨਾ , ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਐਸ ਐਚ ਓ ਦਾ ਕੀਤਾ ਸਵਾਗਤ

ਹਠੂਰ,10,ਜਨਵਰੀ-(ਕੌਸ਼ਲ ਮੱਲ੍ਹਾ)-ਮਾਰਕੀਟ ਕਮੇਟੀ ਹਠੂਰ ਦੇ ਡਾਇਰੈਕਟਰ ਬੂੜਾ ਸਿੰਘ ਗਿੱਲ ਵੱਲੋ ਅੱਜ ਪੁਲਿਸ ਥਾਣਾ ਹਠੂਰ ਦੇ ਨਵ-ਨਿਯੁਕਤ ਐਸ ਐਚ ਓ ਸਿਵਕੰਵਲ ਸਿੰਘ ਦਾ ਭਰਵਾ ਸਵਾਗਤ ਕੀਤਾ ਗਿਆ।ਇਸ ਮੌਕੇ ਡਾਇਰੈਕਟਰ ਬੂੜਾ ਸਿੰਘ ਗਿੱਲ ਨੇ ਹਠੂਰ ਇਲਾਕੇ ਦੀਆ ਵੱਖ-ਵੱਖ ਸਮੱਸਿਆਵਾ ਹੱਲ ਕਰਵਾਉਣ ਲਈ ਵਿਚਾਰ-ਵਟਾਦਰਾ ਕੀਤਾ ਅਤੇ ਐਸ ਐਚ ਓ ਸਿਵਕੰਵਲ ਸਿੰਘ ਨੇ ਵਿਸਵਾਸ ਦਿਵਾਇਆ ਕਿ ਹਠੂਰ ਇਲਾਕੇ ਦੀਆ ਸਾਰੀਆ ਸਮੱਸਿਆਵਾ ਨੂੰ ਜਲਦੀ ਹੱਲ ਕੀਤਾ ਜਾਵੇਗਾ ਅਤੇ ਹਰ ਕੇਸ ਦੀ ਨਿਰਪੱਖ ਜਾਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜਿਕਰਯੋਗ ਹੈ ਕਿ ਇਸ ਤੋ ਪਹਿਲਾ 2014 ਵਿਚ ਵੀ ਸਿਵਕੰਵਲ ਸਿੰਘ ਥਾਣਾ ਹਠੂਰ ਵਿਖੇ ਬਤੌਰ ਐਸ ਐਚ ਓ ਦੀ ਡਿਊਟੀ ਨਿਭਾਅ ਚੁੱਕੇ ਹਨ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਮਨੋਹਰ ਲਾਲ,ਏ ਐਸ ਆਈ  ਸੁਲੱਖਣ ਸਿੰਘ,ਐਡਵੋਕੇਟ ਗੁਰਮੇਲ ਸਿੰਘ ਧਾਲੀਵਾਲ,ਜਸਵਿੰਦਰ ਸਿੰਘ ਅਖਾੜਾ,ਇੰਦਰਜੀਤ ਸਿੰਘ ਕਾਲਾ,ਗੁਰਸੇਵਕ ਸਿੰਘ,ਜਸਵੀਰ ਸਿੰਘ,ਜੱਗਾ ਸਿੰਘ ਗਿੱਲ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਐਸ ਐਚ ਓ ਸਿਵਕੰਵਲ ਸਿੰਘ ਦਾ ਸਵਾਗਤ ਕਰਦੇ ਹੋਏ ਡਾਇਰੈਕਟਰ ਬੂੜਾ ਸਿੰਘ ਗਿੱਲ ਅਤੇ ਹੋਰ।

 ਪੰਜਾਬ ਸਰਕਾਰ ਦਾ ਪੁੱਤਲਾ ਸਾੜਿਆ

ਹਠੂਰ,10,ਜਨਵਰੀ-(ਕੌਸ਼ਲ ਮੱਲ੍ਹਾ)-ਦਲਿਤ ਪਰਿਵਾਰ ਦੀ ਮ੍ਰਿਤਕ ਲੜਕੀ ਕੁਲਵੰਤ ਕੌਰ ਰਸੂਲਪੁਰ ਨੂੰ ਜਗਰਾਓ ਪੁਲਿਸ ਵੱਲੋ ਨਜਾਇਜ ਹਿਰਾਸਤ ਵਿਚ ਰੱਖ ਕੇ ਮੌਤ ਦੇ ਮੂੰਹ ਵਿਚ ਭੇਜਣ ਵਾਲੇ ਮੁੱਖ ਦੋਸੀ ਡੀ ਐਸ ਪੀ ਗੁਰਿੰਦਰ ਸਿੰਘ ਬੱਲ,ਚੌਕੀ ਇੰਚਾਰਜ ਏ ਐਸ ਆਈ ਰਾਜਵੀਰ ਸਿੰਘ ਅਤੇ ਫਰਜੀ ਬਣੇ ਗਵਾਹ ਸਾਬਕਾ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋ ਅੱਜ ਕਿਸਾਨਾ ਅਤੇ ਮਜਦੂਰਾ ਨੇ ਇਕੱਠੇ ਹੋ ਕੇ ਪਿੰਡ ਮਾਣੂੰਕੇ ਵਿਖੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾ,ਯੂਥ ਆਗੂ ਪਰਮਜੀਤ ਸਿੰਘ ਮਾਣੂੰਕੇ,ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸੀਆ ਦੀ ਗ੍ਰਿਫਤਾਰੀ ਨਹੀ ਕਰ ਰਹੇ ਅਤੇ ਦੋਸੀਆ ਨੂੰ ਬਚਾ ਰਹੇ ਹਨ।ਉਨ੍ਹਾ ਕਿਹਾ ਕਿ ਜੇਕਰ ਕਿਸੇ ਆਮ ਵਿਅਕਤੀ ਤੇ ਕੋਈ ਵੀ ਮੁਕੱਦਮਾ ਦਰਜ ਕਰ ਦਿੱਤਾ ਜਾਦਾ ਹੈ ਤਾ ਪੁਲਿਸ ਉਸ ਵਿਅਕਤੀ ਨੂੰ ਕੁਝ ਹੀ ਘੰਟਿਆ ਵਿਚ ਫੜ੍ਹ ਲੈਦੀ ਹੈ ਪਰ ਸਾਡੇ ਦੇਸ ਦਾ ਕਾਨੂੰਨ ਗਰੀਬਾ ਲਈ ਕੁਝ ਹੋਰ ਅਤੇ ਧਨਾਟ ਵਿਅਕਤੀਆ ਲਈ ਹੋਰ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਦੋਸੀਆ ਨੂੰ ਜਲਦੀ ਗ੍ਰਿਫਤਾਰ ਨਹੀ ਕੀਤਾ ਜਾਦਾ ਤਾਂ ਇਨਸਾਫ ਪਸੰਦ ਜੱਥੇਬੰਦੀਆ 26 ਜਨਵਰੀ ਤੋ ਪੁਲਿਸ ਥਾਣਾ ਸਿੱਟੀ ਜਗਰਾਓ ਵਿਖੇ ਅਣਮਿਥੇ ਸਮੇਂ ਲਈ ਰੋਸ ਧਰਨਾ ਦੇਣਗੀਆ।ਇਸ ਮੌਕੇ ਉਨ੍ਹਾ ਨਾਲ ਜੱਗਾ ਸਿੰਘ,ਚਰਨ ਸਿੰਘ,ਹਰਪ੍ਰੀਤ ਸਿੰਘ,ਗੁਰਮੀਤ ਕੌਰ,ਹਰਜੀਤ ਕੌਰ,ਮੋਠੂ ਸਿੰਘ,ਬਲਦੇਵ ਸਿੰਘ,ਮਨਜੀਤ ਕੌਰ,ਟੀਟੂ ਸਿੰਘ,ਸਰਬਜੀਤ ਸਿੰਘ,ਬਲਜੀਤ ਕੌਰ ਤੋ ਇਲਾਵਾ ਵੱਡੀ ਗਿਣਤੀ ਵਿਚ ਮਾਣੂੰਕੇ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੰਜਾਬ ਸਰਕਾਰ ਦਾ ਪੁਤਲਾ ਸਾੜਦੇ ਹੋਏ ਕਿਸਾਨ ਅਤੇ ਮਜਦੂਰ।

ਗਾਲਿਬ ਕਲਾਂ ਦੇ ਸਕੂਲ ਚ ਪ੍ਰਿੰਸੀਪਲ ਮੈਨੀ ਨੇ ਅਹੁਦਾ ਸੰਭਾਲਿਆ  

ਜਗਰਾਉਂ , 10 ਜਨਵਰੀ ( ਬਲਦੇਵ ਜਗਰਾਉਂ)  ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਸੰਜੀਵ ਕੁਮਾਰ ਮੈਨੀ ਜੀ ਨੇ ਮਿਤੀ 08/01/2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਅਤੇ ਅਹੁਦਾ ਸੰਭਾਲਦਿਆਂ ਸਮੁੱਚੇ ਸਟਾਫ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਸਭ ਦੇ ਸਹਿਯੋਗ ਨਾਲ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਸਕੂਲ ਨੂੰ ਬੁਲੰਦੀਆਂ ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰਾ ਵਿਖੇ  ਸੱਤ ਸਾਲ ਸੇਵਾਵਾਂ ਨਿਭਾਈਆਂ।  ਇਸ ਮੌਕੇ ਸਟਾਫ ਤੋਂ ਇਲਾਵਾ ਬਲਾਕ ਨੋਡਲ ਅਫਸਰ ਸਿੱਧਵਾਂ ਬੇਟ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਵੀ ਹਾਜ਼ਰ ਸਨ।  

23 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਨਵੀਂ ਸੜਕ ਦਾ ਕੰਮ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਸ਼ੁਰੂ ਕਰਵਾਇਆ 

ਜਗਰਾਓਂ 9 ਜਨਵਰੀ (ਅਮਿਤ ਖੰਨਾ)-ਪਿੰਡ ਸ਼ੇਰਪੁਰ ਕਲਾਂ-ਅਮਰਗੜ੍ਹ ਕਲੇਰਾਂ ਰੋਡ ਤੋਂ ਰਾਮ ਬਾਗ ਨੂੰ ਜਾਣ ਵਾਲੇ ਰਸਤੇ ਤੇ 21 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਤਿਆਰ ਹੋਣ ਸੜਕ,ਪਿੰਡ ਸ਼ੇਰਪੁਰ ਕਲਾਂ ਵਿਖੇ 13 ਲੱਖ ਰੁਪਏ ਦੀ ਲਾਗਤ ਨਾਲ ਬੌਰੀਆ ਸਿੱਖਾਂ ਦੇ ਸ਼ਮਸ਼ਾਨ ਘਾਟ ਨੂੰ ਜਾਣ ਵਾਲੇ ਰਸਤੇ ਤੇ ਨਵੀਂ ਸੜਕ ਅਤੇ ਸ਼ੇਰਪੁਰ ਕਲਾਂ-ਲੀਲਾਂ ਰੋਡ ਤੋਂ ਤੱਪੜ ਹਰਨੀਆਂ ਵਾਲੇ ਕੱਚੇ ਰਸਤੇ ਤੇ 23 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਨਵੀਂ ਸੜਕ ਦਾ ਕੰਮ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਸ਼ੁਰੂ ਕਰਵਾਇਆ ਗਿਆ।ਇਸ ਮੌਕੇ ਸਰਪੰਚ ਸਰਬਜੀਤ ਸਿੰਘ ਖਹਿਰਾ,ਡਾਇਰੈਕਟਰ ਸੁਖਦੇਵ ਸਿੰਘ ਤੂਰ,ਐਡਵੋਕੇਟ ਵਰਿੰਦਰ ਸਿੰਘ ਕਲੇਰ,ਜੇ.ਈ ਪਰਮਿੰਦਰ ਸਿੰਘ,ਮਨੀ ਗਰਗ,ਪ੍ਰਹਿਲਾਦ ਸਿੰਗਲਾ,ਜਗਦੀਪ ਮੱਲ੍ਹਾ,ਜਗਦੀਪ ਸਿੰਘ ਕਾਉਂਕੇ,ਪੰਚ ਜਗਦੇਵ ਸਿੰਘ,ਪੰਚ ਬਖਤੌਰ ਸਿੰਘ,ਪੰਚ ਸੁਖਦੇਵ ਸਿੰਘ,ਪੰਚ ਮਹਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਹਰਬੰਸ ਸਿੰਘ, ਭਗਵੰਤ ਸਿੰਘ ਤੂਰ,ਸਵਰਨ ਸਿੰਘ ਅਤੇ ਸੁਦਾਗਰ ਸਿੰਘ ਆਦਿ ਹਾਜ਼ਰ ਸਨ।

ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਵਿਖੇ ਮਨਾਇਆ ਗਿਆ ਗੁਰਪੁਰਬ

ਜਗਰਾਓਂ 9 ਜਨਵਰੀ (ਅਮਿਤ ਖੰਨਾ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ, ਜਗਰਾਉਂ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਬੱਚਿਆਂ ਨੂੰ ਆਨਲਾਈਨ ਗੁਰੂ ਸਾਹਿਬਾਨ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ। ਸਕੂਲ ਵਿਖੇ ਵੀ ਅਧਿਆਪਕਾਂ ਦੁਆਰਾ ਵਾਹਿਗੁਰੂ ਜਾਪ, ਮੂਲਮੰਤ੍ਰ ਜਾਪ ਤੇ ਸ਼ਬਦ ਗਾਇਨ ਦਾ ਆਯੋਜਨ ਕੀਤਾ ਗਿਆ। ਅੰਤ ਵਿੱਚ ਪਰਸ਼ਾਦ ਦਾ ਵਿਤਰਨ ਕਰਕੇ ਇਸ ਸ਼ੁਭ ਦਿਹਾੜੇ ਦਾ ਸਨਮਾਨ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਨੀਰੂ ਨਰੂਲਾ ਜੀ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਦੇਸ਼, ਧਰਮ ਤੇ ਕੌਮ ਦੀ ਖਾਤਰ ਆਪਣਾ ਸਰਬੰਸ ਵਾਰ ਦਿੱਤਾ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਦੇਸ਼ ਦੀ ਖਾਤਰ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਿਉਂਕਿ ਇਹੀ ਸਾਡਾ ਮੁੱਖ ਫ਼ਰਜ਼ ਹੈ।

ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਆਨਲਾਈਨ ਗਤੀਵਿਧੀ ਕਰਵਾਈ

ਜਗਰਾਓਂ 8 ਜਨਵਰੀ (ਅਮਿਤ ਖੰਨਾ)- ੍ਟਬਲੌਜ਼ਮ ਕਾਨਵੈਂਟ ਸਕੂਲ ਦੇ ਬੱਚਿਆਂ ਦੇ 18 ਸਾਲ ਦੇ ਹੋਣ ਜਾਣ ਤੇ ਉਨ੍ਹਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਅਧਿਆਪਕਾ ਅਨੂਪ ਕੌਰ ਦੀ ਮਦਦ ਨਾਲ ਆਨਲਾਈਨ ਗਤੀਵਿਧੀ ਕਰਵਾਈ ਗਈ ੍ਟ ਬਹੁਤ ਸਾਰੇ ਬੱਚਿਆਂ ਨੇ ਆਪਣੀ ਵੋਟ ਬ ਣਵਾਈ, ਉਨ੍ਹਾਂ ਨੇ ਭਿ੍ਸ਼ਟਾਚਾਰ ਮੁਕਤ ਵੋਟਾਂ ਕਰਵਾਉਣ ਸਬੰਧੀ ਚਾਰਟ ਬਣਾ ਕੇ ਸਮਾਜ ਨੂੰ ਇਕ ਸੇਧ ਦਿੱਤੀ ੍ਟ ਇਸ ਨਾਲ ਬੱਚਿਆਂ ਨੂੰ ਵੋਟ ਦੀ ਸ਼ਕਤੀ ਦਾ ਪਤਾ ਲੱਗਿਆ ੍ਟ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਇਸ ਗਤੀਵਿਧੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਣਾ ਲਾਜ਼ਮੀ ਹੈ ਤੇ ਅੱਜ ਦੇ ਬੱਚੇ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਸਮਾਜ ਨੂੰ ਚੰਗੇ ਆਗੂ ਦੇ ਸਕਦੇ ਹਨ ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਹੋ ਸਕੇ ਅਤੇ ਬੱਚੇ ਆਪਣੇ ਮੁਲਕ ਵਿਚ ਹੀ ਕਾਮਯਾਬੀ ਹਾਸਲ ਕਰ ਸਕਣ ੍ਟ ਸਕੂਲ ਦੇ ਚੇਅਰਮੈਨ ਸ. ਹਰਭਜਨ ਸਿੰਘ ਜੌਹਲ ਅਤੇ ਪ੍ਰਧਾਨ ਸ. ਮਨਪ੍ਰੀਤ ਸਿੰਘ ਨੇ ਵੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ ੍ਟ

ਅਧੀਨ ਸਬਜ਼ੀ ਮੰਡੀ ਵਿਖੇ ਨਵੇਂ ਬਣੇ ਬਾਥਰੂਮਾਂ ਦਾ ਉਦਘਾਟਨ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਵੱਲੋਂ ਕੀਤਾ 

ਜਗਰਾਓਂ 8 ਜਨਵਰੀ (ਅਮਿਤ ਖੰਨਾ)-ਮਾਰਕਿਟ ਕਮੇਟੀ ਜਗਰਾਉਂ ਅਧੀਨ ਸਬਜ਼ੀ ਮੰਡੀ ਵਿਖੇ ਨਵੇਂ ਬਣੇ ਬਾਥਰੂਮਾਂ ਦਾ ਉਦਘਾਟਨ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ ਇਸ ਉਪਰ ਤਕਰੀਬਨ 14.50 ਲੱਖ ਰੁਪਏ ਲਾਗਤ ਆਈ ਹੈ ਅਤੇ ਇਸਦਾ ਸਾਈਜ਼ 38ਗ29 ਫੁੱਟ ਹੈ।ਸਬਜ਼ੀ ਮੰਡੀ ਦੇ ਆੜ੍ਹਤੀਆਂ ਦੀ ਇਹ ਬਹੁਤ ਪੁਰਾਣੀ ਮੰਗ ਸੀ। ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਕਲੇਰ,ਮਨੀ ਗਰਗ ਵਾਇਸ ਪ੍ਰਧਾਨ,ਡਾਇਰੈਕਟਰ ਸੁਖਦੇਵ ਸਿੰਘ ਤੂਰ,ਆੜਤੀਆਂ ਐਸੋਸ਼ੀਏਸ਼ਨ ਪ੍ਰਧਾਨ ਕਨੱਈਆ ਗੁਪਤਾ ਬਾਂਕਾ,ਜੇ.ਈ ਪਰਮਿੰਦਰ ਸਿੰਘ ਢੋਲਣ,ਅਵਤਾਰ ਸਿੰਘ ਮੰਡੀ ਸੁਪਰਵਾਈਜ਼ਰ,ਨਰੇਸ਼ ਚੌਧਰੀ,ਜਗਦੀਪ ਸਿੰਘ ਕਾਉਂਕੇ,ਪ੍ਰਹਿਲਾਦ ਸਿੰਗਲਾ,ਜਗਦੀਪ ਸਿੰਘ ਮੱਲ੍ਹਾ,ਗੁਰਪ੍ਰਤਾਪ ਸਿੰਘ,ਹਰਪ੍ਰੀਤ ਸਿੰਘ,ਜੋਗਿੰਦਰ ਸਿੰਘ,ਜਸਪ੍ਰੀਤ ਸਿੰਘ,ਬਿੱਟਾ,ਸੇਵਕ,ਸ਼ਿਵਰਾਜ ਅਤੇ ਚੰਦਰਸ਼ੇਖਰ ਆਦਿ ਹਾਜ਼ਰ ਸਨ।

ਨਗਰ ਕੀਰਤਨ ਤੇ ਸੁਆਮੀ ਜੁਗਰਾਜ ਸਿੰਘ ਜੀ (ਲੰਗਰਾਂ ਵਾਲਿਆਂ) ਦਾ ਗਾਲਿਬ ਰਣ ਸਿੰਘ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ ਸਨਮਾਨ

ਜਗਰਾਉਂ 7 ਜਨਵਰੀ (ਜਸਮੇਲ ਗ਼ਾਲਿਬ)ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾਡ਼ਾ ਪਿੰਡ ਗਾਲਬ ਰਣ ਸਿੰਘ ਵਿੱਚ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ।ਜਿਸ ਵਿੱਚ ਸੁਆਮੀ ਜੁਗਰਾਜ ਸਿੰਘ ਜੀ (ਲੰਗਰਾਂ ਵਾਲੇ)ਲੋਪੋ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਸਮੇਂ ਸੁਆਮੀ ਜੁਗਰਾਜ ਸਿੰਘ ਜੀ ਨੇ  ਸਮੂਹ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਅਪੀਲ ਕੀਤੀ। ਇਸ ਸਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਤਾਜ ਸਿੰਘ,ਕੁਲਵਿੰਦਰ ਸਿੰਘ ਖਜ਼ਾਨਚੀ ਅਤੇ ਸਰਪੰਚ ਜਗਦੀਸ਼ ਚੰਦ ਸ਼ਰਮਾ,ਮੈਂਬਰ ਜਗਸੀਰ ਸਿੰਘ,ਜਸਵਿੰਦਰ ਸਿੰਘ ਬੱਗਾ  ਨੇ ਸੁਆਮੀ ਜੁਗਰਾਜ ਸਿੰਘ (ਲੰਗਰਾਂ ਵਾਲਿਆਂ) ਦਾ ਸਨਮਾਨ ਕੀਤਾ।ਇਸ ਸਮੇਂ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।