ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਆਨਲਾਈਨ ਗਤੀਵਿਧੀ ਕਰਵਾਈ

ਜਗਰਾਓਂ 8 ਜਨਵਰੀ (ਅਮਿਤ ਖੰਨਾ)- ੍ਟਬਲੌਜ਼ਮ ਕਾਨਵੈਂਟ ਸਕੂਲ ਦੇ ਬੱਚਿਆਂ ਦੇ 18 ਸਾਲ ਦੇ ਹੋਣ ਜਾਣ ਤੇ ਉਨ੍ਹਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਅਧਿਆਪਕਾ ਅਨੂਪ ਕੌਰ ਦੀ ਮਦਦ ਨਾਲ ਆਨਲਾਈਨ ਗਤੀਵਿਧੀ ਕਰਵਾਈ ਗਈ ੍ਟ ਬਹੁਤ ਸਾਰੇ ਬੱਚਿਆਂ ਨੇ ਆਪਣੀ ਵੋਟ ਬ ਣਵਾਈ, ਉਨ੍ਹਾਂ ਨੇ ਭਿ੍ਸ਼ਟਾਚਾਰ ਮੁਕਤ ਵੋਟਾਂ ਕਰਵਾਉਣ ਸਬੰਧੀ ਚਾਰਟ ਬਣਾ ਕੇ ਸਮਾਜ ਨੂੰ ਇਕ ਸੇਧ ਦਿੱਤੀ ੍ਟ ਇਸ ਨਾਲ ਬੱਚਿਆਂ ਨੂੰ ਵੋਟ ਦੀ ਸ਼ਕਤੀ ਦਾ ਪਤਾ ਲੱਗਿਆ ੍ਟ ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਬੱਚਿਆਂ ਦੀ ਇਸ ਗਤੀਵਿਧੀ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਆਪਣੇ ਅਧਿਕਾਰਾਂ ਦਾ ਪਤਾ ਹੋਣਾ ਲਾਜ਼ਮੀ ਹੈ ਤੇ ਅੱਜ ਦੇ ਬੱਚੇ ਆਪਣੀ ਵੋਟ ਦੀ ਸਹੀ ਵਰਤੋਂ ਕਰਕੇ ਸਮਾਜ ਨੂੰ ਚੰਗੇ ਆਗੂ ਦੇ ਸਕਦੇ ਹਨ ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਹੋ ਸਕੇ ਅਤੇ ਬੱਚੇ ਆਪਣੇ ਮੁਲਕ ਵਿਚ ਹੀ ਕਾਮਯਾਬੀ ਹਾਸਲ ਕਰ ਸਕਣ ੍ਟ ਸਕੂਲ ਦੇ ਚੇਅਰਮੈਨ ਸ. ਹਰਭਜਨ ਸਿੰਘ ਜੌਹਲ ਅਤੇ ਪ੍ਰਧਾਨ ਸ. ਮਨਪ੍ਰੀਤ ਸਿੰਘ ਨੇ ਵੀ ਇਸ ਗਤੀਵਿਧੀ ਦੀ ਸ਼ਲਾਘਾ ਕੀਤੀ ੍ਟ