ਜਗਰਾਓਂ 8 ਜਨਵਰੀ (ਅਮਿਤ ਖੰਨਾ)-ਮਾਰਕਿਟ ਕਮੇਟੀ ਜਗਰਾਉਂ ਅਧੀਨ ਸਬਜ਼ੀ ਮੰਡੀ ਵਿਖੇ ਨਵੇਂ ਬਣੇ ਬਾਥਰੂਮਾਂ ਦਾ ਉਦਘਾਟਨ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਵੱਲੋਂ ਕੀਤਾ ਗਿਆ ਇਸ ਉਪਰ ਤਕਰੀਬਨ 14.50 ਲੱਖ ਰੁਪਏ ਲਾਗਤ ਆਈ ਹੈ ਅਤੇ ਇਸਦਾ ਸਾਈਜ਼ 38ਗ29 ਫੁੱਟ ਹੈ।ਸਬਜ਼ੀ ਮੰਡੀ ਦੇ ਆੜ੍ਹਤੀਆਂ ਦੀ ਇਹ ਬਹੁਤ ਪੁਰਾਣੀ ਮੰਗ ਸੀ। ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਕਲੇਰ,ਮਨੀ ਗਰਗ ਵਾਇਸ ਪ੍ਰਧਾਨ,ਡਾਇਰੈਕਟਰ ਸੁਖਦੇਵ ਸਿੰਘ ਤੂਰ,ਆੜਤੀਆਂ ਐਸੋਸ਼ੀਏਸ਼ਨ ਪ੍ਰਧਾਨ ਕਨੱਈਆ ਗੁਪਤਾ ਬਾਂਕਾ,ਜੇ.ਈ ਪਰਮਿੰਦਰ ਸਿੰਘ ਢੋਲਣ,ਅਵਤਾਰ ਸਿੰਘ ਮੰਡੀ ਸੁਪਰਵਾਈਜ਼ਰ,ਨਰੇਸ਼ ਚੌਧਰੀ,ਜਗਦੀਪ ਸਿੰਘ ਕਾਉਂਕੇ,ਪ੍ਰਹਿਲਾਦ ਸਿੰਗਲਾ,ਜਗਦੀਪ ਸਿੰਘ ਮੱਲ੍ਹਾ,ਗੁਰਪ੍ਰਤਾਪ ਸਿੰਘ,ਹਰਪ੍ਰੀਤ ਸਿੰਘ,ਜੋਗਿੰਦਰ ਸਿੰਘ,ਜਸਪ੍ਰੀਤ ਸਿੰਘ,ਬਿੱਟਾ,ਸੇਵਕ,ਸ਼ਿਵਰਾਜ ਅਤੇ ਚੰਦਰਸ਼ੇਖਰ ਆਦਿ ਹਾਜ਼ਰ ਸਨ।