ਲੁਧਿਆਣਾ

ਕਾਰਜ ਸਾਧਕ ਅਧਿਕਾਰੀ ਅਸ਼ੋਕ ਕੁਮਾਰ ਨੇ ਚਾਰਜ ਸੰਭਾਲਿਆ 

ਜਗਰਾਓਂ 21 ਨਵੰਬਰ (ਅਮਿਤ ਖੰਨਾ) ਨਗਰ ਕੌਂਸਲ ਜਗਰਾਉਂ ਵਿਖੇ ਕਾਰਜ ਸਾਧਕ ਅਧਿਕਾਰੀ ਅਸ਼ੋਕ ਕੁਮਾਰ ਨੇ ਚਾਰਜ ਸੰਭਾਲਿਆ ੍ਟ ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਸਮੇਤ ਸਟਾਫ਼ ਨੇ ਨਵੇਂ ਆਏ ਅਧਿਕਾਰੀ ਨੂੰ ਜੀ ਆਇਆਂ ਆਖਿਆ ੍ਟ ਇਸ ਮੌਕੇ ਕਾਰਜ ਸਾਧਕ ਅਧਿਕਾਰੀ ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਹਰ ਵਰਗ ਅਤੇ ਸਟਾਫ਼ ਦਾ ਸਹਿਯੋਗ ਲੈ ਕੇ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨਗੇ ੍ਟ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਹਰ ਕੰਮ ਲੋਕ ਪੱਖੀ ਅਤੇ ਪਾਰਦਰਸ਼ੀ ਢੰਗ ਨਾਲ ਹੋਵੇਗਾ ੍ਟ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਸ਼ੋਕ ਕੁਮਾਰ ਨੇ 6 ਜਨਵਰੀ 2020 ਨੂੰ ਨਗਰ ਕੌਂਸਲ ਜਗਰਾਉਂ ਵਿਖੇ ਬਤੌਰ ਕਾਰਜ ਸਾਧਕ ਅਧਿਕਾਰੀ ਚਾਰਜ ਸੰਭਾਲਿਆ ਸੀ ੍ਟ ਇਸ ਮੌਕੇ ਸੱਤਿਆਜੀਤ, ਰਮਨ ਕੁਮਾਰ ਸੂਦ, ਜਗਮੋਹਨਦੀਪ ਬਾਂਸਲ, ਦਵਿੰਦਰ ਸਿੰਘ, ਨਵਜੀਤ ਕੌਰ, ਦਵਿੰਦਰ ਸਿੰਘ ਗਰਚਾ, ਬੇਅੰਤ ਸਿੰਘ, ਹਰਦੀਪ ਢੋਲਣ, ਮੇਜਰ ਕੁਮਾਰ, ਰਵੀ ਗਿੱਲ, ਸੁਨੀਲ ਕੁਮਾਰ ਲੱਕੀ, ਹਰੀਸ਼ ਕੁਮਾਰ, ਹਰ ਸਿੰਘ ਆਦਿ ਹਾਜ਼ਰ ਸਨ ੍ਟ

ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ 

ਹਠੂਰ,21 ਜਨਵਰੀ-(ਕੌਸ਼ਲ ਮੱਲ੍ਹਾ)-ਸੂਬੇ ਵਿਚ ਬਹੁਗਿਣਤੀ ਦਲਿਤ ਭਾਈਚਾਰੇ ਨੂੰ ਪੇਂਡੂ ਸੰਸਥਾਵਾ ਅਤੇ ਸੰਵਿਧਾਨਿਕ ਅਧਿਕਾਰਾ ਤੋ ਵਾਝੇ ਕਰਨ ਲਈ ਕੀਤੇ ਜਾ ਰਹੇ ਲਗਤਾਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਪਰਿਵਾਰਾ ਨੂੰ ਇਨਸਾਫ ਦਿਵਾਉਣ ਲਈ ਅੱਜ ਪੇਂਡੂ ਮਜਦੂਰ ਯੂਨੀਅਨ ਅਤੇ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਵੱਲੋ ਹਠੂਰ,ਮਾਣੂੰਕੇ,ਲੱਖਾ,ਮੱਲ੍ਹਾ,ਰਸੂਲਪੁਰ ਆਦਿ ਪਿੰਡਾ ਦੇ ਵਰਕਰਾ ਨਾਲ ਮੀਟਿੰਗਾ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਗਰੂਰ ਪ੍ਰਸਾਸਨ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਮੌਕੇ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਦੇ ਪਿੰਡ ਸਾਦੀਪੁਰ ਵਿਖੇ ਦਲਿਤ ਪਰਿਵਾਰਾ ਨੂੰ ਕਾਨੂੰਨੀ ਅਧਿਕਾਰ ਦੇ ਬਾਵਜੂਦ ਵੀ ਸਹਿਕਾਰੀ ਸਭਾਵਾਂ ਦੇ ਮੈਬਰ ਨਹੀ ਬਣਾਇਆ ਜਾ ਰਿਹਾ।ਇਸ ਸਬੰਧੀ ਦਲਿਤ ਭਾਈਚਾਰਾ ਸੰਘਰਸ ਕਰ ਰਿਹਾ ਹੈ ਜਿਥੇ ਉਹ ਪੰਚਾਇਤੀ ਜਮੀਨਾਂ ਵਿਚੋ ਆਪਣੀ ਹਿਸੇਦਾਰੀ ਮੰਗ ਰਹੇ ਹਨ ਉੱਥੇ ਉਹ ਸਹਿਕਾਰੀ ਸਭਾਵਾ ਸਕੀਮਾ ਵਿਚੋ ਲਾਭ ਲੈਣ ਲਈ ਅਵਾਜ ਬੁਲੰਦ ਕਰ ਰਹੇ ਹਨ।ਉਨ੍ਹਾ ਕਿਹਾ ਕਿ ਬੇ-ਜਮੀਨੇ ਦਲਿਤ ਲੋਕ ਮਜਹੂਰੀ ਢੰਗ ਨਾਲ ਆਪਣੇ ਅਧਿਕਾਰਾ ਦੀ ਮੰਗ ਕਰ ਰਹੇ ਹਨ ਪਰ ਉਨ੍ਹਾ ਉੱਪਰ ਸਰਾਰਤੀ ਅਨਸਰਾ ਤੋ ਹਮਲੇ ਕਰਵਾਕੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ।ਜਿਸ ਦੀ ਮਿਸਾਲ ਪਿੰਡ ਸਾਦੀਪੁਰ ਦੇ ਦਲਿਤ ਨੌਜਵਾਨ ਹਨ ਜਿਨ੍ਹਾ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਘ ਕੀਤੀ ਕਿ ਨੌਜਵਾਨਾ ਨੂੰ ਜੇਲਾ ਵਿਚੋ ਤੁਰੰਤ ਰਿਹਾਅ ਕੀਤਾ ਜਾਵੇ,ਪੇਂਡੂ ਧਨਾਟ ਚੌਧਰੀਆ ਅਤੇ ਦੋਸੀ ਪੁਲਿਸ ਅਫਸਰਾ ਖਿਲਾਫ ਐਸ ਸੀ/ਐਸ ਟੀ ਐਕਟਰ ਤਹਿਤ ਮਾਮਲਾ ਦਰਜ ਕੀਤਾ ਜਾਵੇ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਨਿਰਦੋਸ ਨੌਜਵਾਨਾ ਨੂੰ ਜੇਲਾ ਵਿਚੋ ਜਲਦੀ ਰਿਹਾਅ ਨਹੀ ਕੀਤਾ ਜਾਦਾ ਤਾਂ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਜੋਗਿੰਦਰ ਸਿੰਘ,ਨਿਰਮਲ ਸਿੰਘ,ਸੁਖਵਿੰਦਰ ਸਿੰਘ,ਗੁਰਮੀਤ ਸਿੰਘ,ਬਿੱਕਰ ਸਿੰਘ,ਗੁਰਮੇਲ ਸਿੰਘ ਬਾਬਾ,ਕਰਮ ਸਿੰਘ,ਕਰਤਾਰ ਸਿੰਘ,ਅਜੈਬ ਸਿੰਘ,ਹਰਦੀਪ ਸਿੰਘ,ਪਿਆਰਾ ਸਿੰਘ,ਬਲਵਿੰਦਰ ਸਿੰਘ,ਸੋਹਣ ਸਿੰਘ,ਤੇਜਾ ਸਿੰਘ,ਜੰਗ ਸਿੰਘ,ਮੁਖਤਿਆਰ ਸਿੰਘ, ਕੇਵਲ ਸਿੰਘ,ਚਰਨ ਸਿੰਘ,ਮਾੜਾ ਸਿੰਘ,ਕੁਲਵੰਤ ਸਿੰਘ,ਕਾਕਾ ਸਿੰਘ,ਪਾਲ ਸਿੰਘ,ਗੁਰਜੰਟ ਸਿੰਘ,ਗੁਰਪ੍ਰੀਤ ਸਿੰਘ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸਾਸਨ ਦਾ ਪੁਤਲਾ ਸਾੜਦੇ ਹੋਏ ਅਵਤਾਰ ਸਿੰਘ ਅਤੇ ਹੋਰ ਆਗੂ।

 

 

ਗੁਰਦੁਆਰਾ ਸ੍ਰੀ ਨਾਨਕਸਰ ਨਤਮਸਤਕ ਹੋਣ ਲਈ ਪਹੁੰਚੇ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ  ਪ੍ਰੈਸ ਨੂੰ ਸਨਮੁਖ ਹੁੰਦੇ ਸਿਆਸੀ ਗੱਲਾਂ ਤੋਂ ਕੀਤੀ ਤੌਬਾ

ਜਗਰਾਉਂ, 20 ਜਨਵਰੀ (ਬਲਵੀਰ ਬਾਠ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ  ਗੁਰਦੁਆਰਾ ਨਾਨਕਸਰ ਕਲੇਰਾਂ ਨਤਮਸਤਕ ਹੋਣ ਪੁੱਜੇ, ਜਿਥੇ ਉਨ੍ਹਾਂ ਮੀਡੀਆ ਨੂੰ ਸਿਆਸੀ ਗੱਲਾਂ ਕਰਨ ਤੋਂ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਅੱਜ ਗੁਰੂ ਘਰ ਆਏ ਹਨ। ਵੀਰਵਾਰ ਨੂੰ ਸੁਖਬੀਰ ਬਾਦਲ ਦੇ ਦੁਪਹਿਰ 12:30 ਵਜੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਆਉਣ ਦੀ ਸੂਚਨਾ ਮਿਲਦੇ ਹੀ ਸਥਾਨਕ ਅਕਾਲੀ ਲੀਡਰਸ਼ਿਪ ਤੇ ਮੀਡੀਆ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਗਏ । ਪਰ ਲੰਮੇ ਇੰਤਜਾਰ ਕਰੀਬ 3 ਘੰਟੇ ਬਾਅਦ ਸੁਖਬੀਰ ਬਾਦਲ ਗੁਰਦੁਆਰਾ ਨਾਨਕਸਰ ਪਹੁੰਚੇ, ਜਿਥੇ ਉਨ੍ਹਾਂ ਗੁਰੂ ਘਰ ਨਤਮਸਤਕ ਹੋਣ ਤੋਂ ਬਾਅਦ ਸੰਪਰਦਾਇ ਦੇ ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਤੇ ਸੰਤ ਬਾਬਾ ਗੁਰਜੀਤ ਸਿੰਘ ਦਰਸ਼ਨ ਕੀਤੇ। ਸੰਪਰਦਾਇ ਦੇ ਸੰਤਾਂ ਨਾਲ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕਰਨ ਤੋਂ ਬਾਅਦ ਸ ਸੁਖਬੀਰ ਬਾਦਲ ਨੇ ਜਗਰਾਓਂ ਤੋਂ ਉਮੀਦਵਾਰ ਐਸ ਆਰ ਕਲੇਰ ਤੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨਾਲ  ਗੱਲਬਾਤ ਵੀ ਕੀਤੀ । ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲੁਧਿਆਣਾ ਹਸਪਤਾਲ ਦਾਖ਼ਲੇ ਨੂੰ ਲੈ ਕੇ ਸੰਤ ਮਹਾਂਪੁਰਸ਼ਾਂ ਨੇ ਬਾਦਲ ਸਾਹਿਬ ਦੀ ਸਿਹਤ ਬਾਰੇ ਵੀ ਸੁਖਬੀਰ ਬਾਦਲ ਤੋਂ ਜਾਣਕਾਰੀ ਹਾਸਲ ਕੀਤੀ । ਸੰਤਾਂ ਮਹਾਂਪੁਰਸ਼ਾਂ ਵੱਲੋਂ ਸੁਖਬੀਰ ਬਾਦਲ ਨੂੰ ਸਿਰੋਪਾਓ ਭੇਂਟ ਕੀਤੇ ਗਏ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜਦੋਂ ਮੀਡੀਆ ਨੇ ਸੁਖਬੀਰ ਬਾਦਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਘ ਦੇ ਪਵਿੱਤਰ ਮਹੀਨੇ ’ਤੇ ਇਸ ਦਰ ’ਤੇ ਨਤਮਸਤਕ ਹੋਣ ਪੁੱਜੇ ਹਨ। ਅੱਜ ਉਹ ਕੋਈ ਵੀ ਸਿਆਸੀ ਗੱਲ ਨਹੀਂ ਕਰਨਗੇ। ਇਸ ਮੌਕੇ ਸਾਬਕਾ ਵਿਧਾਇਕ ਐਸਆਰ ਕਲੇਰ, ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਪੀਏਸੀ ਕੰਵਲਜੀਤ ਸਿੰਘ ਮੱਲ੍ਹਾ, ਸ ਦੀਦਾਰ ਸਿੰਘ ਮਲਕ , ਮਨਦੀਪ ਸਿੰਘ ਬਿੱਟੂ ਗ਼ਾਲਿਬ  ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਦੀਆਂ ਸਤਿਕਾਰਯੋਗ ਸ਼ਖ਼ਸੀਅਤਾਂ ਆਦਿ ਹਾਜ਼ਰ ਸਨ ।

26 ਦੇ ਪੱਕੇ ਧਰਨੇ ਸਬੰਧੀ ਮੁਹੱਲਾ ਗਾਂਧੀ ਨਗਰ 'ਚ ਕੀਤੀ ਮੀਟਿੰਗ, ਮਾਮਲਾ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ ਦਾ

ਜਗਰਾਉਂ 19 ਜਨਵਰੀ( ਜਸਮੇਲ ਗ਼ਾਲਿਬ) ਗਰੀਬ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦੇਣ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਵਿੱਚ ਦਰਜ ਮੁਕੱਦਮੇ 'ਚ ਨਾਮਜ਼ਦ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਦੇ ਨਰਾਤਮਕ ਵਤੀਰੇ ਤੋਂ ਦੁਖੀ ਹੋ ਕੇ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਥਾਣੇ 26 ਜਨਵਰੀ ਨੂੰ ਲਗਾਏ ਜਾ ਰਹੇ ਪੱਕੇ ਧਰਨੇ ਦੀ ਲਾਮਬੰਦ ਲਈ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਸਥਾਨਕ ਮੁਹੱਲਾ ਗਾਂਧੀ ਨਗਰ ਵਿੱਚ ਆਮ ਲੋਕਾਂ ਖਾਸ ਕਰ ਅੌਰਤਾਂ ਨਾਲ ਮੀਟਿੰਗ ਕਰਕੇ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਪ੍ਰੇਰਿਆ। ਕੀਤਾ। ਮੌਕੇ ਤੇ ਹਾਜ਼ਰ ਅੌਰਤਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 2005 ਵਿੱਚ ਮੌਕੇ ਦੇ ਆਪਣੇ ਆਪ ਨੂੰ ਥਾਣਾਮੁਖੀ ਕਹਾਉਂਦੇ ਗੁਰਿੰਦਰ ਬੱਲ ਨੇ ਪਿੰਡ ਰਸੂਲਪੁਰ ਦੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਕੁਲਵੰਤ ਕੌਰ ਤੇ  ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਨਾਂ ਸਿਰਫ ਕੁੱਟਿਆ ਮਾਰਿਆ ਸਗੋਂ ਕੁਲਵੰਤ ਕੌਰ ਨੂੰ ਤਾਂ ਕਰੰਟ ਤੱਕ ਲਗਾਇਆ ਸਿੱਟੇ ਵਜੋਂ ਕੁਲਵੰਤ ਸਰੀਰਕ ਤੌਰ ਤੇ ਨਕਾਰਾ ਹੋ ਗਈ ਸੀ ਅਤੇ ਅੰਤ 15 ਸਾਲ ਮੰਜੇ ਤੇ ਪਈ ਰਹਿਣ ਤੋਂ ਬਾਦ ਦੁਨੀਆਂ ਤੋਂ ਚਲੀ ਗਈ। ਪੁਲਿਸ ਨੇ ਮੌਤ ਬਾਦ ਦੋਸ਼ੀਆਂ ਖਿਲਾਫ਼ ਮੁਕੱਦਮਾ ਤਾਂ ਦਰਜ ਕੀਤਾ ਪਰ ਗ੍ਰਿਫਤਾਰੀ ਨਹੀਂ ਕੀਤੀ ਸਿੱਟੇ ਵਜੋਂ ਇਨਸਾਫ਼ ਪਸੰਦ ਲੋਕ 26 ਜਨਵਰੀ ਨੂੰ ਥਾਣਾ ਘੇਰਨ ਲਈ ਮਜ਼ਬੂਰ ਹਨ। ਉਨ੍ਹਾਂ ਡੀ.ਅੈਸ.ਪੀ. ਗੁਰਿੰਦਰ ਬੱਲ, ਚੌਂਕੀ ਇੰਚਾਰਜ ਏ.ਅੈਸ.ਆਈ. ਰਾਜਵੀਰ ਤੇ ਫਰਜ਼ੀ ਬਣੇ ਗਵਾਹ ਹਰਜੀਤ ਸਰਪੰਚ ਨੂੰ ਗ੍ਰਿਫ਼ਤਾਰ ਕਰਵਾਉਣ ਲਈ 26 ਜਨਵਰੀ ਦੇ ਪੱਕੇ ਧਰਨੇ ਵਿੱਚ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਮੀਟਿੰਗ ਵਿੱਚ ਜਸਵੀਰ ਕੌਰ, ਅਮਰਜੋਤ ਕੌਰ, ਬਚਨ ਕੌਰ, ਗੁਰਚਰਨ ਕੌਰ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।

ਪ੍ਰੈਸ ਕਾਨਫਰੰਸ ਕਰਕੇ ਪਨਬੱਸ ਅਤੇ PRTC ਦੇ ਕੱਚੇ ਮੁਲਾਜ਼ਮਾਂ ਦੱਸੇ ਦੁੱਖ 20 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਧਰਨੇ 

 *ਮਹਿਕਮਾ ਡੁੱਬ ਰਿਹਾ ਸਰਕਾਰ ਅਤੇ ਅਫਸਰਾਂ ਦੀਆਂ ਗਲਤ ਨੀਤੀਆਂ ਕਾਰਨਸ ਜਲੌਰ ਸਿੰਘ ਗਿੱਲ* 

 *ਅਫ਼ਸਰਸ਼ਾਹੀ ਵਲੋਂ ਰਿਸ਼ਵਤ ਲੈਣ ਤੇ ਸਿਆਸੀ ਭਰਤੀ ਸਮੇਂ ਤਨਖਾਹ ਕਟੌਤੀ ਵਰਗੀ ਧੱਕੇਸ਼ਾਹੀ ਖ਼ਿਲਾਫ਼ ਖੋਲਿਆ ਮੋਰਚਾ-ਸੋਹਣ ਸਿੰਘ 
ਜਗਰਾਉਂ , 18 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਜਗਰਾਉਂ ਵਿਖੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜੁਆਇੰਟ ਸਕੱਤਰ ਜੌਲਰ ਸਿੰਘ ਗਿੱਲ, ਅਤੇ ਡੀਪੂ ਜਰਨਲ ਸਕੱਤਰ ਅਵਤਾਰ ਸਿੰਘ, ਡਿਪੂ ਪ੍ਰਧਾਨ ਸੋਹਣ ਸਿੰਘ,ਨੇ ਕਿਹਾ ਕਿ ਸਰਕਾਰ ਵਲੋਂ 842 ਬੱਸਾਂ ਪਾਉਣ ਦਾ ਕਰੈਡਿਟ ਅਤੇ 400 ਕਰੋੜ ਰੁਪਏ ਨਾਲ ਬੱਸ ਸਟੈਂਡਾ ਦਾ ਨਵੀਨੀਕਰਨ ਕਰਨ ਅਤੇ ਪ੍ਰਾਈਵੇਟ ਟਰਾਂਸਪੋਰਟ ਨੂੰ ਨੱਥ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਸੱਚ ਇਹ ਹੈ ਕਿ ਨਵੀਆਂ ਬੱਸਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਪਾਈਆਂ ਗਈਆਂ ਹਨ ਅਤੇ ਬੱਸ ਸਟੈਂਡ ਗਹਿਣੇ ਰੱਖ ਕੇ 400 ਕਰੋੜ ਪਨਬੱਸ ਨੇ ਕਰਜ਼ਾ ਲਿਆ ਹੈ ਜਿਸ ਵਿੱਚ ਫੋਕੀ ਵਾਹ ਵਾਹ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਖੱਟ ਰਿਹਾ ਹੈ ਨਾਲ ਹੀ ਟਰਾਂਸਪੋਰਟ ਮਾਫੀਆ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਉਲਟਾ ਨਜਾਇਜ਼ ਬੱਸਾਂ ਦੀ ਗਿਣਤੀ ਵਧੀ ਹੈ ਟਾਇਮ ਟੇਬਲ ਵੀ ਨਹੀਂ ਬਣੇ ਜ਼ੋ ਬਣੇ ਸਨ ਉਹ ਰੱਦ ਹੋ ਚੁੱਕੇ ਹਨ ਕੁੱਲ ਮਿਲਾ ਕੇ ਪਰਨਾਲਾ ਉਥੇ ਦਾ ਉਥੇ ਹੀ ਹੈ ਪਹਿਲਾਂ 10,000 ਸਰਕਾਰੀ ਬੱਸ ਹੋਵੇ ਫੇਰ ਉਹਨਾਂ ਤੇ ਸਰਕਾਰ ਪੱਕੇ ਮੁਲਾਜ਼ਮ ਰੱਖੇ ਤਾਂ ਇਹ ਸੰਭਵ ਹੈ ਪਰ ਸਰਕਾਰ ਦੀਆਂ ਮਾਰੂ ਨੀਤੀਆਂ ਜਿਸ ਵਿੱਚ ਵੱਡਾ ਰੋਲ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਹੈ ਜਿਸ ਦਾ ਕਾਰਨ ਕਾਂਗਰਸ ਸਰਕਾਰ ਦੇ ਝੂਠੇ ਵਾਅਦੇ ਅਤੇ ਮੈਨੇਜਮੈਂਟ ਦੀਆਂ ਮੁਲਾਜ਼ਮਾ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆ ਖਿਲਾਫ ਉਹ ਸੰਘਰਸ਼ ਕਰਨ ਲਈ ਮਜਬੂਰ ਹਨ ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਪੱਕੇ ਕਰਨ ਦੇ ਲਾਰੇ ਲਗਾ ਕੇ ਸਮਾਂ ਕੱਢਿਆ ਅਤੇ ਅਫ਼ਸਰਸ਼ਾਹੀ ਵੀ ਇਹ ਕਹਿੰਦੀ ਸੀ ਕਿ ਤੁਹਾਨੂੰ ਅਸੀਂ ਪੱਕੇ ਕਰਦੇ ਹਾਂ ਅਤੇ ਸਾਰੀਆਂ ਮੰਗਾਂ ਪੂਰੀਆਂ ਕਰਾਗੇ ਇਹ ਕਹਿ ਕੇ 15/12/2021 ਨੂੰ ਹੜਤਾਲ ਸਮਾਪਤ ਕਰਵਾਈ ਸੀ ਹੁਣ ਚੋਣ ਜ਼ਾਬਤਾ ਲੱਗਣ ਤੇ ਸਰਕਾਰ ਤਾਂ ਆਪਣਾ ਪੱਲਾ ਝਾੜ ਗਈ ਇਸ ਦੇ ਉਲਟ ਅਫ਼ਸਰਸ਼ਾਹੀ ਵਲੋ ਨਵੀਂ ਭਰਤੀ ਕੀਤੀ ਜਾ ਰਹੀ ਹੈ ਜ਼ੋ ਕਿ 1 ਲੱਖ 50 ਹਜ਼ਾਰ ਤੱਕ ਜਾ ਇਸ ਤੋਂ ਵੱਧ ਰਿਸ਼ਵਤ ਲੈ ਕੇ ਅਤੇ ਕੁੱਝ ਕਾਂਗਰਸੀ ਮੰਤਰੀਆਂ ਦੇ ਵੱਡੀ ਗਿਣਤੀ ਵਿੱਚ ਚਹੇਤਿਆਂ ਨੂੰ ਭਰਤੀ ਕੀਤਾ ਗਿਆ ਹੈ ਇਸ ਭਰਤੀ ਬਾਰੇ ਕੋਈ ਅਖ਼ਬਾਰ ਦੇ ਇਸ਼ਤਿਹਾਰ ਜਾ ਕੋਈ ਟੈਸਟ ਅਤੇ ਨਾ ਹੀ ਕੋਈ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ ਸਿਧਾ ਡਰਾਈਵਰ ਕੰਡਕਟਰ ਵਰਕਸ਼ਾਪ ਵਿੱਚ 9100 ਰੁਪਏ ਤੇ  ਭਰਤੀ ਕੀਤੀ ਜਾ ਰਹੀ ਹੈ ਇਸ ਭਰਤੀ ਕਾਰਨ ਅਣਟ੍ਰੇਡ ਨੋਜੁਆਨਾਂ ਦੀ ਜਾਨ ਦੇ ਨਾਲ ਨਾਲ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਤੋਂ ਵੀ ਅਫ਼ਸਰਸ਼ਾਹੀ ਪਿੱਛੇ ਨਹੀਂ ਹੱਟ ਰਹੀ ਇਸ ਸਬੰਧੀ ਮਾਨਯੋਗ ਚੋਣ ਕਮਿਸ਼ਨਰ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਕਿ ਇਹ ਸਭ ਕੁੱਝ ਨਜਾਇਜ਼ ਅਤੇ ਸਿਆਸਤ ਤੋਂ ਪ੍ਰੇਰਿਤ ਹੈ ਜਿਸ ਦਾ ਯੂਨੀਅਨ ਵਿਰੋਧ ਕਰਦੀ ਹੈ 

ਚੇਅਰਮੈਨ ਜਸਪਾਲ ਸਿੰਘ, ਜੱਜ ਸਿੰਘ, ਕਸਮੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਰਿਪੋਰਟਾਂ ਵਾਲੇ ਮੁਲਾਜ਼ਮਾਂ ਅਤੇ ਸੰਘਰਸ਼ਾਂ ਵਿੱਚ ਫਾਰਗ ਕੀਤੇ ਤਜੁਰਬੇ ਵਾਲੇ ਪੁਰਾਣੇ  ਮੁਲਾਜ਼ਮਾਂ ਨੂੰ ਬਹਾਲ ਕਰਕੇ ਨਵੀਆਂ ਬੱਸਾਂ ਤੇ ਸਟਾਫ ਦੀ ਘਾਟ ਪੂਰੀ ਕਰ ਸਕਦੀ ਹੈ ਅਤੇ ਮਹਿਕਮੇ ਨੂੰ ਲੱਖਾਂ ਰੁਪਏ ਜ਼ੁਰਮਾਨੇ ਦੇ ਰੂਪ ਵਿੱਚ ਇਕੱਤਰ ਹੋ ਸਕਦੇ ਹਨ ਪਰ ਉਸ ਵਿੱਚ ਅਫ਼ਸਰਸ਼ਾਹੀ ਦਾ ਕੋਈ ਨਿੱਜੀ ਫਾਇਦਾ ਨਹੀਂ ਹੈ ਇਸ ਲਈ ਉਹ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ 100% ਹੜਤਾਲ ਹੋਣ ਦੇ ਬਾਵਜੂਦ ਐਗਰੀਮੈਂਟ ਵਿੱਚ ਲਿਖਿਆ ਹੋਣ ਤੇ ਕੇ  ਕੰਮ ਨਹੀਂ ਤਨਖਾਹ ਨਹੀਂ ਰੂਲ ਲਾਗੂ ਕਰਨ ਦੀ ਬਜਾਏ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੱਡੇ ਕੱਟ ਲਗਾ ਕੇ 525 ਰੁਪਏ ਪ੍ਰਤੀ ਦਿਨ ਦੀ ਨਜਾਇਜ਼ ਕਟੋਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜ਼ੋ ਕਿ ਮੈਨਿੰਜਮੈਂਟ ਵਲੋਂ ਮੁਲਾਜ਼ਮਾਂ ਨੂੰ ਫੇਰ ਤੋਂ ਹੜਤਾਲ ਵਰਗੇ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਅਫ਼ਸਰਸ਼ਾਹੀ ਅੱਜ ਵੀ ਕਾਂਗਰਸ ਸਰਕਾਰ ਦੀ ਕਠਪੁਤਲੀ ਬਣੀ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਨਬੱਸ ਨੂੰ 40 ਕਰੋੜ ਰੁਪਏ ਅਤੇ ਪੀ ਆਰ ਟੀ ਸੀ ਨੂੰ 35 ਕਰੋੜ ਫ੍ਰੀ ਸਫ਼ਰ ਸਹੂਲਤਾਂ ਦੇ ਨਹੀਂ ਦਿੱਤੇ ਗਏ ਇਹ ਲੈਣ ਦੀ ਬਜਾਏ ਅਫ਼ਸਰਸ਼ਾਹੀ ਮੁਲਾਜ਼ਮਾਂ ਤੇ ਅੱਤਿਆਚਾਰ ਕਰ ਰਹੀ ਹੈ ਕਿਉਂਕਿ ਜੇਕਰ ਇਹੀ ਹਾਲ ਰਿਹਾ ਤਾਂ ਬੱਸਾਂ ਆਉਣ ਵਾਲੇ ਦਿਨਾਂ ਵਿੱਚ ਡੀਜ਼ਲ , ਤਨਖਾਹਾ ਅਤੇ ਬੈਂਕਾਂ ਦੇ ਕਰਜ਼ੇ ਕਰਕੇ ਖੜ ਜਾਣਗੀਆ ਜਿਸ ਕਰਕੇ ਅਫ਼ਸਰਸ਼ਾਹੀ ਮੁਲਾਜ਼ਮਾਂ ਨੂੰ ਤੰਗ ਕਰਕੇ ਹੜਤਾਲ ਕਰਵਾ ਕੇ ਸਾਰਾ ਭਾਂਡਾ ਮੁਲਾਜ਼ਮਾਂ ਸਿਰ ਭੰਨਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਮਿਤੀ 17 ਜਨਵਰੀ ਤੋਂ ਸਰਕਾਰ ਅਤੇ ਭ੍ਰਿਸ਼ਟ ਮੈਨਿੰਜਮੈਟ ਦਾ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਇਸ ਤੋਂ ਬਾਅਦ  ਸਾਰੇ ਜਿਲ੍ਹਿਆਂ ਦੇ DC office ਦੇ ਗੇਟਾਂ ਅੱਗੇ 20/01/2022 ਨੂੰ ਰੋਸ ਧਰਨਾ ਦੇਣ ਦੇ ਨਾਲ ਨਾਲ ਹੋਰ ਵੀ ਤਿੱਖੇ ਐਕਸ਼ਨ ਜਿਵੇਂ ਕਿ 24/01/2022 ਤੋਂ ਬਾਅਦ ਕਰੋਨਾ ਬਾਰੇ ਸਰਕਾਰੀ ਹਦਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਹੱਥ ਰੱਖ ਕੇ ਮੁੱਕਰੇ  ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਹਲਕੇ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਮੰਤਰੀ ਦਾ ਸੱਚਾ ਨੰਗਾ ਚਿਹਰਾ ਦੱਸਣਗੇ ਜੇਕਰ ਮੈਨਿਜਮੈਟ ਨੇ ਫੇਰ ਵੀ ਮੰਗਾਂ ਨਾ ਮੰਨੀਆਂ ਤਾਂ ਮੈਨਿੰਜਮੈਟ ਦੇ ਪੁਤਲੇ ਫੂਕਣ ਸਮੇਤ ਬੱਸ ਸਟੈਂਡ ਬੰਦ ਕਰਨ ਅਤੇ ਹੜਤਾਲ  ਵੀ ਕੀਤੀ ਜਾਵੇਗੀ ਜਿਸ ਦੀ ਨਿਰੋਲ ਜੁੰਮੇਵਾਰੀ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ

ਆਪ ਵੱਲੋਂ ਭਗਵੰਤ ਮਾਨ ਨੂੰ ਸੀ ਐਮ ਚਿਹਰਾ ਐਲਾਨੇ ਜਾਣ ਦੀ ਖੁਸ਼ੀ ਚ ਵੰਡੇ ਲੱਡੂ  

ਜਗਰਾਓਂ 19 ਜਨਵਰੀ (ਅਮਿਤ ਖੰਨਾ)-ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਸੀ ਐਮ ਚਿਹਰਾ ਐਲਾਨੇ ਜਾਣ ਤੇ ਪੰਜਾਬ ਭਰ ਦੇ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਵਿਚ ਖੁਸ਼ੀ ਦੀ ਲਹਿਰ ਹੈ  ਇਸੇ ਖ਼ੁਸ਼ੀ ਦੇ ਚਲਦਿਆਂ  ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ  ਇਸੇ ਲੜੀ ਦੇ ਤਹਿਤ ਜਗਰਾਉਂ ਵਿਖੇ ਆਮ ਆਦਮੀ ਪਾਰਟੀ ਅਤੇ ਆਗੂਆਂ ਤੇ ਵਰਕਰਾਂ ਵੱਲੋਂ ਅੱਜ ਸ਼ਾਮ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸੀਐਮ ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦਾ ਸੀਐਮ ਚਿਹਰਾ ਐਲਾਨੇ ਜਾਣ ਦੀ ਖ਼ੁਸ਼ੀ ਵਿੱਚ ਝਾਂਸੀ ਰਾਣੀ ਚੌਕ  ਵਿਖੇ ਇਕੱਠੇ ਹੋ ਗਏ  ਢੋਲ ਦੀ ਥਾਪ ਤੇ ਨੱਚਦਿਆਂ ਟੱਪਦਿਆਂ  ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ  ਜਗਰਾਉਂ ਦੀ ਬੀਬੀ ਸਰਬਜੀਤ ਕੌਰ ਮਾਣੂਕੇ ਵੱਲੋਂ  ਖ਼ੁਦ ਚੰਡੀਗਡ਼੍ਹ ਜਾ ਕੇ  ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਤੋਂ ਬਾਅਦ  ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਪ੍ਰੋ: ਸੁਖਵਿੰਦਰ ਸਿੰਘ, ਪੱਪੂ ਭੰਡਾਰੀ, ਛਿੰਦਰਪਾਲ ਸਿੰਘ ਮੀਨੀਆ, ਤਰਸੇਮ ਸਿੰਘ ਅਲੀਗੜ੍ਹ, ਜਸਪ੍ਰੀਤ ਸਿੰਘ ਅਲੀਗੜ੍ਹ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਬਲਵੀਰ ਸਿੰਘ ਲੱਖਾ, ਗੋਪੀ ਸ਼ਰਮਾ, ਤਰਸੇਮ ਸਿੰਘ ਹਠੂਰ, ਸੁਖਵਿੰਦਰ ਸਿੰਘ ਜਵੰਧਾ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਦੇਵ ਸਿੰਘ ਰਸੂਲਪੁਰ, ਸੁਰਿੰਦਰ ਸਿੰਘ ਸੱਗੂ, ਰਾਮ ਜਗਰਾਉਂ, ਰਘਬੀਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ ੍ਟ

ਲੋਕ ਸੇਵਾ ਸੁਸਾਇਟੀ ਵੱਲੋਂ ਲਾਜਪਤ ਰਾਏ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ 60 ਇੰਚੀ ਐੱਲ ਈ ਡੀ ਦਿੱਤੀ

ਜਗਰਾਓਂ 19 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਦੀ ਯੋਗ ਅਗਵਾਈ ਹੇਠ ਲਾਜਪਤ ਰਾਏ ਕੰਨਿਆ ਵਿਿਦਆਲਿਆ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਨੂੰ 60 ਇੰਚੀ ਐੱਲ ਈ ਡੀ ਦਿੱਤੀ ਗਈ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਚੋਂ ਲੋਕ ਸੇਵਾ ਸੁਸਾਇਟੀ ਅਜਿਹੀ ਸੰਸਥਾ ਹੈ ਜਿਹੜੀ ਤਕਰੀਬਨ ਰੋਜ਼ਾਨਾ ਸਮਾਜ ਸੇਵਾ ਦਾ ਪ੍ਰਾਜੈਕਟ ਲਾ ਕੇ ਲੋੜਵੰਦਾਂ ਦੀ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਸੁਸਾਇਟੀ ਵੱਲੋਂ ਨਿਰਵਿਘਨ ਸਮਾਜ ਸੇਵੀ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਅਤੇ ਅੱਜ ਦੇ ਤਕਨੀਕੀ ਯੁੱਗ ਵਿਚ ਸਮਰਾਟ ਕਲਾਸ ਰੂਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਦੀ ਮੰਗ ’ਤੇ ਸਕੂਲ ਨੂੰ 60 ਇੰਚੀ ਐੱਮ ਆਈ ਦੀ ਸਮਰਾਟ ਐੱਲ ਈ ਡੀ ਦਿੱਤੀ ਗਈ ਹੈ ਤਾਂ ਕਿ ਵਿਿਦਆਰਥੀਆਂ ਨੂੰ ਆਧੁਨਿਕ ਢੰਗ ਨਾਲ ਪੜਾਈ ਕਰਵਾਈ ਜਾ ਸਕੇ। ਇਸ ਮੌਕੇ ਸਕੂਲ ਪ੍ਰਿੰਸੀਪਲ ਮੰਜੂ ਗਰੋਵਰ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਨੇਜਰ ਮੁਕੇਸ਼ ਮਲਹੋਤਰਾ ਮਿੰਟੂ, ਸੋਨੂੰ ਢੰਡ ਅਤੇ ਵਿਕਾਸ ਮਲਹੋਤਰਾ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਨੂੰ ਐੱਲ ਈ ਡੀ ਬਹੁਤ ਜ਼ਰੂਰਤ ਸੀ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ, ਪ੍ਰਵੀਨ ਜੈਨ, ਰਜਿੰਦਰ ਜੈਨ ਕਾਕਾ, ਕੰਵਲ ਕੱਕੜ, ਨੀਰਜ ਮਿੱਤਲ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਸੁਨੀਲ ਅਰੋੜਾ, ਰਾਜਨ ਸਿੰਗਲਾ, ਹਰੀ ਓਮ ਸਮੇਤ ਅਧਿਆਪਕਾ ਨੀਨਾ ਆਦਿ ਹਾਜ਼ਰ ਸਨ।

ਬਲੌਜ਼ਮਜ਼ ਵੱਲੋਂ ‘ਵੋਟ ਦੀ ਸ਼ਕਤੀ’ ਤੇ ਅਧਿਕਾਰ ਸੰਬੰਧੀ ਜਾਣਕਾਰੀ

ਜਗਰਾਓਂ 19 ਜਨਵਰੀ (ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅਠਾਰਾਂ ਸਾਲ ਦੀ ਉਮਰ ਵਾਲੇ ਿਿਵਦਆਰਥੀਆਂ ਨੂੰ ਉਹਨਾਂ ਦੇ ਅਧਿਆਪਕਾ ਿਿਮਸਜ਼ ਅਨੂਪ ਕੌਰ ਵੱਲੋਂ ਆਨਲਾਈਨ ਰਹਿੰਦੇ ਹੋਏ ਆਪਣੀ ਵੋਟ ਬਣਾਉਣ ਲਈ ਜਾਗਰੂਕ ਕੀਤਾ ਤੇ ਵੋਟ ਦੇ ਅਧਿਕਾਰ ਤੇ ਇਸਦੀ ਵਰਤੋਂ ਦੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਬੱਚਿਆਂ ਵੱਲੋਂ ਪੋਸਟਰ ਵੀ ਬਣਾਏ ਗਏ। ਇਸ ਸੰਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਅਸੀਂ ਬੱਚਿਆਂ ਦੀ ਹਰ ਇੱਕ ਗਤੀਵਿਧੀ ਦਾ ਵਿਸ਼ੇਸ਼ ਧਿਆਨ ਰੱਖਦੇ ਹਾਂ। ਵੋਟ ਬੱਚਿਆਂ ਦਾ ਮੁੱਢਲਾ ਅਧਿਕਾਰ ਹੈ ਇਸ ਲਈ ਸਰਕਾਰੀ ਹਦਾਇਤਾਂ ਅਨੁਸਾਰ ਅਠਾਰਾਂ ਸਾਲ ਦੇ ਬੱਚੇ ਨੂੰ ਵੋਟ ਬਣਾਉਣੀ ਲਾਜ਼ਮੀ ਹੈ ਜਿਸ ਨਾਲ ਉਹ ਆਪਣੀ ਨਾਗਰਿਕਤਾ ਸੰਬੰਧੀ ਫ਼ਰਜ਼ਾਂ ਤੋਂ ਜਾਣੂੰ ਹੋਵੇਗਾ। ਇਸ ਮੌਕੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੋਟ ਬਣਾਉਣ ਲਈ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ।

ਦੋਸ਼ੀ ਪੁਲਿਸ ਅਫਸਰਾਂ ਦਾ ਢੋਲ਼ਣ 'ਚ ਸਾੜਿਆ ਪੁਤਲ਼ਾ

26 ਦੇ ਧਰਨੇ 'ਚ ਪਹੁੰਚਣ ਦਾ ਸੱਦਾ

ਜਗਰਾਉਂ 18 ਜਨਵਰੀ( ਜਸਮੇਲ ਗ਼ਾਲਿਬ)  ਗਰੀਬ ਪਰਿਵਾਰ ਦੀ ਨੌਜਵਾਨ ਧੀ ਤੇ ਬਿਰਧ ਮਾਂ ਨੂੰ ਥਾਣੇ 'ਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤ 'ਤੇ ਝੂਠਾ ਕੇਸ ਪਾਉਣ ਦੇ ਮਾਮਲੇ ਮੁੱਖ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਦੋਸ਼ੀ ਅੈਸ.ਆਈ. ਰਾਜਵੀਰ ਤੇ ਫਰਜ਼ੀ ਗਵਾਹ ਬਣੇ ਕੋਠੇ ਸ਼ੇਰ ਜੰਗ ਦੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਨਾਂ ਕਰਨ ਵਿਰੁੱਧ ਰੋਸ ਵਜੋਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਨ ਲਈ ਅੱਜ ਪਿੰਡ  ਢੋਲ਼ਣ ਵਿਖੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਪ੍ਰਸਾਸ਼ਨ ਅਤੇ ਦੋਸ਼ੀਆਂ ਦਾ ਮਿੱਟੀ ਦਾ ਤੇਲ਼ ਪਾ ਕੇ ਪੁਤਲ਼ਾ ਸਾੜਿਆ ਗਿਆ। ਇਸ ਸਮੇਂ ਬੋਲਦਿਆਂ ਕਮੇਟੀ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਢੋਲ਼ਣ ਨੇ ਕਿਹਾ ਕਿ ਪੰਜਾਬ ਪੁਲਿਸ ਅਕਸਰ ਹੀ ਗਰੀਬਾਂ ਤੇ ਜੁਲ਼ਮ ਕਰਦੀ ਹੈ। ਪੁਲਿਸ ਅਫਸਰਾਂ ਦੀ ਮਾਨਸਿਕਤਾ ਪੰਜਾਬ ਦੇ ਕਾਲੇ ਦੌਰ ਦੁਰਾਨ ਦਿੱਤੀਆਂ ਖੁੱਲ਼ੀਆਂ ਛੋਟਾਂ ਕਾਰਨ ਬਣੀ ਹੈ। ਪੁਲਿਸ ਅਫਸਰ ਅਕਸਰ ਹੀ ਦੋਸ਼ੀ ਪੁਲਿਸ ਮੁਲਾਜ਼ਮਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਹੁਣ ਲੋਕਾਂ ਵਿੱਚ ਫੈਲ਼ ਰਹੇ  ਭਾਰੀ ਤੇ ਤਿੱਖੇ ਰੋਸ਼ ਅੱਗੇ ਪ੍ਰਸਾਸ਼ਨ ਨੂੰ ਝੁਕਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਮਸੂਮ ਬੱਚੀ ਕੁਲਵੰਤ ਕੌਰ ਦ‍ ਕਤਲ਼ ਪੁਲਿਸ ਪ੍ਰਸਾਸ਼ਨ ਤੇ ਸਿਆਸੀ ਲੋਕਾਂ ਦੇ ਮੂੰਹ 'ਤੇ ਕਾਲ਼ਾ ਕਲੰਕ ਹੈ, ਜਿਸ ਨੂੰ ਪ੍ਰਸਾਸ਼ਨ ਨੂੰ ਸਮਾਂ ਰਹਿੰਦੇ ਧੋ ਲੈਣਾ ਚਾਹੀਦਾ ਹੈ ਨਹੀਂ ਤਾਂ ਇਹ ਲੋਕ ਰੋਹ ਦੀ ਲ਼ਹਿਰ ਸਥਾਨਕ ਇਲਾਕੇ ਦੀ ਬਿਜਾਏ ਪੰਜਾਬ ਪੱਧਰ ਤੱਕ ਫੈਲ਼ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਿੱਖ ਜੱਥੇਬੰਦੀ ਦੇ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਭਰ ਦੇ ਸਿੰਘਾਂ ਨੂੰ ਲਾਮਬੰਦ ਕੀਤਾ ਜਾਵੇਗਾ। ਫਿਰ ਪੈਦਾ ਹੋਣ ਵਾਲੇ ਹਾਲਾਤਾਂ ਦੀ ਜਿੰਮੇਵਾਰੀ ਸਥਾਨਕ ਪ੍ਰਸਾਸ਼ਨ ਦੀ ਹੋਵੇਗੀ। ਉਨਾਂ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਵੀ ਕਰਦਿਆਂ ਦਾਅਵਾ ਕੀਤਾ ਕਿ 26 ਜਨਵਰੀ ਨੂੰ ਵੱਡੀ ਗਿਣਤੀ 'ਚ ਲੋਕ ਥਾਣਾ ਸਿਟੀ ਦਾ ਘਿਰਾਓ ਕਰਨਗੇ। ਇਸ ਸਮੇਂ ਪ੍ਰਧਾਨ ਮੋਹਣ ਸਿੰਘ ਬੰਗਸੀਪੁਰਾ, ਹਰਪ੍ਰੀਤ ਸਿੰਘ ਢੋਲ਼ਣ, ਗੁਰਮੀਤ ਸਿੰਘ ਬਰਸਾਲ, ਬਲਵਿੰਦਰ ਸਿੰਘ ਡੱਲ਼ਾ, ਲ਼ਾਡੀ ਸਿੰਘ ਅੱਬੂਪੁਰਾ, ਮੁਕੰਦ ਸਿੰਘ ਚੌਕੀਂਮਾਨ ਸਮੇਤ ਪਿੰਡ ਦੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।

ਬਲੌਜ਼ਮਜ਼ ਕਾਨਵੈਂਟ ਦੇ ਅਧਿਆਪਕਾਂ ਵੱਲੋਂ ਨਵੀਂ ਖੋਜ

ਜਗਰਾਓਂ 18 ਜਨਵਰੀ (ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਸਾਇੰਸ (ਿਿਫਜਕਸ) ਵਿਸ਼ੇ ਦੇ ਅਧਿਆਪਕ ਮਿ:ਵਿਰਾਟ ਨੇ ਆਪਣੀ ਮਿਹਨਤ ਸਦਕਾ ਸਮੇਂ ਦੀ ਮਹਿੰਗੀ ਚੱਲ ਰਹੀ ਦੌੜ ਵਿਚ ਥੋੜ੍ਹੇ ਜਿਹੇ ਖਰਚੇ ਨਾਲ ਸੋਲਰ ਸਿਸਟਮ ਨਾਲ ਚੱਲਣ ਵਾਲੇ ਇਕ ਵਹੀਕਲ ਦਾ ਨਵਾਂ ਡਿਜ਼ਾਈਨ ਤਿਆਰ ਕਰਕੇ ਲੋਕਾਂ ਲਈ ਨਵੀਂ ਖੋਜ ਵਜੋਂ ਪੇਸ਼ ਕੀਤਾ ਹੈ। ਇਸ ਮਾਡਲ ਨੂੰ ਸਰਕਾਰ ਵੱਲੋਂ ਪੇਟੈਂਟ ਫਾਈਲ ਕਰ ਲਿਆ ਗਿਆ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਧਿਆਪਕ ਬੱਚਿਆਂ ਦੇ ਰੋਲ ਮਾਡਲ ਹੁੰਦੇ ਹਨ। ਉਹ ਆਪ ਮਿਹਨਤ ਦੀ ਲਗਨ ਲਗਾੳੇੁਣਗੇ ਤਾਂ ਹੀ ਉਹਨਾਂ ਦੇ ਿਿਵਦਆਰਥੀ ਦੇਸ਼ ਲਈ ਨਵੇਂ ਕੀਰਤੀਮਾਨ ਪੈਦਾ ਕਰਨਗੇ। ਸਾਨੂੰ ਮਾਣ ਹੈ ਆਪਣੇ ਅਧਿਆਪਕਾਂ ਤੇ ਜੋ ਅੱਜ ਦੇ ਦੌਰ ਦੀਆਂ ਵੱਡੀਆਂ ਮੁਸ਼ਕਿਲਾਂ ਦੇ ਹੱਲ ਕਰਨ ਲਈ ਸਤੰਭ ਬਣਾ ਕੇ ਸਾਹਮਣੇ ਆ ਰਹੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਅਧਿਆਪਕ ਨੂੰ ਵਧਾਈ ਦਿੱਤੀ।