ਲੁਧਿਆਣਾ

ਸੀ ਪੀ ਆਈ (ਐਮ)ਦੀ ਮੀਟਿੰਗ ਹੋਈ

ਜਗਰਾਓ,ਹਠੂਰ,18,ਜਨਵਰੀ-(ਕੌਸ਼ਲ ਮੱਲ੍ਹਾ)-ਅੱਜ ਸੀ ਪੀ ਆਈ (ਐਮ)ਦੀ ਤਹਿਸੀਲ ਪੱਧਰੀ ਮੀਟਿੰਗ ਮੁਖਤਿਆਰ ਸਿੰਘ ਢੋਲਣ ਦੀ ਪ੍ਰਧਾਨਗੀ ਹੇਠ ਪਾਰਟੀ ਦੇ ਸਬ ਦਫਤਰ ਵਿਚ ਹੋਈ।ਇਸ ਮੀਟਿੰਗ ਵਿਚ ਵੱਖ-ਵੱਖ ਮੁੱਦਿਆ ਤੇ ਵਿਚਾਰਾ ਕੀਤੀਆ ਗਈਆ ਅਤੇ ਇਨ੍ਹਾ ਮੁੱਦਿਆ ਨੂੰ ਹੱਲ ਕਰਨ ਲਈ ਅਗਲੀ ਰੂਪ ਰੇਖਾ ਤਿਆਰ ਕੀਤੀ ਗਈ।ਇਸ ਮੌਕੇ ਸਮੂਹ ਮੈਬਰਾ ਨੇ ਮੰਗ ਕੀਤੀ ਕਿ ਵਿਧਾਨ ਸਭਾ ਹਲਕਾ ਜਗਰਾਓ ਤੋ ਕਿਸੇ ਲੋਕਲ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਜਲਦੀ ਉਤਾਰਿਆ ਜਾਵੇ।ਇਸ ਮੌਕੇ ਸੀ ਪੀ ਆਈ (ਐਮ) ਤਹਿਸੀਲ ਜਗਰਾਓ ਦੇ ਸਕੱਤਰ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਨੇ ਕਿਹਾ ਕਿ ਇਸ ਬਾਰੇ ਪਾਰਟੀ ਦੀ ਜਿਲ੍ਹਾ ਕਮੇਟੀ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਕਿਹਾ ਕਿ ਜੋ ਵੀ ਕਮੇਟੀ ਮੈਬਰ ਪਾਰਟੀ ਦੀਆ ਤਿੰਨ ਮੀਟਿੰਗਾ ਵਿਚ ਸਾਮਲ ਨਹੀ ਹੁੰਦਾ ਤਾਂ ਪਾਰਟੀ ਦੇ ਸੰਵਿਧਾਨ ਅਨੁਸਾਰ ਉਸ ਮੈਬਰ ਨੂੰ ਵਰਕਿੰਗ ਕਮੇਟੀ ਦਾ ਮੈਬਰ ਰਹਿਣ ਦਾ ਅਧਿਕਾਰ ਨਹੀ ਹੋਵੇਗਾ।ਇਸ ਕਰਕੇ ਪਾਰਟੀ ਮੈਬਰ ਸਮੇਂ ਸਿਰ ਪਾਰਟੀ ਦੀ ਮੀਟਿੰਗ ਵਿਚ ਪਹੁੰਚਣ ਦੀ ਜਿਮੇਵਾਰੀ ਨਿਭਾਉਣ।ਇਸ ਮੌਕੇ ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਨੇ ਕਿਹਾ ਕਿ ਸੀ ਪੀ ਆਈ (ਐਮ) ਇੱਕ ਅਜਿਹੀ ਪਾਰਟੀ ਹੈ ਜੋ ਸਮੇਂ-ਸਮੇਂ ਤੇ ਲੋਕਾ ਦੀਆ ਹੱਕੀ ਮੰਗਾ ਮੰਨਵਾਉਣ ਅਤੇ ਜੁਲਮ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਾਰਦੀ ਆ ਰਹੀ ਹੈ।ਇਸ ਮੌਕੇ ਉਨ੍ਹਾ ਨਾਲ ਨਿਰਮਲ ਸਿੰਘ ਧਾਲੀਵਾਲ,ਕਰਮਜੀਤ ਸਿੰਘ ਭੰਮੀਪੁਰਾ,ਮੰਗੂ ਸਿੰਘ ਭੰਮੀਪੁਰਾ,ਭਰਪੂਰ ਸਿੰਘ ਛੱਜਾਵਾਲ,ਬੂਟਾ ਸਿੰਘ ਹਾਂਸ ਕਲਾਂ,ਜਗਤਾਰ ਸਿੰਘ,ਸੁਖਦੇਵ ਸਿੰਘ,ਪ੍ਰਕਾਸ ਸਿੰਘ,ਡਾਕਟਰ ਜਗਜੀਤ ਸਿੰਘ ਡਾਗੀਆਂ,ਜਗਰੂਪ ਸਿੰਘ,ਝਲਮਣ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਕਾਮਰੇਡ ਗੁਰਦੀਪ ਸਿੰਘ ਕੋਟਉਮਰਾ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।

20 ਜਨਵਰੀ ਨੂੰ ਦਿੱਤਾ ਜਾਵੇਗਾ ਰੋਸ ਧਰਨਾ

ਹਠੂਰ,18,ਜਨਵਰੀ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਜਿਲ੍ਹਾ ਲੁਧਿਆਣਾ ਦੀ ਕਮੇਟੀ ਵੱਲੋ ਪੁਲਿਸ-ਸਿਆਸੀ ਠੱਗੀ ਮਾਰਨ ਵਾਲਿਆ ਦੇ ਗੱਠਜੋੜ ਵਿਰੁੱਧ 20 ਜਨਵਰੀ ਦਿਨ ਵੀਰਵਾਰ ਨੂੰ ਸਵੇਰੇ ਗਿਆਰਾ ਵਜੇ ਐਸ ਐਸ ਪੀ ਦਫਤਰ ਜਗਰਾਓ ਅੱਗੇ ਰੋਸ ਪ੍ਰਦਰਸਨ ਕੀਤਾ ਜਾਵੇਗਾ।ਇਸ ਰੋਸ ਪ੍ਰਦਰਸਨ ਵਿਚ ਸਾਮਲ ਹੋਣ ਲਈ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਅਖਾੜਾ,ਅੱਚਰਵਾਲ,ਚਕਰ ਅਤੇ ਬੁਰਜ ਕੁਲਾਰਾ ਆਦਿ ਪਿੰਡਾ ਦੇ ਲੋਕਾ ਨਾਲ ਮੀਟਿੰਗ ਕਰਕੇ ਲਾਮਵੰਦ ਕੀਤਾ।ਇਸ ਮੌਕੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਅੱਜ ਪੰਜਾਬ ਪੁਲਿਸ ਆਪਣੀ ਜਿਮੇਵਾਰੀ ਤੋ ਭੱਜ ਰਹੀ ਹੈ ਅਤੇ ਆਮ ਲੋਕ ਇਨਸਾਫ ਲੈਣ ਲਈ ਮਹੀਨਿਆ ਬੱਦੀ ਪੁਲਿਸ ਅਧਿਕਾਰੀਆ ਦੇ ਦਫਤਰਾ ਦੇ ਧੱਕੇ ਖਾਣ ਲਈ ਮਜਬੂਰ ਹਨ।ਉਨ੍ਹਾ ਕਿਹਾ ਕਿ ਪੁਲਸ ਪ੍ਰਸਾਸਨ ਨੂੰ ਸਾਡੀ ਖੂਨ ਪਸੀਨੇ ਦੀ ਕਮਾਈ ਵਿਚੋ ਹੀ ਸਰਕਾਰ ਤਨਖਾਹ ਦਿੰਦੀ ਹੈ ਪਰ ਪੁਲਿਸ ਅਧਿਕਾਰੀ ਪੁਲਿਸ ਦੀ ਵਰਦੀ ਪਾ ਕੇ ਰੱਬ ਬਣੇ ਬੈਠੇ ਹਨ।ਇਸ ਮੌਕੇ ਕਿਸਾਨਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਮੋਰਚਾ ਚੋਣਾ ਨਹੀ ਲੜੇਗਾ ਅਤੇ ਨਾ ਹੀ ਚੋਣਾ ਲੜਨ ਵਾਲੀਆ ਪਾਰਟੀ ਦਾ ਸਾਥ ਦੇਵੇਗਾ।ਸਗੋ ਸੂਬੇ ਵਿਚ ਸੰਘਰਸ ਸੀਲ ਗਰੁੱਪ ਬਣਾ ਕੇ ਸਮੇ-ਸਮੇਂ ਦੀਆ ਸਰਕਾਰਾ ਅਤੇ ਪ੍ਰਸਾਸਨ ਖਿਲਾਫ ਇਨਸਾਫ ਲੈਣ ਲਈ ਆਪਣੀ ਅਵਾਜ ਬੁਲੰਦ ਕਰੇਗਾ।ਅੰਤ ਵਿਚ ਉਨ੍ਹਾ ਕਿਹਾ ਕਿ ਪੁਲਿਸ ਪ੍ਰਸਾਸਨ ਖਿਲਾਫ ਆਉਣ ਵਾਲੇ ਦਿਨਾ ਵਿਚ ਸੂਬੇ ਦੀਆ ਇਨਸਾਫ ਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਰਣਜੀਤ ਸਿੰਘ,ਮੇਜਰ ਸਿੰਘ,ਗੁਰਦੇਵ ਸਿੰਘ,ਅਵਤਾਰ ਸਿੰਘ,ਮੱਖਣ ਸਿੰਘ,ਜੱਗਾ ਸਿੰਘ,ਗੁਰਮੇਲ ਸਿੰਘ,ਸੁਖਵਿੰਦਰ ਸਿੰਘ,ਜਸਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਆਪਣੇ ਸਾਥੀਆ ਨਾਲ ਮੀਟਿੰਗ ਕਰਦੇ ਹੋਏ।

ਪੰਜਾਬ ਵਿਚ ਵੋਟਾਂ ਦੀ  ਤਾਰੀਖ਼ ਬਦਲ ਗਈ ਹੈ ਹੁਣ 20 ਫਰਵਰੀ ਨੂੰ ਵੋਟਾਂ ਪੈਣਗੀਆਂ 

ਜਗਰਾਓਂ 17 ਜਨਵਰੀ (ਅਮਿਤ ਖੰਨਾ)-ਪੰਜਾਬ ਵਿਧਾਨ ਸਭਾ ਚੋਣਾਂ ਹੁਣ 20 ਫਰਵਰੀ ਨੂੰ ਹੋਣਗੀਆਂ ੍ਟ ਭਾਰਤ ਚੋਣ ਕਮਿਸ਼ਨ ਵਲੋਂ ਇਹ ਐਲਾਨ ਕੀਤਾ ਗਿਆ ਹੈ ੍ਟ ਜ਼ਿਕਰਯੋਗ ਹੈ ਕਿ 25 ਜਨਵਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਹੋ ਸਕਣਗੇ ੍ਟ ਉੱਥੇ ਹੀ 1 ਫਰਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਹੈ ੍ਟ

ਚੋਣਾਂ ਲਈ ਨਵੀਂ ਸਮਾਂ - ਸੂਚੀ

1. ਨੋਟੀਫਿਕੇਸ਼ਨ ਦੀ ਮਿਤੀ: 25 ਜਨਵਰੀ 2022 (ਮੰਗਲਵਾਰ)
2. ਨਾਮਜ਼ਦਗੀ ਦੀ ਆਖਰੀ ਮਿਤੀ: 1 ਫਰਵਰੀ 2022 (ਮੰਗਲਵਾਰ)
3. ਪੜਤਾਲ ਦੀ ਮਿਤੀ: 2 ਫਰਵਰੀ 2022 (ਬੁੱਧਵਾਰ)
4. ਪਰਚਾ ਵਾਪਸ ਲੈਣ ਦੀ ਮਿਤੀ: 4 ਫਰਵਰੀ 2022 (ਸ਼ੁੱਕਰਵਾਰ)
5. ਪੋਲ ਦੀ ਮਿਤੀ: 20 ਫਰਵਰੀ 2022 (ਐਤਵਾਰ)।
ਵੋਟਾਂ ਦੀ ਗਿਣਤੀ 10 ਮਾਰਚ 2022 (ਵੀਰਵਾਰ) ਨੂੰ ਕੀਤੀ ਜਾਵੇਗੀ।

ਰਿਲਾਇੰਸ ਕੰਪਨੀ ਦੇ ਟ੍ਰੈਂਡਸ ਨਵੇਂ ਕੱਪੜਿਆਂ ਦਾ ਸ਼ੋਅਰੂਮ ਖੋਲ੍ਹਿਆ

ਜਗਰਾਓਂ 17 ਜਨਵਰੀ (ਅਮਿਤ ਖੰਨਾ)-ਜਗਰਾਉਂ ਵਾਸੀਆਂ ਦੀ ਮੁੱਖ ਮੰਗ ਨੂੰ ਰੱਖਦੇ ਹੋਏ  ਰਿਲਾਇੰਸ ਕੰਪਨੀ ਦੇ ਟ੍ਰੈਂਡਸ ਨਵੇਂ ਰੈਡੀਮੇਟ ਕੱਪੜਿਆਂ ਦਾ ਸ਼ੋਅਰੂਮ  ਸ੍ਰੀ ਰੂਪ ਟਾਵਰਸ ਰਿਲਾਇੰਸ  ਸਟੋਰ ਦੇ ਨਾਲ ਖੋਲ੍ਹਿਆ ਗਿਆ  ਜਿਸ ਦਾ ਉਦਘਾਟਨ ਰੂਪ ਟਾਵਰਸ ਦੇ ਮਾਲਿਕ ਧਰਮਪਾਲ ਜੈਨ ਅਤੇ ਉਨ੍ਹਾਂ ਦੇ ਬੇਟੇ ਗੌਤਮ ਜੈਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਾ ਉਦਘਾਟਨ ਕੀਤਾ  ਇਸ ਸ਼ੋਅਰੂਮ ਵਿੱਚ ਰੈਡੀਮੇਡ ਬੱਚਿਆਂ ਦੇ ਲੇਡੀਜ਼ ਅਤੇ ਜੈਂਟਸ ਕੱਪੜੇ  ਬਹੁਤ ਹੀ ਵਧੀਆ ਕਵਾਲਿਟੀ ਅਤੇ ਵਾਜਬ ਰੇਟਾਂ ਤੇ ਮਿਲਦੇ ਹਨ  ਟ੍ਰੈਂਡਸ ਕੰਪਨੀ ਦੇ ਪੰਜਾਬ ਹਿਮਾਚਲ ਯੂ ਪੀ ਦੇ ਵਿੱਚ ਵੀ ਅਨੇਕਾਂ ਸ਼ੋਅਰੂਮ ਹਨ  ਰਿਲਾਇੰਸ ਦੀ ਟ੍ਰੈਂਡਸ ਕੰਪਨੀ ਪੂਰੀ  ਦੁਨੀਆਂ ਦੇ ਵਿੱਚ ਆਪਣਾ ਨਾਮ ਬਣਾ ਚੁੱਕੀ ਹੈ  ਹਰ ਗਾਹਕ ਨੂੰ ਖ਼ਰੀਦਦਾਰੀ ਦੇ ਉੱਪਰ ਉਪਹਾਰ ਵੀ ਦਿੱਤੇ ਜਾਂਦੇ ਹਨ

ਦੋਸ਼ੀ ਡੀ.ਐਸ ਐਸ ਪੀ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਵਫਦ ਆਈ.ਜੀ. ਪਰਮਾਰ ਨੂੰ ਮਿਲਿਆ  

ਜਗਰਾਉਂ 17 ਜਨਵਰੀ ( ਜਸਮੇਲ ਗ਼ਾਲਿਬ )  ਅਨੁਸੂਚਿਤ ਜਾਤੀ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖਣ ਤੇ ਝੂਠਾ ਕੇਸ ਪਾਉਣ ਦੇ ਮਾਮਲੇ ਦੋਸ਼ੀ ਡੀ.ਅੈਸ.ਪੀ. ਗੁਰਿੰਦਰ ਬੱਲ, ਅੈਸ.ਆਈ. ਰਾਜਵੀਰ ਤੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ ਲਈ ਅੱਜ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ ਤੇ ਕੁੱਲ ਹਿੰਦ ਕਿਸਾਨ ਸਭਾ ਦਾ ਇਕ ਵਫਦ ਲੁਧਿਆਣਾ ਰੇਜ਼ ਦੇ ਆਈ.ਜੀ. ਐਸ ਐਸ ਪੀ ਪਰਮਾਰ ਨੂੰ ਮਿਲਿਆ ਅਤੇ ਲਿਖਤੀ ਮੰਗ ਪੱਤਰ ਦਿੰਦਿਆਂ ਪੁਰਜ਼ੋਰ ਮੰਗ ਕੀਤੀ ਕਿ ਜਦ ਦੋਸ਼ੀਆਂ ਖਿਲਾਫ਼ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਹੋ ਚੁੱਕਾ ਹੈ ਤਾਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਬਣਦਾ ਹੈ। ਵਫਦ ਨੇ ਗ੍ਰਿਫਤਾਰੀ ਸਬੰਧੀ ਸਥਾਨਕ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿਖੇਧੀ ਵੀ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਕਰਮਜੀਤ ਕੋਟਕਪੂਰਾ, ਤਰਲੋਚਨ ਝੋਰੜਾਂ, ਨਿਰਮਲ ਸਿੰਘ ਧਾਲੀਵਾਲ, ਮਨੋਹਰ ਸਿੰਘ ਝੋਰੜਾਂ ਤੇ ਦਰਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਆਈ.ਜੀ. ਨੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਤੁਰੰਤ ਹੀ ਇਕ ਸੀਲ਼ਬੰਦ ਪੱਤਰ ਐਸ ਐਸ ਪੀ ਦੇ ਨਾਮ ਲਿਖ ਕੇ ਵਫਦ ਨੂੰ ਦਿੱਤਾ ਜੋ ਕਿ ਵਫਦ ਨੇ ਜਗਰਾਉਂ ਪੁੱਜ ਕੇ ਐਸ ਐਸ ਪੀ ਦੀ ਗੈਰਹਾਜ਼ਰੀ ਵਿੱਚ ਸਟਾਫ ਦੇ ਸਪੁਰਦ ਕਰ ਦਿੱਤਾ। ਵਫਦ ਨੇ ਕਿਹਾ ਕਿ ਜੇਕਰ ਗ੍ਰਿਫਤਾਰੀ ਨਹੀਂ ਹੁੰਦੀ ਤਾਂ 26 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਇਨਸਾਫ਼ ਪਸੰਦ ਲੋਕ ਮਜ਼ਬੂਰਨ ਸਥਾਨਕ ਥਾਣਾ ਸਿਟੀ ਦਾ ਘਿਰਾਓ ਕਰਨਗੇ।

67 ਵਾਂ ਲਾਲਾ ਲਾਜਪਤ ਰਾਏ ਖੇਡ ਮੇਲਾ ਢੁੱਡੀਕੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ - ਸਰਪੰਚ ਢਿੱਲੋਂ ਰਾਜਾ ਢੁੱਡੀਕੇ

  29 ਜਨਵਰੀ ਨੂੰ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਹੋਣਗੇ ਫਸਵੇਂ ਮੁਕਾਬਲੇ
 ਅਜੀਤਵਾਲ ,16 ਜਨਵਰੀ (ਬਲਵੀਰ ਸਿੰਘ ਬਾਠ)   ਮੋਗਾ ਜ਼ਿਲ੍ਹੇ ਦੇ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੇ ਯਾਦਗਾਰੀ ਪਿੰਡ ਢੁੱਡੀਕੇ  ਅੱਜ 67 ਵਾਂ ਲਾਲਾ ਲਾਜਪਤ ਰਾਏ ਅਤੇ ਗਦਰੀ ਬਾਬਿਆਂ ਦੀ ਯਾਦ ਚ ਖੇਡ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਜਨ ਸਖ਼ਤੀ ਨਿੳੂਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਰਪੰਚ ਜਸਵੀਰ  ਸਿੰਘ ਢਿੱਲੋਂ ਨੇ ਦੱਸਿਆ ਕਿ ਮਿਤੀ 26ਜਨਵਰੀ  ਕੌਮੀ ਝੰਡਾ ਲਹਿਰਾਇਆ ਜਾਵੇਗਾ ਅਤੇ ਹਾਕੀ ਤੇ ਫੁਟਬਾਲ ਦੇ ਮੈਚ ਹੋਣਗੇ  ਮਿਤੀ 28ਨੌੰ ਲਾਲਾ ਲਾਜਪਤ ਰਾਏ ਜਨਮ ਅਸਥਾਨ ਤੇ ਬੱਚਿਆਂ ਦੇ ਸੱਭਿਆਚਾਰਕ ਮੁਕਾਬਲੇ ਕਰਵਾਏ ਜਾਣਗੇ  ਅਤੇ ਦਾਨੀ ਸੱਜਣਾਂ ਦਾ ਸਨਮਾਨ ਸਮਾਰੋਹ ਵੀ ਕੀਤਾ ਜਾਵੇਗਾ  ਮਿਤੀ 29 ਜਨਵਰੀ  ਨੂੰ  ਮੇਜਰ ਲੀਗ ਕਬੱਡੀ ਫੈੱਡਰੇਸ਼ਨ ਦੀਆਂ ਅੱਠ ਨਾਮਵਰ ਅਕੈਡਮੀਆਂ ਦੇ ਮੁਕਾਬਲੇ ਕਰਵਾਏ ਜਾਣਗੇ  ਪਹਿਲਾ ਇਨਾਮ  250 ਲੱਖ ਦੂਜਾ ਇਨਾਮ ਦੋ ਲੱਖ  ਹਾਕੀ ਓਪਨ ਦਾ ਪਹਿਲਾ ਨਾਮ ਪਚੱਤਰ ਹਜਾਰ ਦੂਜਾ ਇਨਾਮ ਇਕਾਹਠ ਹਜ਼ਾਰ ਰੁਪਏ  ਪਹਿਲਾ ਇਨਾਮ ਫੁੱਟਬਾਲ ਇਕੱਤੀ ਹਜਾਰ ਰੁਪਏ ਦੂਸਰਾ ਇਨਾਮ ਪੱਚੀ ਹਜ਼ਾਰ ਰੁਪਏ  ਤੋਂ ਇਲਾਵਾ ਲੱਖਾਂ ਰੁਪਏ ਦੇ ਇਨਾਮ ਖਿਡਾਰੀਆਂ ਨੂੰ ਮੌਕੇ ਤੇ ਦਿੱਤੇ ਜਾਣਗੇ  ਸਰਪੰਚ ਜਸਬੀਰ ਸਿੰਘ ਢਿੱਲੋਂ ਨੇ ਇੱਕ ਵਾਰ ਫੇਰ  ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਹ ਖੇਡ ਮੇਲਾ ਐਨਆਰਆਈ ਵੀਰ  ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਢੁੱਡੀਕੇ ਦੇ ਸਹਿਯੋਗ ਨਾਲ  ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਇਸ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ

ਡੀ ਐੱਸ ਪੀ ਗੁਰਵਿੰਦਰ ਬੱਲ ਦੀ ਗ੍ਰਿਫ਼ਤਾਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ  ਵੱਲੋਂ ਕਾਉਂਕੇ ਕਲਾਂ ਵਿਖੇ ਅਰਥੀ ਫੂਕੀ ਗਈ

ਕਾਉਂਕੇ ਕਲਾਂ , 16 ਜਨਵਰੀ (ਜਸਮੇਲ ਗਾਲਿਬ ) ਅੱਜ ਪਿੰਡ ਕਾਓਂਕੇ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਜਗਰਾਂਓ ਵਿਖੇ 17 ਵਰੇ ਪਹਿਲਾਂ ਤੈਨਾਤ ਰਹੇ ਡੀ ਐਸ ਪੀ ਗੁਰਿੰਦਰ ਸਿੰਘ ਬੱਲ ਅਤੇ ਉਸਦੇ ਸਹਿ ਦੋਸ਼ੀਆਂ ਦੀ ਅਰਥੀ ਫੂਕੀ ਗਈ।  ਇਸ ਸਮੇਂ ਇਕਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਤਲ ਤੇ ਗੈਰਕਾਨੂੰਨੀ ਹਿਰਾਸਤ ਵਿੱਚ ਰਖਣ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਅਜੇ ਤਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨਾ ਅਫਸੋਸ ਨਾਲ ਤਾਂ ਹੈ ਹੀ, ਹੈਰਾਨੀਜਨਕ ਵੀ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਕੇ ਪੰਜਾਬ ਪੁਲਸ ਦੋਸ਼ੀਆਂ ਦਾ ਸਾਥ ਦੇ ਰਹੀ ਹੈ।ਉਨਾਂ ਕਿਹਾ ਕਿ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ 26 ਜਨਵਰੀ ਨੂੰ ਜਗਰਾਂਓ ਸਿਟੀ ਥਾਣੇ ਦੇ ਅਣਮਿੱਥੇ ਸਮੇਂ ਦੇ ਘਿਰਾਓ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰ ਵੱਡੀ ਗਿਣਤੀ ਚ ਸ਼ਾਮਲ ਹੋਣਗੇ। ਇਸ ਸਮੇਂ ਦੇਵਿੰਦਰ ਸਿੰਘ ਕਾਓਂਕੇ, ਕੁਲਦੀਪ ਸਿੰਘ ਕੀਪਾ,ਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਕਾਓਂਕੇ  ਆਦਿ ਹਾਜ਼ਰ ਸਨ।

 

 

ਵਿਧਾਨ ਸਭਾ ਹਲਕਾ ਦਾਖਾ ਤੋਂ  ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਵੱਡੀ ਲੀਡ ਨਾਲ ਜਿੱਤਣਗੇ:ਸਰਪੰਚ ਜੋਗਾ ਸਿੰਘ ਢੋਲਣ

ਜਗਰਾਉਂ 16 ਜਨਵਰੀ (ਜਸਮੇਲ ਗ਼ਾਲਿਬ)ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਸੰਦੀਪ ਸੰਧੂ ਦੇ ਉਮੀਦਵਾਰ ਦਾ ਜਿਉਂ ਹੀ ਐਲਾਨ ਹੋਇਆ ਤਾਂ ਕਾਂਗਰਸੀ ਵਰਕਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ।ਟਿਕਟ ਦੇਣ ਦੇ ਮਾਮਲੇ ਵਿੱਚ ਅੜਿੱਕੇ ਡਾਹੇ ਜਾ ਰਹੇ ਸਨ ਪਰ ਸੰਦੀਪ ਸੰਧੂ ਨੂੰ  ਹੁਣ ਉਮੀਦਵਾਰ ਐਲਾਨਣ ਤੋਂ ਬਾਅਦ ਵਿਰੋਧੀਆਂ ਦੇ ਮੂੰਹ ਵੀ ਬੰਦ ਹੋ ਗਏ ਹਨ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਢੋਲਣ ਦੇ ਸਰਪੰਚ ਜੋਗਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ। ਸਰਪੰਚ ਜੋਗਾ ਸਿੰਘ ਨੇ ਕਿਹਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਕੈਪਟਨ ਸੰਦੀਪ ਸੰਧੂ ਨੇ ਹਲਕਾ ਦਾਖਾ ਦੇ ਵੱਡੀ ਪੱਧਰ ਤੇ ਵਿਕਾਸ ਕੰਮ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕੰਮਾਂ ਦੇ ਆਧਾਰ ਤੇ ਹੀ ਵੋਟਾਂ ਮੰਗੀਆਂ ਜਾਣਗੀਆਂ। ਸਰਪੰਚ ਜੋਗਾ ਸਿੰਘ ਨੇ ਕਿਹਾ ਹੈ ਕਿ ਕੈਪਟਨ ਸੰਦੀਪ ਸੰਧੂ ਵੱਡੀ ਲੀਡ ਨਾਲ ਜਿੱਤਣਗੇ ਅਤੇ ਹਲਕਾ ਦਾਖਾ ਦੇ ਵਿਧਾਇਕ ਬਣ ਕੇ ਵੱਡੀ ਪੱਧਰ ਤੇ ਵਿਕਾਸ ਦੇ ਕੰਮ ਕਰਵਾਏ ਜਾਣਗੇ ।

ਕੈਪਟਨ ਸੰਦੀਪ ਸੰਧੂ ਨੂੰ ਹਲਕੇ ਦਾਖੇ ਤੋਂ ਕਾਂਗਰਸੀ ਉਮੀਦਵਾਰ ਐਲਾਨਣ ਦੀ ਖ਼ੁਸ਼ੀ ਵਿੱਚ ਕਾਂਗਰਸੀ ਵਰਕਰਾਂ ਚ ਜੋਸ਼ 

ਜਗਰਾਓਂ 16 ਜਨਵਰੀ (ਅਮਿਤ ਖੰਨਾ)-ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਵਲੋਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਸੋਨੀਆਂ ਗਾਂਧੀ ਦੀ ਰਹਿਨੁਮਾਈ ਹੇਠ ਪੇਸ਼ ਕੀਤੀ ਗਈ ਉਮੀਦਵਾਰਾਂ ਦੀ ਸੂਚੀ ਚ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਕੈਪਟਨ ਸੰਦੀਪ ਸੰਧੂ ਦਾ ਨਾਂਅ ਆਉਣ ਨਾਲ ਹਲਕੇ ਦਾਖੇ ਦੇ ਕਾਂਗਰਸੀ ਵਰਕਰਾਂ ਚ ਜੋਸ਼ ਭਰ ਦਿੱਤਾ ਹੈ, ਜਿਵੇਂ ਹੀ ਸੋਸ਼ਲ ਮੀਡੀਆ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਆਈ ਤਾਂ ਉਸ ਨੂੰ ਦੇਖ ਕੇ ਹਲਕੇ ਦਾਖੇ ਦੇ ਕਾਂਗਰਸੀ ਵਰਕਰ ਕੈਪਟਨ ਸੰਦੀਪ ਸੰਧੂ ਨੂੰ ਵਧਾਈਆਂ ਦੇਣ ਲਈ ਮੁੱਖ ਦਫ਼ਤਰ ਮੁੱਲਾਂਪੁਰ-ਦਾਖਾ ਪਹੁੰਚ ਗਏ ੍ਟ ਇਸ ਮੌਕੇ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਯੂਥ ਆਗੂ ਡਾ. ਤਾਜ ਮੁਹੰਮਦ ਛੱਜਾਵਾਲ, ਚੇਅਰਮੈਨ ਹਰਮਨਦੀਪ ਸਿੰਘ ਕੁਲਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਣਜੀਤ ਸਿੰਘ ਕੋਠੇ ਹਾਂਸ, ਸਰਪੰਚ ਬਲਵਿੰਦਰ ਸਿੰਘ ਜੱਸੋਵਾਲ, ਸਰਪੰਚ ਹਰਬੰਸ ਸਿੰਘ ਬਿੱਲੂ ਖੰਜਰਵਾਲ, ਸਰਪੰਚ ਲਛਮਣ ਸਿੰਘ ਕਾਕਾ ਕੋਠੇ ਪੋਨਾ, ਨੰਬਰਦਾਰ ਜਸਵੰਤ ਸਿੰਘ ਸੋਹੀਆਂ, ਸਰਪੰਚ ਰੁਲਦਾ ਸਿੰਘ ਪੰਡੋਰੀ, ਸਰਪੰਚ ਹਰਜੀਤ ਸਿੰਘ ਕੁਲਾਰ, ਮੀਤ ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਸਰਪੰਚ ਪਰਮਿੰਦਰ ਸਿੰਘ ਮਾਜਰੀ, ਸਰਪੰਚ ਦਰਸ਼ਨ ਸਿੰਘ ਵਿਰਕ, ਸਾਬਕਾ ਸਰਪੰਚ ਮਲਕੀਤ ਸਿੰਘ ਜੱਸੋਵਾਲ, ਪ੍ਰਧਾਨ ਜਗਜੀਤ ਸਿੰਘ ਗੋਲੂ, ਹਰਜਾਪ ਸਿੰਘ ਚੌਂਕੀਮਾਨ, ਡਾਇਰੈਕਟਰ ਜਗਦੀਸ਼ ਸਿੰਘ ਦੀਸ਼ਾ ਪੰਡੋਰੀ, ਸਰਪੰਚ ਕਮਲਜੀਤ ਸਿੰਘ ਮੋਰਕਰੀਮਾਂ, ਸਰਪੰਚ ਸਾਧੂ ਸਿੰਘ ਸੇਖੂਪੁਰਾ, ਡਾਇਰੈਕਟਰ ਜਗਦੀਪ ਸਿੰਘ ਗਿੱਲ, ਸਰਪੰਚ ਲਾਲ ਸਿੰਘ ਸਵੱਦੀ, ਸੁਖਮਿੰਦਰ ਸਿੰਘ ਜੱਗਾ ਸਵੱਦੀ ਪੱਛਮੀ, ਸੇਵਾ ਸਿੰਘ ਖੇਲਾ ਆੜ੍ਹਤੀਆ, ਪ੍ਰਧਾਨ ਜਸਵੀਰ ਸਿੰਘ ਜੱਸੀ ਤਲਵੰਡੀ, ਸਰਪੰਚ ਦਲਜੀਤ ਸਿੰਘ ਸਵੱਦੀ, ਸਵਰਨ ਸਿੰਘ ਸੰਧੂ, ਮਲਵਿੰਦਰ ਸਿੰਘ ਗੁੜੇ, ਸਰਪੰਚ ਜਸਮੇਲ ਸਿੰਘ ਸੇਲੀ, ਸਰਪੰਚ ਰਾਵਿੰਦਰ ਸਿੰਘ ਜੋਗਾ ਢੋਲਣ, ਸਰਪੰਚ ਕੁਲਦੀਪ ਕੌਰ ਸੋਹੀਆ, ਦਲਵਿੰਦਰ ਸਿੰਘ ਕਾਕਾ ਸਿੱਧੂ, ਜਸਮੇਲ ਸਿੰਘ ਜੱਸਾ ਗੁੜੇ, ਸਰਪੰਚ ਦਲਜੀਤ ਸਿੰਘ ਚਚਰਾੜੀ, ਸਰਪੰਚ ਦਰਸ਼ਨ ਸਿੰਘ ਤਲਵੰਡੀ ਆਦਿ ਨੇ ਕੈਪਟਨ ਸੰਦੀਪ ਸੰਧੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਰਿਕਾਰਡ ਤੋੜ ਜਿੱਤ ਦਿਵਾਉਣ ਲਈ ਹਲਕੇ ਦੇ ਲੋਕ ਪੱਬਾਂ ਭਾਰ ਹੋਏ ਪਏ ਹਨ

ਬਿਜਲੀ ਦੀਆ ਤਾਰਾ ਚੋਰੀ ਵਾਲੇ ਕਾਬੂ

ਹਠੂਰ,15,ਜਨਵਰੀ-(ਕੌਸ਼ਲ ਮੱਲ੍ਹਾ)-ਖੇਤਾ ਦੀਆ ਮੋਟਰਾ ਤੋ ਬਿਜਲੀ ਦੀਆ ਤਾਰਾ ਚੋਰੀ ਕਰਨ ਵਾਲੇ ਤਿੰਨ ਚੋਰਾ ਨੂੰ ਹਠੂਰ ਪੁਲਿਸ ਨੇ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਏ ਐਸ ਆਈ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਲੱਖਾ ਤੋ ਸ੍ਰੀ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਵਿਚਕਾਰ ਪੈਦੇ ਪਾਣੀ ਵਾਲੇ ਸੂਏ ਦੇ ਨਜਦੀਕ ਬੰਦ ਪਾਏ ਇੱਟਾ ਦੇ ਭੱਠੇ ਤੇ ਚੋਰ ਬਿਜਲੀ ਦੀਆ ਤਾਰਾ ਨੂੰ ਅੱਗ ਲਾ ਕੇ ਤਾਰਾ ਵਿਚੋ ਤਾਬਾ ਕੱਢ ਰਹੇ ਸਨ ਜਿਨ੍ਹਾ ਨੂੰ ਨੇੜਲੇ ਖੇਤਾ ਵਾਲਿਆ ਨੇ ਮੌਕੇ ਤੇ ਹੀ ਫੜ੍ਹ ਕੇ ਪੁਲਿਸ ਹਵਾਲੇ ਕਰ ਦਿੱਤਾ।ਜਿਨ੍ਹਾ ਦੀ ਜਦੋ ਬਰੀਕੀ ਨਾਲ ਤਫਤੀਸ ਕੀਤੀ।ਉਨ੍ਹਾ ਦੱਸਿਆ ਕਿ ਅਸੀ ਇਲਾਕੇ ਦੀਆ ਮੋਟਰਾ ਤੋ ਬਿਜਲੀ ਦੀਆ ਤਾਰਾ ਚੋਰੀ ਕਰਦੇ ਸੀ।ਇਨ੍ਹਾ ਚੋਰਾ ਦੇ ਖਿਲਾਫ ਅਵਤਾਰ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਲੱਖਾ ਦੇ ਬਿਆਨਾ ਦੇ ਅਧਾਰ ਤੇ ਗੁਰਪ੍ਰੀਤ ਸਿੰਘ ਉਰਫ ਲੱਡੂ ਪੁੱਤਰ ਗੁਰਜੰਟ ਸਿੰਘ,ਮਨਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਅਤੇ ਕਬਾੜੀਆ ਗੁਰਪਾਲ ਸਿੰਘ ਪੁੱਤਰ ਸਿੰਦਰ ਸਿੰਘ ਵਾਸੀ ਲੱਖਾ ਖਿਲਾਫ ਮੁਕੱਦਮਾ ਨੰਬਰ ਦੋ ਧਾਰਾ 379,411,427 ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਨ੍ਹਾ ਚੋਰਾ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ ਕਰਕੇ ਦੋ ਦਿਨਾ ਦਾ ਰਿਮਾਡ ਮਿਿਲਆ ਹੈ ਅਤੇ ਹੋਰ ਤਫਤੀਸ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਸੁਲੱਖਣ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:- ਏ ਐਸ ਆਈ ਮਨੋਹਰ ਲਾਲ ਬਿਜਲੀ ਦੀਆ ਤਾਰਾ ਸਮੇਤ ਕਾਬੂ ਕੀਤੇ ਚੋਰਾ ਸਬੰਧੀ ਜਾਣਕਾਰੀ ਦਿੰਦੇ ਹੋਏ।