ਲੁਧਿਆਣਾ

ਆਰਮੀ ਦਿਵਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਵੱਲੋਂ  ਕਮਾਂਡਰ ਮਿਅੰਕ ਗੁਪਤਾ ਨੂੰ ਬੁੱਕਾ ਦੇ ਕੇ ਸਨਮਾਨਤ ਕੀਤਾ  

ਜਗਰਾਓਂ 15 ਜਨਵਰੀ (ਅਮਿਤ ਖੰਨਾ)-ਜਗਰਾਉਂ ਦੇ ਪ੍ਰਸਿੱਧ ਵਿਿਦਅਕ ਸੰਸਥਾ ਐੱਸ ਬੀ ਲਾਹੌਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ  ਅਤੇ ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਆਰਮੀ ਦਿਵਸ ਦੀ ਖੁਸ਼ੀ ਪ੍ਰਗਟਾਉਂਦੇ ਹੋਏ ਸਕੂਲ ਵਿਚ  ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੈਠੀ ਕੇਂਦਰ ਪੁਲਿਸ ਸਸ਼ਸਤਰ ਬਲ ਐੱਸਐੱਸਬੀ ਦੇ ਸਹਾਇਕ ਕਮਾਂਡਰ ਮਿਅੰਕ ਗੁਪਤਾ ਨੂੰ ਬੁੱਕਾ ਦੇ ਕੇ ਸਨਮਾਨਤ ਕੀਤਾ ਗਿਆ  ਇਸ ਮੌਕੇ ਉਨ੍ਹਾਂ ਦੇ ਨਾਲ ਐੱਸ ਆਈ ਸ੍ਰੀ ਮੰਗਲ ਸਿੰਘ ਸ੍ਰੀ ਸੁਰਜੀਤ ਸਿੰਘ ਐੱਸ ਆਈ ਅਤੇ ਸ੍ਰੀ ਅਮਲ ਰਾਓ ਐਸ ਆਈ ਏ ਐੱਸ ਆਈ ਪ੍ਰੇਮ ਆਰਾਮ ਐੱਨਸੀ ਉਂਜ ਸ੍ਰੀ ਪ੍ਰੀਤਮ ਸ਼ਾਮ ਸੁੰਦਰ   ਸਤਿੰਦਰ ਕੁਮਾਰ ਨੂੰ ਵੀ ਆਰਮੀ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਇਸ ਮੌਕੇ ਸ੍ਰੀ ਮਿਅੰਕ ਗੁਪਤਾ ਜੀ ਸਹਾਇਕ ਕਮਾਂਡਰ ਐਸ ਐਸ ਬੀ ਨੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਿਆਂ  ਇਸ ਨੂੰ ਭਾਰਤੀ ਲੋਕਾਂ ਪ੍ਰਤੀ  ਆਰਮੰਡ ਫੋਰਸਾਂ ਪ੍ਰਤੀ ਅਥਾਹ ਪਿਆਰ ਦੀ ਨਿਸ਼ਾਨੀ ਹੈ ਇਸ ਮੌਕੇ ਸਟਾਫ ਮੈਂਬਰਾਂ ਵਿੱਚੋਂ ਸ੍ਰੀ ਹੈਪੀ ਕੁਮਾਰ ,ਸ੍ਰੀ ਰਾਜ ਕੁਮਾਰ ,ਸਰਦਾਰ ਜਤਿੰਦਰ ਸਿੰਘ ,ਸਰਦਾਰ ਰਛਪਾਲ ਸਿੰਘ, ਮੈਡਮ ਗੁਰਮੀਤ ਕੌਰ, ਜਸਬੀਰ ਕੌਰ ,ਗੁਰਦੀਪ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ

ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ 

ਜਗਰਾਓਂ 15 ਜਨਵਰੀ (ਅਮਿਤ ਖੰਨਾ)-ਬੀ. ਬੀ. ਐੱਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ੍ਟ ਪਿ੍ੰਸੀਪਲ ਅਨੀਤਾ ਕੁਮਾਰੀ ਨੇ ਅਧਿਆਪਕਾਂ ਨਾਲ ਮਿਲ ਕੇ ਧੂਣੀ ਬਾਲਣ ਦੀ ਰਸਮ ਅਦਾ ਕੀਤੀ ਗਈ ੍ਟ ਸਮੂਹ ਅਧਿਆਪਕਾਂ ਵਲੋਂ ਧੂਣੀ ਉੱਪਰ ਤਿਲ ਵੀ ਸੁੱਟੇ ਗਏ ੍ਟ ਉਪਰੰਤ ਪਿ੍ੰਸੀਪਲ ਦੁਆਰਾ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਬੱਚਿਆਂ ਨੂੰ ਆਨਲਾਈਨ ਹੋ ਕੇ ਲੋਹੜੀ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ ੍ਟ ਇਸ ਮੌਕੇ ਚੇਅਰਮੈਨ ਸਤੀਸ਼ ਕਾਲੜਾ ਨੇ ਵੀ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਉਣ 'ਤੇ ਸਕੂਲ ਪਿ੍ੰਸੀਪਲ, ਅਧਿਆਪਕਾਂ ਅਤੇ ਬੱਚਿਆਂ ਨੂੰ ਆਨਲਾਈਨ ਹੋ ਕੇ ਵਧਾਈ ਦਿੱਤੀ ੍ਟ ਉਪਰੰਤ ਸਭ ਅਧਿਆਪਕਾਂ, ਬੱਚਿਆਂ, ਡਰਾਇਵਰਾਂ, ਹੈਲਪਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਲੋਹੜੀ ਦੇ ਤੌਰ 'ਤੇ ਮੂੰਗਫਲੀ ਅਤੇ ਰਿਉੜੀਆਂ ਆਦਿ ਦਿੱਤੀਆਂ ਗਈਆਂ ੍ਟ ਇਸ ਮੌਕੇ ਚੈਅਰਮੈਨ ਸਤੀਸ਼ ਕਾਲੜਾ, ਪ੍ਰਧਾਨ ਰਜਿੰਦਰ ਬਾਵਾ, ਵਾਈਸ ਚੇਅਰਮੈਨ ਹਰਕਿ੍ਸ਼ਨ ਭਗਵਾਨਦਾਸ ਬਾਵਾ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਮੀਤ ਪ੍ਰਧਾਨ ਸਨੀ ਅਰੋੜਾ ਅਤੇ ਡਾਇਰੈਕਟਰ ਰਾਜੀਵ ਸੱਗੜ ਹਾਜ਼ਰ ਸਨ ੍ਟ

ਲੁਧਿਆਣਾ ਦੀਆਂ 9 ਸੀਟਾਂ ਤੇ ਉਤਾਰੇ ਉਮੀਦਵਾਰ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ

ਜਗਰਾਉਂ, ਗਿੱਲ, ਸਮਰਾਲਾ, ਸਾਹਨੇਵਾਲ, ਲੁਧਿਆਣਾ ਦੱਖਣੀ ਵਿੱਚ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ 
ਜਗਰਾਓਂ 15 ਜਨਵਰੀ (ਅਮਿਤ ਖੰਨਾ)-ਕਾਂਗਰਸ ਨੇ ਸ਼ਨੀਵਾਰ ਨੂੰ ਲੁਧਿਆਣਾ ਦੀਆਂ 14 ਚੋਂ 9 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਜਗਰਾਉਂ, ਗਿੱਲ, ਸਮਰਾਲਾ, ਸਾਹਨੇਵਾਲ, ਲੁਧਿਆਣਾ ਦੱਖਣੀ ਵਿੱਚ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਸਮਰਾਲਾ ਵਿੱਚ ਅਮਰੀਕ ਸਿੰਘ ਢਿੱਲੋਂ ਦਾ ਪਰਿਵਾਰ ਹੀ ਮਜ਼ਬੂਤ ਦਾਅਵੇਦਾਰ ਹੈ, ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ। ਖੰਨਾ ਤੋਂ ਗੁਰਕੀਰਤ ਕੋਟਲੀ, ਲੁਧਿਆਣਾ ਪੂਰਬੀ ਤੋਂ ਸੰਜੇ ਤਲਵਾੜ, ਆਤਮਨਗਰ ਤੋਂ ਕੰਵਲਜੀਤ ਸਿੰਘ ਕੱਦਲ, ਲੁਧਿਆਣਾ ਸੈਂਟਰਲ ਤੋਂ ਸੁਰਿੰਦਰ ਡਾਵਰ, ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ, ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ, ਪਾਇਲ (ਐੱਸ.ਸੀ.) ਲਖਵਿੰਦਰ ਸਿੰਘ ਲੱਖਾ, ਦਾਖਾ ਤੋਂ ਕੈਪਟਨ ਸੰਦੀਪ ਸੰਧੂ ਅਤੇ  ਰਾਏਕੋਟ ਤੋਂ ਕਾਮਿਲ ਅਮਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਦੋਸ਼ੀ ਡੀ ਐਸ ਪੀ ਏ ਐਸ ਆਈ ਅਤੇ ਸਰਪੰਚ ਦੀ ਗ੍ਰਿਫ਼ਤਾਰੀ ਲਈ ਪਰਿਵਾਰ ਐੱਸ ਡੀ ਐੱਮ ਨੂੰ ਮਿਲਿਆ

ਜਗਰਾਉਂ 14 ਜਨਵਰੀ (ਮਨਜਿੰਦਰ ਗਿੱਲ  ) ਦਲਿਤ ਪਰਿਵਾਰ 'ਤੇ ਅੱਤਿਆਚਾਰਾਂ ਲਈ ਦੋਸ਼ੀ ਡੀਅੈਸਪੀ, ਅੈਸਆਈ ਤੇ ਸਰਪੰਚ ਦੀ ਗ੍ਰਿਫਤਾਰੀ ਲਈ ਪੀੜ੍ਹੀਤ ਪਰਿਵਾਰ ਦੇ ਮੈਂਬਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਸੰਯੁਕਤ ਸਕੱਤਰ ਨਿਰਮਲ ਸਿੰਘ ਧਾਲੀਵਾਲ ਸਮੇਤ ਸਥਾਨਕ ਅੈਸਡੀਅੈਮ ਨੂੰ ਮਿਲਿਆ। ਪ੍ਰੈਸ ਨੂੰ ਜਾਰੀ ਬਿਆਨ 'ਚ ਨਿਰਮਲ ਸਿੰਘ ਧਾਲੀਵਾਲ ਅਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਵਫਦ ਨੇ ਅੈਸ.ਡੀ.ਅੈਮ. ਨੂੰ ਦੱਸਿਆ ਕਿ ਦਲਿਤ ਪਰਿਵਾਰ ਦੀ ਨਜ਼ਾਇਜ਼ ਹਿਰਾਸਤ ਦੇ ਸਪੱਸ਼ਟ ਦਸਤਾਵੇਜ਼ੀ ਸਬੂਤਾਂ ਦੇ ਬਾਵਜੂਦ ਪਹਿਲਾਂ ਤਾਂ ਪੁਲਿਸ ਨੇ 15 ਸਾਲ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਨਹੀਂ ਕੀਤਾ ਹੁਣ ਜਦ ਪੀੜ੍ਹਤ ਲੜਕੀ ਦੀ ਜਾਨ ਲੈ ਕੇ ਮੁਕੱਦਮਾ ਦਰਜ ਕਰਨ ਤੋਂ ਬਾਦ ਦੋਸ਼ੀਅਾਂ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਇਸ ਤਰ੍ਹਾਂ ਸਿਰਫ਼ ਪੀੜ੍ਹਤ ਪਰਿਵਾਰ ਦੀ ਜਾਨ-ਮਾਲ਼ ਖਤਰਾ ਹੀ ਨਹੀਂ ਸਗੋਂ ਮੁੱਖ ਦੋਸ਼ੀ ਡੀਅੈਸਪੀ ਆਪਣੇ ਅਾਹੁਦੇ ਦੀ ਦੁਰਵਰਤੋਂ ਕਰਕੇ ਮੁਕੱਦਮੇ ਦੇ ਸਬੂਤਾਂ ਨਾਲ ਛੇੜਛਾੜ ਵੀ ਕਰ ਰਿਹਾ ਹੌਣਾ ਏ। ਉਨ੍ਹਾਂ ਕਿਹਾ ਅੈਸਡੀਅੈਮ ਨੇ ਵਫਦ ਨੂੰ ਤੁਰੰਤ ਕਾਰਵਾਈ ਦਾ ਭਰੋਸਾ ਦਿੰਦਿਆਂ ਮੰਗ ਪੱਤਰ ਅਗਲੇਰੀ ਕਾਰਵਾਈ ਲਈ ਮੁੱਖ ਸਕੱਤਰ ਪੰਜਾਬ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਭੇਜਣ ਦਾ ਵਾਅਦਾ ਕੀਤਾ। ਇਸ ਸਮੇਂ ਬਹੁਜਨ ਆਗੂ ਸਾਧੂ ਸਿੰਘ, ਗੁਰਬਚਨ ਮਾਨ ਕਲੇਰਾਂ, ਨਛੱਤਰ ਬਾਰਦੇਕੇ ਵੀ ਹਾਜ਼ਰ ਸਨ।

ਕੁਲਵੰਤ ਭੈਣ ਦਾ ਇਨਸਾਫ ਲੈਣ ਲਈ ਸਾਨੂੰ ਆਪਣੀ ਜਾਨ ਕੁਰਬਾਨ ਕਰਨੀ ਪਵੇ ਉਹ ਵੀ ਕਰਾਂਗੇ- ਪੀਡ਼ਤ ਪਰਿਵਾਰ - Video

ਜਥੇਬੰਦੀਆਂ ਨੇ ਡੀਐਸਪੀ ਗੁਰਿੰਦਰ ਬੱਲ ਦਾ ਝਾਂਸੀ ਰਾਣੀ ਚੌਕ ਵਿੱਚ ਫੂਕਿਆ ਪੁਤਲਾ - ਪੱਤਰਕਾਰ ਜਸਮੇਲ ਗ਼ਾਲਿਬ ਦੀ ਵਿਸ਼ੇਸ਼ ਰਿਪੋਰਟ

ਸਨਮਤੀ ਵਿਮਲ ਜੈਨ ਪਬਲਿਕ ਸਕੂਲ ਵਿੱਚ ਲੋਹੜੀ ਦਾ ਪ੍ਰਸਿੱਧ ਤਿਉਹਾਰ ਮਨਾਇਆ

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਸਨਮਤੀ ਵਿਮਲ ਜੈਨ ਪਬਲਿਕ ਸਕੂਲ ਜਗਰਾਉਂ ਵਿੱਚ ਆਨਲਾਈਨ ਅਤੇ ਆਫਲਾਈਨ ਲੋਹੜੀ ਦਾ ਪ੍ਰਸਿੱਧ ਤਿਉਹਾਰ ਮਨਾਇਆ ਗਿਆ  ਸਭ ਤੋਂ ਪਹਿਲਾਂ ਸਕੂਲ ਦੇ ਪ੍ਰਧਾਨ ਸ੍ਰੀ ਰਮੇਸ਼ ਜੈਨ ਡਾਇਰੈਕਟਰ ਮੈਡਮ ਸ੍ਰੀਮਤੀ  ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਸਮੂਹ ਸਟਾਫ ਦੇ ਨਾਲ ਮਿਲ ਕੇ ਲੋਹੜੀ ਦੀ ਧੂਣੀ ਜੁਲਾਈ ਅਤੇ ਤਿਲ ਪਾ ਕੇ ਪੂਜਾ ਕੀਤੀ  ਇਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਵਿੱਚ ਪੰਜਾਬੀ  ਗਿੱਧਾ ਪਾਇਆ ਗਿਆ ਸਾਰਿਆਂ ਨੇ ਮੂੰਗਫਲੀ ਰਿਊੜੀਆਂ ਆਦਿ ਦਾ ਖੂਬ ਅਨੰਦ ਮਾਣਿਆ ਬੱਚਿਆਂ ਨੇ ਔਨਲਾਈਨ ਘਰ ਵਿੱਚ ਲੋਹੜੀ ਨਾਲ ਸਬੰਧਤ ਪ੍ਰੋਗਰਾਮਾਂ ਦੀ ਵੱਖ ਵੱਖ  ਕਿਿਰਆਵਾਂ ਦੀਆਂ ਵੀਡੀਓ ਭਿੱਜੀਆਂ ਡਾਇਰੈਕਟਰ ਮੈਡਮ ਸ਼੍ਰੀਮਤੀ ਸ਼ਸ਼ੀ ਜੈਨ ਨੇ ਆਨਲਾਈਨ ਹੋ ਕੇ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੇ ਇਤਿਹਾਸ ਦੱਸਦੇ ਹੋਏ ਬਹੁਤ ਬਹੁਤ ਵਧਾਈ ਦਿੱਤੀ  ਅਤੇ ਕਿਹਾ ਕਿ ਸਾਨੂੰ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ

ਲੋਕ ਸੇਵਾ ਸੁਸਾਇਟੀ ਵੱਲੋਂ ਸੰਗਰਾਂਦ ਮੌਕੇ 86 ਰਿਕਸ਼ਾ ਚਾਲਕਾਂ ਨੂੰ ਦਸਤਾਨੇ, ਟੋਪੀਆਂ, ਜੁਰਾਬਾਂ, ਮਾਸਕ ਅਤੇ ਰਾਸ਼ਨ ਵੰਡਿਆ 

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਅੱਜ 86 ਰਿਕਸ਼ਾ ਚਾਲਕਾਂ ਨੂੰ ਦਸਤਾਨੇ, ਟੋਪੀਆਂ, ਜੁਰਾਬਾਂ, ਮਾਸਕ ਅਤੇ ਰਾਸ਼ਨ ਤਕਸੀਮ ਕੀਤਾ। ਸਥਾਨਕ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਜਿੰਦਰ ਜੈਨ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਭੰਡਾਰੀ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੁੰਦਿਆਂ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ ਐੱਸ ਪੀ ਰਾਜਬਚਨ ਸਿੰਘ ਸੰਧੂ ਨੇ ਆਪਣੇ ਕਰ ਕਮਲਾਂ ਨਾਲ ਰਿਕਸ਼ਾ ਚਾਲਕਾਂ ਨੂੰ ਰਾਸ਼ਨ, ਦਸਤਾਨੇ, ਟੋਪੀਆਂ, ਜੁਰਾਬਾਂ ਅਤੇ ਮਾਸਕ ਤਕਸੀਮ ਕੀਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕੋਰੋਨਾ ਦੀ ਤੀਜੀ ਲਹਿਰ ਦੇ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਸ ਬਿਮਾਰੀ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਟੀਕਾ ਲਗਵਾਉਣ, ਮਾਸਕ ਪਾਉਣ ਅਤੇ ਸੋਸ਼ਲ ਦੂਰੀ ਰੱਖਣ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀ ਵਧਾਈ ਵੀ ਦਿੱਤੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਸਰਪ੍ਰਸਤ ਰਜਿੰਦਰ ਜੈਨ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਅੱਜ 86 ਰਿਕਸ਼ਾ ਚਾਲਕਾਂ ਨੂੰ ਜਿੱਥੇ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਉੱਥੇ ਕੋਰੋਨਾ ਬਿਮਾਰੀ ਦੇ ਬਚਾਅ ਲਈ ਮਾਸਕ, ਠੰਢ ਤੋਂ ਬਚਣ ਲਈ ਦਸਤਾਨੇ, ਟੋਪੀਆਂ ਅਤੇ ਜਰਾਬਾਂ ਤਕਸੀਮ ਕੀਤੀਆਂ ਗਈਆਂ ਹਨ। ਇਸ ਮੌਕੇ ਸੋਸਾਇਟੀ ਦੇ ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਵਿਨੋਦ ਬਾਂਸਲ, ਰਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਡਾ ਭਾਰਤ ਭੂਸ਼ਣ ਬਾਂਸਲ, ਪ੍ਰਸ਼ੋਤਮ ਅਗਰਵਾਲ, ਸੁਨੀਲ ਅਰੋੜਾ, ਜਸਵੰਤ ਸਿੰਘ, ਪ੍ਰਵੀਨ ਮਿੱਤਲ, ਇਕਬਾਲ ਸਿੰਘ ਕਟਾਰੀਆ ਆਦਿ ਹਾਜ਼ਰ ਸਨ।

ਗ੍ਰੀਨ ਮਿਸ਼ਨ ਪੰਜਾਬ ਵਲੋਂ ਇਕ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ 

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਇੱਥੇ ਗ੍ਰੀਨ ਮਿਸ਼ਨ ਪੰਜਾਬ ਵਲੋਂ ਇਕ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ ੍ਟ ਇਸ ਮੌਕੇ ਧੀਆਂ ਦੇ ਮਾਪਿਆਂ ਨੂੰ ਮੰੂਗਫਲੀ, ਰਿਊੜੀਆਂ ਦੇ ਨਾਲ ਸਜਾਵਟੀ ਬੂਟੇ ਵੀ ਵੰਡੇ ਗਏ ੍ਟ ਸੰਬੋਧਨ ਕਰਦਿਆਂ ਪ੍ਰੋ: ਕਰਮ ਸਿੰਘ ਸੰਧੂ ਨੇ ਕਿਹਾ ਕਿ ਹੁਣ ਮਾਪਿਆਂ 'ਚ ਧੀਆਂ ਦੀ ਲੋਹੜੀ ਮਨਾਉਣ ਲਈ ਵੀ ਆਈ ਜਾਗਰੂਕਤਾ ਚੰਗਾ ਸ਼ਗਨ ਹੈ ੍ਟ ਉਨ੍ਹਾਂ ਕਿਹਾ ਕਿ ਇਸ ਸਮੇਂ ਧੀਆਂ ਵੀ ਪੁੱਤਾਂ ਦੇ ਬਰਾਬਰ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਲੋੜ ਹੈ ਕਿ ਸਮਾਜ 'ਚ ਧੀਆਂ ਨੂੰ ਬਰਾਬਰ ਮਾਣ-ਸਨਮਾਨ ਦੇਣ ਅਤੇ ਜਾਗਰੂਕਤਾ ਵਾਸਤੇ ਅਜਿਹੇ ਸਮਾਗਮ ਕੀਤੇ ਜਾਣ ੍ਟ ਇਸ ਮੌਕੇ ਗ੍ਰੀਨ ਮਿਸ਼ਨ ਪੰਜਾਬ ਦੇ ਕੋਆਰਡੀਨੇਟਰ ਸਤਪਾਲ ਸਿੰਘ ਦੇਹੜਕਾ, ਹਰਿੰਦਰ ਸਿੰਘ ਕਾਲਾ, ਮਾ: ਹਰਨਰਾਇਣ ਸਿੰਘ, ਮੈਡਮ ਕੰਚਨ ਗੁਪਤਾ ਨੇ ਵੀ ਲੋਹੜੀ ਮਨਾਉਣ ਪੁੱਜੇ ਧੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ੍ਟ ਉਨ੍ਹਾਂ ਕਿਹਾ ਕਿ ਗ੍ਰੀਨ ਮਿਸ਼ਨ ਪੰਜਾਬ ਹਰ ਤਿਉਹਾਰ ਨੂੰ ਹਰਿਆ-ਭਰਿਆ ਬਣਾਉਣ ਲਈ ਸਮੇਂ-ਸਮੇਂ ਅਜਿਹੇ ਪ੍ਰੋਗਰਾਮ ਉਲੀਕਦਾ ਆ ਰਿਹਾ ਹੈ ੍ਟ ਇਸ ਮੌਕੇ ਮਹਿਫ਼ਲ-ਏ-ਅਦੀਬ ਦੇ ਆਗੂ ਮੇਜਰ ਸਿੰਘ ਛੀਨਾ ਨੇ ਧੀਆਂ ਦੀ ਖੁਸ਼ੀ ਮਨਾਉਣ ਲਈ ਪ੍ਰੇਰਣ ਵਾਲੀ ਇਕ ਕਵਿਤਾ ਵੀ ਪੜ੍ਹੀ ੍ਟ ਇਸ ਮੌਕੇ ਕਮਲ ਬਾਂਸਲ, ਮਾ: ਪਰਮਿੰਦਰ ਸਿੰਘ, ਡਾ: ਜਸਵੰਤ ਸਿੰਘ ਢਿੱਲੋਂ, ਕੇਵਲ ਮਲਹੋਤਰਾ, ਸੋਨੀ ਮੱਕੜ ਆਦਿ ਹਾਜ਼ਰ ਸਨ ੍ਟ

ਡੀ.ਏ.ਵੀ ਸੈਂਟਨੇਰੀ ਪਬਲਿਕ ਸਕੂਲ ਜਗਰਾਉਂ ਵਿੱਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਡੀ. ਏ .ਵੀ .ਸਕੂਲ ਜਗਰਾਉਂ ਵਿੱਚ ਪੰਜਾਬ ਦਾ ਪ੍ਰਸਿੱਧ ਤਿਉਹਾਰ ਲੋਹੜੀ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਾਨ ਬ੍ਰਿਜ ਮੋਹਨ ਬੱਬਰ ਜੀ ਨੇ ਇਸ ਤਿਉਹਾਰ ਦੀ ਮਹੱਤਤਾ ਤੇ ਚਰਚਾ ਕੀਤੀ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਵੀ ਮੌਜ਼ੂਦ ਸਨ। ਸਭ ਨੇ ਮਿਲ ਕੇ ਇਸ ਤਿਉਹਾਰ ਨੂੰ ਗੀਤ ਗਾ ਕੇ ਅਤੇ ਨੱਚ ਟੱਪ ਕੇ ਮਨਾਇਆ ਅਤੇ ਨਾਲ ਹੀ ਮੂੰਗਫ਼ਲੀ ਤੇ ਰਿਉੜੀਆਂ ਦਾ ਅਨੰਦ ਵੀ ਲਿਆ। ਲੱਕੜੀਆਂ ਅਤੇ ਪਾਥੀਆਂ ਦੀ ਧੂਣੀ ਵਿੱਚ ਤਿਲ ਸੁੱਟੇ ਅਤੇ ਸਭ ਦੀ ਤੰਦਰੁਸਤੀ ਅਤੇ ਸੁੱਖ ਦੀ ਅਰਦਾਸ ਕੀਤੀ। ਇਸ ਮੌਕੇ ਦੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਾਨ ਬਿ੍ਜ ਮੋਹਨ ਬੱਬਰ ਅਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਸ਼ਾਮਲ ਸਨ।

ਗ੍ਰਾਮ ਪੰਚਾਇਤ ਡੱਲਾ ਨੇ 40 ਧੀਆ ਦੀ ਲੋਹੜੀ ਮਨਾਈ

ਹਠੂਰ,13,ਜਨਵਰੀ-(ਕੌਸ਼ਲ ਮੱਲ੍ਹਾ)-ਸਮੂਹ ਪਿੰਡ ਵਾਸੀਆ ਅਤੇ ਸਮੂਹ ਗ੍ਰਾਮ ਪੰਚਾਇਤ ਡੱਲਾ ਵੱਲੋ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਪਿੰਡ ਡੱਲਾ ਵਿਖੇ 40 ਧੀਆ ਦੀ ਲੋਹੜੀ ਮਨਾਈ ਗਈ,ਜਿਸ ਵਿਚ ਪਿੰਡ ਦੀਆ ਔਰਤਾ ਨੇ ਵੱਧ ਚੜ੍ਹ ਕੇ ਹਿਸਾ ਲਿਆ।ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋ ਧੀਆ ਨੂੰ ਘਰ ਵਿਚ ਜਨਮ ਲੈਣ ਤੇ ਭਾਰ ਸਮਝਿਆ ਜਾਦਾ ਸੀ ਪਰ ਅੱਜ ਸਾਡੀਆ ਧੀਆ ਨੇ ਸਾਡੇ ਸਮਾਜ ਨੂੰ ਦੱਸ ਦਿੱਤਾ ਹੈ ਕਿ ਧੀਆ ਹੁਣ ਮਾਪਿਆ ਤੇ ਬੋਝ ਨਹੀ ਹਨ ਕਿਉਕਿ ਧੀਆ ਹਰ ਖੇਤਰ ਵਿਚ ਵੱਡੀਆ ਮੱਲਾ ਮਾਰ ਰਹੀਆ ਹਨ।ਇਸ ਮੌਕੇ ਗ੍ਰਾਮ ਪੰਚਾਇਤ ਡੱਲਾ ਵੱਲੋ 40 ਧੀਆ ਦੀਆ ਮਾਵਾ ਨੂੰ ਮੂੰਗਫਲੀ,ਰਿਊੜੀਆ ਤੋ ਇਲਾਵਾ ਵੱਖ-ਵੱਖ ਤਰ੍ਹਾ ਦੇ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਮਾਵਾਂ ਅਤੇ ਐਨ ਆਰ ਆਈ ਵੀਰਾ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ,ਕਰਮਜੀਤ ਸਿੰਘ ਕੰਮੀ,ਬਲਵੀਰ ਸਿੰਘ,ਅਮਰਜੀਤ ਸਿੰਘ,ਰਾਜਵਿੰਦਰ ਸਿੰਘ ਬਿੰਦੀ,ਪ੍ਰਧਾਨ ਜੋਰਾ ਸਿੰਘ,ਪ੍ਰਧਾਨ ਤੇਲੂ ਸਿੰਘ,ਰਵਨੀਤ ਸਿੰਘ ਭੰਗੂ,ਹਰਮਨ ਸਿੰਘ,ਮਾਸਟਰ ਜਗਸੀਰ ਸਿੰਘ,ਹਾਕਮ ਸਿੰਘ,ਪ੍ਰੀਤ ਸਿੰਘ,ਜਗਦੇਵ ਸਿੰਘ,ਗੁਰਮੇਲ ਸਿੰਘ,ਪਰਿਵਾਰ ਸਿੰਘ ਚਾਹਿਲ,ਪਰਿਵਾਰ ਸਿੰਘ ਸਰਾਂ,ਅਮਨਦੀਪ ਸਿੰਘ,ਚਰਨ ਕੌਰ,ਪਰਮਜੀਤ ਕੌਰ,ਇਕਬਾਲ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਗੁਰਚਰਨ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਨਾਮ ਸਿੰਘ,ਦਲਜੀਤ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਧਾਨ ਨਿਰਮਲ ਸਿੰਘ,ਸਰਪੰਚ ਜਸਵਿੰਦਰ ਕੌਰ ਸਿੱਧੂ ਅਤੇ ਗ੍ਰਾਮ ਪੰਚਾਇਤ ਡੱਲਾ ਧੀਆ ਦੀ ਲੋਹੜੀ ਮਨਾਉਦੇ ਹੋਏ।