ਲੁਧਿਆਣਾ

ਪੁਲਿਸ ਦੇ ਪੱਖਪਾਤੀ ਵਤੀਰੇ ਖਿਲਾਫ਼ ਸੰਘਰਸ਼ ਹੋਵੇਗਾ ਤਿੱਖਾ!

ਜਨਤਕ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਅੱਜ - ਮਾਮਲਾ ਡੀ.ਅੈਸ.ਪੀ. ਤੇ ਹੋਰਾਂ ਦੀ ਗ੍ਰਿਫਤਾਰੀ ਦਾ

ਜਗਰਾਉਂ 6 ਜਨਵਰੀ ( ਜਸਮੇਲ ਗ਼ਾਲਿਬ) ਦਲਿਤ ਪਰਿਵਾਰ ਨੂੰ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕਰਨ ਵਾਲੇ ਮੁਕੱਦਮਾ ਨੰਬਰ 0274/21 ਦੇ ਦੋਸ਼ੀ ਡੀ.ਅੈਸ.ਪੀ.ਗੁਰਿੰਦਰ ਬੱਲ, ਅੈਸ.ਅਾਈ. ਰਾਜਵੀਰ ਤੇ ਸਰਪੰਚ ਦੀ ਗ੍ਰਿਫਤਾਰੀ ਦੇ ਮੁੱਦੇ ਨੂੰ ਲੈ ਕੇ ਪੁਲਿਸ ਦੇ ਵਤੀਰੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਕਿਹਾ ਕਿ ਜਗਰਾਉਂ ਪੁਲਿਸ ਜਾਣਬੁੱਝ ਕੇ ਦੋਸ਼ੀਆਂ ਗ੍ਰਿਫ਼ਤਾਰ ਨਹੀਂ ਕਰ ਰਹੀ ਅਤੇ ਬਿਸਰਾ ਰਿਪੋਰਟ ਆਉਣ ਦਾ ਬਹਾਨਾ ਬਣਾ ਰਹੀ ਹੈ, ਜਦ ਕਿ ਆਮ ਬੰਦੇ ਨੂੰ ਤਾਂ ਮੁਕੱਦਮਾ ਦਰਜ ਹੋਣ ਤੋਂ ਪਹਿਲਾਂ ਹੀ ਘਰੋਂ ਚੁੱਕ ਕੇ ਥਾਣੇ ਬੰਦ ਕਰ ਦਿੰਦੀ ਹੈ। ਉਨਾਂ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਕਿਸੇ ਸਿਆਸੀ ਦਬਾਅ ਜਾਂ ਮੋਟੀ ਡੀਲ਼ ਤਹਿਤ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਉਨ੍ਹਾਂ ਅੈਲ਼ਾਨ ਕੀਤਾ ਕਿ ਪੁਲਿਸ ਦੇ ਇਸ ਪੱਖਪਾਤੀ ਵਤੀਰੇ ਖਿਲਾਫ਼ ਆਉਣ ਵਾਲੇ ਦਿਨਾਂ 'ਚ ਤਿੱਖਾ ਸੰਘਰਸ਼ ਅਰੰਭ ਕਰਨ ਲਈ 7 ਜਨਵਰੀ ਨੂੰ ਬੱਸ ਅੱਡਾ ਜਗਰਾਉਂ ਦੀ ਪਾਰਕ ਵਿੱਚ 12 ਵਜੇ ਸਾਂਝੀ ਮੀਟਿੰਗ ਬਲਾਈ ਗਈ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਦੋਸ਼ੀ ਡੀ.ਅੈਸ.ਪੀ. ਵਲੋਂ ਜਿਥੇ ਪੀੜ੍ਹਤ ਪਰਿਵਾਰ ਦਾ ਜਾਨੀ ਮਾਲੀ ਨੁਕਸਾਨ ਕਰਨ ਦਾ ਡਰ ਬਣਿਆ ਹੋਇਆ ਹੈ, ਉਥੇ ਮੁਕੱਦਮੇ ਦੇ ਸਬੂਤਾਂ ਨਾਲ ਛੇੜਛਾੜ ਕਰਨ ਦੀ ਸੰਭਾਵਨਾ ਤੋਂ ਵੀ ਇੰਨਕਾਰ ਨਹੀਂ ਕੀਤਾ ਸਕਦਾ।

ਲਾਇਨਜ਼ ਕਲੱਬ ਮਿਡ ਟਾਊਨ ਵੱਲੋਂ 2 ਸਕੂਲਾਂ ਨੂੰ ਵੰਡੀਆਂ ਗਈਆਂ ਜਰਸੀਆਂ  

ਜਗਰਾਓਂ 6 ਜਨਵਰੀ (ਅਮਿਤ ਖੰਨਾ)ਲਾਇਨਜ਼ ਕਲੱਬ ਮਿਡਟਾਊਨ ਜਗਰਾਉਂ ਵੱਲੋਂ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਇਹ ਜਰਸੀ ਵੰਡ ਸਮਾਰੋਹ  ਗੌਰਮਿੰਟ ਪ੍ਰਾਇਮਰੀ ਸਕੂਲ ਬੀੜ ਗਗੜਾ ਅਤੇ ਗੌਰਮਿੰਟ ਮਿਡਲ ਸਕੂਲ ਸਵੱਦੀ ਖੁਰਦ ਵਿਖੇ 105 ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ  ਇਸ ਮੌਕੇ ਸਕੂਲ ਦੇ ਅਧਿਆਪਕ ਮੈਡਮ ਰਮਨਦੀਪ ਕੌਰ, ਮੈਡਮ ਜਸਵੀਰ ਕੌਰ, ਮਾਸਟਰ ਹਰਨਰਾਇਣ ਸਿੰਘ , ਸਰਬਜੀਤ ਕੌਰ , ਨੇ ਲਾਇਨ ਕਲੱਬ ਮਿਟਾਉਣ ਦਾ ਤਹਿ ਦਿਲੋਂ ਧੰਨਵਾਦ ਕੀਤਾ  ਇਸ ਮੌਕੇ ਲਾਇਨਜ਼ ਕਲੱਬ ਮਿਡ ਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ,  ਸੈਕਟਰੀ ਰਾਕੇਸ਼ ਜੈਨ, ਖਜ਼ਾਨਚੀ ਅੰਮ੍ਰਿਤ ਗੋਇਲ , ਜ਼ੋਨ ਦੇ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ, ਗੁਰਦਰਸ਼ਨ ਮਿੱਤਲ,  ਲਾਕੇਸ਼ ਟੰਡਨ, ਲਖਮੀ ਗਰਗ, ਵਿਨੋਦ ਬਾਂਸਲ ਅਤੇ ਅਜੈ ਬਾਂਸਲ ਆਦਿ ਮੈਂਬਰ ਹਾਜ਼ਰ ਸਨ

ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਪਿੰਡ ਗਾਲਬ ਰਣ ਸਿੰਘ ਵਿਖੇ ਸ਼ਰਧਾ ਨਾਲ ਮਨਾਇਆ

ਜਗਰਾਉਂ 6 ਜਨਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ  ਗੁਰਦੁਆਰਾ ਪ੍ਰਬੰਧ ਕਮੇਟੀ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਗੁਰਦੁਆਰਾ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ  ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਸਨ ਅਤੇ  ਨਗਰ ਕੀਰਤਨ ਵੱਲੋਂ ਪਿੰਡ ਦੀ ਪਰਕਮਾਂ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਢਾਡੀ ਦੀਵਾਨ ਲਾਏ ਗਏ।ਇਸ ਸਮੇਂ ਅੰਤਰਰਾਸ਼ਟਰੀ ਢਾਡੀ ਪ੍ਰੇਮ ਸਿੰਘ   ਪਦਮ ਦੇ ਜਥੇ ਨੇ ਗੁਰੂ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਭਾਈ ਰਲਾ ਸਿੰਘ ਸੀਬੀਆ ਦੇ ਗੱਤਕਾ ਪਾਰਟੀ ਨੇ ਵੀਰ ਰਸ ਜੌਹਰ ਦਿਖਾਏ ।ਇਸ ਸਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਤਾਜ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਅੰਮ੍ਰਿਤ ਛਕਣਾ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ  ਕੀਤਾ ਅਤੇ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ।ਇਸ ਸਮੇਂ ਗੁਰਦੁਆਰਾ ਸਾਹਿਬ ਦੇ  ਵਿੱਚ ਸਮੋਸੇ, ਬਰੈਡ, ਛੋਲੇ,ਕੇਲੇ, ਸੰਤਰੇ,ਚਾਹ,ਕੌਫੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ।ਇਸ ਸਮੇਂ ਪ੍ਰਧਾਨ ਸਰਤਾਜ ਸਿੰਘ, ਕੁਲਵਿੰਦਰ ਸਿੰਘ ਛਿੰਦਾ,ਸਰਪੰਚ ਜਗਦੀਸ਼ ਚੰਦ  ਸ਼ਰਮਾ,ਮੈਂਬਰ ਜਗਸੀਰ ਸਿੰਘ,ਮੈਂਬਰ ਨਿਰਮਲ ਸਿੰਘ, ਮੈਂਬਰ ਹਰਮੰਦਰ ਸਿੰਘ ਫੌਜੀ,ਮੈਂਬਰ ਰਣਜੀਤ ਸਿੰਘ,ਹਿੰਮਤ ਸਿੰਘ,ਗੁਰਵੀਰ ਸਿੰਘ ਫੌਜੀ, ਸੁਰਿੰਦਰਪਾਲ ਸਿੰਘ ਫੌਜੀ,ਮਾਸਟਰ ਜਸਵੀਰ ਸਿੰਘ,ਬਲਵਿੰਦਰ ਸਿੰਘ,ਗ੍ਰੰਥੀ ਮੁਖਤਿਆਰ ਸਿੰਘ,ਗੁਰਪਾਲ ਸਿੰਘ ਸਿਵੀਆਂ,ਹਰੀ ਸਿੰਘ ਸਿਵੀਆ,ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਸੰਗਤਾਂ ਦੇ ਉਤਸ਼ਾਹ ਅੱਗੇ ਮੀਂਹ ਫਿੱਕਾ ਪੈ ਗਿਆ

ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰੂ ਚੇਲਾ। , , ,
ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ

ਜਗਰਾਓਂ 5 ਜਨਵਰੀ (ਅਮਿਤ ਖੰਨਾ)-ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬੁੱਧਵਾਰ ਨੂੰ ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕਪੁਰਾ ਮੋਰੀਗੇਟ ਤੋਂ ਸ਼ਹਿਰ ਵਿਚ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਦੀ ਆਰੰਭਤਾ ਨਗਰ ਕੀਰਤਨ ਸ. ਜੀ ਦੀ ਛਤਰ-ਛਾਇਆ, ਪੰਜ ਪਿਆਰਿਆਂ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਸੰਗਤਾਂ ਨੇ ਫੁੱਲਾਂ ਨਾਲ ਸਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਾਲਕੀ ਅੱਗੇ ਮੱਥਾ ਟੇਕ ਕੇ ਆਪਣਾ ਜੀਵਨ ਸਫਲਾ ਕੀਤਾ।ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਇਆ ਸੰਗਤਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ  ਸੁਭਾਸ਼ ਗੇਟ ਥਾਣਾ ਰੋਡ ਕਮੇਟੀ ਗੇਟ ਅਨਾਰਕਲੀ ਬਾਜ਼ਾਰ ਈਸ਼ਵਰ ਚੌਕ ਕੁੱਕੜ ਚੌਕ ਸਵਾਮੀ ਨਾਰਾਇਣ ਚੌਕ ਕਮਲ ਚੌਕ ਲਾਜਪਤ ਰਾਏ ਰੋਡ ਪੁਰਾਣੀ ਦਾਣਾ ਮੰਡੀ ਚੌਕ ਰੇਲਵੇ ਰੋਡ ਲਿੰਕ ਤਹਿਸੀਲ ਰੋਡ ਰਾਣੀ ਝਾਂਸੀ ਤੋਂ ਨਗਰ ਕੀਰਤਨ ਸਜਾਇਆ ਗਿਆ। ਸਤਨਾਮ ਵਾਹਿਗੁਰੂ, ਠੰਡ ਅਤੇ ਮੀਂਹ ਦੇ ਬਾਵਜੂਦ ਪਵਿੱਤਰ ਪਾਲਕੀ ਦੇ ਪਿੱਛੇ। ਪਵਿੱਤਰ ਪਾਲਕੀ ਦੇ ਅੱਗੇ ਸਫ਼ਾਈ ਅਤੇ ਫੁੱਲਾਂ ਦੀ ਵਰਖਾ ਕਰਨ ਦੀ ਸੇਵਾ ਡਬਲਯੂ.ਏ. ਸੁਸਾਇਟੀ ਦੇ ਮੈਂਬਰਾਂ ਵੱਲੋਂ ਨਿਭਾਈ ਗਈ ਅਤੇ ਨਗਰ ਕੀਰਤਨ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ।ਸ੍ਰੀ ਗੁਰੂ ਜੀ ਦੇ ਜੀਵਨ ਵਿੱਚ ਨਗਰ ਕੀਰਤਨ ਗੋਬਿੰਦ ਸਿੰਘ ਜੀ ਹਾਥੀ ਘੋੜਿਆਂ ਦੀਆਂ ਝਾਕੀਆਂ, ਗਤਕਾ ਪਾਰਟੀਆਂ ਅਤੇ ਫੌਜੀ ਬੈਂਡ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ।ਸਿੰਘ, ਐਸਪੀਜੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ਼੍ਰੀ ਐਸ ਆਰ ਕਲੇਰ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਬਾਬਾ ਮੋਹਨ ਸਿੰਘ ਸੱਗੂ, ਬਿੰਦਰ ਮਨੀਲਾ। , ਅਕਾਲੀ ਦਲ ਦੇ ਸਰਕਲ ਜਥੇਦਾਰ ਇੰਦਰਜੀਤ ਸਿੰਘ ਲਾਂਬਾ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਉੱਜਲ ਸਿੰਘ ਮੈੱਡ ਕੁਲਬੀਰ ਸਿੰਘ ਸਰਨਾ, ਰਵਿੰਦਰਪਾਲ ਸਿੰਘ ਮੈੱਡ, ਇਕਬਾਲ ਸਿੰਘ ਨਾਗੀ, ਬਲਵਿੰਦਰ ਪਾਲ ਸਿੰਘ ਮੱਕੜ, ਗੁਰਚਰਨ ਸਿੰਘ ਚੱਢਾ, ਇੰਦਰਪਾਲ ਸਿੰਘ ਬਛੇਰ। , ਗਗਨਦੀਪ ਸਰਨਾ , ਚਰਨਜੀਤ ਸਰਨਾ , ਰਵਿੰਦਰ ਵਰਮਾ ਛਿੰਦਰਪਾਲ ਸਿੰਘ ਦਵਿੰਦਰਜੀਤ ਸਿੰਘ ਸਿੱਧੂ , ਦਰਸ਼ਨ ਸਿੰਘ ਮੀਤਾ , ਭੋਲਾ ਸਿੰਘ ਐੱਚ ਕੌਂਸਲਰ ਸਤੀਸ਼ . ਦਵਿੰਦਰਜੀਤ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਲੋਕ ਸੇਵਾ ਸੁਸਾਇਟੀ  ਵੱਲੋਂ  ਨਗਰ ਕੀਰਤਨ ਮੌਕੇ ਲੱਡੂ ਵੰਡੇ ਗਏ

ਜਗਰਾਓਂ 5 ਜਨਵਰੀ (ਅਮਿਤ ਖੰਨਾ)- ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਅੱਜ ਨਗਰ ਕੀਰਤਨ ਮੌਕੇ ਲੱਡੂ ਵੰਡੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜ ਪਿਆਰਿਆਂ ਦੀ ਯੋਗ ਅਗਵਾਈ ਹੇਠ ਸਜਾਏ ਨਗਰ ਕੀਰਤਨ ਮੌਕੇ ਸਥਾਨਕ ਅਰੋੜਾ ਪ੍ਰਾਪਰਟੀ ਵਿਖੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਮੈਂਬਰਾਂ ਨਾਲ ਲੱਡੂ ਵੰਡਦੇ ਹੋਏ ਸਮੂਹ ਸ਼ਹਿਰ ਨਿਵਾਸੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੇ ਦਿਖਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ। ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਪ੍ਰਸ਼ੋਤਮ ਅਗਰਵਾਲ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਵਿਨੋਦ ਬਾਂਸਲ ਸਮੇਤ ਰਵਿੰਦਰ ਪਾਲ ਸਿੰਘ ਮੈਦ, ਹਰਦੇਵ ਸਿੰਘ ਬੌਬੀ, ਕੁਲਬੀਰ ਸਿੰਘ ਸਰਨਾ, ਗਗਨਦੀਪ ਸਿੰਘ ਸਰਨਾ, ਬਲਵਿੰਦਰ ਪਾਲ ਸਿੰਘ ਮੱਕੜ, ਇੰਦਰਪਾਲ ਸਿੰਘ ਵਛੇਰ ਆਦਿ ਹਾਜ਼ਰ ਸਨ।

ਲੰਡੇ ਫਾਟਕ ਜਗਰਾਉਂ ਤੋਂ ਨਾਨਕਸਰ ਕਲੇਰਾਂ ਵਾਇਆ ਕੋਠੇ ਹਰੀ ਸਿੰਘ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ 

ਜਗਰਾਓਂ 5 ਜਨਵਰੀ (ਅਮਿਤ ਖੰਨਾ)-ਜਗਰਾਓਂ ਮਾਰਕੀਟ ਕਮੇਟੀ ਵੱਲੋਂ ਇਲਾਕੇ ਦੀਆਂ ਿਲੰਕ ਸੜਕਾਂ ਬਨਾਉਣ ਦੀ ਛੇੜੀ ਮੁਹਿੰਮ ਤਹਿਤ ਹੁਣ ਲੰਡੇ ਫਾਟਕ ਜਗਰਾਉਂ ਤੋਂ ਨਾਨਕਸਰ ਕਲੇਰਾਂ ਵਾਇਆ ਕੋਠੇ ਹਰੀ ਸਿੰਘ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ। ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਦੀ ਅਗਵਾਈ ਵਿਚ ਮੰਗਲਵਾਰ ਨੂੰ ਨਾਨਕਸਰ ਦੇ ਬਾਬਾ ਹਰਬੰਸ ਸਿੰਘ ਅਤੇ ਬਾਬਾ ਸਤਨਾਮ ਸਿੰਘ ਵੱਲੋਂ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ ਨੇ ਕਿਹਾ ਕਿ ਜਗਰਾਓਂ ਮਾਰਕੀਟ ਕਮੇਟੀ ਵੱਲੋਂ ਲਗਭਗ ਇਲਾਕੇ ਦੀਆਂ ਸਾਰੀਆਂ ਿਲੰਕ ਸੜਕਾਂ ਦੇ ਨਿਰਮਾਣ ਲਈ ਕਰੋੜਾਂ ਰੁਪਏ ਖਰਚ ਕਰਕੇ ਨਵੀਆਂ ਬਣਾਈਆਂ ਗਈਆਂ ਹਨ। ਜਿਸ ਦਾ ਇਲਾਕੇ ਦੇ ਲੱਖਾਂ ਲੋਕ ਲਾਹਾ ਲੈ ਰਹੇ ਹਨ। ਖਸਤਾ ਹਾਲਤ ਸੜਕਾਂ ਦੇ ਨਿਰਮਾਣ ਨਾਲ ਇਨਾਂ੍ਹ ਸੜਕਾਂ 'ਤੇ ਸਫਰ ਕਰਨਾ ਸੁਖਾਲਾ ਹੋ ਗਿਆ ਹੈ। ਉਨਾਂ੍ਹ ਦੱਸਿਆ ਕਿ ਲੰਡੇ ਫਾਟਕ ਤੋਂ ਨਾਨਕਸਰ ਕਲੇਰਾਂ ਵਾਇਆ ਕੋਠੇ ਹਰੀ ਸਿੰਘ ਸੜਕ ਦੇ ਨਿਰਮਾਣ 'ਤੇ 26 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਸੜਕ ਕੁਝ ਦਿਨਾਂ ਵਿਚ ਹੀ ਬਣ ਕੇ ਤਿਆਰ ਹੋ ਜਾਵੇਗੀ। ਇਸ ਸੜਕ ਦੀ ਹਾਲਤ ਖ਼ਰਾਬ ਸੀ ਅਤੇ ਜਗਰਾਓਂ ਤੋਂ ਨਾਨਕਸਰ ਕਲੇਰਾਂ ਜਾਣ ਵਾਲੀ ਸੰਗਤਵੱਲੋਂ ਇਸ ਸੜਕ ਨੂੰ ਬਣਾਉਣ ਦੀ ਕਾਫ਼ੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਸ ਮੌਕੇ ਸਰਪੰਚ ਬਿ੍ਜ ਭੂਸ਼ਨ ਕੋਠੇ ਅੱਠ ਚੱਕ, ਸਰਪੰਚ ਸੁੁਰਜੀਤ ਸਿੰਘ ਕੋਠੇ ਨਾਨਕਸਰ, ਸਰਪੰਚ ਗੁੁਰਪ੍ਰਰੀਤ ਸਿੰਘ ਦੀਪਾ ਗੁੁਰੂਸਰ, ਰਾਜਪਾਲ ਸਿੰਘ ਬਲਾਕ ਸੰਮਤੀ ਮੈਂਬਰ, ਪਰਮਿੰਦਰ ਸਿੰਘ ਢੋਲਣ ਜੇਈ, ਅਮਰਜੀਤ ਸ਼ਰਮਾ, ਪ੍ਰਦੀਪ ਸਿੰਘ ਧਾਲੀਵਾਲ, ਬਲਦੇਵ ਸਿੰਘ ਗਰੇਵਾਲ, ਨਾਹਰ ਸਿੰਘ ਕੈਨੇਡੀਅਨ, ਜਗਮੇਲ ਸਿੰਘ ਸੰਧੂ, ਜੱਗਾ ਧਾਲੀਵਾਲ, ਰਾਜ ਸਿੰਘ,ਰਾਮ ਸਿੰਘ, ਸੋਨੀ ਗਰੇਵਾਲ, ਕਾਲਾ ਤੂਰ, ਤੇਜੀ ਗਿੱਲ, ਜਿੰਦਰ ਸਿੰਘ ਨਾਨਕਸਰ, ਪਰਮਦੀਪ ਸਿੰਘ, ਅਮਰਪ੍ਰਰੀਤ ਸਿੰਘ ਧਾਲੀਵਾਲ, ਗੋਪੀ ਗਰੇਵਾਲ, ਜੱਸਾ ਸਿਵੀਆ ਅਤੇ ਗੁੁਰਜੋਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ  ਨੇ ਬੇਟ ਇਲਾਕੇ ਦੇ ਪਿੰਡ ਤਿਹਾਡ਼ਾ ਵਿਖੇ ਹਲਕੇ ਦੇ ਇੱਕੀ ਪਿੰਡਾਂ ਨੂੰ ਕਰੋੜਾਂ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ  

ਜਗਰਾਓਂ 5 ਜਨਵਰੀ (ਅਮਿਤ ਖੰਨਾ)-ਕਾਂਗਰਸ ਵੱਲੋਂ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਅੱਜ  ਬੇਟ ਇਲਾਕੇ ਦੇ ਪਿੰਡ ਤਿਹਾਡ਼ਾ ਵਿਖੇ ਹਲਕੇ ਦੇ ਇੱਕੀ ਪਿੰਡਾਂ ਨੂੰ ਕਰੋੜਾਂ ਰੁਪਏ ਦੀ ਗਰਾਂਟ ਦੇ ਚੈੱਕ ਤਕਸੀਮ ਕੀਤੇ  ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਅਤੇ ਬੇਟ ਇਲਾਕੇ ਦੇ ਸੀਨੀਅਰ ਲੀਡਰ ਸੁਰੇਸ਼ ਗਰਗ ਵੀ ਨਾਲ ਸਨ  ਹਲਕਾ ਇੰਚਾਰਜ ਦਾਖਾ ਨੇ ਇਲਾਕੇ ਦੇ ਪਿੰਡ ਸ਼ੇਰੇਵਾਲ, ਤਰਫ ਕੋਟਲੀ, ਬਾਘੀਆਂ, ਬਹਾਦਰਕੇ, ਕੰਨੀਆਂ ਹੁਸੈਨੀ, ਕੰਨੀਆਂ ਖੁਰਦ, ਲੋਧੀਵਾਲ, ਮੱਧੇਪੁਰ, ਪਰਜੀਆ ਬਿਹਾਰੀਪੁਰ,  ਅੱਬੂਪੁਰਾ, ਮਲਸੀਹਾਂ ਬਾਜਣ, ਮੰਡ ਤਿਹਾੜਾ, ਜਨੇਤਪੁਰਾ, ਮੁਨੱਬਰਪੂਰਾ, ਪੱਤੀ ਮੁਲਤਾਨੀ, ਸਫੀਪੁਰਾ, ਸੋਢੀਵਾਲ, ਕਾਕੜ ਤਿਹਾੜਾ,  ਗਿੱਦੜਵਿੰਡੀ, ਪਰਜੀਆਂ ਕਲਾਂ ਅਤੇ ਬਾਘੀਆਂ ਖੁਰਦ ਨੂੰ ਢਾਈ ਕਰੋੜ ਦੇ ਚੈੱਕ ਤਕਸੀਮ ਕੀਤੇ  ਇਸ ਮੌਕੇ ਇਲਾਕੇ ਦੇ ਇੱਕੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਗਰਗ ਨੇ ਮਿਲੇ ਗਰਾਂਟਾਂ ਦੇ ਗੱਫਿਆਂ ਤੋਂ ਖੁਸ਼ ਹੁੰਦਿਆਂ ਚੇਅਰਮੈਨ ਮਲਕੀਤ ਸਿੰਘ ਦਾਖਾ ਅਤੇ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਦਾ ਧੰਨਵਾਦ ਕੀਤਾ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਜਗਰਾਉਂ ਇਲਾਕੇ ਦੇ ਵਿਕਾਸ ਲਈ ਉਹ ਪਿਛਲੇ ਪੌਣੇ ਪੰਜ ਸਾਲਾਂ ਤੋਂ ਯੁੱਧ ਪੱਧਰ ਤੇ ਲੱਗੇ ਹੋਏ ਹਨ ਇਸ ਤੋਂ ਪਹਿਲਾਂ ਵੀ ਉਹ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਿਆ ਵੰਡ ਚੁੱਕੇ ਹਨ ਜਿਸ ਦੇ ਚਲਦਿਆਂ ਇਲਾਕੇ ਦੇ ਹਰ ਇੱਕ ਪਿੰਡ ਵਿੱਚ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਪਾਣੀ  ਪ੍ਰਬੰਧਾਂ ਨੂੰ ਮੁਕੰਮਲ ਕੀਤਾ ਗਿਆ ਹੈ  ਹੁਣ ਰਹਿੰਦੇ ਵਿਕਾਸ ਕਾਰਜਾਂ ਦਾ ਇਸ ਆਈ ਗਰਾਂਟ ਨਾਲ ਮੁਕੰਮਲ ਹੋ ਜਾਵੇਗਾ  ਇਸ ਮੌਕੇ ਯੂਥ ਦੇ ਜਿਲ੍ਹਾਂ ਵਾਇਸ ਪ੍ਰਧਾਨ ਮਨੀ ਗਰਗ, ਬਲਾਕ ਸੰਮਤੀ ਵਾਇਸ ਚੇਅਰਪਰਸਨ ਗੁਰਦੀਪ ਕੌਰ ਜੌਹਲ, ਬਲਾਕ ਸੰਮਤੀ ਮੈਬਰ ਜਗਜੀਤ ਸਿੰਘ ਤਿਹਾੜਾ, ਬਲਾਕ ਸੰਮਤੀ ਮੈਬਰ ਜੀਵਨ ਸਿੰਘ ਬਾਘੀਆਂ, ਸਰਪੰਚ ਪਰਮਿੰਦਰ ਸਿੰਘ ਟੂਸਾ ਲੋਧੀਵਾਲ ,ਸਰਪੰਚ ਅਮਰਦੀਪ ਸਿੰਘ ਪੱਤੀ ਮੁਲਤਾਨੀ, ਸਰਪੰਚ ਜੋਗਿੰਦਰ ਸਿੰਘ ਮਲਸੀਹਾਂ ਬਾਜਣ, ਸਰਪੰਚ ਰਣਜੀਤ ਸਿੰਘ ਸੋਢੀਵਾਲ, ਸਰਪੰਚ ਜਤਿੰਦਰਪਾਲ ਸਿੰਘ ਸ਼ਫੀਪੁਰ, ਸਰਪੰਚ ਗੁਰਮੀਤ ਸਿੰਘ ਅੱਬੂਪੂਰਾ, ਸਰਪੰਚ ਜਸਵੀਰ ਸਿੰਘ ਪਰਜੀਆਂ, ਸਰਪੰਚ ਨਾਹਰ ਸਿੰਘ ਕੰਨੀਆਂ, ਸਰਪੰਚ ਬਲਜੀਤ ਕੌਰ ਤਰਫ ਕੋਟਲੀ, ਸਰਪੰਚ ਕੁਲਜਿੰਦਰ ਕੌਰ ਮਨੱਬਰਪੁਰਾਂ, ਸਰਪੰਚ ਕਿਰਨਜੀਤ ਕੌਰ ਜਨੇਤਪੁਰਾ, ਸਰਪੰਚ ਪ੍ਰੀਤਮ ਸਿੰਘ ਬਹਾਦਰ ਕੇ, ਸਰਪੰਚ ਮੰਗਲ ਸਿੰਘ ਸ਼ੇਰੇਵਾਲ, ਸਰਪੰਚ ਬਲਵਿੰਦਰ ਸਿੰਘ ਮੰਡ ਤਿਹਾੜਾ, ਸਰਪੰਚ ਮਹਿੰਦਰ ਸਿੰਘ ਮੱਧੇਪੁਰ, ਸਰਪੰਚ ਮਨਜੀਤ ਸਿੰਘ ਕੰਨੀਆਂ ਖੁਰਦ, ਸਰਪੰਚ ਜੰਗੀਰ ਸਿੰਘ ਬਾਘੀਆਂ ਖੁਰਦ, ਸਰਪੰਚ ਸ਼ਿੰਦਰ ਸਿੰਘ ਪਰਜੀਆਂ ਕਲਾਂ, ਸਰਪੰਚ ਨਵਦੀਪ ਸਿੰਘ ਕੋਠੇ ਬੱਗੂ, ਕੌਸਲਰ ਬੋਬੀ ਕਪੂਰ,ਕਾਮਰੇਡ ਨਛੱਤਰ ਸਿੰਘ, ਪ੍ਰਧਾਨ ਦਰਸ਼ਨ ਸਿੰਘ ਗਿੱਦੜਵਿੰਡੀ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਮਲਕੀਤ ਸਿੰਘ ਪੋਲਾ, ਨੰਬਰਦਾਰ ਮੇਜਰ ਸਿੰਘ ਤਿਹਾੜਾ, ਨੰਬਰਦਾਰ ਜੰਗ ਸਿੰਘ, ਨੰਬਰਦਾਰ ਸਤਵੀਰ ਸਿੰਘ ਕਾਕਾ,ਮਨਜਿੰਦਰ ਡੱਲਾ, ਮਨੀ ਜੌਹਲ, ਰਾਜਵਿੰਦਰ ਸਿੰਘ, ਕੁਲਵਿੰਦਰ ਸਿੰਘ, ਕਾਮਰੇਡ ਜਗਜੀਤ ਸਿੰਘ, ਅਮਰ ਸਿੰਘ, ਅਮ੍ਰਿਤਪਾਲ ਸਿੰਘ, ਸਵਰਨ ਸਿੰਘ ਢਿਲੋ, ਮਦਨ ਸਿੰਘ ਆਦਿ ਹਾਜਰ ਸਨ੍ਟ੍ਟ

ਮਾਤਾ ਜੀ ਦੀ ਯਾਦ ਚ ਜਰਸੀਆਂ ਤੇ ਬੂਟ ਵੰਡੇ  

ਜਗਰਾਉਂ, 5 ਜਨਵਰੀ (ਬਲਦੇਵ ਜਗਰਾਉਂ/ ਫੋਟੋਗ੍ਰਾਫਰ ਸੁਨੀਲ ਕੁਮਾਰ  ) ਨਵੇਂ ਸਾਲ ਦੀ ਆਮਦ ਤੇ ਆਪਣੀ ਮਾਤਾ ਲੇਟ ਸ੍ਰੀਮਤੀ ਹਰਜੀਤ ਕੌਰ ਪਤਨੀ ਸ ਲਾਲ ਸਿੰਘ ਜੀ ਦੀ ਯਾਦ ਚ ਉਨ੍ਹਾਂ ਦੇ ਸਪੁੱਤਰ ਜਗਸੀਰ ਸਿੰਘ ਬਿੱਲੂ ਅਤੇ ਸ੍ਰੀ ਗੁਰਜੀਤ ਸਿੰਘ ਕੈਨੇਡੀਅਨ ਨੇ ਸਰਕਾਰੀ ਹਾਈ ਸਕੂਲ ਕੋਠੇ ਪੋਨਾ ਦੇ ਸਮੂਹ ਵਿਦਿਆਰਥੀਆਂ ਨੂੰ ਜਰਸੀਆਂ ਤੇ ਬੂਟ ਜੁਰਾਬਾਂ ਵੰਡੀਆਂ। ਇਸ ਤੋਂ ਇਲਾਵਾ ਮਾਤਾ ਜੀ ਦੀ ਯਾਦ ਚ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਲੱਡੂ ਵੀ ਖੁਆਏ।  ਇਸ ਸਮੇਂ ਸਕੂਲ ਮੁਖੀ ਸ੍ਰੀਮਤੀ ਮੋਨਿਕਾ ਗਰਗ ਜੀ ਨੇ ਇਨ੍ਹਾਂ ਸੇਵਾਵਾਂ ਨਿਭਾਉਣ ਵਾਲੇ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਕੁਝ ਹੀ ਹੋਣਹਾਰ ਬੱਚੇ ਹੁੰਦੇ ਹਨ ਜੋ ਸਦੀਵੀ ਆਪਣੇ ਮਾਪਿਆਂ ਨੂੰ ਯਾਦ ਕਰਦੇ ਅਜਿਹੀਆਂ ਸੇਵਾਵਾਂ ਕਰਕੇ ਪੁੰਨ ਖਟਦੇ ਹਨ।  ਇਸ ਸਮੇਂ ਮਾਸਟਰ ਕੁਲਦੀਪ ਸਿੰਘ, ਮਾਸਟਰ ਹਰਨੇਕ ਸਿੰਘ, ਗੁਰਜੀਤ ਸਿੰਘ, ਜਗਸੀਰ ਸਿੰਘ, ਰਾਜਪ੍ਰੀਤ ਸਿੰਘ ,ਸਰਬਜੀਤ ਸਿੰਘ, ਸੁਰਿੰਦਰ ਸਿੰਘ ਮੈਂਬਰ ਪੰਚਾਇਤ ,ਗੁਰਤੇਜ ਸਿੰਘ, ਪ੍ਰਿਤਪਾਲ ਸਿੰਘ ,ਗੁਰਪ੍ਰੀਤ ਸਿੰਘ ਮੈਂਬਰ  ,ਪਾਲ ਸਿੰਘ, ਗੁਰਬਚਨ ਸਿੰਘ , ਮਾਸਟਰ ਗੁਰਮੇਲ ਸਿੰਘ ਰੂੰਮੀ ,ਕੁਲਦੀਪ ਸਿੰਘ ਕੋਠੇ ਸ਼ੇਰਜੰਗ ਤੋਂ ਇਲਾਵਾ ਭਾਗ ਸਿੰਘ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ । 

 

ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਦੇ ਹੱਕ ਚ ਆਵਾਜ਼ ਬੁਲੰਦ  

ਜਗਰਾਓ, 04 ਜਨਵਰੀ ( ਜਸਮੇਲ ਗ਼ਾਲਿਬ  ) ਅੱਜ ਸੀਨੀਅਰ ਸਰਕਾਰੀ   ਸੈਕੰਡਰੀ ਸਕੂਲ  ਸ਼ੇਰਪੁਰ ਕਲਾਂ ਦੇ ਸਮੂਹ ਸਟਾਫ ਵੱਲੋਂ ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਲਖਵੀਰ ਸਿੰਘ ਸਮਰਾ ਦੇ ਨਾਲ ਧੋਖੇ ਚ ਰੱਖ ਕੇ ਕੀਤੀ ਗਈ ਬੇਸ਼ਰਮ ਘਟਨਾ ਦੀ ਨਿਖੇਧੀ ਕੀਤੀ ਗਈ  । ਇਕ ਸੰਖੇਪ ਮੀਟਿੰਗ ਚ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਗੈਰ ਸਮਾਜਿਕ ਤੱਤਾਂ ਨੂੰ ਤੁਰੰਤ ਫੜ ਕੇ ਜੇਲ੍ਹ ਚ  ਸੁੱਟਿਆ ਜਾਵੇ  । ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਜੀ ਨੇ ਇਸ ਸਮੇਂ ਇਹ ਵੀ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਮੁੱਚੇ ਅਧਿਆਪਕ ਵਰਗ ਦਾ ਹਿਰਦਾ ਵਲੂੰਧਰਿਆ ਗਿਆ ਹੈ  ਕਿਉਂ ਕੇ ਸਰਦਾਰ ਲਖਵੀਰ ਸਿੰਘ ਸਮਰਾ ਇਕ ਨੇਕ ਦਿਲ ਅਤੇ ਈਮਾਨਦਾਰ ਵਿਅਕਤੀ ਹਨ  । ਇਸ ਘਟਨਾ ਦੀ ਨਿੰਦਿਆ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ  ਇਨਸਾਫ ਦਿਵਾਇਆ ਜਾਵੇ  । ਇਸ ਮੌਕੇ ਪ੍ਰਿੰਸੀਪਲ ਵਿਨੋਦ ਕੁਮਾਰ, ਲੈਕਚਰਾਰ ਕਮਲਜੀਤ ਸਿੰਘ, ਲੈਕਚਰਾਰ ਬਲਦੇਵ ਸਿੰਘ , ਹਰਕਮਲਜੀਤ ਸਿੰਘ, ਗੁਰਿੰਦਰ ਸਿੰਘ ,ਹਰਮਹਿੰਦਰ ਸਿੰਘ, ਕਮਲਜੀਤ, ਸ੍ਰੀ ਮਤੀ ਸੀਮਾ ਸ਼ੈਲੀ, ਰਵਿੰਦਰ ਕੌਰ, ਸਰਬਜੀਤ ਕੌਰ,  ਵਿਜੇ ਕੁਮਾਰ, ਦਵਿੰਦਰ ਸਿੰਘ, ਰਾਮ ਪ੍ਰਕਾਸ਼ ਕੌਰ ਆਦਿ ਸਮੂਹ ਸਟਾਫ ਹਾਜ਼ਰ ਸਨ  ।

ਲੋਕ ਸੇਵਾ ਸੁਸਾਇਟੀ ਵੱਲੋ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਲਗਾਉਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਦੀ ਰੂਪ ਰੇਖਾ ਉਲੀਕੀ 

ਜਗਰਾਓਂ 4 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਦੀ ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿਚ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਲਗਾਉਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਦੀ ਰੂਪ ਰੇਖਾ ਉਲੀਕੀ ਗਈ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਜਿੱਥੇ ਮੈਂਬਰਾਂ ਤੋਂ ਸਮਾਜ ਸੇਵੀ ਪੋ੍ਰਜੈਕਟ ਲਗਾਉਣ ਸਬੰਧੀ ਸੁਝਾਅ ਮੰਗੇ ਗਏ ਉੱਥੇ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਵਿਚ ਵਰਿਆਮ ਸਿੰਘ ਸਕੂਲ ਵਿੱਚ ਚੀਕਾਂ ਲਗਵਾਉਣ, ਝੁੱਗੀਆਂ ਵਿਚ ਰਹਿੰਦੀਆਂ 85 ਮਹਿਲਾਵਾਂ ਨੂੰ ਗਰਮ ਸੂਟ, ਸਿਵਲ ਹਸਪਤਾਲ ਵਿਚ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਮੌਕੇ 180 ਗਰਮ ਕੰਬਲ ਦੇਣ ਸਮੇਂ ਸਿਵਲ ਸਟਾਫ਼ ਨੂੰ ਮੂੰਗਫਲੀ ਤੇ ਰਿਉੜੀਆਂ ਦੇ ਪੈਕੇਟ ਵੰਡਣ, ਰਿਕਸ਼ੇ ਵਾਲਿਆਂ ਨੂੰ ਰਾਸ਼ਨ, ਟੋਪੀ ਅਤੇ ਦਸਤਾਨੇ ਵੰਡਣ, ਬਾਂਕੇ ਬਿਹਾਰੀ ਮੰਦਰ ਨੂੰ ਦੱਸ ਕੁਰਸੀਆਂ, ਗ਼ਰੀਬ ਪਰਿਵਾਰ ਦੀ ਕੁੜੀ ਦੇ ਵਿਆਹ ਮੌਕੇ ਗੋਦਰੇਜ ਅਲਮਾਰੀ, ਭਾਂਡੇ ਤੇ ਪੰਜ ਸੂਟ, ਡੀ ਏ ਵੀ ਸਕੂਲ ਦੇ ਵਿਿਦਆਰਥੀ ਦੀ ਫ਼ੀਸ ਭਰਨ, ਨਗਰ ਕੀਰਤਨ ਮੌਕੇ ਲੱਡੂ ਵੰਡਣ ਤੋਂ ਇਲਾਵਾ ਛੇ ਫਰਵਰੀ ਨੂੰ ਸਿੱਧਵਾਂ ਬੇਟ ਤੇ 13 ਫਰਵਰੀ ਨੂੰ ਜਗਰਾਓਂ ਵਿਖੇ ਅੱਖਾਂ ਦਾ ਚੈੱਕਅੱਪ ਕੈਂਪ, 20 ਫਰਵਰੀ ਨੂੰ ਹੱਡੀਆਂ ਤੇ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਮੈਡੀਕਲ ਕੈਂਪ ਅਤੇ 27 ਫਰਵਰੀ ਨੂੰ ਖ਼ੂਨ-ਦਾਨ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਪਿਛਲੇ ਸਾਲ ਦੇ ਕੈਸ਼ੀਅਰ ਕੰਵਲ ਕੱਕੜ ਅਤੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਜਿਸ ਨੂੰ ਮੈਂਬਰਾਂ ਨੇ ਪਾਸ ਕੀਤਾ। ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਸੰਦੀਪ ਮਿੱਤਲ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਸੁਨੀਲ ਅਰੋੜਾ, ਪ੍ਰਸ਼ੋਤਮ ਅਗਰਵਾਲ, ਲਾਕੇਸ਼ ਟੰਡਨ, ਰਿਸ਼ੀ ਸਿੰਗਲਾ, ਡਾ ਬੀ ਬੀ ਬਾਂਸਲ, ਮੋਤੀ ਸਾਗਰ, ਰਾਕੇਸ਼ ਸਿੰਗਲਾ, ਰਜਿੰਦਰ ਜੈਨ ਕਾਕਾ, ਵਿਕਾਸ ਕਪੂਰ, ਸੰਜੂ ਬਾਂਸਲ, ਯੋਗਰਾਜ ਗੋਇਲ, ਜਸਵੰਤ ਸਿੰਘ, ਮਦਨ ਲਾਲ, ਪ੍ਰਮੋਦ ਸਿੰਗਲਾ, ਸਤੀਸ਼ ਗਰਗ ਆਦਿ ਮੈਂਬਰ ਹਾਜ਼ਰ ਸਨ।