ਜਗਰਾਉਂ 6 ਜਨਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਪ੍ਰਬੰਧ ਕਮੇਟੀ ਪੰਚਾਇਤ ਸਮੂਹ ਨਗਰ ਨਿਵਾਸੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ।ਗੁਰਦੁਆਰਾ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਸਨ ਅਤੇ ਨਗਰ ਕੀਰਤਨ ਵੱਲੋਂ ਪਿੰਡ ਦੀ ਪਰਕਮਾਂ ਕਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਢਾਡੀ ਦੀਵਾਨ ਲਾਏ ਗਏ।ਇਸ ਸਮੇਂ ਅੰਤਰਰਾਸ਼ਟਰੀ ਢਾਡੀ ਪ੍ਰੇਮ ਸਿੰਘ ਪਦਮ ਦੇ ਜਥੇ ਨੇ ਗੁਰੂ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਭਾਈ ਰਲਾ ਸਿੰਘ ਸੀਬੀਆ ਦੇ ਗੱਤਕਾ ਪਾਰਟੀ ਨੇ ਵੀਰ ਰਸ ਜੌਹਰ ਦਿਖਾਏ ।ਇਸ ਸਮੇਂ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਤਾਜ ਸਿੰਘ ਨੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਅੰਮ੍ਰਿਤ ਛਕਣਾ ਅਤੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਅਤੇ ਦਸਮੇਸ਼ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ।ਇਸ ਸਮੇਂ ਗੁਰਦੁਆਰਾ ਸਾਹਿਬ ਦੇ ਵਿੱਚ ਸਮੋਸੇ, ਬਰੈਡ, ਛੋਲੇ,ਕੇਲੇ, ਸੰਤਰੇ,ਚਾਹ,ਕੌਫੀ ਅਤੇ ਗੁਰੂ ਕੇ ਲੰਗਰ ਅਤੁੱਟ ਵਰਤੇ।ਇਸ ਸਮੇਂ ਪ੍ਰਧਾਨ ਸਰਤਾਜ ਸਿੰਘ, ਕੁਲਵਿੰਦਰ ਸਿੰਘ ਛਿੰਦਾ,ਸਰਪੰਚ ਜਗਦੀਸ਼ ਚੰਦ ਸ਼ਰਮਾ,ਮੈਂਬਰ ਜਗਸੀਰ ਸਿੰਘ,ਮੈਂਬਰ ਨਿਰਮਲ ਸਿੰਘ, ਮੈਂਬਰ ਹਰਮੰਦਰ ਸਿੰਘ ਫੌਜੀ,ਮੈਂਬਰ ਰਣਜੀਤ ਸਿੰਘ,ਹਿੰਮਤ ਸਿੰਘ,ਗੁਰਵੀਰ ਸਿੰਘ ਫੌਜੀ, ਸੁਰਿੰਦਰਪਾਲ ਸਿੰਘ ਫੌਜੀ,ਮਾਸਟਰ ਜਸਵੀਰ ਸਿੰਘ,ਬਲਵਿੰਦਰ ਸਿੰਘ,ਗ੍ਰੰਥੀ ਮੁਖਤਿਆਰ ਸਿੰਘ,ਗੁਰਪਾਲ ਸਿੰਘ ਸਿਵੀਆਂ,ਹਰੀ ਸਿੰਘ ਸਿਵੀਆ,ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।