You are here

ਮਹਿਲ ਕਲਾਂ ਬਲਾਕ ਚ ਫਟਿਆ ਕਰੋਨਾ ਬੰਬ 

8 ਨਵੇਂ ਮਾਮਲੇ ਆਏ ਸਾਹਮਣੇ

ਮਹਿਲ ਕਲਾਂ ,ਅਗਸਤ 2020 (ਗੁਰਸੇਵਕ ਸਿੰਘ ਸੋਹੀ)- ਬਲਾਕ ਮਹਿਲ ਕਲਾਂ ਚ ਅੱਜ ਕਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਹਨ । ਜਾਣਕਾਰੀ ਅਨੁਸਾਰ ਮਹਿਲ ਕਲਾਂ(ਸੋਢੇ) ਦੇ 2 ਵਿਅਕਤੀਆਂ ਦੀਆਂ ਕਰੋਨਾ ਰਿਪੋਰਟਾਂ ਬੀਤੇ ਦਿਨੀ ਪਾਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ 7 ਪਰਿਵਾਰਕ ਮੈਂਬਰਾਂ ਅਤੇ ਪਿੰਡ ਮਹਿਲ ਖੁਰਦ ਦੇ 26 ਸਾਲਾਂ ਨੌਜਵਾਨ ਦੇ ਸੈਂਪਲ ਲੈ ਕੇ ਕੋਵਿਡ19ਦੀ ਜਾਂਚ ਲਈ ਭੇਜੇ ਗਏ ਸਨ ,ਜਿਨ੍ਹਾਂ ਦੀਆਂ ਰਿਪੋਰਟਾਂ ਅੱਜ ਪਾਜੀਟਿਵ ਹਨ । ਪਾਜੀਟਿਵ ਆਉਣ ਵਾਲਿਆਂ ਚ ਪੰਜ ਬੱਚੇ, ਦੋ ਔਰਤਾਂ ਅਤੇ ਇੱਕ ਨੌਜਵਾਨ ਸ਼ਾਮਲ ਹੈ ।ਸਿਹਤ ਵਿਭਾਗ ਦੀ ਟੀਮ ਵੱਲੋਂ ਉਕਤ ਕੋਰੋਨਾ ਪੀੜਤ ਪਰਿਵਾਰਾਂ ਨੂੰ ਘਰਾਂ ਅੰਦਰ ਹੀ ਆਈਸੋਲੇਟ ਕਰਨ ਸਮੇਤ ਨਾਲ ਨੌਜਵਾਨਾ ਨੂੰ ਸੀ ਐਚ ਸੀ ਹੈਲਥ ਸੈਂਟਰ ਮਹਿਲ ਕਲਾਂ ਚ ਬਣੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰ ਲਿਆ ਗਿਆ ਹੈ ।ਸਿਹਤ ਵਿਭਾਗ ਦੀ ਟੀਮ ਨੇ ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਸ਼ਨਾਖ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ ਜਲਦ ਹੀ ਸਾਰੇ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ । ਇਸ ਮੌਕੇ ਸਿਹਤ ਕਰਮੀ ਐਸ ਆਈ ਜਸਵੀਰ ਸਿੰਘ ਤੇ ਬੂਟਾ ਸਿੰਘ ਨੇ ਦੱਸਿਆ ਕਿ ਮਰੀਜ਼ਾਂ ਦੇ ਘਰਾਂ ਨੂੰ ਸਾਡੀ ਟੀਮ ਵੱਲੋਂ ਸੈਨੀਟਾਇਜਰ ਕਰ ਦਿੱਤਾ ਗਿਆ ਹੈ ।ਇਸ ਮੌਕੇ ਬੀ ਈ ਈ ਕੁਲਜੀਤ ਸਿੰਘ ਵਜੀਦਕੇ, ਭਜਨ ਸਿੰਘ, ਗੁਰਮੇਲ ਸਿੰਘ ਕਲਾਲਾ, ਗੁਰਮੇਲ ਸਿੰਘ ਚੰਨਣਵਾਲ, ਐਸ ਆਈ ਸੁਖਵਿੰਦਰ ਸਿੰਘ, ਏ ਐਨ ਐਮ ਰਮਨਦੀਪ ਸਰਮਾ, ਜਸਪਾਲ ਸਿੰਘ ਪੰਡੋਰੀ ਅਤੇ ਚਮਕੌਰ ਸਿੰਘ ਗਰੇਵਾਲ ਹਾਜਰ ਸਨ।