You are here

ਪਿੰਡ ਬੀਹਲਾ ਵਿਖੇ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਦੇ ਉਪਰਾਲੇ ਸਦਕਾ ਰੱਖੜੀ ਅਤੇ ਤੀਆਂ ਦਾ ਮੇਲਾ ਲਗਾਇਆ ਗਿਆ।   

ਸਮਾਜ ਸੇਵੀ ਸਿੱਧੂ ਦੇ ਲੜਕੀਆਂ ਵੱਲੋਂ ਰੱਖੜੀਆਂ ਬੰਨ੍ਹਣ ਉਪਰੰਤ ਗਿੱਧਾ ਭੰਗੜਾ ਗੀਤ ਪੇਸ਼ ਕਰਕੇ ਤੀਆਂ ਤਿਉਹਾਰ ਮਨਾਇਆ   

ਮਹਿਲ ਕਲਾਂ/ ਬਰਨਾਲਾ-ਅਗਸਤ 2020 (ਗੁਰਸੇਵਕ ਸਿੰਘ ਸੋਹੀ)-ਅੈਨ.ਆਰ.ਆਈ ਤੇ ਸੀਨੀਅਰ ਅਕਾਲੀ ਆਗੂ ਸਮਾਜ ਸੇਵੀ ਦਵਿੰਦਰ ਸਿੰਘ ਸਿੱਧੂ ਬੀਹਲਾ ਦੇ ਉਪਰਾਲੇ ਸਦਕਾ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਕੁਆਰਡੀਨੇਟਰ ਮੈਡਮ ਬੇਅੰਤ ਕੌਰ ਖਹਿਰਾ ਦੀ ਨਿਗਰਾਨੀ ਹੇਠ ਰੱਖੜੀ ਅਤੇ ਤੀਆਂ ਦਾ ਤਿਉਹਾਰ ਸਮਾਜ ਸੇਵੀ ਦਵਿੰਦਰ ਸਿੱਧੂ ਦੇ ਨਿਵਾਸ ਸਥਾਨ ਪਿੰਡ ਬੀਹਲਾ ਵਿਖੇ ਮਨਾਇਆ ਗਿਆ ਇਸ ਮੌਕੇ 20-20 ਲੜਕੀਆਂ ਨੇ ਆਪਣੇ ਆਪਣੇ 2 ਗਰੁੱਪ ਬਣਾ ਕੇ ਸਮਾਜ ਸੇਵੀ ਤੇ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦੇ ਲੜਕੀਆਂ ਵੱਲੋਂ ਰੱਖੜੀਆਂ ਬੰਨ੍ਹਣ ਦੀ ਰਸਮ ਅਦਾ ਕਰਨ ਉਪਰੰਤ ਲੜਕੀਆਂ ਨੇ ਚਰਖੇ  ਕੱਤੇ ਚੱਕੀਆ ਚਲਾਈਆ ਅਤੇ ਪੱਖੀਆਂ ਝੱਲ ਕੇ ਗਿੱਧਾ ਅਤੇ ਬੋਲਿਆਂ ਵੀ ਪਾਈਆਂ ਪਾ ਕੇ ਰੱਖੜੀ ਤੇ ਤੀਆਂ ਦਾ ਤਿਉਹਾਰ ਮਨਾ ਕੇ ਖੂਬ ਰੰਗ ਬੰਨ੍ਹਿਆ ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਚੱਲ ਰਹੇ ਕਰੂਪ ਦੇ ਮੱਦੇਨਜ਼ਰ ਸਰਕਾਰ ਦੀਆਂ ਸਾਵਧਾਨੀਆਂ ਤੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਏ ਸੋਸ਼ਲ ਡਿਸਟੈਂਸ ਰੱਖ ਕੇ ਰੱਖੜੀ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਅਸੀਂ ਵੱਡੇ ਪੱਧਰ ਤੇ ਮਨਾਉਣਾ ਚਾਹੁੰਦੇ ਸੀ ਪਰ ਕਰੋਨਾ ਕਾਰਨ ਤਿਉਹਾਰ ਨੂੰ ਪਿੰਡ ਪੱਧਰ ਤੇ ਮਨਾਉਣਾ ਪਿਆ ਉਨ੍ਹਾਂ ਕਿਹਾ ਕਿ ਪੁਰਾਣੇ ਸਮਿਆਂ ਵਿੱਚ ਲੜਕੀਆਂ ਵੱਲੋਂ ਪਿੰਡ ਵਿੱਚ ਤੀਆਂ ਦੇ ਮੇਲੇ ਲਗਾ ਕੇ ਤਿਉਹਾਰ ਮਨਾਏ ਜਾਂਦੇ ਸੀ ਪਰ ਅੱਜ ਧੀਆਂ ਦਾ ਪੁਰਾਣਾ ਸੱਭਿਆਚਾਰਕ ਅਨਿੱਖੜਵਾਂ ਅੰਗ ਪਿਛਲੇ ਵੀਹ ਪੱਚੀ ਸਾਲਾਂ ਤੋਂ ਦੂਰ ਹੋ ਚੁੱਕਿਆ ਹੈ ਪਰ ਸਾਨੂੰ ਲੜਕੀਆਂ ਦੇ ਅਜਿਹੇ ਤਿਉਹਾਰਾਂ ਨੂੰ ਬਰਕਰਾਰ ਰੱਖਣ ਲਈ ਪਿੰਡ ਪੱਧਰ ਤੇ ਰੱਖੜੀ ਤੇ ਤੀਆਂ ਦੇ ਤਿਉਹਾਰ ਮਨਾਉਣ ਲਈ ਅੱਗੇ ਉਨ੍ਹਾਂ ਸਮੇਂ ਦੀ ਮੁੱਖ ਲੋੜ ਹੈ ਇਸ ਮੌਕੇ ਜ਼ਿਲ੍ਹਾ ਕੋ ਆਰਡੀਨੇਟਰ ਇਸਤਰੀ ਅਕਾਲੀ ਦਲ ਬੇਅੰਤ ਕੌਰ ਖਹਿਰਾ ਨੇ ਕਿਹਾ ਕਿ ਜਿੱਥੇ ਰੱਖੜੀ ਦਾ ਤਿਉਹਾਰ ਭੈਣਾਂ ਵੱਲੋਂ ਆਪਣੇ ਭਰਾਵਾਂ ਦੇ ਰੱਖੜੀਆਂ ਸਜਾ ਕੇ ਮਨਾਇਆ ਜਾਂਦਾ ਹੈ ਉੱਥੇ ਤੀਆਂ ਦਾ ਤਿਉਹਾਰ ਨਾਂ ਵਿਆਹੀਆਂ ਲੜਕੀਆਂ ਦਾ ਆਪਣੇ ਪੇਕੇ ਪਿੰਡ ਅੰਗ ਸੰਗ ਰਹੀਆਂ ਆਪਣੀਆਂ ਸਹੇਲੀਆਂ ਨੂੰ ਮਿਲਾਉਣ ਲਈ ਤੀਆਂ ਦਾ ਤਿਉਹਾਰ ਇੱਕ ਪ੍ਰੇਰਨਾ ਸਰੋਤ ਤਿਉਹਾਰ ਹੈ ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਪਿੰਡ ਪੱਧਰ ਤੇ ਸਾਉਣ ਮਹੀਨੇ ਤੀਆਂ ਦੇ ਤਿਉਹਾਰ ਮਨਾਉਣ ਲਈ ਅੱਗੇ ਆਉਣਾ ਚਾਹੀਦਾ ਇਸ ਸਮੇਂ ਦਵਿੰਦਰ ਸਿੰਘ ਬੀਹਲਾ ਦੀ 3 ਸਾਲ ਦੀ ਬੇਟੀ ਮਹਿਰੀਨ ਕੌਰ ਸਿੱਧੂ ਅਤੇ ਪਤਨੀ ਰਵਨੀਤ ਕੌਰ ਧਾਲੀਵਾਲ ਨਵਜੋਤ ਕੌਰ ਇੰਦਰਜੀਤ ਕੌਰ,ਪਰਮਜੀਤ ਕੌਰ ਚੀਮਾ, ਪਰਮਜੀਤ ਕੌਰ ਵਿਰਕ ਆਦਿ ਵੀ ਹਾਜ਼ਰ ਸਨ।