ਜਗਰਾਉਂ 6 ਜਨਵਰੀ (ਜਸਮੇਲ ਗ਼ਾਲਿਬ)ਸਾਹਨੇਵਾਲ ਵਿਧਾਨ ਸਭਾ ਹਲਕੇ ਨਾਲ ਸਬੰਧਤ ਨਰਦੀਪ ਕੌਰ ਗਰੇਵਾਲ ਨੂੰ ਕਾਂਗਰਸ ਪਾਰਟੀ ਦੀ ਮਹਿਲਾ ਵਿੰਗ ਸੂਬਾਈ ਪ੍ਰਧਾਨ ਬਲਬੀਰ ਕੌਰ ਸੋਢੀ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਕੋਆਰਡੀਨੇਟਰ ਬਣਾਏ ਜਾਣ ਤੇ ਹਲਕਾ ਜਗਰਾਉਂ ਦੀਆਂ ਮਹਿਲਾ ਕਾਂਗਰਸ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ।ਇਸ ਸਮੇਂ ਮਹਿਲਾ ਵਿੰਗ ਕਾਂਗਰਸ ਦੀਆਂ ਮਨਜੀਤ ਕੌਰ ਸਿੱਧਵਾਂ ਕਲਾ, ਕਮਲਜੀਤ ਕੌਰ ਸਿੱਧਵਾਂ ਕਲਾਂ,ਜਸਵਿੰਦਰ ਕੌਰ ਜਗਰਾਉਂ ਨੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ,ਮੁੱਖ ਮੰਤਰੀ ਚਰਨਜੀਤ ਚੰਨੀ,ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੁੱਚੀ ਹਾਈ ਕਮਾਂਡ ਦਾ ਇਸ ਜਯੋਤੀ ਬਦਲੇ ਧੰਨਵਾਦ ਕੀਤਾ ਹੈ।