ਸੱਤਵੀਂ ਆਰਥਿਕ ਗਣਨਾ ਦੇ ਕੰਮ ਵਿਚ ਸਹਿਯੋਗ ਕਰਨ ਜ਼ਿਲਾ ਵਾਸੀ-ਦੀਪਤੀ ਉੱਪਲ

ਕਪੂਰਥਲਾ,ਫ਼ਰਵਰੀ 2020- (ਹਰਜੀਤ ਸਿੰਘ ਵਿਰਕ)-

‘ਮਨਿਸਟਰੀ ਆਫ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ’ ਵੱਲੋਂ ਮੁਲਕ ਭਰ ਵਿਚ ਕੀਤੀ ਜਾ ਰਹੀ ਸੱਤਵੀਂ ਆਰਥਿਕ ਗਣਨਾ ਤਹਿਤ ਜ਼ਿਲਾ ਕਪੂਰਥਲਾ ਵਿਖੇ ਵੀ ਆਰਥਿਕ ਗਣਨਾ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਨੂੰ 31 ਮਾਰਚ 2020 ਤੱਕ ਮੁਕੰਮਲ ਕੀਤਾ ਜਾਣਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲਾ ਪੱਧਰੀ ਤਾਲਮੇਲ ਕਮੇਟੀ ਸ੍ਰੀ੍ਰਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਹ ਆਰਥਿਕ ਗਣਨਾ, ਆਰਥਿਕ ਗਤੀਵਿਧੀ ਵਿਚ ਲੱਗੇ ਅਦਾਰਿਆਂ ਦੇ ਭੂਗੋਲਿਕ ਪ੍ਰਸਾਰ, ਆਰਥਿਕ ਗਤੀਵਿਧੀਆਂ ਦੇ ਸਮੂਹ, ਮਲਕੀਅਤ ਪੈਟਰਨ ਅਤੇ ਕੰਮ ਕਰ ਰਹੇ ਵਿਅਕਤੀਆਂ ਬਾਰੇ ਵਡਮੁੱਲੀ ਸਮਝ ਪ੍ਰਦਾਨ ਕਰੇਗੀ। ਉਨਾਂ ਦੱਸਿਆ ਕਿ ਆਰਥਿਕ ਗਣਨਾ ਲਈ ਕਾਮਨ ਸਰਵਿਸ ਸੈਂਟਰਾਂ ਵੱਲੋਂ ਲਗਾਏ ਗਏ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਡਾਟਾ ਲੈਣ, ਪੁਸ਼ਟੀ ਕਰਨ, ਰਿਪੋਰਟ ਤਿਆਰ ਕਰਨ ਅਤੇ ਪ੍ਰਸਾਰ ਲਈ ਬਣਾਈ ਮੋਬਾਈਲ ਐਪ ’ਤੇ ਡਾਟਾ ਇਕੱਤਰ ਕਰਨ ਦੀ ਸਿਖਲਾਈ ਦਿੱਤੀ ਗਈ ਹੈ, ਜਿਨਾਂ ਵੱਲੋਂ ਡੋਰ-ਟੂ-ਡੋਰ ਸਰਵੇ ਕਰਕੇ ਡਾਟਾ ਇਕੱਤਰ ਕੀਤਾ ਜਾ ਰਿਹਾ ਹੈ ਅਤੇ ਇਕੱਤਰ ਕੀਤੇ ਡਾਟੇ ਦੀ ਪੁਸ਼ਟੀ ਲਈ ਸੁਪਰਵਾਈਜ਼ਰਾਂ ਵੱਲੋਂ ਦੁਬਾਰਾ ਘਰਾਂ ਅਤੇ ਅਦਾਰਿਆਂ ਵਿਚ ਜਾ ਕੇ ਪੁਸ਼ਟੀ ਕਰਨ ਉਪਰੰਤ ਤਸਦੀਕ ਕੀਤਾ ਜਾ ਰਿਹਾ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਵਿਚ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਅਤੇ ਆਪਣੇ ਘਰ, ਅਦਾਰੇ ਜਾਂ ਰੋਜ਼ਗਾਰ ਦੀ ਸਹੀ ਜਾਣਕਾਰੀ ਪ੍ਰਦਾਨ ਕਰਨ, ਤਾਂ ਜੋ ਇਸ ਕੰਮ ਨੂੰ ਸਫਲਤਾ ਪੂਰਵਕ ਮੁਕੰਮਲ ਕੀਤਾ ਜਾ ਸਕੇ। 

ਫੋਟੋ : -ਸ੍ਰੀਮਤੀ ਦੀਪਤੀ ਉੱਪਲ, ਡਿਪਟੀ ਕਮਿਸ਼ਨਰ ਕਪੂਰਥਲਾ