ਲੁਧਿਆਣਾ

ਮਾਰਕੀਟ ਕਮੇਟੀ ਦੇ ਡਾਇਰੈਕਟਰ ਹਾਕਮ ਸਿੰਘ ਕਾਲਾ ਨਹੀ ਰਹੇ

ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਪੰਜਾਬ ਪ੍ਰਦੇਸ ਕਾਗਰਸ ਦੇ ਸੀਨੀਅਰ ਆਗੂ ਮਾਰਕੀਟ ਕਮੇਟੀ ਹਠੂਰ ਦੇ ਡਾਇਰੈਕਟਰ ਹਾਕਮ ਸਿੰਘ ਕਾਲਾ ਅਚਾਨਕ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖਗੇ।ਇਸ ਦੁੱਖ ਦੀ ਘੜੀ ਵਿਚ ਡਾਇਰੈਕਟਰ ਹਾਕਮ ਸਿੰਘ ਕਾਲਾ ਦੇ ਪਰਿਵਾਰ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,ਚੇਅਰਮੈਨ ਗੇਜਾ ਰਾਮ,ਐਡਵੋਕੇਟ ਗੁਰਕੀਰਤ ਕੌਰ,ਐਡਵੋਕੇਟ ਰਮਨਦੀਪ ਸਿੰਘ, ਮਾਰਕੀਟ ਕਮੇਟੀ ਜਗਰਾਓ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,ਮਾਰਕੀਟ ਕਮੇਟੀ ਹਠੂਰ ਦੇ ਚੈਅਰਮੈਨ ਤਰਲੋਚਣ ਸਿੰਘ ਝੋਰੜਾ,ਉੱਪ ਚੇਅਰਮੈਨ ਦਰਸਨ ਸਿੰਘ ਲੱਖਾ,ਸਾਬਕਾ ਸਰਪੰਚ ਪੰਡਿਤ ਤੇਜ ਪ੍ਰਕਾਸ ਲੰਮੇ, ਸਾਬਕਾ ਸਰਪੰਚ ਮਲਕੀਤ ਸਿੰਘ ਲੰਮੇ,ਲੇਖਕ ਚਰਨ ਸਿੰਘ ਮਾਹੀ,ਅਮਨਦੀਪ ਸਿੰਘ ਮਾਹੀ,ਸੋਹਣ ਸਿੰਘ,ਸੁਰਜੀਤ ਸਿੰਘ,ਕੁਲਵੰਤ ਸਿੰਘ ਟਿੱਬਾ,ਬਲਵਿੰਦਰ ਸਿੰਘ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਡਾਇਰੈਕਟਰ ਸਵ:ਹਾਕਮ ਸਿੰਘ ਕਾਲਾ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ  ਪਾਠਾ ਦੇ ਭੋਗ 28 ਦਸੰਬਰ ਦਿਨ ਮੰਗਲਵਾਰ ਨੂੰ ਦੁਪਹਿਰ ਇੱਕ ਵਜੇ ਇਤਿਹਾਸਿਕ ਗੁਰਦੁਆਰਾ ਸ੍ਰੀ ਪੰਜੂਆਣਾ ਸਾਹਿਬ ਪਿੰਡ ਲੰਮਾ ਵਿਖੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਕਾਗਰਸ ਪਾਰਟੀ ਦੇ ਸੀਨੀਅਰ ਆਗੂ ਡਾਇਰੈਕਟਰ ਹਾਕਮ ਸਿੰਘ ਕਾਲਾ ਨੂੰ ਸਰਧਾ ਦੇ ਫੁੱਲ  ਭੇਂਟ ਕਰਨਗੇ।
ਫੋਟੋ ਕੈਪਸਨ:- ਡਾਇਰੈਕਟਰ ਹਾਕਮ ਸਿੰਘ ਕਾਲਾ

ਰੈਲੀ ਵਿਚ ਪਹੁੰਚਿਆ ਦਾ ਕੀਤਾ ਧੰਨਵਾਦ

ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਕੁਝ ਦਿਨ ਪਹਿਲਾ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਜਗਰਾਓ ਵਿਖੇ ਹੋਈ ਫਤਿਹ ਰੈਲੀ ਵਿਚ ਪਹੁੰਚੇ ਸਮੂਹ ਵਰਕਰਾ ਅਤੇ ਆਹੁਦੇਦਾਰਾ ਦਾ ਐਸ ਓ ਆਈ ਦੇ ਸੂਬਾ ਜਨਰਲ ਸਕੱਤਰ ਸੰਦੀਪ ਸਿੰਘ ਮੱਲ੍ਹਾ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਕਿਹਾ ਕਿ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਗਰਾਓ ਰੈਲੀ ਤੋ ਬਹੁਤ ਖੁਸ ਹੋ ਕੇ ਗਏ ਹਨ ਕਿਉਕਿ ਇਸ ਰੈਲੀ ਨੂੰ ਕਾਮਯਾਬ ਕਰਨ ਵਿਚ ਐਸ ਓ ਆਈ ਅਤੇ ਇਲਾਕਾ ਨਿਵਾਸੀਆ ਦਾ ਇੱਕ ਵਿਸ਼ੇਸ ਯੋਗਦਾਨ ਸੀ।ਉਨ੍ਹਾ ਕਿਹਾ ਕਿ ਇਸ ਰੈਲੀ ਨੇ ਹਲਕੇ ਦੇ ਉਮੀਦਵਾਰ ਸਾਬਕਾ ਵਿਧਾਇਕ ਐਸ ਆਰ ਕਲੇਰ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ।ਇਸ ਮੌਕੇ ਉਨ੍ਹਾ ਨਾਲ ਨਵਦੀਪ ਸਿੰਘ ਧਾਲੀਵਾਲ,ਜੋਤੀ ਧਾਲੀਵਾਲ,ਯੂਥ ਆਗੂ ਰਾਮ ਸਿੰਘ ਸਰਾਂ,ਜਸਪਾਲ ਸਿੰਘ ਮੱਲ੍ਹਾ,ਨੰਬਰਦਾਰ ਪਾਲ ਸਿੰਘ ਮੱਲ੍ਹਾ,ਪ੍ਰਿਤਪਾਲ ਸਿੰਘ ਮੱਲ੍ਹਾ,ਸੁਖਦੇਵ ਸਿੰਘ,ਭੋਲਾ ਸਿੰਘ,ਜਗਰਾਜ ਸਿੰਘ,ਸੇਵਕ ਸਿੰਘ,ਸਤਨਾਮ ਸਿੰਘ,ਕਾਲਾ ਸਿੰਘ,ਗੋਰਾ ਸਿੰਘ, ਤਾਰੀ ਸਿੰਘ ਸਵਰਨ ਸਿੰਘ,ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਫਾਇਲ ਫੋਟੋ:- ਸੂਬਾ ਜਨਰਲ ਸਕੱਤਰ ਸੰਦੀਪ ਸਿੰਘ ਮੱਲ੍ਹਾ ਇਲਾਕਾ ਨਿਵਾਸੀਆ ਦਾ ਧੰਨਵਾਦ ਕਰਦੇ ਹੋਏ।

ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ

ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਸੇਰ ਸਿੰਘ ਕਾਉਕੇ ਕਲਾਂ ਦੀ ਅਗਵਾਈ ਹੇਠ ਪਿੰਡ ਮਾਣੂੰਕੇ ਵਿਖੇ ਹੋਈ।ਮੀਟਿੰਗ ਸੁਰੂ ਕਰਨ ਤੋ ਪਹਿਲਾ ਕਿਸਾਨੀ ਸੰਘਰਸ ਦੇ ਸਮੂਹ ਸ਼ਹੀਦਾ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਪੰਜਾਬ ਜਨਤਕ ਜੱਥੇਬੰਦੀ ਦਾ ਸੰਵਿਧਾਨ 1973 ਵਿਚ ਤਿਆਰ ਕੀਤਾ ਗਿਆ ਸੀ,ਜਿਸ ਵਿਚ ਜਥੇਬੰਦੀ ਧਰਮ ਜਾਤੀ,ਰਾਜਨੀਤੀ ਅਤੇ ਲੰਿਗ ਸਬੰਧੀ ਵਿਤਕਰਾ ਨਹੀ ਕਰੇਗੀ ਅਤੇ ਇਸ ਉੱਪਰ ਪਹਿਰਾ ਦੇਵੇਗੀ।ਉਨ੍ਹਾ ਕਿਹਾ ਕਿ ਕਿਸਾਨਾ ਵਿਚ ਵੱਖਰੇ-ਵੱਖਰੇ ਵਿਚਾਰਾ ਦੇ ਧਾਰਨੀ ਕਿਸਾਨ ਹਨ।ਇਸ ਲਈ ਇਹ ਖੁੱਲ ਦੇਣੀ ਜਰੂਰੀ ਹੈ ਫਿਰ ਵੀ ਬਿਨਾ ਝਿਜਕ ਜਥੇਬੰਦੀ ਵਿਚ ਕਿਸਾਨਾ ਦੀ ਭਰਤੀ ਹੋਵੇਗੀ।ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਕਿ ਜਨਤਕ ਜੱਥੇਬੰਦੀ ਨੂੰ ਬਤੌਰ ਜਥੇਬੰਦੀ ਦੀ ਚੋਣਾ ਵਰਗੇ ਮਸਲੇ ਤੇ ਫੈਸਲਾ ਕਰਕੇ ਹਿੱਸਾ ਲੈਣਾ ਜਾਂ ਬਾਈਕਾਟ ਕਰਨਾ ਨਹੀ ਚਾਹੀਦਾ ਕਿਉਕਿ ਜਿਹੜੇ ਸਹਿਮਤ ਨਹੀ ਹੋਣਗੇ।ਉਹ ਆਪਣੀ ਮਰਜੀ ਅਨੁਸਾਰ ਜੇਕਰ ਫੈਸਲਾ ਲੈਦੇ ਹਨ ਤਾਂ ਉਹ ਜਥੇਬੰਦੀ ਤੋ ਬਾਹਰ ਹੋਣ ਲਈ ਮਜਬੂਰ ਹੋਣਗੇ।ਇਸ ਮੌਕੇ ਉਨ੍ਹਾ ਨਾਲ ਹਰਦੇਵ ਸਿੰਘ ਅਖਾੜਾ,ਮੁਖਤਿਆਰ ਸਿੰਘ ਖਾਲਸਾ,ਵਰਕਰ ਅਤੇ ਆਹੁਦੇਦਾਰ ਹਾਜ਼ਰ ਸਨ।
ਫੋਟੋ ਕੈਪਸਨ:-ਹਰਦੇਵ ਸਿੰਘ ਸੰਧੂ ਆਪਣੇ ਸਾਥੀਆ ਨਾਲ ਮੀਟਿੰਗ ਕਰਦੇ ਹੋਏ।

ਹੁਣ ਸਿੱਧੂ ਦੱਸੇ ਕਾਂਗਰਸ ਦੀ ਬਰਾਤ ਦਾ ਲਾੜਾ ਕੌਣ ਹੈ-ਬੀਬੀ ਮਾਣੂੰਕੇ

ਧੋਖੇਬਾਜ਼ਾਂ ਨੂ ਨਕਾਰਕੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਰਾਜ ਸਥਾਪਿਤ ਕਰਨਗੇ

ਜਗਰਾਉਂ, 26 ਦਸੰਬਰ (ਜਸਮੇਲ ਗ਼ਾਲਿਬ ) ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਉਜ਼ਗਲਾਂ ਚੁੱਕਣ ਵਾਲੇ ਕਾਂਗਰਸ ਦੇ ਬੜਬੋਲੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂ  ਚਾਹੀਦਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ 2022 ਦੀਆਂ ਚੋਣਾਂ ਚ ਕਾਂਗਰਸ ਕਿਸ ਲਾੜੇ ਨਾਲ ਬਰਾਤ ਚੜ੍ਹੇਗੀ ਤੇ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ। ਕਿਉਜ਼ਕਿ ਕਾਂਗਰਸ ਦੀ ਹਾਈ ਕਮਾਂਡ ਨੇ ਕਹਿ ਦਿੱਤਾ ਹੈ ਕਿ ਕਾਂਗਰਸ ਚੋਣਾਂ ਤ ਪਹਿਲਾਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਨਹੀ ਕਰੇਗੀ ਤੇ ਇਸ ਗੱਲ ਤੋ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅੰਦਰ ਕਾਟੋ-ਕਲੇਸ਼ ਹਾਲੇ ਖਤਮ ਨਹੀ ਹੋਇਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਉਪ ਨੇਤਾ ਤੇ ਆਪ ਦੇ ਜਗਰਾਉਂ ਤੋਂ   ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਵਿਧਾਇਕਾ ਨੇ ਹਲਕੇ ਦੇ ਪਿੰਡ ਰਸੂਲਪੁਰ ਵਿਖੇ ਚੋਣ ਜਲਸੇ ਨੂੰ  ਸੰਬੋਧਨ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਲਾਰਿਆਂ ਨਾਲ ਪੰਜ ਸਾਲ ਲੰਘਾਉਣ ਵਾਲੀ ਕਾਂਗਰਸ ਸਰਕਾਰ ਦੇ ਸੂਬਾ ਪ੍ਰਧਾਨ ਨੁੰ  ਚਾਹੀਦਾ ਹੈ ਕਿ ਦੂਜਿਆਂ ਵੱਲ ਉਜ਼ਗਲ ਚੁੱਕਣ ਤੋਜ਼ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ, ਜਿਸ ਦੇ ਮੁੱਖ ਮੰਤਰੀ ਬਣਨ ਦੇ ਸੁਪਨਿਆਂ ਉਪਰ ਸੋਨੀਆਂ ਗਾਂਧੀ ਨੇ ਪਾਣੀ ਫੇਰ ਦਿੱਤਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਵੱਲੋਜ਼ ਚੋਣਾਂ ਤੋਜ਼ ਪਹਿਲਾਂ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਜੇਕਰ ਪੰਜਾਬ ਦੇ ਲੋਕਾਂ ਨੇ ”ਆਪ ਨੂੰ ਪੰਜਾਬ ਅੰਦਰ ਸਰਕਾਰ ਬਨਾਉਣ ਦਾ ਮੌਕਾ ਬਖਸ਼ਿਆ ਤਾਂ ਸਾਫ਼ ਸੁਥਰਾ ਪ੍ਰਸ਼ਾਸਨ ਚਲਾਇਆ ਜਾਵੇਗਾ ਅਤੇ ਛੇ ਮਹੀਨੇ ਅੰਦਰ ਨਸ਼ਾ ਖਤਮ ਕੀਤਾ ਜਾਵੇਗਾ ਤੇ ਪੁਲਿਸ ਦੇ ਕੰਮ-ਕਾਜ਼ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਬੰਦ ਕੀਤੀ ਜਾਵੇਗੀ, ਪੰਜਾਬ ਅੰਦਰ 18 ਸਾਲ ਤੋਜ਼ ਉਪਰ ਮਹਿਲਾਵਾਂ ਨੂੰ  ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾਂ ਦਿੱਤੇ ਜਾਣਗੇ, ਸਿੱਖਿਆ ਦਾ ਮਿਆਰ ਉਚਾ ਚੁੱਕਿਆ ਜਾਵੇਗਾ, ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰੀ ਜਾਵੇਗੀ, ਅਧਿਆਪਕਾਂ ਲਈ 8 ਨੁਕਾਤੀ ਪ੍ਰੋਗਰਾਮ ਲਾਗੂ ਕੀਤਾ ਜਾਵੇਗਾ, ਮਹਿੰਗੇ ਬਿਜਲੀ ਸਮਝੌਤੇ ਤੁਰੰਤ ਰੱਦ ਕੀਤੇ ਜਾਣਗੇ, 24 ਘੰਟੇ ਬਿਜਲੀ ਦਿੱਤੀ ਜਾਵੇਗੀ, ਸਾਰੇ ਵਰਗਾਂ ਨੂੰ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਆਸ਼ਾ ਵਰਕਰਾਂ ਦੇ ਮਸਲੇ ਹੱਲ ਕੀਤੇ ਜਾਣਗੇ, ਮੁਹੱਲਾ ਕਲੀਨਿਕ ਖੋਲੇ ਜਾਣਗੇ। ਉਹਨਾਂ ਆਖਿਆ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਲਹਿਰ ਦਿਨੋ ਦਿਨ ਤੇਜ਼ ਹੁੰਦੀ ਜਾ ਰਹੀ ਹੈ ਤੇ ਲੋਕ  ਆਪ ਦੀ ਸਰਕਾਰ ਬਨਾਉਣ ਲਈ ਪੱਬਾਂ ਭਾਰ ਨੇ। ਜਿਸ ਤੋਜ਼ ਜਾਪਦਾ ਹੈ ਕਿ ਪੰਜਾਬ ਦੇ ਲੋਕ 2022 ਵਿੱਚ ਅਕਾਲੀਆਂ ਤੇ ਭਾਜਪਾ ਨੂੰ ਮੂੰਹ ਨਹੀ ਲਾਉਣਗੇ ਤੇ ਧੋਖੇਬਾਜ਼ਾਂ ਨੂੰ ਨਕਾਰ ਦੇਣਗੇ ਅਤੇ ਕਾਂਗਰਸ ਸਰਕਾਰ ਦਾ ਤਖਤਾ ਪਲਟਕੇ ”ਆਪ  ਦਾ ਰਾਜ ਸਥਾਪਿਤ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਪੋ੍ਰਫੈਸਰ ਸੁਖਵਿੰਦਰ ਸਿੰਘ ਸੁੱਖੀ, ਪੱਪੂ ਭੰਡਾਰੀ, ਰਘਵੀਰ ਸਿੰਘ ਲੰਮੇ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਜ਼ਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ, ਦੇਵ ਸਿੰਘ ਰਸੂਲਪੁਰ, ਗੁਰਸੇਵਕ ਸਿੰਘ ਰਸੂਲਪੁਰ, ਐਸ.ਪੀ.ਰਸੂਲਪੁਰ, ਵਿੱਕੀ ਰਸੂਲਪੁਰ, ਸੁਖਵਿੰਦਰ ਸਿੰਘ ਜਵੰਧਾ ਆਦਿ ਵੀ ਹਾਜ਼ਰ ਸਨ।

ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ  

ਜਗਰਾਓਂ 26 ਦਸੰਬਰ (ਅਮਿਤ ਖੰਨਾ)-ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅਤੇ ਬਰਾੜ ਆਈਜ਼ ਸੈਂਟਰ ਸਰਾਭਾ ਨਗਰ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ  ਏ .ਐਸ .ਆਟੋਮੋਬਾਈਲਜ਼ ਨੇੜੇ ਸ਼ੇਰਪੁਰ ਚੌਂਕ ਜਗਰਾਉਂ ਵਿਖੇ ਲਗਾਇਆ ਗਿਆ ਇਸ ਕੈਂਪ ਦਾ ਉਦਘਾਟਨ  ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਨੇ ਕੀਤਾ  ਇਸ ਮੌਕੇ ਪਹੁੰਚੇ ਬਰਾੜ ਆਈ ਸੈਂਟਰ ਦੇ ਡਾ.  ਸੰਦੀਪ ਬਰਾੜ  ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ  ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਇਸ ਕੈਂਪ ਵਿਚ 60 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਇਸ ਮੌਕੇ ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਅਤੇ ਰਜਿੰਦਰ ਜੈਨ ਨੇ ਕਿਹਾ ਕਿ  ਸਾਡੀ ਸੁਸਾਇਟੀ ਵੱਲੋਂ  ਸਮਾਜ ਸੇਵੀ ਕੰਮਾਂ ਦੇ ਨਾਲ ਨਾਲ  ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਵੀ ਕੀਤੀ ਜਾਂਦੀ ਹੈ  ਇਸ ਕੈਂਪ ਵਿਚ ਪਹੁੰਚੇ  ਮੁੱਖ ਮਹਿਮਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ  ਜਗਰਾਉਂ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ,  ਸਰਪ੍ਰਸਤ ਰਜਿੰਦਰ ਜੈਨ,  ਸੈਕਟਰੀ ਰਾਜ ਕੁਮਾਰ ਭੱਲਾ , ਸਮਾਜ ਸੇਵੀ ਅਵਤਾਰ ਸਿੰਘ ਚੀਮਨਾ,  ਸਰਪੰਚ ਨਵਦੀਪ ਸਿੰਘ ਗਰੇਵਾਲ,  ਡਾ ਨਰਿੰਦਰ ਸਿੰਘ ਬੀ ਕੇ ਗੈਸ ਵਾਲੇ,  ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।

ਸਵਰਗਵਾਸੀ ਭੂਸ਼ਨ ਜੈਨ ਜੀ ਯਾਦ ਵਿਚ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਓਂ 26 ਦਸੰਬਰ (ਅਮਿਤ ਖੰਨਾ)-ਸਵਰਗਵਾਸੀ ਭੂਸ਼ਨ ਜੈਨ ਜੀ ਯਾਦ ਵਿਚ ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਨੌਵਾਂ ਕੋਰੋਨਾ ਵੈਕਸੀਨ ਕੈਂਪ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਈ ਜੀਨਾ ਦਰਗਾਹ ਜਗਰਾਉਂ ਵਿਖੇ ਲਗਾਇਆ ਗਿਆ। ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਲਗਾਏ ਕੈਂਪ ਦਾ ਉਦਘਾਟਨ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਕਿਹਾ ਕਿ ਕੋਰੋਨਾ ਵੈਕਸੀਨ ਲਵਾਉਣੀ ਸਾਡੇ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਬੱਚਿਆਂ ਨੂੰ ਵੀ ਆਉਂਦੇ ਦਿਨਾਂ ਵਿਚ ਕੋਰੋਨਾ ਵੈਕਸੀਨ ਲਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਕੋਰੋਨਾ ਵੈਕਸੀਨ ਲਗਾਉਣਾ ਹੀ ਇੱਕੋ ਇਕ ਰਸਤਾ ਹੈ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਸਟਾਫ਼ ਨਰਸ ਬਲਜੋਤ ਕੌਰ, ਜਸਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੇ ਸੇਵਾਵਾਂ ਨਿਭਾਉਂਦੇ ਹੋਏ 400 ਵਿਅਕਤੀਆਂ ਨੂੰ ਕੋਰੋਨਾ ਵੈਕਸੀਨ ਦਾ ਟੀਕਾ ਲਗਾਇਆ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਜਲਦ ਹੀ ਸੁਸਾਇਟੀ ਵੱਲੋਂ ਹੋਰ ਕੋਰੋਨਾ ਵੈਕਸੀਨ ਕੈਂਪ ਲਗਾਇਆ ਜਾਵੇਗਾ ਤਾਂ ਕਿ ਲੋਕਾਂ ਨੂੰ ਕੋਰੋਨਾ ਦੀ ਬਿਮਾਰੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮਨੋਹਰ ਸਿੰਘ ਟੱਕਰ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਰਜਿੰਦਰ ਜੈਨ ਕਾਕਾ, ਸੰਦੀਪ ਮਿੱਤਲ, ਪ੍ਰਵੀਨ ਮਿੱਤਲ ਆਦਿ ਹਾਜ਼ਰ ਸਨ।

52 ਲੱਖ ਰੁਪਏ ਦੀ ਲਾਗਤ ਨਾਲ ਰੂੰਮੀਂ ਤੋਂ ਅਖਾੜਾ ਸੜਕ ਤੇ ਪੈਂਦੀ ਡਰੇਨ ਤੇ ਨਵੇਂ ਉਸਾਰੇ ਪੁਲ ਦਾ ਉਦਘਾਟਨ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕੀਤਾ 

ਜਗਰਾਓਂ 26 ਦਸੰਬਰ (ਅਮਿਤ ਖੰਨਾ)-ਪਿੰਡ ਰੂੰਮੀ ਤੋਂ ਅਖਾੜਾ ਲੰਿਕ ਸੜਕ ਦਾ 39.61 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਦਾ ਅਤੇ 52 ਲੱਖ ਰੁਪਏ ਦੀ ਲਾਗਤ ਨਾਲ ਰੂੰਮੀਂ ਤੋਂ ਅਖਾੜਾ ਸੜਕ ਤੇ ਪੈਂਦੀ ਡਰੇਨ ਤੇ ਨਵੇਂ ਉਸਾਰੇ ਪੁਲ ਦਾ ਉਦਘਾਟਨ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਕੀਤਾ ਗਿਆ।ਇਸ ਮੌਕੇ ਸੁਖਦੇਵ ਸਿੰਘ ਕਾਕਾ ਅਖਾੜਾ,ਅਖਤਿਆਰ ਸਿੰਘ ਰੂੰਮੀ,ਸਰਪੰਚ ਕੁਲਦੀਪ ਸਿੰਘ ਰੂੰਮੀ,ਸਰਪੰਚ ਪ੍ਰਦੀਪ ਸਿੰਘ ਭਰੋਵਾਲ,ਸਰਪੰਚ ਰਵਿੰਦਰ ਸਿੰਘ ਜੋਗਾ ਢੋਲਣ,ਜੇ.ਈ ਪਰਮਿੰਦਰ ਸਿੰਘ ਢੋਲਣ,ਕਰਨੈਲ ਸਿੰਘ ਸੁਪਰਡੈਂਟ,ਸੁਖਦੇਵ ਸਿੰਘ ਬਿੱਟੂ,ਰਣਜੀਤ ਸਿੰਘ ਐਡਵੋਕੇਟ,ਅਮ੍ਰਿਤਪਾਲ ਸਿੰਘ ਨੀਟਾ ਰੂੰਮੀ,ਪੰਚ ਗੁਰਮੀਤ ਸਿੰਘ ਮਿੰਟੂ,ਪਰਮਿੰਦਰ ਸਿੰਘ ਨੰਬਰਦਾਰ, ਪਰਮਜੀਤ ਸਿੰਘ ਸਾਬਕਾ ਪੰਚ,ਕਿਸ਼ਨ ਕੁਮਾਰ ਰੂੰਮੀ,ਜਗਦੀਪ ਸਿੰਘ ਦੀਪਾ,ਗੁਰਮੀਤ ਸਿੰਘ,ਅਮਰਿੰਦਰ ਸਿੰਘ,ਇੰਦਰਦੀਪ ਸਿੰਘ ਬਾਵਾ,ਜਗਤ ਸਿੰਘ ਕਨੇਡਾ,ਬਸੰਤ ਸਿੰਘ,ਮਾਸਟਰ ਦਰਸ਼ਨ ਸਿੰਘ ਅਤੇ ਜਗਰਾਜ ਸਿੰਘ ਰਾਜਾ ਆਦਿ ਹਾਜ਼ਰ ਸਨ।

ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਨੂੰ ਸਮਾਗਮ ਕਰਾਇਆ ਗਿਆ

ਜਗਰਾਉਂ  26 ਦਸੰਬਰ (ਜਸਮੇਲ ਗ਼ਾਲਿਬ) ਅੱਜ  ਪਿੰਡ ਗਾਲਬ ਰਣ ਸਿੰਘ ਗੁਰਦੁਆਰਾ ਸਾਹਿਬ ਜੀ ਦੇ  ਖਜ਼ਾਨਚੀ ਕੁਲਵਿੰਦਰ ਸਿੰਘ ਬਰਾੜ ਦੇ ਘਰ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਪਿੰਡ ਫਤਿਹਗਡ਼੍ਹ ਸਿਵੀਆ  ਵਿੱਚ ਵੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ  ਮਨਾਇਆ ਗਿਆ।ਪਿੰਡ ਫਤਿਹਗੜ੍ਹ ਸਿਵੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਭਾਈ ਪ੍ਰਿਤਪਾਲ ਸਿੰਘ ਦੇ ਕੀਰਤਨੀ ਜਥੇ ਨੇ   ਸ਼ਹੀਦ ਬਾਬਾ ਜੀਵਨ ਸਿੰਘ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ । ਦੋਨਾਂ ਸਮਾਗਮਾਂ ਵਿਚ   ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਸੰਭਾਵਿਤ ਉਮੀਦਵਾਰ ਸ਼੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮਕੋਰਟ ਅਤੇ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤ ਏਕਤਾ ਅੰਦੋਲਨ  ਪਿੰਡ ਗਾਲਿਬ ਰਣ ਸਿੰਘ ਪਹੁੰਚੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵਿੱਚ ਆਪਣੀ ਸ਼ਮੂਲੀਅਤ ਕੀਤੀ  ਜਿਸ ਵਿੱਚ ਸਰਪੰਚ ਪੰਡਿਤ ਜਗਦੀਸ਼ ਸ਼ਰਮਾ ਗਾਲਿਬ ਰਣ ਸਿੰਘ,ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਪੰਚਾਇਤ ਮੈਂਬਰ ਜਗਸੀਰ ਸਿੰਘ,ਪੰਚਾਇਤ ਮੈਂਬਰ ਨਿਰਮਲ ਸਿੰਘ, ਪੰਚਾਇਤ ਮੈਂਬਰ ਹਰਮਿੰਦਰ ਸਿੰਘ,ਪੰਚਾਇਤ ਮੈਂਬਰ ਰਣਜੀਤ ਸਿੰਘ,ਪੰਚਾਇਤ ਮੈਂਬਰ ਸੋਮਨਾਥ ਸਿੰਘ,ਪੰਚਾਇਤ ਮੈਂਬਰ ਜਸਮੇਲ ਸਿੰਘ ਅਤੇ ਪਿੰਡ ਵਾਲੇ ਸ਼ਾਮਿਲ ਸਨ ਇਸਦੇ ਬਾਅਦ ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਅਤੇ ਰਮਨਦੀਪ ਸਿੰਘ ਜੀ ਪਿੰਡ ਫਤਿਹਗੜ੍ਹ ਸਿਵੀਆਂ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਅਤੇ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਬੀਬੀ ਬਲਜਿੰਦਰ ਕੌਰ ਜਨਰਲ ਸਕੱਤਰ ਪੰਚਾਇਤ ਮੈਂਬਰ ਸੁਰਜੀਤ ਸਿੰਘ, ਪਰਮਜੀਤ ਪੰਮਾ, ਸਾਬਕਾ ਸਰਪੰਚ ਭਾਗ ਸਿੰਘ,ਨੱਥਾ ਸਿੰਘ, ਜੀਤੂ ਡੀਪੂ ਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਦੇਵ ਸਿੰਘ ਸਿਵੀਆ, ਹਰਵਿੰਦਰ ਸਿੰਘ ਸੂਬੇਦਾਰ ਹਰਦਿਆਲ ਸਿੰਘ,ਹਰੀ ਸਿੰਘ,ਸਰਪੰਚ ਏਕਮ ਸਿੰਘ,ਪੰਡਿਤ ਜਗਦੀਸ਼ ਸ਼ਰਮਾ ਗਾਲਿਬ ਰਣ ਸਿੰਘ ਰਾਣਾ ਰਣਜੀਤ ਸਿੰਘ ਅਤੇ ਪਿੰਡ ਵਾਲੇ ਸ਼ਾਮਲ ਸਨ।

ਪਿੰਡ ਚੀਮਨਾ ਤੋਂ ਬੁਜਗਰ ਰੋਡ ਤੇ ਸੂਏ ਉੱਪਰ 11 ਫੁੱਟ ਚੌੜੇ ਖ਼ਸਤਾ ਹਾਲਤ ਪੁੱਲ ਦੀ ਜਗ੍ਹਾ ਨਵੇਂ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ  

ਜਗਰਾਓਂ 24 ਦਸੰਬਰ (ਅਮਿਤ ਖੰਨਾ) ਮਾਰਕਿਟ ਕਮੇਟੀ ਜਗਰਾਉਂ ਅਧੀਨ ਪਿੰਡ ਚੀਮਨਾ ਤੋਂ ਬੁਜਗਰ ਰੋਡ ਤੇ ਸੂਏ ਉੱਪਰ 11 ਫੁੱਟ ਚੌੜੇ ਖ਼ਸਤਾ ਹਾਲਤ ਪੁੱਲ ਦੀ ਜਗ੍ਹਾ ਨਵੇਂ ਪੁਲ ਦੀ ਉਸਾਰੀ ਦਾ ਕੰਮ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਸ਼ੁਰੂ ਕਰਵਾਇਆ ਗਿਆ,52 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਇਸ ਨਵੇਂ ਪੁਲ ਦੀ ਲੰਬਾਈ 30 ਫੁੱਟ ਅਤੇ ਚੌੜਾਈ 27 ਫੁੱਟ ਹੈ।ਇਸ ਮੌਕੇ ਵਾਇਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ,ਸਰਪੰਚ ਇਕਬਾਲ ਸਿੰਘ ਚੀਮਨਾ,ਸਰਪੰਚ ਜਗਜੀਤ ਸਿੰਘ ਕਾਉਂਕੇ,ਗੋਪਾਲ ਸ਼ਰਮਾ,ਸਰਪੰਚ ਹਰਿੰਦਰ ਸਿੰਘ ਗਗੜਾ,ਸੁਖਦੇਵ ਸਿੰਘ ਤੂਰ ਸ਼ੇਰਪੁਰਾ, ਸਰਪੰਚ ਬਲਵੀਰ ਸਿੰਘ ਮਲਕ,ਸਰਪੰਚ ਜਸਪ੍ਰੀਤ ਸਿੰਘ ਬੁਜਗਰ, ਗੁਰਪ੍ਰੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ,ਪੰਚ ਪ੍ਰੇਮ ਭੰਡਾਰੀ,ਪੰਚ ਰਛਪਾਲ ਸਿੰਘ,ਗੁਰਦੀਪ ਸਿੰਘ ਬੁਜਗਰ,ਜਰਨੈਲ ਸਿੰਘ ਮਲਕ, ਇੰਦਰਜੀਤ ਸਿੰਘ ਮਲਕ,ਇਕਬਾਲ ਸਿੰਘ ਮਲਕ,ਬਿੱਕਰ ਸਿੰਘ ਚੀਮਨਾ,ਪੰਚ ਹਰਵਿੰਦਰ ਸਿੰਘ ਚੀਮਨਾ,ਪੰਚ ਗੁਰਦੀਪ ਸਿੰਘ ਚੀਮਨਾ,ਪ੍ਰਧਾਨ ਅਮਰਜੀਤ ਸਿੰਘ,ਕੁਲਵਿੰਦਰ ਸਿੰਘ ਨੰਬਰਦਾਰ,ਬਿੱਕਰ ਸਿੰਘ,ਕੇਵਲ ਸਿੰਘ ਢਿੱਲੋਂ, ਰਵੇਲ ਸਿੰਘ ਢਿੱਲੋਂ,ਪੰਚ ਹਰਜਿੰਦਰ ਸਿੰਘ,ਪੰਚ ਹਰਮੇਲ ਸਿੰਘ, ਨਿਰਮਲ ਸਿੰਘ,ਪੰਚ ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਗਰੇਵਾਲ, ਨਹਿਰੂ ਸਿੰਘ,ਜਗਰੂਪ ਸਿੰਘ ਅਤੇ ਗੋਬਿੰਦਰ ਸਿੰਘ ਗਰੇਵਾਲ ਆਦਿ ਹਾਜ਼ਰ ਸਨ।

ਬਲੌਜ਼ਮਜ਼ ਦੇ ਬੱਚਿਆਂ ਵੱਲੋਂ ਪੰਛੀਆਂ ਦੀ ਮੌਸਮ ਸਾਂਭ ਸੰਬੰਧੀ ਗਤੀਵਿਧੀ

ਜਗਰਾਓਂ 24 ਦਸੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰਵ੍ਹੀਂ ਜਮਾਤ ਦੇ ਮੈਡੀਕਲ ਵਿਸ਼ੇ ਦੇ ਿਿਵਦਆਰਥੀਆਂ ਨੇ ਆਪਣੇ ਜੀਵ ਿਿਵਗਆਨ ਦੇ ਅਧਿਆਪਕ ਿਿਮਸਜ਼. ਡਾਲੀ ਦੀ ਸਹਾਇਤਾ ਨਾਲ ਆਪਣੇ ਸਿਲੇਬਸ ਵਿਚਲੇ ਵਿਸ਼ੇ ਸੰਬੰਧੀ ਠੰਡ ਦੇ ਮੌਸਮ ਵਿਚ ਖਾਸ ਤੌਰ ਤੇ ਪੰਛੀਆਂ ਦੇ ਬਚਾਅ ਲਈ ਬੱਚਿਆਂ ਦੇ ਆਲ੍ਹਣੇ ਬਣਾ ਕੇ ਇੱਕ ਗਤੀਵਿਧੀ ਕੀਤੀ। ਜਿਹਨਾਂ ਨੂੰ ਬਾਅਦ ਵਿਚ ਸੁਰੱਖਿਅਤ ਜਗ੍ਹਾਂ ਤੇ ਟੰਗ ਦਿੱਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਜੀਵਾਂ ਦੀ ਸੰਭਾਲ ਕਰਨੀ ਵੀ ਮਨੁੱਖ ਦਾ ਫਰਜ਼ ਹੈ। ਬੱਚਿਆਂ ਨੂੰ ਇਸਦੀ ਸਾਂਭ ਕਰਨੀ ਸਿਖਾਈ ਜਾਵੇ। ਇਸਦੇ ਦੋ ਫਾਇਦੇ ਹਨ ਇੱਕ ਤਾਂ ਉਹ ਕੁਦਰਤ ਪ੍ਰੇਮੀ ਹੋ ਜਾਣਗੇ ਤੇ ਦੂਜਾ ਉਹ ਆਪਣੇ ਵਿਸ਼ੇ ਵਿਚ ਵੀ ਮੁਹਾਰਤ ਹਾਸਲ ਕਰਨਗੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆ ਨੇ ਵੀ ਬੱਚਿਆਂ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ