ਲੁਧਿਆਣਾ

ਅੱਖਾਂ ਦਾ ਫ੍ਰੀ ਚੈੱਕਅਪ ਕੈਂਪ 26 ਨੂੰ 

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ  ਅਤੇ ਬਰਾੜ ਆਈਜ਼ ਸੈਂਟਰ ਸਰਾਭਾ ਨਗਰ ਲੁਧਿਆਣਾ ਦੇ ਸਹਿਯੋਗ ਨਾਲ  ਅੱਖਾਂ ਦਾ ਫ੍ਰੀ ਚੈੱਕਅਪ ਕੈਂਪ  26  ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰੇ 2 ਵਜੇ ਤੱਕ  ਏ ਐਸ ਆਟੋਮੋਬਾਈਲਜ਼ ਜੀਟੀ ਰੋਡ ਸ਼ੇਰਪੁਰ ਚੌਂਕ ਵਿਖੇ ਲਗਾਇਆ ਜਾ ਰਿਹਾ ਹੈ  ਇਸ ਮੌਕੇ ਜਗਰਾਉਂ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਅਤੇ ਰਜਿੰਦਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਇਸ ਕੈਂਪ ਦਾ ਉਦਘਾਟਨ  ਜ਼ਿਲ੍ਹਾ ਲੁਧਿਆਣਾ ਦਿਹਾਤੀ ਕਾਂਗਰਸ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਕਰਨਗੇ  ਤੇ ਇਸ ਕੈਂਪ ਵਿਚ ਪਹੁੰਚ ਰਹੇ ਡਾ ਸੰਦੀਪ ਸਿੰਘ ਬਰਾੜ  ਅੱਖਾਂ ਦਾ ਚੈੱਕਅਪ ਕਰਨਗੇ  ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਮੁਫਤ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ  ਅਤੇ ਚਿੱਟੇ ਮੋਤੀਏ ਦੇ ਮਰੀਜ਼ਾਂ ਦੇ ਅਪਰੇਸ਼ਨ ਵੀ ਬਹੁਤ ਹੀ ਘੱਟ ਰੇਟ ਤੇ ਬਰਾੜ ਆਈ ਸੈਂਟਰ ਲੁਧਿਆਣਾ ਵਿਖੇ ਕੀਤੇ ਜਾਣਗੇ

ਨਵੀਂ ਦਾਣਾ ਮੰਡੀ ਤੋਂ ਪੁਰਾਣੀ ਸਬਜ਼ੀ ਮੰਡੀ ਨੂੰ ਜੋੜਣ ਵਾਲੀ ਖਸਤਾ ਹਾਲਤ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ 

ਜਗਰਾਓਂ 22 ਦਸੰਬਰ (ਅਮਿਤ ਖੰਨਾ) ਮਾਰਕੀਟ ਕਮੇਟੀ ਵੱਲੋਂ ਨਵੀਂ ਦਾਣਾ ਮੰਡੀ ਤੋਂ ਪੁਰਾਣੀ ਸਬਜ਼ੀ ਮੰਡੀ ਨੂੰ ਜੋੜਣ ਵਾਲੀ ਖਸਤਾ ਹਾਲਤ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ। ਮੰਗਲਵਾਰ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਨੇ ਇਸ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਮੌਕੇ 'ਤੇ ਦੋਵੇਂ ਆੜ੍ਹਤੀਆ ਐਸੋਸੀਏਸ਼ਨ ਅਤੇ ਸਬਜ਼ੀ ਮੰਡੀ ਐਸੋਸੀਏਸ਼ਨ ਨੇ ਸੜਕ ਦਾ ਕੰਮ ਸ਼ੁਰੂ ਹੋਣ 'ਤੇ ਖੁਸ਼ੀ ਪ੍ਰਗਟਾਈ, ਕਿਉਂਕਿ ਉਕਤ ਸੜਕ ਦਾ ਰਸਤਾ ਕੱਚਾ ਹੋਣ ਕਾਰਨ ਵਪਾਰੀਆਂ, ਆੜ੍ਹਤੀਆਂ, ਕਿਸਾਨਾਂ ਅਤੇ ਰਾਹਗੀਰਾਂ ਨੂੰ ਵੱਡੀ ਦਿੱਕਤ ਆਉਂਦੀ ਸੀ। ਇਸ ਸਮੇਂ ਚੇਅਰਮੈਨ ਗਰੇਵਾਲ ਨੇ ਕਿਹਾ ਕਿ ਜਗਰਾਓਂ ਮਾਰਕੀਟ ਕਮੇਟੀ ਵੱਲੋਂ ਪਿਛਲੇ ਇੱਕ ਸਾਲ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕੀਤੇ ਗਏ ਹਨ, ਜਿਸ ਵਿਚ ਕਿਸਾਨਾਂ, ਆੜ੍ਹਤੀ, ਵਪਾਰੀ ਦੀ ਸਹੂਲਤ ਲਈ ਜਿੱਥੇ ਇਲਾਕੇ ਭਰ ਦੀਆਂ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਸਾਰੀਆਂ ਸੜਕਾਂ ਦਾ ਕਰੋੜਾਂ ਰੁਪਏ ਖਰਚ ਕਰ ਕੇ ਨਵ ਨਿਰਮਾਣ ਕਰਵਾਇਆ ਗਿਆ, ਉਥੇ ਖਸਤਾ ਹਾਲਤ ਪੁਲ਼ਾਂ ਨੂੰ ਮੁੜ ਚੌੜਾ ਕਰਕੇ ਬਣਾਉਣ ਤੋਂ ਇਲਾਵਾ ਕਈ ਨਵੇਂ ਪੁਲ਼ ਵੀ ਉਸਾਰੇ ਗਏ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਿਲਆ। ਉਨਾਂ੍ਹ ਦੱਸਿਆ ਕਿ ਇਸ ਸੜਕ ਨੂੰ 60 ਐੱਮਐੱਮ ਇੰਟਰਲਾਕ ਟਾਈਲਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਿਰਮਾਣ 'ਤੇ ਕੁੱਲ 35 ਲੱਖ 54 ਹਜ਼ਾਰ ਰੁਪਏ ਖਰਚ ਹੋਣਗੇ। ਇਸ ਮੌਕੇ ਉਪ ਚੇਅਰਮੈਨ ਸਿਕੰਦਰ ਸਿੰਘ ਬਰਸਾਲ,ਆੜ੍ਹਤੀ ਐਸੋਸੀਏਸ਼ਨਦੇ ਰਾਜ ਕੁੁਮਾਰ ਭੱਲਾ, ਪ੍ਰਧਾਨ ਘਨੱਈਆ ਲਾਲ ਗੁੁਪਤਾ, ਪ੍ਰਧਾਨ ਸਵਰਨਜੀਤ ਸਿੰਘ ਗਿਦੜਵਿੰਡੀ, ਹਰਪਾਲ ਸਿੰਘ ਹਾਂਸ, ਜਗਸੀਰ ਸਿੰਘ ਕਲੇਰ, ਸਰਪੰਚ ਗੁੁਰਪਰੀਤ ਸਿੰਘ ਗੁੁਰੂਸਰ, ਮਨੀ ਗਰਗ, ਜੇ.ਈ ਪਰਮਿੰਦਰ ਸਿੰਘ, ਗਿਆਨ ਸਿੰਘ ਸੁੁਪਰਡੈਂਟ, ਅਵਤਾਰ ਸਿੰਘ ਮੰਡੀ ਸੁੁਪਰਵਾਈਜਰ, ਜਸਵੰਤ ਸਿੰਘ ਸੋਹੀਆਂ, ਬਲਰਾਜ ਸਿੰਘ ਖਹਿਰਾ, ਗੁੁਰਪ੍ਰਰੀਤ ਸਿੰਘ, ਗੌਰਵ ਗੋਇਲ, ਰਵੀ ਗੋਇਲ, ਸਕੱਤਰ ਪ੍ਰਹਲਾਦ ਸਿੰਗਲਾ, ਬਲਵਿੰਦਰ ਸਿੰਘ ਭੰਮੀਪੁੁਰਾ, ਧਰਮਿੰਦਰ ਭਾਰਦਵਾਜ, ਪਰਮਜੀਤ ਸਿੰਘ ਪੰਮਾ, ਨਵੀਨ ਗੋਇਲ, ਭੂਸ਼ਨ ਗੋਇਲ, ਰਾਜੀਵ ਅਗਰਵਾਲ, ਬਲਵੰਤ ਸਿੰਘ, ਅਮਿਤ ਕੁੁਮਾਰ, ਮੰਗਤ ਰਾਏ ਬਾਂਸਲ, ਸਤਪਾਲ ਗਰਗ, ਪਰਦੀਪ ਗਰਗ, ਡਿੰਪਲ ਸੋਨੀ, ਸ਼੍ਰੀਪਾਲ ਜੈਨ, ਗੁੁਰਮੀਤ ਸਿੰਘ ਦੌਧਰ, ਰਮੇਸ਼ ਥਾਪਰ, ਅਸ਼ੋਕ ਕੁੁਮਾਰ, ਰਾਮ ਕੁੁਮਾਰ ਗੁੱਜਰ, ਮਨਪ੍ਰਰੀਤ ਸਿੰਘ, ਮਨਜਿੰਦਰ ਸਿੰਘ ਦੌਧਰ, ਅਮਰਜੀਤ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ, ਹਰਪਰੀਤ ਸਿੰਘ, ਸਾਹਿਲਪਰੀਤ ਸਿੰਘ, ਬਰਿੰਦਰ ਸਿੰਘ, ਨਵੀਨ ਸਿੰਗਲਾ, ਨੀਰਜ ਬਾਂਸਲ, ਬਲਵਿੰਦਰ ਸਿੰਘ ਜੌਹਲ, ਮਨੋਹਰ ਲਾਲ, ਰਮੇਸ਼ ਜੈਨ, ਨਰਿੰਦਰ ਸਿਆਲ, ਸਤਪਾਲ, ਅਰੁੁਣ ਕੋਹਲੀ, ਜਗਪਾਲ ਧਨੋਆ, ਬਲਵੰਤ ਸਿੰਘ ਆਦਿ ਮੌਜੂਦ ਸਨ।

ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਪਰਪਿਤ ਸਮਾਗਮ ਮਨਾਇਆ

ਜਗਰਾਓਂ 22 ਦਸੰਬਰ (ਅਮਿਤ ਖੰਨਾ) ਸਪਰਿੰਗ ਡਿਊ ਸਕੂਲ ਨਾਨਕਸਰ ਵਿਖੇ ਛੋਟੇ ਸਾਹਿਬਜਾਦਿਆਂ ਤੇ ਮਾਤਾ ਗੁਜ਼ਰ ਕੌਰ ਜੀ ਦੀ ਸਹਾਦਤ ਨੂੰ ਯਾਦ ਕਰਦਿਆਂ ਸਕੂਲ ਬੱਚਿਆਂ ਨੇ ਧਾਰਮਿਕ ਸਮਾਗਮ ਰੱਖਿਆ।ਇਸ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀ ਨਵਨੀਤ ਚੌਹਾਨ ਨੇ ਛੋਟੇ ਸਾਹਿਬਜਾਦਿਆਂ ਦੀ ਸਹੀਦੀ ਉੱਪਰ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ।ਇਸ ਤੋਂ ਮਗਰੋਂ ਸਕੂਲ ਅਧਿਆਪਕ ਹਰਪ੍ਰੀਤ ਕੌਰ ਨੇ ਮਾਤਾ ਗੁ਼ਜਰ ਕੌਰ ਜੀ ਦੀ ਸ਼ਹਾਦਤ ਬਾਰੇ ਬੱਚਿਆਂ ਨੂੰ ਦੱਸਿਆ।ਗਿਆਰਵੀਂ ਕਲਾਸ ਦੀ ਿਿਵਦਆਰਥਣ ਸੱਚਦੀਪ ਕੌਰ ਭਾਵਪੂਰਤ ਭਾਸ਼ਣ ‘ਆਨੰਦਪੁਰ ਦਾ ਵਿਛੋੜਾ’ ਗੁਰੂ ਜੀ ਦੇ ਪਰਿਵਾਰ ਨਾਲੋਂ ਵਿਛੜਨ ਬਾਰੇ ਦੱਸਿਆ।ਇਸੇ ਤਰ੍ਹਾਂ ਸਕੂਲ ਿਿਵਦਆਰਥਣ ਸੁਮਨਪ੍ਰੀਤ ਕੌਰ, ਹਰਮਨਦੀਪ ਕੌਰ, ਨਵਜੋਤ ਕੌਰ ਨੇ “ਕਿਲਾ ਹੋਵੇ ਆਨੰਦਪੁਰ ਸਾਹਿਬ ਜਿਹਾ” ਕਵਿਤਾ ਪੇਸ਼ ਕੀਤੀ, ਸਕੂਲ ਿਿਵਦਆਰਥਣ ਰਾਜਵੀਰ ਕੌਰ ਨੇ ‘ਚਮਕੌਰ ਸਾਹਿਬ ਦੀ ਲੜਾਈ ਵਿੱਚ ਸਾਹਿਬ ਜਾਂਦਿਆ ਦੀ ਸ਼ਹਾਦਤ ਬਾਰੇ ਚਾਨਣਾ ਪਇਆ। ਗਿਆਰਵੀਂ ਕਲਾਸ ਦੀ ਿਿਵਦਆਰਥਣ ਜੈਸਮੀਨ ਕੌਰ ਅਤੇ ਦਿਲਪ੍ਰੀਤ ਕੌਰ ਨੇ ਕਵਿਤਾ ‘ਸਰਸਾ ਨਦੀ ਤੇ ਵਿਛੋੜਾ ਪੇਸ਼ ਕੀਤੀ।ਇਸ ਦੌਰਾਨ ਵਾਇਸ ਪ੍ਰਿੰਸੀਪਲ ‘ਬੇਅੰਤ ਕੁਮਾਰ ਬਾਵਾ’ ਨੇ ਧਾਰਮਿਕ ਸਮਾਗਮ ਦਾ ਹਿੱਸਾ ਬਨਣ ਵਾਲੇ ਿਿਵਦਆਰਥੀਆਂ ਦੀ ਸਲਾਘਾ ਕੀਤੀ।ਇਸ ਦੌਰਾਨ ਸਮੂਹ ਮੈਨੇਜਮੈਂਟ ਸਕੂਲ ਪ੍ਰਧਾਨ ਸ਼੍ਰੀ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ,ਡਾਇਰੈਕਟਰ ਸੁਖਵਿੰਦਰ ਛਾਬੜਾ ,ਮੈਨੇਜਰ ਮਨਦੀਪ ਚੌਹਾਨ ਹਾਜ਼ਰ ਸਨ।

ਕਿਸਾਨ ਆਗੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਹਠੂਰ,21,ਦਸੰਬਰ-(ਕੌਸ਼ਲ ਮੱਲ੍ਹਾ)-ਦਿੱਲੀ ਸੰਯੁਕਤ ਕਿਸਾਨ ਮੋਰਚੇ ਤੋ ਵਾਪਸ ਪਿੰਡ ਪਰਤੇ ਕਿਸਾਨ ਆਗੂ ਬਲਦੇਵ ਸਿੰਘ ਦੀ ਹੋਈ ਬੇਵਕਤੀ ਮੌਤ ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ,ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ,ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ,ਹਲਕਾ ਪ੍ਰਧਾਨ ਮਾਸਟਰ ਜਗਤਾਰ ਸਿੰਘ ਦੇਹੜਕਾ,ਇੰਦਰਜੀਤ ਸਿੰਘ ਧਾਲੀਵਾਲ ਆਦਿ ਆਗੂਆਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ,ਕੁਲਵਿੰਦਰ ਸਿੰਘ ਤੱਤਲਾ,ਕੁਲਵਿੰਦਰ ਸਿੰਘ ਮਹਿਰਾ,ਬਲਦੇਵ ਸਿੰਘ,ਤੇਜਾ ਸਿੰਘ,ਦਰਸਨ ਸਿੰਘ,ਮਨਜਿੰਦਰ ਸਿੰਘ,ਮੋਹਣ ਸਿੰਘ,ਵਜੀਰ ਸਿੰਘ ਆਦਿ ਨੇ ਦੱਸਿਆ ਕਿ ਕਿਸਾਨ ਆਗੂ ਬਲਦੇਵ ਸਿੰਘ ਪਿਛਲੇ ਬਾਰਾ ਮਹੀਨਿਆ ਤੋ ਦਿੱਲੀ ਵਿਖੇ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦਾ ਹਿਸਾ ਬਣੇ ਹੋਏ ਸਨ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਤੋ ਬਾਅਦ 13 ਦਸੰਬਰ ਨੂੰ ਹੀ ਵਾਪਸ ਪਿੰਡ ਬੱਸੂਵਾਲ ਵਿਖੇ ਪਰਤੇ ਸਨ ਜਿਨ੍ਹਾ ਦੀ ਅਚਾਨਿਕ ਮੌਤ ਹੋ ਗਈ।ਉਨ੍ਹਾ ਕਿਹਾ ਕਿ ਬਲਦੇਵ ਸਿੰਘ ਦੀ ਹੋਈ ਬੇਵਖਤੀ ਮੌਤ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਉਥੇ ਉਨ੍ਹਾ ਦੀ ਮੌਤ ਨਾਲ ਭਾਰਤੀ ਕਿਸਾਨ ਯੂਨੀਅਨ ਡਕੌਦਾ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ ਅਤੇ ਉਨ੍ਹਾ ਦੀ ਘਾਟ ਹਮੇਸਾ ਰੜਕਦੀ ਰਹੇਗੀ।ਕਿਸਾਨ ਆਗੂ ਬਲਦੇਵ ਸਿੰਘ ਦੀ ਵਿਛੜੀ ਰੂਹ ਦੀ ਸ਼ਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਪਿੰਡ ਬੱਸੂਵਾਲ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ 24 ਦਸੰਬਰ ਦਿਨ ਸੁੱਕਰਵਾਰ ਨੂੰ ਦੁਪਹਿਰ ਇੱਕ ਵਜੇ ਪਾਏ ਜਾਣਗੇ।ਇਸ ਸਰਧਾਜਲੀ ਸਮਾਗਮ ਵਿਚ ਵੱਖ-ਵੱਖ ਜੱਥੇਬੰਦੀਆ ਦੇ ਆਗੂ ਵਿਛੜੀ ਰੂਹ ਨੂੰ ਸਰਧਾ ਦੇ ਫੁੱਲ ਭੇਟ ਕਰਨਗੇ।
ਫੋਟੋ ਕੈਪਸਨ:-ਮ੍ਰਿਤਕ ਬਲਦੇਵ ਸਿੰਘ ਦੀ ਪੁਰਾਣੀ ਤਸਵੀਰ।
 

ਸਕੂਲੀ ਬੱਚਿਆ ਨੂੰ ਕੋਟੀਆ ਵੰਡੀਆ            

ਹਠੂਰ,21,ਦਸੰਬਰ-(ਕੌਸ਼ਲ ਮੱਲ੍ਹਾ)-ਅਜਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਹਠੂਰ ਦੇ ਪ੍ਰਧਾਨ ਜਸਕਮਲਪ੍ਰੀਤ ਸਿੰਘ ਨੇ ਆਪਣੇ ਜਨਮ ਦਿਨ ਦੀ ਖੁਸੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆ)ਹਠੂਰ ਦੀਆ ਸਮੂਹ ਵਿਿਦਆਰਥਣਾ ਨੂੰ ਗਰਮ ਕੋਟੀਆ ਵੰਡੀਆ।ਇਸ ਮੌਕੇ ਯੂਥ ਆਗੂ ਅਮਨਪ੍ਰੀਤ ਸਿੰਘ ਫਰਵਾਹਾ ਨੇ ਕਿਹਾ ਕਿ ਸਰਕਾਰੀ ਸਕੂਲਾ ਵਿਚ ਲੋੜਵੰਦ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ।ਇਸ ਕਰਕੇ ਸਾਨੂੰ ਇਨ੍ਹਾ ਬੱਚਿਆ ਦੀ ਸਮੇਂ-ਸਮੇਂ ਤੇ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਕੁਲਦੀਪ ਕੌਰ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਨਿੱਪਾ ਹਠੂਰ,ਪੰਚ ਅਮਨਪ੍ਰੀਤ ਸਿੰਘ,ਸੁਖਦੀਪ ਸਿੰਘ ਧਾਲੀਵਾਲ,ਪ੍ਰਧਾਨ ਕਮਲਜੀਤ ਸਿੰਘ,ਮਾਸਟਰ ਦੇਵ ਕ੍ਰਿਸ਼ਨ ਗਰਗ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।
ਫੋਟੋ ਕੈਪਸਨ:-ਸਕੂਲੀ ਵਿਿਦਆਰਥਣਾ ਨੂੰ ਕੋਟੀਆ ਵੰਡਦੇ ਹੋਏ ਪ੍ਰਧਾਨ ਜਸਕਮਲਪ੍ਰੀਤ ਸਿੰਘ ਅਤੇ ਹੋਰ।

ਮੁਲਤਾਨੀ ਪਰਿਵਾਰ ਨੂੰ ਸਦਮਾ

ਜਗਰਾਉਂ,21 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਮੁਲਤਾਨੀ ਪਰਿਵਾਰ ਸ਼ਹਿਰ ਦੇ ਸਮੁੱਚੇ ਵਰਗ ਨਾਲ ਜੁੜਿਆ ਹੋਇਆ ਹੈ, ਦਰਸ਼ਨ ਸ਼ਰਮ ਸਿੰਘ ਮੁਲਤਾਨੀ ਜੋ ਕਿ ਬੜੇ ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਸਨ ਅੱਜ  ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਉਨ੍ਹਾਂ ਦਾ ਸੰਸਕਾਰ ਸ਼ਹਿਰ ਵਾਲੇ ਸ਼ਮਸ਼ਾਨ ਘਾਟ 11 ਵਜੇ ਹੋਵੇਗਾ, ਉਹ ਆਪਣੀ ਸੰਸਾਰਕ ਯਾਤਰਾ ਦੋਰਾਨ ਹਰ ਵਰਗ ਨਾਲ ਜੁੜੇ ਰਹੇ, ਤੇ ਸਿਆਸੀ ਜੀਵਨ ਵਿਚ ਲੰਮੇ ਸਮੇਂ ਸ੍ਰਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਵੀ ਰਹੇ,ਅਜ ਉਨ੍ਹਾਂ ਦਾ ਵਿਛੋੜਾ ਜਗਰਾਉਂ ਵਾਸੀਆਂ ਲਈ ਬਹੁਤ ਵੱਡਾ ਘਾਟਾ ਹੈ।

ਜਗਰਾਉਂ ਫਤਿਹ ਰੈਲੀ ਨੂੰ ਲੈ ਕੇ ਕਲੇਰ ਵਲੋਂ ਪਾਰਟੀ ਆਗੂਆਂ ਨਾਲ ਬੈਠਕ

ਜਗਰਾਉਂ, 21   ਦਸੰਬਰ (  ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ  24 ਦਸੰਬਰ "ਜਗਰਾਉਂ ਫ਼ਤਿਹ"ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ  ਵਲੋਂ ਜ਼ੋਰਦਾਰ ਢੰਗ ਨਾਲ ਤਿਆਰੀਆਂ ਵਿੱਢੀਆਂ ਗਈਆਂ ਨੇ। ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਤੇ ਜਗਰਾਉਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ੍ਰੀ ਐਸ ਆਰ ਕਲੇਰ ਦੀ ਅਗਵਾਈ ਹੇਠ  24 ਦੀ" ਜਗਰਾਉਂ ਫਤਿਹ" ਰੈਲੀ  ਦੀ ਕਾਮਯਾਬੀ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਇਸ ਸਬੰਧੀ ਅੱਜ  ਟਰਾਂਸਪੋਰਟ ਵਿੰਗ ਦੇ ਜਨਰਲ ਸਕੱਤਰ ਬਿੰਦਰ ਮਨੀਲਾ ਦੀ ਸਮੁੱਚੀ ਟੀਮ ਨੇ ਸ੍ਰੀ ਐਸ ਆਰ ਕਲੇਰ ਨਾਲ ਮੀਟਿੰਗ ਕੀਤੀ ਤੇ ਵਿਸ਼ਵਾਸ ਦਿਵਾਇਆ ਕਿ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਵਰਕਰਾਂ ਦੀ ਸ਼ਮੂਲੀਅਤ ਹੋਵੇਗੀ।ਇਸ ਮੌਕੇ ਸ੍ਰੀ ਐਸ ਆਰ ਕਲੇਰ ਨੇ ਕਿਹਾ ਕਿ  24 ਦਸੰਬਰ ਦੀ "ਜਗਰਾਉਂ ਫਤਿਹ" ਰੈਲੀ ਵਿੱਚ ਪੰਦਰਾਂ ਸੌ ਦੇ ਕਰੀਬ ਦੋ ਪਹੀਆ ਵਾਹਨ ਤੇ ਪੰਜ ਸੈਂਕੜੇ ਤੋਂ ਵਧੇਰੇ ਬੱਸਾ, ਕਾਰਾਂ ਜੀਪਾ ਦਾ ਕਾਫ਼ਲਾ ਹੋਵੇਗਾ ।ਸ੍ਰੀ ਕਲੇਰ ਨੇ ਕਿਹਾ ਕਿ ਇਸ ਰੈਲੀ ਲਈ ਨਵੀਂ ਦਾਣਾਂ ਮੰਡੀ ਵਿੱਚ ਇਕ ਵਿਸ਼ਾਲ ਟੈਂਟ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੈਲੀ ਸਬੰਧੀ ਵੱਖ-ਵੱਖ ਪਿੰਡਾਂ ਦੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦੌਰਾਨ ਪਾਰਟੀ ਵਰਕਰਾਂ ਵਿੱਚ ਵੱਖਰਾ ਜੋਸ਼ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰੈਲੀ ਜਗਰਾਉਂ ਵਿਧਾਨ ਸਭਾ ਹਲਕੇ ਦੀ ਤਸਵੀਰ ਸਾਫ਼ ਕਰੇਗੀ ਤੇ ਉਹ ਵੱਡੀ ਗਿਣਤੀ ਵਿੱਚ ਜਿੱਤ ਦਰਜ਼ ਕਰਕੇ ਸ੍ਰੋਮਣੀ ਅਕਾਲੀ ਦਲ ਦੀ ਝੋਲੀ ਪਾਉਣਗੇ। ਇਸ ਮੌਕੇ ਬਿੰਦਰ ਮਨੀਲਾ, ਸਰਪ੍ਰੀਤ ਸਿੰਘ ਕਾਉਂਕੇ, ਕੁਲਦੀਪ ਲੋਹਟ ਤੇ ਹੋਰ।

ਦੋਸ਼ੀਆਂ ਦੀ ਗ੍ਰਿਫਤਾਰੀ ਲਈ 3 ਜਨਵਰੀ ਨੂੰ ਮੁਜ਼ਾਹਰੇ ਦਾ ਅੈਲ਼ਾਨ

23 ਦਸੰਬਰ ਤੋਂ ਪਿੰਡਾਂ 'ਚ ਹੋਣਗੀਆਂ ਤਿਆਰੀ ਰੈਲ਼ੀਆਂ 

ਜਗਰਾਉਂ 21 ਦਸੰਬਰ ( ਜਸਮੇਲ ਗ਼ਾਲਿਬ ) ਨਜ਼ਾਇਜ਼ ਹਿਰਾਸਤ 'ਚ ਹੋਏ ਅੱਤਿਆਚਾਰਾਂ ਕਾਰਨ ਲੰਘੀ 10 ਦਸੰਬਰ ਨੂੰ ਦਮ ਤੋੜ ਗਈ ਸੀ ਕੁਲਵੰਤ ਕੌਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ 17 ਜਨਤਕ ਜੱਥੇਬੰਦੀਆਂ ਵਲੋਂ 3 ਜਨਵਰੀ ਨੂੰ ਜਿਲ੍ਹਾ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਹੋਈ ਇਕ ਵਿਸੇਸ਼ ਮੀਟਿੰਗ ਵਿੱਚ ਲਈ  ਫੈਸਲੇ ਪ੍ਰੈਸ ਨਾਲ ਸਾਂਝੇ ਕਰਦਿਆਂ ਝੋਰੜਾਂ ਨੇ ਕਿਹਾ ਕਿ ਮੁਕੱਦਮਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਲਈ 3 ਜਨਵਰੀ ਨੂੰ ਇਲਾਕੇ ਦੇ ਇਨਸਾਫ਼ਪਸੰਦ ਲੋਕ ਪਹਿਲਾਂ ਪਾਰਕ 'ਚ ਇਕੱਠੇ ਹੋਣਗੇ ਅਤੇ ਫਿਰ ਮੁਜ਼ਾਹਰਾ ਕਰਦੇ ਹੋਏ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਧਰਨਾ ਦੇਣਗੇ। ਉਨ੍ਹਾਂ ਕਿ ਅਕਸਰ ਪੁਲਿਸ ਮੁਕੱਦਮਾ ਦਰਜ ਕਰਨ ਤੋਂ ਬਾਦ ਆਮ ਲੋਕਾਂ ਨੂੰ ਤਾਂ ਤੁਰੰਤ ਗ੍ਰਿਫ਼ਤਾਰ ਕਰ ਲੈਂਦੀ ਹੈ ਪਰ ਪੀੜ੍ਹਤਾ ਕੁਲਵੰਤ ਕੌਰ ਦੀ ਨਜ਼ਾਇਜ਼ ਹਿਰਾਸਤ ਸਬੰਧੀ, ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮਾ ਨੰਬਰ 247/ 21 ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਖੁਲੇਆਮ ਘੁੰਮਦਾ ਦੋਸ਼ੀ ਡੀ.ਅੈਸ.ਪੀ. ਬੱਲ਼ ਪੀੜ੍ਹਤ ਪਰਿਵਾਰ ਦਾ ਜਾਨੀ-ਮਾਲ਼ੀ ਨੁਕਸਾਨ ਹੀ ਨਹੀਂ ਕਰ ਸਕਦਾ ਸਗੋਂ ਰੁਤਬੇ ਦੀ ਦੁਰਵਰਤੋਂ ਕਰਕੇ ਅੈਵੀਡੈਂਸ ਨੂੰ ਵੀ ਖੁਰਦ-ਬੁਰਦ ਕਰ ਸਕਦਾ ਹੈ।  ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ ਹੋਣ ਤੋਂ ਤੁਰੰਤ ਬਾਦ ਗ੍ਰਿਫਤਾਰੀ ਯਕੀਨਨ ਹੋਣੀ ਚਾਹੀਦੀ ਸੀ। ਜਿਕਰਯੋਗ ਹੈ ਕਿ ਦਲਿਤ ਪਰਿਵਾਰ ਦੀ ਧੀ ਕੁਲਵੰਤ ਕੌਰ ਨੂੰ ਉਸ ਦੀ ਮਾਤਾ ਸਮੇਤ ਅਾਪੇ ਬਣੇ ਥਾਣਾਮੁਖੀ ਏ.ਅੈਸ.ਆਈ ਗੁਰਿੰਦਰ ਬੱਲ ਹੁਣ ਡੀ.ਅੈਸ.ਪੀ. ਨੇ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਨ਼ਜ਼ਾਇਜ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕੀਤਾ ਸੀ ਅਤੇ ਕਰੰਟ ਲਗਾਇਆ ਸੀ। ਕੁਲਵੰਤ ਕੌਰ ਲੰਬਾ ਸਮਾਂ ਤੋਂ ਮੰਜੇ 'ਤੇ ਨਕਾਰਾ ਪਈ ਰਹਿਣ ਤੋਂ ਬਾਦ ਬੀਤੇ ਦਿਨੀਂ ਫੌਤ ਹੋ ਗਈ ਸੀ ਅਤੇ ਮੌਤ ਤੋਂ ਦੂਜੇ ਦਿਨ ਹੀ ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ। ਮੀਟਿੰਗ ਵਿੱਚ ਤਰਲੋਚਨ ਸਿੰਘ ਝੋਰੜਾ ਤੋਂ ਬਿਨਾਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਯੂਥ ਵਿੰਗ ਕਿਰਤੀ ਕਿਸਾਨ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ, ਸਾਧੂ ਸਿੰਘ ਅੱਚਰਵਾਲ਼, ਯੂਨੀਵਰਸਲ਼ ਹਿਊਮਨ ਰਾਈਟਸ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਆਲ਼ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਆਦਿ ਹਾਜ਼ਰ ਸਨ। ਇਸ ਪ੍ਰਸਤਾਵਿਤ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਤਹਿਸੀਲ ਪ੍ਰਧਾਨ ਇੰਦਰਜੀਤ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਕਮਲਜੀਤ ਖੰਨਾ,ਪੰਜਾਬ ਪੈੰਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਮੋਤੀ, ਜਮਹੂਰੀ ਕਿਸਾਨ ਸਭਾ ਦੇ ਸਕੱਤਰ ਗੁਰਮੇਲ ਰੂੰਮੀ, ਕਿਸਾਨ ਬਚਾਓ ਮੋਰਚਾ ਅਤੇ ਇੰਟਰਨੈਸ਼ਲ ਪੰਥਕ ਦਲ ਦੇ  ਪ੍ਰਧਾਨ ਜੱਥੇਦਾਰ ਦਲੀਪ ਸਿੰਘ ਚਕਰ ਤੇ ਬੂਟਾ ਸਿੰਘ ਨੇ ਵੀ ਪੂਰੀ ਹਮਾਇਤ ਦੇਣ ਦਾ ਅੈਲਾਨ ਕੀਤਾ ਹੈ।

ਮ੍ਰਿਤਕ ਕਿਸਾਨ ਬਲੌਰ ਸਿੰਘ ਫੇਰੂਰਾਈ ਦੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਆਰਥਿਕ ਸਹਾਇਤਾ ਦੇਣ ਮੰਗ

ਜਗਰਾਉਂ 21 ਦਸੰਬਰ (  ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ  ) ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਬੀਤੇ ਦਿਨੀਂ ਅਚਾਨਕ ਸੁਰਗਵਾਸ ਹੋਏ ਕਿਸਾਨ ਬਲੌਰ ਸਿੰਘ ਫੇਰੂਰਾਈ ਨੂੰ ਸ਼ਹੀਦ ਮੰਨਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ  ਦੇਣ ਤੇ ਆਰਥਿਕ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਤਰਲੋਚਨ ਸਿੰਘ ਝੋਰੜਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਬਲੌਰ ਸਿੰਘ ਫੇਰੂਰਾਈ ਬਹੁਤ ਮਿਹਨਤੀ ਤੇ ਸੰਘਰਸਸ਼ੀਲ ਕਿਰਤੀ ਯੋਧਾ ਸੀ ਜੋ ਦਿਲ ਦਾ ਰੋਗੀ ਹੋਣ ਦਾ ਬਾਵਜੂਦ ਦਿੱਲੀ ਮੋਰਚੇ 'ਚ ਅੰਤ ਤੱਕ ਡਟਿਆ ਰਿਹਾ ਅੰਤ ਕਿਸਾਨੀ ਘੋਲਾਂ ਲਈ ਕੰਮ ਕਰਦਿਆਂ ਪਰਿਵਾਰ ਅਤੇ ਸਾਥੀਆਂ ਨੂੰ ਛੱਡ ਗਿਆ। ਯੂਨੀਅਨ ਆਗੂਆਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਲੋੜੀਂਦੀ ਆਰਥਿਕ ਸਹਾਇਤਾ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ।

ਅਕਾਲੀ ਦਲ ਵਪਾਰ ਵਿੰਗ ਸੁਖਬੀਰ ਬਾਦਲ ਦਾ ਕਮਲ ਚੌਕ ਵਿਖੇ ਕਰੇਗਾ ਫੁੱਲਾਂ ਦੀ ਵਰਖਾ ਨਾਲ ਸਵਾਗਤ-ਮਿੰਕੀ ਭੰਡਾਰੀ

ਜਗਰਾਓਂ 21 ਦਸੰਬਰ (ਅਮਿਤ ਖੰਨਾ) -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 24 ਨੂੰ ਜਗਰਾਉਂ ਵਿਖੇ ਫਤਹਿ ਰੈਲੀ ਕਰਨ ਪਹੁੰਚ ਰਹੇ ਹਨ, ਜਿਸ ਸਬੰਧੀ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਤੋਂ ਇਲਾਵਾ ਹਲਕੇ ਅੰਦਰ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਅਕਾਲੀ-ਬਸਪਾ ਉਮੀਦਵਾਰ ਐਸ. ਆਰ. ਕਲੇਰ ਦੀ ਅਗਵਾਈ ’ਚ ਹੋ ਰਹੀ ਜਗਰਾਉਂ ਫਤਹਿ ਰੈਲੀ ਤੋਂ ਇਲਾਵਾ ਅਕਾਲੀ ਦਲ ਦੇ ਵਪਾਰ ਵਿੰਗ ਵੱਲੋਂ ਕਮਲ ਚੌਕ ਵਿਖੇ ਸੁਖਬੀਰ ਸਿੰਘ ਬਾਦਲ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਜਾਵੇਗਾ। ਇਸ ਸਬੰਧੀ ਅੱਜ ਅਕਾਲੀ ਦਲ ਦੇ ਵਪਾਰ ਵਿੰਗ ਦੀ ਅਹਿਮ ਮੀਟਿੰਗ ਵਪਾਰ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਦੀਪਇੰਦਰ ਸਿੰਘ ਭੰਡਾਰੀ ਅਤੇ ਜਨਰਲ ਸਕੱਤਰ ਹਰਦੇਵ ਸਿੰਘ ਬੌਬੀ ਦੀ ਅਗਵਾਈ ’ਚ ਅਹਿਮ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੰਕੀ ਭੰਡਾਰੀ ਨੇ ਕਿਹਾ ਕਿ 24 ਦਸੰਬਰ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਗਰਾਉਂ ਵਿਖੇ ਫਤਹਿ ਰੈਲੀ ਕਰਨ ਪਹੁੰਚ ਰਹੇ ਹਨ। ਇਸ ਦੌਰੇ ਦੌਰਾਨ ਸ. ਬਾਦਲ ਦਾ ਵਪਾਰ ਵਿੰਗ ਵੱਲੋਂ ਭਰਵਾਂ ਸਵਾਗਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ, ਜਿਸ ਦੀ ਅਗਵਾਈ ਅਕਾਲੀ-ਬਸਪਾ ਉਮੀਦਵਾਰ ਐਸ. ਆਰ. ਕਲੇਰ ਕਰਨਗੇ। ਉਨ੍ਹਾਂ ਕਿਹਾ ਕਿ ਜਗਰਾਉਂ ਵਾਸੀ ਅਕਾਲੀ-ਬਸਪਾ ਉਮੀਦਵਾਰ ਐਸ. ਆਰ. ਕਲੇਰ ਨੂੰ ਜਿਤਾਉਣ ਲਈ ਤਿਆਰ-ਬਰ-ਤਿਆਰ ਹਨ, ਕਿਉਂਕਿ ਸ੍ਰੀ ਕਲੇਰ ਦਾ ਹਲਕੇ ਅੰਦਰ ਕੋਈ ਵਿਰੋਧ ਨਹੀਂ, ਦੂਜਾ ਉਹ ਹਰ ਇਕ ਦੇ ਦੁੱਖ-ਸੁੱਖ ’ਚ ਖੜ੍ਹਦੇ ਹਨ ਤੇ ਵਰਕਰਾਂ ਨੂੰ ਪੂਰਾ ਮਾਣ-ਸਤਿਕਾਰ ਦਿੰਦੇ ਹਨ। ਇਸ ਮੌਕੇ ਜੱਥੇਦਾਰ ਕੁਲਬੀਰ ਸਿੰਘ ਸਰਨਾ, ਬਲਵਿੰਦਰਪਾਲ ਸਿੰਘ ਮੱਕੜ, ਗੁਰਸ਼ਰਨ ਸਿੰਘ ਮਿਗਲਾਨੀ, ਹਰਮਨਦੀਪ ਸਿੰਘ ਸਰਨਾ, ਰਿੰਕੂ ਓਬਰਾਏ, ਪ੍ਰੀਤਮ ਸਿੰਘ ਚਾਵਲਾ, ਕਪਿਲ ਜੁਨੇਜਾ, ਕਮਲ ਅਰੋੜਾ, ਸੁਰਿੰਦਰਪਾਲ ਸਿੰਘ ਵਾਹੀਆ, ਗਗਨਦੀਪ ਸਿੰਘ ਵਾਹੀਆ, ਬੌਬੀ ਬਿੰਦਰਾ, ਗੁਰਦੀਪ ਸਿੰਘ ਗੋਰਾ ਤੇ ਰਿਗਨ ਕੁਰੈਸ਼ੀ ਆਦਿ ਹਾਜ਼ਰ ਸਨ।