23 ਦਸੰਬਰ ਤੋਂ ਪਿੰਡਾਂ 'ਚ ਹੋਣਗੀਆਂ ਤਿਆਰੀ ਰੈਲ਼ੀਆਂ
ਜਗਰਾਉਂ 21 ਦਸੰਬਰ ( ਜਸਮੇਲ ਗ਼ਾਲਿਬ ) ਨਜ਼ਾਇਜ਼ ਹਿਰਾਸਤ 'ਚ ਹੋਏ ਅੱਤਿਆਚਾਰਾਂ ਕਾਰਨ ਲੰਘੀ 10 ਦਸੰਬਰ ਨੂੰ ਦਮ ਤੋੜ ਗਈ ਸੀ ਕੁਲਵੰਤ ਕੌਰ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਇਲਾਕੇ ਦੀਆਂ 17 ਜਨਤਕ ਜੱਥੇਬੰਦੀਆਂ ਵਲੋਂ 3 ਜਨਵਰੀ ਨੂੰ ਜਿਲ੍ਹਾ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਹੋਈ ਇਕ ਵਿਸੇਸ਼ ਮੀਟਿੰਗ ਵਿੱਚ ਲਈ ਫੈਸਲੇ ਪ੍ਰੈਸ ਨਾਲ ਸਾਂਝੇ ਕਰਦਿਆਂ ਝੋਰੜਾਂ ਨੇ ਕਿਹਾ ਕਿ ਮੁਕੱਦਮਾ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਯਕੀਨੀ ਬਣਾਉਣ ਲਈ 3 ਜਨਵਰੀ ਨੂੰ ਇਲਾਕੇ ਦੇ ਇਨਸਾਫ਼ਪਸੰਦ ਲੋਕ ਪਹਿਲਾਂ ਪਾਰਕ 'ਚ ਇਕੱਠੇ ਹੋਣਗੇ ਅਤੇ ਫਿਰ ਮੁਜ਼ਾਹਰਾ ਕਰਦੇ ਹੋਏ ਜਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਅੱਗੇ ਧਰਨਾ ਦੇਣਗੇ। ਉਨ੍ਹਾਂ ਕਿ ਅਕਸਰ ਪੁਲਿਸ ਮੁਕੱਦਮਾ ਦਰਜ ਕਰਨ ਤੋਂ ਬਾਦ ਆਮ ਲੋਕਾਂ ਨੂੰ ਤਾਂ ਤੁਰੰਤ ਗ੍ਰਿਫ਼ਤਾਰ ਕਰ ਲੈਂਦੀ ਹੈ ਪਰ ਪੀੜ੍ਹਤਾ ਕੁਲਵੰਤ ਕੌਰ ਦੀ ਨਜ਼ਾਇਜ਼ ਹਿਰਾਸਤ ਸਬੰਧੀ, ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮਾ ਨੰਬਰ 247/ 21 ਦੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਦਕਿ ਖੁਲੇਆਮ ਘੁੰਮਦਾ ਦੋਸ਼ੀ ਡੀ.ਅੈਸ.ਪੀ. ਬੱਲ਼ ਪੀੜ੍ਹਤ ਪਰਿਵਾਰ ਦਾ ਜਾਨੀ-ਮਾਲ਼ੀ ਨੁਕਸਾਨ ਹੀ ਨਹੀਂ ਕਰ ਸਕਦਾ ਸਗੋਂ ਰੁਤਬੇ ਦੀ ਦੁਰਵਰਤੋਂ ਕਰਕੇ ਅੈਵੀਡੈਂਸ ਨੂੰ ਵੀ ਖੁਰਦ-ਬੁਰਦ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਕੱਦਮਾ ਦਰਜ ਹੋਣ ਤੋਂ ਤੁਰੰਤ ਬਾਦ ਗ੍ਰਿਫਤਾਰੀ ਯਕੀਨਨ ਹੋਣੀ ਚਾਹੀਦੀ ਸੀ। ਜਿਕਰਯੋਗ ਹੈ ਕਿ ਦਲਿਤ ਪਰਿਵਾਰ ਦੀ ਧੀ ਕੁਲਵੰਤ ਕੌਰ ਨੂੰ ਉਸ ਦੀ ਮਾਤਾ ਸਮੇਤ ਅਾਪੇ ਬਣੇ ਥਾਣਾਮੁਖੀ ਏ.ਅੈਸ.ਆਈ ਗੁਰਿੰਦਰ ਬੱਲ ਹੁਣ ਡੀ.ਅੈਸ.ਪੀ. ਨੇ ਅੱਧੀ ਰਾਤ ਨੂੰ ਘਰੋਂ ਚੁੱਕ ਕੇ, ਨ਼ਜ਼ਾਇਜ ਹਿਰਾਸਤ 'ਚ ਰੱਖ ਕੇ ਅੱਤਿਆਚਾਰ ਕੀਤਾ ਸੀ ਅਤੇ ਕਰੰਟ ਲਗਾਇਆ ਸੀ। ਕੁਲਵੰਤ ਕੌਰ ਲੰਬਾ ਸਮਾਂ ਤੋਂ ਮੰਜੇ 'ਤੇ ਨਕਾਰਾ ਪਈ ਰਹਿਣ ਤੋਂ ਬਾਦ ਬੀਤੇ ਦਿਨੀਂ ਫੌਤ ਹੋ ਗਈ ਸੀ ਅਤੇ ਮੌਤ ਤੋਂ ਦੂਜੇ ਦਿਨ ਹੀ ਪੁਲਿਸ ਨੇ ਮੁਕੱਦਮਾ ਤਾਂ ਦਰਜ ਕਰ ਲਿਆ ਸੀ ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ। ਮੀਟਿੰਗ ਵਿੱਚ ਤਰਲੋਚਨ ਸਿੰਘ ਝੋਰੜਾ ਤੋਂ ਬਿਨਾਂ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਸੁਖਦੇਵ ਸਿੰਘ ਮਾਣੂੰਕੇ, ਯੂਥ ਵਿੰਗ ਕਿਰਤੀ ਕਿਸਾਨ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ, ਸਾਧੂ ਸਿੰਘ ਅੱਚਰਵਾਲ਼, ਯੂਨੀਵਰਸਲ਼ ਹਿਊਮਨ ਰਾਈਟਸ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਆਲ਼ ਇੰਡੀਆ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਨਿਰਮਲ ਸਿੰਘ ਧਾਲੀਵਾਲ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਆਦਿ ਹਾਜ਼ਰ ਸਨ। ਇਸ ਪ੍ਰਸਤਾਵਿਤ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌੰਦਾ) ਦੇ ਤਹਿਸੀਲ ਪ੍ਰਧਾਨ ਇੰਦਰਜੀਤ ਧਾਲੀਵਾਲ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਸਕੱਤਰ ਕਮਲਜੀਤ ਖੰਨਾ,ਪੰਜਾਬ ਪੈੰਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਮੋਤੀ, ਜਮਹੂਰੀ ਕਿਸਾਨ ਸਭਾ ਦੇ ਸਕੱਤਰ ਗੁਰਮੇਲ ਰੂੰਮੀ, ਕਿਸਾਨ ਬਚਾਓ ਮੋਰਚਾ ਅਤੇ ਇੰਟਰਨੈਸ਼ਲ ਪੰਥਕ ਦਲ ਦੇ ਪ੍ਰਧਾਨ ਜੱਥੇਦਾਰ ਦਲੀਪ ਸਿੰਘ ਚਕਰ ਤੇ ਬੂਟਾ ਸਿੰਘ ਨੇ ਵੀ ਪੂਰੀ ਹਮਾਇਤ ਦੇਣ ਦਾ ਅੈਲਾਨ ਕੀਤਾ ਹੈ।