ਲੁਧਿਆਣਾ

ਬੇਟ ਇਲਾਕੇ ਦੀਆਂ ਪੰਚਾਇਤਾਂ ਨੇ ਜਗਰਾਓਂ ਤੋਂ ਇਸ ਵਾਰ ਵੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਟਿਕਟ ਦੇਣ ਦੀ ਮੰਗ

ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦਾ ਬੇਟ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਵੱਲੋਂ ਸਾਂਝੇ ਸਮਾਗਮ ਦੌਰਾਨ ਸਨਮਾਨ

ਜਗਰਾਓਂ, 23 ਦਸੰਬਰ (ਜਸਮੇਲ ਗ਼ਾਲਿਬ )ਪੰਜਾਬ ਕਾਂਗਰਸ ਵੱਲੋਂ ਮੁੜ ਥਾਪੇ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦਾ ਬੇਟ ਇਲਾਕੇ ਦੀਆਂ ਦਰਜਨਾਂ ਪੰਚਾਇਤਾਂ ਵੱਲੋਂ ਸਾਂਝੇ ਸਮਾਗਮ ਦੌਰਾਨ ਸਨਮਾਨ ਕੀਤਾ ਗਿਆ। ਜ਼ਿਲ੍ਹਾ ਯੂਥ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ ਦੀ ਅਗਵਾਈ ਹੇਠ ਸਰਪੰਚ ਪ੍ਰੀਤਮ ਸਿੰਘ ਬਹਾਦਰਕੇ ਦੇ ਘਰ   ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਰਫ 3 ਮਹੀਨਿਆਂ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਉਹ ਰਿਆਇਤਾਂ ਅਤੇ ਸਹੂਲਤਾਂ ਦਿੱਤੀਆਂ ਜੋ ਪਿਛਲੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਨਹੀਂ ਮਿਲ ਸਕੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਪੰਜਾਬ 'ਚ ਮੁੜ ਕਾਂਗਰਸ ਸਰਕਾਰ ਸਥਾਪਿਤ ਹੋਵੇਗੀ ਤੇ ਇਹ 5 ਵਰ੍ਹੇ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਲੈ ਕੇ ਆਉਣਗੇ।

ਇਸ ਮੌਕੇ ਪੰਚਾਇਤਾਂ ਨੇ ਜਗਰਾਓਂ ਤੋਂ ਇਸ ਵਾਰ ਵੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਟਿਕਟ ਦੇਣ ਦੀ ਵੀ ਮੰਗ ਕੀਤੀ ਅਤੇ ੳੁਨ੍ਹਾਂ ਮਲਕੀਤ ਸਿੰਘ ਦਾਖਾ ਵੱਲੋਂ ਹਲਕਾ ਇੰਚਾਰਜ ਤੌਰ ਤੇ ਨਿਭਾਈਆਂ ਗਈਆਂ ਆਪਣੀਆਂ ਸੇਵਾਵਾਂ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ । ਇਸ ਮੌਕੇ ਬਲਾਕ ਸੰਮਤੀ ਮੈਂਬਰ ਜਗਜੀਤ ਸਿੰਘ ਤਿਹਾੜਾ, ਸੰਮਤੀ ਮੈਂਬਰ ਜੀਵਨ ਸਿੰਘ ਬਾਘੀਆ, ਸਰਪੰਚ ਸਰਬਜੀਤ ਸ਼ੇਰਪੁੁਰਾਂ, ਸਰਪੰਚ ਨਵਦੀਪ ਸਿੰਘ ਕੋਠੇ ਬੱਗੂ, ਸਤਿੰਦਰਪਾਲ ਸਿੰਘ ਤੱਤਲਾ, ਸਰਪੰਚ ਪਰਮਿੰਦਰ ਸਿੰਘ ਟੂਸਾ, ਸਰਪੰਚ ਜਤਿੰਦਰ ਸਿੰਘ ਸਿੰਧੂ, ਸਰਪੰਚ ਗੁੁਰਮੀਤ ਸਿੰਘ ਅੱਬੂਪੁੁਰਾ, ਸਰਪੰਚ ਜੋਗਿੰਦਰ ਸਿੰਘ ਿਢਲੋਂ, ਸਰਪੰਚ ਰਣਜੀਤ ਸਿੰਘ, ਸਰਪੰਚ ਮਦਨ ਸਿੰਘ, ਸਰਪੰਚ ਮਹਿੰਦਰ ਸਿੰਘ, ਸਰਪੰਚ ਨਾਹਰ ਸਿੰਘ, ਸਰਪੰਚ ਜਸਵੀਰ ਸਿੰਘ, ਸਰਪੰਚ ਮੰਗਲ ਸਿੰਘ, ਸਰਪੰਚ ਅਮਰਦੀਪ ਸਿੰਘ, ਸਰਪੰਚ ਕੁੁਲਜਿੰਦਰ ਕੌਰ, ਸਰਪੰਚ ਸੁੁਖਦੀਪ ਸਿੰਘ, ਸਰਪੰਚ ਬਲਵਿੰਦਰ ਸਿੰਘ,ਸਰਪੰਚ ਸ਼ਿੰਦਰ ਸਿੰਘ, ਸਰਪੰਚ ਮਨਜੀਤ ਸਿੰਘ, ਸਰਪੰਚ ਜੰਗੀਰ ਸਿੰਘ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਮੇਜਰ ਸਿੰਘ, ਅਮਰਜੀਤ ਪੰਡਿਤ ਆਦਿ ਹਾਜ਼ਰ ਸਨ।

75 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀ ਹੋਈ ਕਾਰਵਾਈ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਹਲਕੇ ਦੇ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਪਿੰਡ ਦੇਹੜਕਿਆ ਵਾਲੇ ਕੱਚੇ ਰਸਤੇ ਤੇ ਲੱਗੇ ਦਰੱਖਤਾ ਨੂੰ ਬਿਨਾ ਮਨਜੂਰੀ ਲਏ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਨੇ ਦੱਸਿਆ ਕਿ ਪਿੰਡ ਰਸੂਲਪੁਰ ਤੋ ਪਿੰਡ ਦੇਹੜਕਿਆ ਨੂੰ ਜਾਦੇ ਕੱਚੇ ਰਸਤੇ ਤੇ ਲੱਗੇ 16 ਟਾਹਲੀਆ ਦੇ ਦਰੱਖਤ ਪਿੰਡ ਰਸੂਲਪੁਰ ਦੇ ਚਾਰ ਵਿਅਕਤੀਆ ਨੇ ਬਿਨਾ ਮਨਜੂਰੀ ਲਏ ਅਕਤੂਬਰ ਮਹੀਨੇ ਵਿਚ ਆਪਣੇ ਤੌਰ ਤੇ ਪੁੱਟ ਲਏ ਸਨ।ਇਹ ਪੁੱਟੇ ਹੋਏ ਦਰੱਖਤਾ ਦੀ ਉੱਚ ਪੱਧਰੀ ਜਾਚ ਕਰਨ ਲਈ ਮੈ 06 ਅਕਤੂਬਰ ਨੂੰ ਉੱਪ ਮੰਡਲ ਮੈਜਿਸਟੇ੍ਰਟ ਦਫਤਰ ਜਗਰਾਓ ਨੂੰ ਬੇਨਤੀ ਪੱਤਰ ਦਿੱਤਾ ਸੀ ਜਿਨ੍ਹਾ ਨੇ ਪੜਤਾਲ ਕਰਨ ਲਈ ਇਹ ਬੇਨਤੀ ਪੱਤਰ ਬੀ ਡੀ ਪੀ ਓ ਦਫਤਰ ਜਗਰਾਓ ਨੂੰ ਭੇਜ ਦਿੱਤਾ।ਉਨ੍ਹਾ ਦੱਸਿਆ ਕਿ ਅੱਜ 75 ਦਿਨ ਬੀਤ ਜਾਣ ਦੇ ਬਾਵਜੂਦ ਦੋਸੀਆ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ ਗਈ ਸਗੋ ਮੈਨੂੰ ਬੀ ਡੀ ਪੀ ਓ ਦਫਤਰ ਜਗਰਾਓ ਵੱਲੋ ਅਨੇਕਾ ਵਾਰ ਘੰਟਿਆਬੱਧੀ ਬੈਠਾ ਕੇ ਕਾਰਵਾਈ ਕਰਨ ਦਾ ਲਾਰਾ ਲਾ ਕੇ ਵਾਪਸ ਭੇਜ ਦਿੱਤਾ ਜਾਦਾ ਸੀ।ਉਨ੍ਹਾ ਕਿਹਾ ਕਿ ਬੀ ਡੀ ਪੀ ਓ ਦਫਤਰ ਜਗਰਾਓ ਵਾਲੇ ਦਰੱਖਤ ਪੁੱਟਣ ਵਾਲਿਆ ਨੂੰ ਕਾਨੂੰਨੀ ਕਾਰਵਾਈ ਤੋ ਬਚਾ ਰਹੇ ਹਨ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਦਰੱਖਤ ਪੁੱਟਣ ਵਾਲਿਆ ਖਿਲਾਫ ਜਲਦੀ ਕਾਨੂੰਨੀ ਕਾਰਵਾਈ ਨਹੀ ਹੁੰਦੀ ਤਾਂ ਉਹ ਇਨਸਾਫਪਸੰਦ ਜੱਥੇਬੰਦੀਆ ਨੂੰ ਨਾਲ ਲੈ ਕੇ ਬੀ ਡੀ ਪੀ ਓ ਦਫਤਰ ਜਗਰਾਓ ਅੱਗੇ ਰੋਸ ਧਰਨਾ ਦੇਣਗੇ।ਇਸ ਮੌਕੇ ਉਨ੍ਹਾ ਨਾਲ ਗੁਰਮੀਤ ਸਿੰਘ,ਨਿਰਮਲ ਸਿੰਘ,ਸੁਖਵਿੰਦਰ ਸਿੰਘ,ਗੁਰਮੇਲ ਸਿੰਘ,ਨਿੰਮਾ ਰਸੂਲਪੁਰ ਆਦਿ ਹਾਜ਼ਰ ਸਨ।ਇਸ ਸਬੰਧੀ ਜਦੋ ਹਰਜਿੰਦਰ ਕੁਮਾਰ ਮਿੱਤਲ ਬੀ ਡੀ ਪੀ ਓ ਜਗਰਾਓ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਦਰੱਖਤ ਪੁੱਟਣ ਵਾਲੀ ਜਗ੍ਹਾ ਦੀ ਮਿਣਤੀ ਕਰਵਾਉਣ ਲਈ ਅਸੀ ਤਹਿਸੀਲਦਾਰ ਜਗਰਾਓ ਨੂੰ ਚਿੱਠੀ ਭੇਜ ਦਿੱਤੀ ਹੈ।

ਫੋਟੋ ਕੈਪਸਨ:- ਕਾਮਰੇਡ ਗੁਰਚਰਨ ਸਿੰਘ ਰਸੂਲਪੁਰ ਵੱਖ-ਵੱਖ ਅਧਿਕਾਰੀਆ ਨੂੰ ਭੇਜੇ ਬੇਨਤੀ ਪੱਤਰ ਦਿਖਾਉਦੇ ਹੋਏ।

ਕਿਸਾਨ ਆਗੂਆ ਨੂੰ ਕੀਤਾ ਸਨਮਾਨਿਤ

 ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਰਸੂਲਪੁਰ (ਮੱਲ੍ਹਾ)ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਪਿਛਲੇ ਤਿੰਨ ਦਿਨਾ ਤੋ ਪ੍ਰਕਾਸ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਪਾਠਾ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਬਾਬਾ ਜੀਵਨ ਸਿੰਘ ਜੀ ਧਰਮਸ਼ਾਲਾ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਰਸੂਲਪਰ ਨੇ ਧਾਰਮਿਕ ਸਮਾਗਮ ਵਿਚ ਹਿੱਸਾ ਪਾਉਣ ਵਾਲੇ ਦਾਨੀ ਪਰਿਵਾਰਾ ਦਾ ਧੰਨਵਾਦ ਕੀਤਾ ਅਤੇ ਦਿੱਲੀ ਸੰਯੁਕਤ ਕਿਸਾਨ ਮੋਰਚਾ ਜਿੱਤ ਕੇ ਵਾਪਸ ਪਿੰਡ ਪਹੁੰਚੇ ਪ੍ਰਧਾਨ ਗੁਰਚਰਨ ਸਿੰਘ ਰਸੂਲਪੁਰ,ਅਵਤਾਰ ਸਿੰਘ ਤਾਰੀ,ਪਿਆਰਾ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ,ਗੁਰਮੇਲ ਸਿੰਘ,ਕਰਮ ਸਿੰਘ ਆਦਿ ਕਿਸਾਨ ਆਗੂਆ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।

ਫੋਟੋ ਕੈਪਸਨ:-ਕਿਸਾਨਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਬਲਵੀਰ ਸਿੰਘ ਅਤੇ ਹੋਰ।

ਸਕੂਲੀ ਵਿਿਦਆਰਥੀਆ ਨੂੰ ਕੋਟੀਆ ਵੰਡੀਆ

ਹਠੂਰ,23,ਦਸੰਬਰ-(ਕੌਸ਼ਲ ਮੱਲ੍ਹਾ)-ਸਮੂਹ ਸ਼ਹੀਦ ਸਿੰਘਾ ਅਤੇ ਛੋਟੇ ਸਾਹਿਬਜਾਦਿਆ ਦੀ ਯਾਦ ਨੂੰ ਸਮਰਪਿਤ ਗੁਰਦੀਪ ਸਿੰਘ ਸਰਾਂ ਕੈਨੇਡਾ ਅਤੇ ਮਾਸਟਰ ਨਗਿੰਦਰ ਸਿੰਘ ਸਰਾਂ ਦੇ ਪਰਿਵਾਰ ਵੱਲੋ ਸਰਕਾਰੀ ਪ੍ਰਾਈਮਰੀ ਸਕੂਲ ਡੱਲਾ ਦੇ 230 ਵਿਿਦਆਰਥੀਆ ਨੂੰ ਗਰਮ ਕੋਟੀਆ ਵੰਡੀਆ ਗਈਆ।ਇਸ ਮੌਕੇ ਪ੍ਰਧਾਨ ਨਿਰਮਲ ਸਿµਘ ਡੱਲਾ ਨੇ ਕਿਹਾ ਕਿ ਸਰਕਾਰੀ ਸਕੂਲਾ ਵਿਚ ਲੋੜਵੰਦ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ ਇਸ ਕਰਕੇ ਸਾਨੂੰ ਸਮੇਂ-ਸਮੇਂ ਤੇ ਇਨ੍ਹਾ ਬੱਚਿਆ ਦੀ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਸਕੂਲ ਦੇ ਸਟਾਫ ਵੱਲੋ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਰਪµਚ ਜਸਵਿµਦਰ ਕੌਰ ਸਿੱਧੂ,ਪ੍ਰਧਾਨ ਧੀਰਾ ਸਿੰਘ,ਕਰਮਜੀਤ ਸਿੰਘ ਕੰਮੀ ਡੱਲਾ,ਬਲਵੀਰ ਸਿੰਘ,ਅਮਰਜੀਤ ਸਿੰਘ,ਰਾਜਵਿੰਦਰ ਸਿੰਘ ਬਿੰਦੀ,ਪ੍ਰਧਾਨ ਜੋਰਾ ਸਿੰਘ,ਪ੍ਰਧਾਨ ਤੇਲੂ ਸਿੰਘ,ਹਾਕਮ ਸਿੰਘ,ਪ੍ਰੀਤ ਸਿੰਘ,ਜਗਦੇਵ ਸਿੰਘ,ਗੁਰਮੇਲ ਸਿੰਘ,ਪਰਿਵਾਰ ਸਿੰਘ ਚਾਹਿਲ,ਪਰਿਵਾਰ ਸਿੰਘ ਸਰਾਂ,ਅਮਨਦੀਪ ਸਿੰਘ,ਚਰਨ ਕੌਰ,ਪਰਮਜੀਤ ਕੌਰ,ਇਕਬਾਲ ਸਿੰਘ,ਕਮਲਜੀਤ ਸਿੰਘ ਜੀ ਓ ਜੀ,ਗੁਰਚਰਨ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਨਾਮ ਸਿੰਘ,ਦਲਜੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਦਾਨੀ ਪਰਿਵਾਰ ਸਕੂਲੀ ਬੱਚਿਆ ਨੂੰ ਕੋਟੀਆ ਵੰਡਦੇ ਹੋਏ।

ਸਪਰਿੰਗ ਡਿਊ ਸਕੂਲ ਵਿੱਚ ਕ੍ਰਿਸਮਿਸ ਮਨਾਈ

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਇਲਾਕੇ ਦੀ ਪ੍ਰਸਿੱਧ ਸੰਸਥਾਂ ਸਪਰਿੰਗ ਡਿਊ ਸਕੂਲ ਨਾਨਕਸਰ ਵਿੱਚ ਸਕੂਲ ਪ੍ਰਿੰਸੀਪਲ ਸ਼੍ਰੀ ਨਵਨੀਤ ਚੌਹਾਨ ਦੀ ਅਗਵਾਈ ਵਿੱਚ ਕ੍ਰਿਸਮਿਸ ਦਾ ਤਿਉਹਾਰ ਮਨਾਇਆ ਗਿਆ। ਸਕੂਲ ਵਿੱਚ ਜੂਨੀਅਰ ਵਿਭਾਗ ਨੂੰ ਬਹੁਤ ਹੀ ਸੁਚੱਜੇ ਅਤੇ ਆਕਰਸ਼ਕ ਢੰਗ ਨਾਲ ਡੈਕੋਰੇਟ ਕੀਤਾ ਗਿਆ।ਸਕੂਲ ਦੇ ਨੰਨੇ ਮੁੰਨੇ ਿਿਵਦਆਰਥੀਆਂ ਵਲੋ ਪ੍ਰਭੂ ਯਿਸੂ ਮਸੀਹ ਦੇ ਜੀਵਨ ਨਾਲ ਸਬੰਧਿਤ ਅਤੇ ਕ੍ਰਿਸਮਿਸ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਿਿਵਦਆਰਥੀ ਸੈਂਟਾ ਕਲਾਜ਼ ਦੀ ਡਰੈੱਸ ਵਿੱਚ ਤਿਆਰ ਹੋ ਕੇ ਆਏ। ਮੈਰੀ ਕਵੀਨ ਕ੍ਰਿਸਮਿਸ ਟੂਰੀ ਦੋਰਾਨ ਬੱਚਿਆਂ ਨੇ ਰੰਗ ਬਿਰੰਗੇ ਕਾਰਡ ਬਣਾਕੇ ਆਪਣੇ ਟੀਚਰਾਂ ਨੂੰ ਭੇਂਟ ਕੀਤੇ।ਬੱਚਿਆਂ ਵਿੱਚ ਕਾਰਡ ਮੇਕਿਗ ਅਤੇ  ਡੈਕੋਰੇਸ਼ਨ ਦੇ ਛੋਟੇ^ਛੋਟੇ ਮੁਕਾਬਲੇ ਕਰਵਾਏ ਗਏ।ਸਮਾਗਮ ਦੇ ਅਖੀਰ ਵਿੱਚ ਬੱਚਿਆਂ ਨੇ ਜਿੰਗਲ ਬੈਲ ਦੀਆਂ ਧੁੰਨਾਂ ਉੱਪਰ ਖੂੁਬ ਮਸਤੀ ਅਤੇ ਡਾਂਸ ਕੀਤਾ।ਇਸ ਕ੍ਰਿਸਮਿਸ ਸਮਾਗਮ ਦਾ ਆਯੋਜਨ ਸਕੂਲ ਟੀਚਰ ਵੰਦਨਾ, ਹਰਮਨਦੀਪ ਕੌਰ, ਹਰਪ੍ਰੀਤ ਕੌਰ, ਇੰਦਰਪਾਲ ਕੌਰ, ਸਤਿੰਦਰਜੀਤ ਕੌਰ ਆਦਿ ਨੇ ਬਾਖੂਬੀ ਨਾਲ ਕੀਤਾ।ਵਾਇਸ ਪ੍ਰਿੰਸੀਪਲ ਬੇਅੰਤ ਬਾਵਾ ਨੇ ਸਮੂਹ ਟੀਚਰਾਂ ਅਤੇ ਿਿਵਦਆਰਥੀਆਂ ਨੂੰ ਕ੍ਰਿਸਮਿਸ ਦੀ ਵਧਾਈ ਦਿੱਤੀ।ਇਸ ਸਮੇਂ ਸਕੂਲ ਪ੍ਰਧਾਨ ਸ਼੍ਰੀ ਮਨਜੋਤ ਚੌਹਾਨ, ਚੇਅਰਮੈਨ ਬਲਦੇਵ ਬਾਵਾ, ਮੈਨੇਜਿੰਗ ਡਾਇਰੈਕਟਰ ਸ਼੍ਰੀ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਆਦਿ ਹਾਜਰ ਸਨ।

ਬਲੌਜ਼ਮਜ਼ ਵਿਖੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੀਤਾ ਗਿਆ ਯਾਦ

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਧਿਆਪਕਾਂ ਵੱਲੋਂ ਸਾਰੇ ਿਿਵਦਆਰਥੀਆਂ ਨੂੰ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸ਼ਹੀਦੀ ਸਮਾਰੋਹ ਸਮੇਂ ਗੁਰੂ ਸਾਹਿਬ ਦੇ ਸਾਰੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਲਾਲਾਂ ਨੂੰ ਤੋਰ ਕੇ ਧਰਮ ਦੀ ਰੱਖਿਆ ਕੀਤੀ। ਬੱਚਿਆਂ ਦਾ ਇਤਿਹਾਸ ਤੋਂ ਜਾਣੂੰ ਹੋਣਾ ਜ਼ਰੂਰੀ ਹੈ ਤਾਂ ਹੀ ਬੱਚੇ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫ਼ਲ ਕਰ ਸਕਣਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆ ਵੀ ਹਾਜ਼ਰ ਸਨ।

50 ਪੇਟੀਆਂ ਸ਼ਰਾਬ ਬਰਾਮਦ ਹੋਈਆਂ

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਸੀਆਈਏ ਸਟਾਫ ਨੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ ਚ ਡਲੀਵਰੀ ਕਰਨ ਜਾ ਰਹੀ ਕਾਰਾਂ ਦੀ ਕਾਨਵਾਈ ਨੂੰ ਘੇਰਦਿਆਂ ਸ਼ਰਾਬ ਨਾਲ ਭਰੀ ਇਕ ਕਾਰ ਕਾਬੂ ਕਰ ਲਈ। ਇਸ ਕਾਰਵਾਈ ਦੌਰਾਨ ਸ਼ਰਾਬ ਨਾਲ ਭਰੀਆਂ ਦੋ ਕਾਰਾਂ ਤਸਕਰ ਭਜਾ ਲੈ ਜਾਣ ਚ ਕਾਮਯਾਬ ਰਹੇ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪ੍ਰਰੇਮ ਸਿੰਘ ਦੀ ਅਗਵਾਈ ਵਿਚ ਸਬ ਇੰਸਪੈਕਟਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਨੇ ਜਲਾਲਦੀਵਾਲ ਚੌਕ ਚ ਨਾਕਾਬੰਦੀ ਦੌਰਾਨ ਹਰਿਆਣਾ ਮਾਰਕਾ ਸ਼ਰਾਬ ਨਾਲ ਭਰੀਆਂ ਗੱਡੀਆਂ ਦੀ ਕਾਨਵਾਈ ਨੂੰ ਘੇਰਾ ਪਾਇਆ ਤਾਂ ਇਸ ਦੌਰਾਨ ਤਸਕਰ ਸ਼ਰਾਬ ਨਾਲ ਭਰੀਆਂ ਦੋ ਕਾਰਾਂ ਭਜਾ ਲੈ ਜਾਣ ਵਿਚ ਕਾਮਯਾਬ ਰਹੇ। ਤੀਜੀ ਕਾਰ ਨੂੰ ਪੁਲਿਸ ਪਾਰਟੀ ਨੇ ਘੇਰ ਲਿਆ ਤੇ ਤਲਾਸ਼ੀ ਲਈ ਤਾਂ ਕਾਰ ਚੋਂ 50 ਪੇਟੀਆਂ ਸ਼ਰਾਬ ਬਰਾਮਦ ਹੋਈਆਂ।ਇਸ ਤੇ ਕਾਰ ਚਾਲਕ ਮਨੀਸ਼ ਸਭਰਵਾਲ ਵਾਸੀ ਹੈਬੋਵਾਲ ਲੁਧਿਆਣਾ ਨੂੰ ਗਿ੍ਫਤਾਰ ਕਰ ਲਿਆ। ਜਦ ਕਿ ਸ਼ਰਾਬ ਨਾਲ ਭਰੀਆਂ ਮਾਰੂਤੀ ਐੱਸਪ੍ਰਰਾਸੋ ਤੇ ਹੋਂਡਾ ਸਿਟੀ ਕਾਰ ਚ ਭੱਜਣ ਵਾਲੇ ਗੁਰਮੀਤ ਸਿੰਘ ਉਰਫਬੰਟੀ ਵਾਸੀ ਚਰਚ ਵਾਲੀ ਗਲੀ ਜਗਰਾਓਂ ਤੇ ਗੁਲਸ਼ਨ ਉਰਫ ਸ਼ੇਰੂ ਵਾਸੀ ਸ਼ਾਸਤਰੀ ਨਗਰ ਜਗਰਾਓਂ ਖਿਲਾਫ ਮੁਕੱਦਮਾ ਦਰਜ ਕਰ ਲਿਆ। ਐੱਸਐੱਸਪੀ ਸੰਧੂ ਅਨੁਸਾਰ ਇਸ ਕਾਰਵਾਈ ਦੌਰਾਨ ਭੱਜੇ ਦੋਵੇਂ ਬੰਟੀ ਤੇ ਸ਼ੇਰੂ ਖ਼ਿਲਾਫ਼ ਜਿਥੇ ਪਹਿਲਾਂ ਵੀ ਸ਼ਰਾਬ ਤਸੱਕਰੀ ਦੇ ਵੱਖ-ਵੱਖ ਥਾਣਿਆਂ ਚ ਮਾਮਲੇ ਦਰਜ ਹਨ, ਉਥੇ ਗਿ੍ਫਤਾਰ ਮਨੀਸ਼ ਖਿਲਾਫ ਵੀ ਲੁਧਿਆਣਾ ਤੇ ਮੁਹਾਲੀ 'ਚ ਮੁਕੱਦਮੇ ਦਰਜ ਹਨ।

ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ 

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਬੱਸ ਸਟੈਂਡ ਚੌਕੀ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ। ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਪਿੰਡ ਕੋਠੇ ਖੰਜੂਰਾ ਤੋਂ ਅਮਰਜੀਤ ਸਿੰਘ ਪਾਸੋਂ 20 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ।ਇਸ ਤੋਂ ਇਲਾਵਾ ਜਗਰੂਪ ਸਿੰਘ ਪਾਸੋਂ 35 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ। ਇਸ ਮੌਕੇ ਚੌਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਜਗਰੂਪ ਸਿੰਘ ਖ਼ਿਲਾਫ਼ ਅਕਤੂਬਰ ਮਹੀਨੇ ਚ 17 ਪੇਟੀਆਂ ਸ਼ਰਾਬ ਬਰਾਮਦ ਹੋਈ ਸੀ, ਜਿਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਲੁਧਿਆਣਾ ਦੀ ਪੁਰਾਣੀ ਅਦਾਲਤ ਕੰਪਲੈਕਸ ’ਤੇ ਵੱਡਾ ਧਮਾਕਾ, 2 ਲੋਕਾਂ ਦੀ ਮੌਤ, ਕਈ ਜ਼ਖ਼ਮੀ

ਜਗਰਾਓਂ 23 ਦਸੰਬਰ (ਅਮਿਤ ਖੰਨਾ)-ਲੁਧਿਆਣਾ ਦੀ ਕਚਹਿਰੀ ਦੀ ਦੂਸਰੀ ਮੰਜ਼ਿਲ ਦੇ ਬਾਥਰੂਮ ਵਿਚ ਬੰਬ ਬਲਾਸਟ ਹੋ ਗਿਆ । ਬਲਾਕ ਦੇ ਦੌਰਾਨ ਸੱਤ ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ । ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਚੋਂ ਦੋ ਦੀ ਮੌਤ ਹੋ ਗਈ ਹੈ ਪਰ ਇਸ ਸਬੰਧੀ ਅਜੇ ਤੱਕ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ । ਸੂਚਨਾ ਮਿਲਦੇ ਸਾਰ ਹੀ ਪੁਲਿਸ ਕਮਿਸ਼ਨਰ ਅਤੇ ਹੋਰ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ।ਧਮਾਕਾ ਏਨਾ ਜ਼ਬਰਦਸਤ ਸੀ ਕਿ ਸਾਰੀ ਇਮਾਰਤ ਦੇ ਸ਼ੀਸ਼ੇ ਟੁੱਟ ਗਏ। ਇਸ ਨਾਲ ਇਮਾਰਤ ਦਾ ਕੁਝ ਹਿੱਸਾ ਵੀ ਨੁਕਸਾਨਿਆ ਗਿਆ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕੋਰਟ ਕੰਪਲੈਕਸ ਵਿਚ ਸਾਰਾ ਕੁਝ ਆਮ ਚੱਲ ਰਿਹਾ ਸੀ ।ਇਸੇ ਦੌਰਾਨ ਪੁਰਾਣੀ ਕਚਹਿਰੀ ਵਿਚ ਦੂਸਰੀ ਮੰਜ਼ਿਲ 'ਤੇ ਬਣੇ ਬਾਥਰੂਮ ਵਿਚ ਜ਼ਬਰਦਸਤ ਧਮਾਕਾ ਹੋਇਆ । ਇਸ ਬੰਬ ਬਲਾਸਟ ਦੇ ਦੌਰਾਨ ਸੱਤ ਵਿਅਕਤੀ ਜ਼ਖ਼ਮੀ ਹੋ ਗਏ । ਸੂਤਰਾਂ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ।ਰਾਹਤ ਦੀ ਖਬਰ ਹੈ ਕਿ ਅੱਜ ਵਕੀਲਾਂ ਦੀ ਹਡ਼ਤਾਲ ਹੋਣ ਕਾਰਨ ਭੀੜ ਘੱਟ ਸੀ ਪਰ ਫਿਰ ਵੀ ਕਈ ਲੋਕ ਜ਼ਖ਼ਮੀ ਹੋ ਗਏ ਹਨ।

ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ   ਕ੍ਰਿਸਮਿਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ

ਜਗਰਾਉਂ (ਅਮਿਤ ਖੰਨਾ  )ਸਵਾਮੀ ਰੂਪ ਚੰਦ ਜੈਨ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ  ਕ੍ਰਿਸਮਿਸ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਸਾਰੇ ਸਕੂਲ ਵਿੱਚ  ਲਾਲ ਅਤੇ ਚਿੱਟੇ ਰੰਗ ਦੇ ਬੈਲੂਨਜ਼ ਨਾਲ ਖਾਸ ਤੌਰ ਤੇ ਡੈਕੋਰੇਸ਼ਨ   ਕਰਵਾਈ ਗਈ  ।ਸਾਰੇ ਅਧਿਆਪਕ ਅਤੇ ਬੱਚੇ ਲਾਲ ਰੰਗ ਦੇ ਸੁੰਦਰ ਪਹਿਰਾਵਿਆਂ ਵਿੱਚ ਕ੍ਰਿਸਮਸ ਦੇ ਰੰਗਾਰੰਗ   ਸਮਾਗਮ   ਵਿਚ ਸ਼ਾਮਲ ਹੋਏ।ਸਾਂਤਾ ਕਲੌਜ਼ ਬਣੇ ਹੋਏ ਬੱਚੇ ਪ੍ਰਭੂ  ਯਿਸੂ ਮਸੀਹ ਦਾ ਹੀ ਰੂਪ ਨਜ਼ਰ ਆ ਰਹੇ ਸਨ ।ਫੰਕਸ਼ਨ ਦੀ ਸ਼ੁਰੂਅਾਤ ਵਿੱਚ ਬੱਚਿਆਂ ਵੱਲੋਂ  ਪ੍ਰਭੂ ਯਿਸ਼ੂ ਮਸੀਹ ਦੇ  ਜਨਮ ਨਾਲ ਸਬੰਧਤਸੁੰਦਰ  ਝਾਕੀਆਂ ਪੇਸ਼ ਕੀਤੀਆਂ ਗਈਆਂ ।ਇਸ ਤੋਂ ਬਾਅਦ  ਪ੍ਰਭੂ ਯਿਸ਼ੂ ਦੇ ਗੁਣ ਗਾਣ ਨਾਲ ਸਬੰਧਿਤ ਕਵਿਤਾਵਾਂ ,ਸਮੂਹ ਗੀਤ ਅਤੇ ਫੈਂਸੀ ਡਰੈੱਸ  ਪਰਫਾਰਮੈਂਸ ਵੀ ਦਿੱਤੀਆ ਗਈਆ ।ਪ੍ਰਿੰਸੀਪਲ ਰਾਜਪਾਲ ਕੌਰ ਸਮੂਹ ਅਧਿਆਪਕਾਂ ਅਤੇ ਬੱਚਿਆਂ ਨੂੰ  ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ  ਅਤੇ ਪ੍ਰਭੂ ਯਿਸ਼ੂ ਦੇ ਦਿਖਾਏ ਸੱਚੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ ।ਪ੍ਰੋਗਰਾਮ ਦੇ ਅੰਤ ਵਿਚ ਬੱਚਿਆਂ ਨੂੰ ਚਾਕਲੇਟ ਵੰਡ ਕੇ  ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ  ।