ਲੁਧਿਆਣਾ

ਅਗਰਵਾਲ  ਸਮਾਜ ਪੰਜਾਬ ਨੇ  ਪੁਲੀਸ ਪੁਲੀਸ ਲਾਈਨ ਜਗਰਾਉਂ ਵਿੱਚ ਕੰਬਲ ਵੰਡੇ  

ਜਗਰਾਓਂ 21 ਦਸੰਬਰ (ਅਮਿਤ ਖੰਨਾ) ਪੁਲੀਸ ਲਾਈਨ ਜਗਰਾਉਂ ਵਿਖੇ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਡਾ ਅਜੇ ਕਾਂਸਲ  ਦੀ ਯੋਗ ਅਗਵਾਈ ਹੇਠ ਮੁਲਾਜ਼ਮਾਂ ਅਤੇ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ 100 ਦੇ ਕਰੀਬ ਕੰਬਲ ਸਰਦਾਰ ਰਾਜ ਬਚਨ ਸਿੰਘ ਐੱਸਐੱਸਪੀ ਲੁਧਿਆਣਾ ਰੂਲਰ ਨੇ ਆਪਣੇ ਕਰ ਕਮਲਾਂ ਨਾਲ ਵੰਡੇ  ਉਨ੍ਹਾਂ ਕਿਹਾ ਕਿ ਇਸ ਠੰਡ ਦੇ ਮੌਸਮ ਵਿੱਚ ਕੇਵਲ ਕੰਬਲ ਵੰਡਣਾ ਸੱਚਮੁੱਚ ਬਹੁਤ ਹੀ ਨੇਕ ਕੰਮ ਹੈ  ਇਸ ਮੌਕੇ ਅਗਰਵਾਲ ਸਮਾਜ ਵੱਲੋਂ ਗੁਰੂ ਜੀ ਦੇ ਸੰਦੇਸ਼ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ ਇਸ ਮੌਕੇ ਡਾ ਕਾਂਸਲ ਨੇ ਕਿਹਾ ਕਿ ਸਾਡਾ ਤਕਰੀਬਨ ਹਰ ਰੋਜ਼ ਇਕ ਪ੍ਰਾਜੈਕਟ ਲੱਗਦਾ ਹੈ ਇਸ ਮੌਕੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਡਾ ਅਰੁਣ ਗੁਪਤਾ, ਐਸ ਪੀ ਗੁਰਮੀਤ ਕੌਰ, ਐੱਸ ਪੀ ਗੁਰਦੀਪ ਸਿੰਘ, ਐੱਸ ਪੀ ਬਲਵਿੰਦਰ ਸਿੰਘ, ਡਾ ਅਜੇ ਕਾਂਸਲ, ਸੁਰਿੰਦਰ ਕਾਂਸਲ, ਜੋਬਨ ਕਾਂਸਲ, ਕਮਲ ਕਾਂਸਲ, ਡਾ ਮਦਨ ਮਿੱਤਲ, ਵਿਵੇਕ ਗੁਪਤਾ, ਵਿਸ਼ਾਲ ਗੁਪਤਾ, ਜਤਿੰਦਰ ਬਾਂਸਲ ਹਾਜ਼ਰ ਸਨ

ਸੁਸਾਇਟੀ ਵੱਲੋਂ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਲੜੀ ਭਲਕੇ ਤੋਂ ਆਰੰਭ 

ਜਗਰਾਓਂ 21 ਦਸੰਬਰ (ਅਮਿਤ ਖੰਨਾ) ਜਗਰਾਉਂ ਦੀ ਨਿਰੋਲ ਧਾਰਮਿਕ ਸੰਸਥਾ  ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀਂ ਵੀ ਦਸਮੇਸ਼ ਪਿਤਾ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਤ ਕਥਾ ਕੀਰਤਨ ਸਮਾਗਮਾਂ ਦੀ ਲੜੀ 22 ਦਸੰਬਰ ਤੋਂ ਆਰੰਭ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਖ਼ਜ਼ਾਨਚੀ ਜਤਵਿੰਦਰਪਾਲ ਸਿੰਘ ਜੇ ਪੀ, ਗੁਰਦੀਪ ਸਿੰਘ ਦੁਆ, ਦਿਲਮੋਹਨ ਸਿੰਘ, ਚਰਨਜੀਤ ਸਿੰਘ ਚੀਨੂੰ ਤੇ ਅਮਰਜੀਤ ਸਿੰਘ ਓਬਰਾਏ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਦੀ ਲੜੀ 22 ਦਸੰਬਰ ਤੋਂ 26 ਦਸੰਬਰ ਤੱਕ ਚੱਲੇਗੀ ਜਿਸ ਵਿਚ ਪ੍ਰਸਿੱਧ ਕੀਰਤਨੀਏ, ਕਥਾਵਾਚਕ ਤੇ ਪ੍ਰਚਾਰਕ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ 22 ਦਸੰਬਰ ਨੂੰ ਸ਼ਾਮ ਫੇਰੀ ਗੁਰਦੁਆਰਾ ਭਜਨਗੜ੍ਹ ਸਾਹਿਬ ਤੋਂ ਪੌਣੇ ਸੱਤ ਵਜੇ ਸ਼ੁਰੂ ਹੋਵੇਗੀ ਸੰਗਤਾਂ ਸ਼ਬਦ ਕੀਰਤਨ ਕਰਦੀਆਂ ਗੁਰਦੁਆਰਾ ਗੁਰੂ ਰਾਮਦਾਸ ਸਾਹਿਬ ਵਿਖੇ ਪਹੁੰਚਣਗੀਆਂ ਜਿੱਥੇ ਕੀਰਤਨ ਦਾ ਪ੍ਰਵਾਹ ਚੱਲੇਗਾ। 23 ਦਸੰਬਰ ਨੂੰ ਗੁਰਦੁਆਰਾ ਗੁਰੂ ਨਾਨਕਪੁਰਾ ਮੋਰੀ ਗੇਟ ਵਿਖੇ ਸਮਾਗਮ ਹੋਣਗੇ ਜਿਸ ਵਿਚ ਪ੍ਰਸਿੱਧ ਵਿਦਵਾਨ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਜੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ ਸੰਗਤਾਂ ਨੂੰ ਕਥਾ ਕੀਰਤਨ ਸਰਵਣ ਕਰਵਾਉਣਗੇ। 24 ਦਸੰਬਰ ਗੁਰਦੁਆਰਾ ਸਿੰਘ ਸਭਾ ਵਿਖੇ ਅਤੇ 25 ਦਸੰਬਰ ਨੂੰ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਸਮਾਗਮ ਹੋਣਗੇ।  26 ਦਸੰਬਰ ਨੂੰ ਸਵੇਰੇ ਪ੍ਰਭਾਤ ਫੇਰੀ ਗੁਰਦੁਆਰਾ  ਭਜਨਗੜ੍ਹ ਸਾਹਿਬ ਤੋਂ ਆਰੰਭ ਹੋਵੇਗੀ ਤੇ ਪੁਰਾਣੀ ਗੈਸ ਗਲੀ ਵਿਖੇ ਸਰਦਾਰ ਪਰਮਜੀਤ ਸਿੰਘ, ਚਰਨਜੀਤ ਸਿੰਘ ਜੋਨੀ ਦੇ ਗ੍ਰਹਿ ਵਿਖੇ ਪਹੁੰਚੇਗੀ ਜਿੱਥੇ ਕੀਰਤਨ ਦਾ ਪ੍ਰਵਾਹ ਚੱਲੇਗਾ। ਉਨ੍ਹਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਲਾਸਾਨੀ ਸ਼ਹਾਦਤਾਂ ਦੇ ਮਾਲਕਾਂ ਨੂੰ ਸਿਜਦਾ ਕਰਨ ਲਈ ਹੁੰਮਹੁਮਾ ਕੇ ਪੁੱਜੇ। ਸਾਰੇ ਸਮਾਗਮਾਂ ਵਿੱਚ  ਗੁਰੂ ਕੇ ਲੰਗਰ ਅਤੁੱਟ ਵਰਤਣਗੇ।

ਬੇਅਦਬੀਆਂ ਦੇ ਦੋਸ਼ੀਆਂ ਨੂੰ ਸਿੱਖ ਸੰਗਤਾਂ ਵੱਲੋਂ ਸੋਧਾ ਲਾ ਕੇ ਪੁਰਾਤਨ ਰਵਾਇਤਾਂ ਨੂੰ ਦੁਹਰਾਇਆ 

ਸਾਜ਼ਿਸ਼ ਘਾੜਿਆਂ ਨੂੰ ਬੇਨਕਾਬ ਕਰੇ ਸਰਕਾਰ ਮਣਕੂ- ਸੋਈ- ਕਾਲ਼ਾ  
ਜਗਰਾਓਂ 21 ਦਸੰਬਰ (ਅਮਿਤ ਖੰਨਾ) ਪੰਜਾਬ ਵਿੱਚ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਸ਼ਰਾਰਤੀ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਵਿੱਚ ਜੁਟ ਜਾਂਦੇ ਹਨ  ਪਹਿਲਾਂ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਸਰਕਾਰੀ ਤੰਤਰ ਵੱਲੋਂ ਇਸ ਨੂੰ ਛੋਟੀ ਘਟਨਾ ਸਮਝ ਕੇ ਤੇ ਦੁਸ਼ਟਾਂ ਨੂੰ ਮੰਦਬੁੱਧੀ ਕਰਾਰ ਦੇ ਕੇ  ਹਰ ਵਾਰ ਛੱਡ ਦਿੱਤਾ ਜਾਂਦਾ ਹੈ ਪਰ ਇਸ ਵਾਰ ਨਾ ਸਹਿਣ ਯੋਗ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਵੱਲੋਂ ਪੁਰਾਤਨ ਇਤਿਹਾਸ ਨੂੰ ਦੁਹਰਾਉਂਦਿਆਂ ਮੌਕੇ ਤੇਈ ਸੋਧਾ ਲਾ ਕੇ ਆਪਣੇ ਪੁਰਾਤਨ ਇਤਿਹਾਸ ਨੂੰ ਦੁਹਰਾ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਸਰਬ ਸਾਂਝੀ ਦੇ ਪ੍ਰਧਾਨ ਪਿਰਤਪਾਲ ਚ ਮਣਕੂ ਖਜ਼ਾਨਚੀ ਹਰਨੇਕ ਸਿੰਘ ਸੋਹੀ ਤੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਕਾਲਾ ਨੇ ਆਖਿਆ ਕਿ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਇਕ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਹੈ ਦੋਸ਼ੀ ਨੂੰ ਪਤਾ ਸੀ ਕਿ ਰਹਿਰਾਸ ਸਾਹਿਬ ਦੇ ਪਾਠ ਵੇਲੇ  ਸਾਰੇ ਸੇਵਾਦਾਰ ਬੈਠੇ ਹੁੰਦੇ ਹਨ ਤੇ ਸਿੰਘ ਸਾਹਿਬ ਪਾਠ ਕਰ ਰਹੇ ਹੁੰਦੇ ਹਨ ਕੀ ਸੇਵਾਦਾਰ ਚੁਕੰਨੇ ਤੇ ਫੁਰਤੀਲੇ ਨਾ ਹੁੰਦੀ  ਜਾਂ ਇਕ ਸਕਿੰਟ ਦੀ ਹੋਰ ਦੇਰੀ ਹੋ ਜਾਂਦੀ ਤਾਂ ਹੋਰ ਕੁਝ ਵੀ ਵਾਪਰ ਸਕਦਾ ਸੀ ਉਨ੍ਹਾਂ ਸੇਵਾਦਾਰਾਂ ਫੁਰਤੀਲੇ ਤੇ ਚੁਕੰਨੇ ਹੋਣ ਤੇ ਸਿੰਘ ਸਾਹਿਬ  ਜਿਨ੍ਹਾਂ ਨੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਨੂੰ ਵੀ ਖੰਡਤ ਨਹੀਂ ਹੋਣ ਦਿੱਤਾ ਸ਼ਲਾਘਾ ਕੀਤੀ ਉਨ੍ਹਾਂ ਸਰਕਾਰੀ ਤੰਤਰ ਨੂੰ ਜ਼ੋਰ ਦੇ ਕੇ ਆਖਿਆ ਕਿ ਛੇਤੀ ਤੋਂ ਛੇਤੀ  ਸਾਜ਼ਿਸ਼ ਘਾੜਿਆਂ ਦਾ ਪਤਾ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੁਆ ਵਧ ਜਾਵੇ ਤਾਂ ਕਿ ਅੱਗੋਂ ਤੋਂ ਕੋਈ  ਹੋਰ ਪਾਪੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ ਇਸ ਮੌਕੇ ਕਰਮ ਸਿੰਘ ਜਗਦੇ  ਪਿਰਤਪਾਲ ਸਿੰਘ ਮਣਕੂੰ ਹਰਨੇਕ ਸਿੰਘ ਸੋਈ ਹਰਿੰਦਰਪਾਲ ਸਿੰਘ ਕਾਲਾ ਜਿੰਦਰਪਾਲ ਧੀਮਾਨ ਕਰਨੈਲ ਸਿੰਘ ਧੰਜਲ ਕਸ਼ਮੀਰੀ ਲਾਲ ਗੁਰਮੇਲ ਸਿੰਘ  ਹਰਦਿਆਲ ਸਿੰਘ ਭੰਵਰਾ ਰਜਿੰਦਰ ਸਿੰਘ ਮਠਾੜੂ ਸੋਹਣ ਸਿੰਘ ਸੱਗੂ ਮੰਗਲ ਸਿੰਘ ਅਮਰਜੀਤ ਸਿੰਘ ਘਟੋਡ਼ੇ ਮਨਦੀਪ ਸਿੰਘ ਸੁਖਪਾਲ ਸਿੰਘ ਖਹਿਰਾ  ਮਾਸਟਰ ਗੁਰਦੀਪ ਗੁਰਦੇਵ ਸਿੰਘ ਪ੍ਰੀਤਮ ਸਿੰਘ ਗੇਂਦੂ ਸੁਰਿੰਦਰ ਸਿੰਘ ਕਾਕਾ ਜਸਜੀਤ ਸਿੰਘ ਜੱਜ ਸੁਖਦੇਵ ਸਿੰਘ ਘਟੌੜੇ ਹਰਜੀਤ  ਸਿੰਘ ਆਦਿ ਹਾਜ਼ਰ ਸਨ

ਇਲਾਕੇ ਦੇ ਸਰਪੰਚਾਂ ਨੇ ਕਾਂਗਰਸ ਪਾਰਟੀ ਦੇ ਲੁਧਿਆਣਾ (ਦਿਹਾਤੀ) ਪ੍ਰਧਾਨ ਬਣਨ ਤੇ ਸੋਨੀ ਗਾਲਿਬ ਨੂੰ ਕੀਤਾ ਸਨਮਾਨਿਤ

ਜਗਰਾਉਂ 20 ਦਸੰਬਰ (ਜਸਮੇਲ ਗ਼ਾਲਿਬ)ਕਾਂਗਰਸ ਪਾਰਟੀ ਵੱਲੋਂ ਮੁੜ ਤੋਂ ਲੁਧਿਆਣਾ ਦਿਹਾਤੀ ਦਾ ਕਰਨਜੀਤ ਸਿੰਘ ਸੋਨੀ ਗਾਲਿਬ ਪ੍ਰਧਾਨ ਬਣਾਏ ਜਾਣ ਤੇ ਜਿੱਥੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਉਥੇ ਸਨਮਾਨਾਂ ਦੀ ਝੜੀ ਲੱਗ ਗਈ ਹੈ ।ਪਾਰਟੀ ਦਾ ਹਰ ਇਕ ਵਰਕਰ ਤੇ ਵੱਖ ਵੱਖ ਸੰਸਥਾਵਾਂ ਦੇ ਆਗੂ ਸੋਨੀ ਗਾਲਿਬ ਨੂੰ ਸਨਮਾਨਤ ਕਰਨ ਲਈ ਪੱਬਾਂ ਭਾਰ ਦਿਖਾਈ  ਦਿੱਤੇ।ਅੱਜ ਇਲਾਕੇ ਦੇ ਵੱਡੀ ਗਿਣਤੀ ਵਿਚ ਸਰਪੰਚਾਂ ਨੇ ਸੋਨੀ ਗਾਲਿਬ ਨੂੰ ਸਨਮਾਨਤ ਕੀਤਾ।ਇਸ ਸਮੇਂ  ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਹੈ ਕਿ ਪਾਰਟੀ ਹਾਈ ਕਮਾਨ ਦੇ ਮੁੜ ਦੋ ਮੇਰੇ ਤੇ ਯਕੀਨ ਕੀਤਾ ਉਸ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ।ਪ੍ਰਧਾਨ ਸੋਨੀ ਗਾਲਿਬ ਨੇ ਕਿਹਾ ਕਿ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਵਾਂਗਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਚ ਸੂਬੇ ਅੰਦਰ ਮੁੜ ਕਾਂਗਰਸ ਸਰਕਾਰ ਬਣਾਉਣ ਲਈ  ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ ।ਇਸ ਸਮੇਂ ਸਰਪੰਚ ਨਵਦੀਪ ਸਿੰਘ ਗਰੇਵਾਲ,ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ,ਪ੍ਰਧਾਨ ਗੁਰਮੀਤ ਸਿੰਘ,ਸਰਪੰਚ ਗੁਰਪ੍ਰੀਤ ਸਿੰਘ ਗਾਲਿਬ ਖੁਰਦ,ਸਾਬਕਾ ਸਰਪੰਚ ਨਿਰਮਲ ਸਿੰਘ ,ਸਰਪੰਚ ਸ਼ਮਸ਼ੇਰ ਸਿੰਘ ਸ਼ੇਖਦੌਲਤ,ਸਾਬਕਾ ਸਰਪੰਚ ਦਰਸ਼ਨ ਸਿੰਘ,ਸਾਬਕਾ ਸਰਪੰਚ ਨਿਰਮਲ ਸਿੰਘ,ਸਾਬਕਾ ਸਰਪੰਚ ਅਮਰਜੀਤ ਸਿੰਘ,ਮਨੀ ਗਰਗ  ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

ਆਜ਼ਾਦੀ ਤੋਂ ਬਾਅਦ ਸੰਘਰਸ਼ ਚ ਕਿਸਾਨਾਂ ਦੀ ਹੋਈ ਸਭ ਤੋਂ ਵੱਡੀ ਇਤਿਹਾਸਕ ਜਿੱਤ:ਡਾ ਹਰਚੰਦ ਸਿੰਘ ਤੂਰ

ਜਗਰਾਉਂ 20 ਦਸੰਬਰ (ਜਸਮੇਲ ਗ਼ਾਲਿਬ)ਦੇਸ਼ ਦੀ ਅਜ਼ਾਦੀ ਤੋਂ ਬਾਅਦ ਚੱਲੇ ਸਭ ਤੋਂ ਵੱਡੇ ਕਿਸਾਨੀ ਅੰਦੋਲਨ ਦੀ ਜਿੱਤ ਨੇ ਇਕ ਨਵਾਂ ਇਤਿਹਾਸ ਸਿਰਜਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸ਼ੇਰਪੁਰ ਕਲਾਂ ਦੇ ਡਾ ਹਰਚੰਦ ਸਿੰਘ ਤੂਰ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।ਡਾ ਹਰਚੰਦ ਸਿੰਘ ਤੂਰ ਨੇ ਕਿਹਾ ਹੈ ਕਿ ਇਹ ਹੱਕ ਸੱਚ ਅਤੇ ਆਖ਼ਰੀ ਸਾਂਝ ਤੇ ਭਾਈਚਾਰੇ ਦੀ ਜਿੱਤ ਹੋਈ ਹੈ ਕਿਉਂਕਿ ਇਹ ਸੰਘਰਸ਼ ਸੰਯੁਕਤ ਕਿਸਾਨ ਮੋਰਚੇ ਦੇ ਦੂਰਅੰਦੇਸ਼ੀ ਆਗੂਆਂ ਵੱਲੋਂ  ਦਿੱਤੀ ਗਈ ਅਗਵਾਈ ਅਤੇ ਸੱਚ ਦੀ ਲੜਾਈ ਤਹਿਤ ਸ਼ਾਂਤੀ ਪੂਰਬਕ ਲਡ਼ਿਆ ਗਿਆ ਉਨ੍ਹਾਂ ਕਿਹਾ ਹੈ ਕਿ ਇਕ ਸਾਲ ਤੋਂ ਵੱਧ ਸਮਾਂ ਚੱਲਿਆ ਇਹ ਸ਼ਾਂਤੀਪੂਰਕ ਅਦੋਲਨ ਇਤਿਹਾਸਕ ਦੇ ਸੁਨਹਿਰੀ ਪੰਨਿਆਂ ਤੇ ਦਰਜ ਹੋ ਚੁੱਕਾ ਹੈ ਇਸ ਸੰਘਰਸ਼ ਚ ਕਿਸਾਨ ਮਜ਼ਦੂਰ ਅਤੇ ਹੋਰ ਵਰਗ ਦੇ ਇਨਸਾਨਾਂ ਨੇ ਸੱਚੇ ਦਿਲੋਂ ਸੇਵਾ ਨਿਭਾਈਆਂ ਹਨ ਇਹ ਸੰਘਰਸ ਇਤਨਾ ਸਿਰੜੀ ਸੀ ਕਿ ਇਸ ਅੰਦੋਲਨ ਵਿੱਚ ਬੈਠੇ ਹਰ ਧਰਮ ਦੇ ਵਿਅਕਤੀਆਂ  ਕਿਸਾਨ ਮਜ਼ਦੂਰ ਭਾਵ ਹਰ  ਵਿਅਕਤੀ ਨੇ ਗਰਮੀ ਸਰਦੀ ਮੀਂਹ ਹਨ੍ਹੇਰੀ ਦੀ ਕੋਈ ਪਰਵਾਹ ਨਾ ਕਰਦਿਆਂ ਹੋਇਆਂ ਵਡਮੁੱਲੇ ਯੋਗਦਾਨ ਪਾਏ ਹਨ ।ਉਨ੍ਹਾਂ ਕਿਹਾ ਹੈ ਕਿ ਕਿਸਾਨੀ ਸੰਘਰਸ਼ ਵਿੱਚ 700 ਤੋਂ ਵੱਧ ਕਿਸਾਨਾਂ ਦੀ ਜਾਨਾਂ ਗਈਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਸੰਘਰਸ਼ ਜਿੱਤਿਆ ਤੇ ਮੈਂ ਉਨ੍ਹਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਤੇ ਪੰਜਾਬੀਆਂ ਵੱਲੋਂ ਆਪਣਾ ਯੋਗਦਾਨ ਪਾਇਆ ਗਿਆ ਅਤੇ ਇਹ ਸੰਘਰਸ਼ ਪੂਰੇ ਅਮਨ ਚੱਲਿਆ  ਜੋ ਸੁਨਹਿਰੀ ਪੰਨਿਆਂ ਚ ਲਿਖਿਆ ਜਾਵੇਗਾ ।ਇਸ ਕਿਸਾਨੀ ਸੰਘਰਸ਼ ਵਿੱਚ ਪਿੰਡ ਸ਼ੇਰਪੁਰ ਕਲਾਂ ਦਾ ਵੀ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ ਅਤੇ ਇਸ ਵਿੱਚ ਜੋ ਨੌਜਵਾਨ ਦਿੱਲੀ ਤੋਂ ਪਰਤੇ ਹਨ ਅਸੀਂ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿਚ ਉਨ੍ਹਾਂ ਦਾ  ਦਾ ਸਨਮਾਨ ਵੀ ਕੀਤਾ ਗਿਆ ਹੈ ।

ਕਲੇਰ ਵਲੋਂ ਜਗਰਾਉਂ ਫਤਿਹ ਰੈਲੀ ਦੀ ਸਫ਼ਲਤਾ ਲਈ ਤਕੜੇ ਹੋਣ ਦਾ ਸੱਦਾ, ਮੁਸਲਿਮ ਭਾਈਚਾਰਾ ਕਲੇਰ ਦੇ ਹੱਕ,ਚ ਨਿੱਤਰਿਆ

ਜਗਰਾਉਂ 20 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਥਾਨਕ ਮੁਸਲਿਮ ਭਾਈਚਾਰੇ  ਦੇ ਲੋਕ ਇਕ ਵੱਢੇ ਇਕੱਠ ਦੇ ਰੂਪ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਸ੍ਰੀ ਐਸ ਆਰ ਕਲੇਰ ਦੇ ਉਮੀਦਵਾਰ ਸ੍ਰੀ ਐਸ ਆਰ ਕਲੇਰ ਦੇ ਹੱਕ 'ਚ ਆ  ਨਿੱਤਰੇ ਹਨ‌।ਇਸ ਸਬੰਧੀ ਮੁਸਲਿਮ ਭਾਈਚਾਰੇ ਵੱਲੋਂ ਇਕ ਵਿਸ਼ਾਲ ਇਕੱਠ ਕਰਕੇ ਸ੍ਰੀ ਐਸ ਆਰ ਕਲੇਰ ਨੂੰ ਭਾਰੀ ਗਿਣਤੀ ਵਿੱਚ ਸਮੱਰਥਨ ਦਿੱਤਾ।ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ 24 ਦੀ ਸੁਖਬੀਰ ਸਿੰਘ ਬਾਦਲ ਦੀ "ਜਗਰਾਉਂ ਫਤਿਹ "ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ।ਇਸ ਮੌਕੇ ਸ੍ਰੀ ਐਸ ਆਰ ਕਲੇਰ ਨੇ ਕਿਹਾ ਕਿ ਉਹ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਬੇਹੱਦ ਰਿਣੀਂ ਹਨ, ਜਿੰਨ੍ਹਾਂ ਹਲਕੇ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਦੇ ਹੱਕ 'ਚ ਨਿੱਤਰਨ  ਦਾ ਫੈਸਲਾ ਲਿਆ ਹੈ।ਸ੍ਰੀ ਕਲੇਰ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੇ ਵੱਡੇ ਸਮੱਰਥਨ ਨਾਲ ਜਗਰਾਉਂ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਮਜ਼ਬੂਤ ਹੋ ਕੇ ਸਾਹਮਣੇ ਆਵੇਗਾ।ਇਸ ਮੌਕੇ ਸ੍ਰੀ ਕਲੇਰ ਨੇ ਵਰਕਰਾਂ ਨੂੰ  24 ਦਸੰਬਰ ਦੀ" ਜਗਰਾਉਂ ਫ਼ਤਿਹ "ਰੈਲੀ ਨੂੰ ਇਤਿਹਾਸਕ ਬਣਾਉਣ ਲਈ ਤਕੜੇ ਹੋਣ ਦਾ ਸੱਦਾ ਦਿੱਤਾ।ਇਸ ਮੌਕੇ ਕੌਂਸਲਰ ਸਤੀਸ਼ ਕੁਮਾਰ ਦੋਧਰੀਆ,ਪ੍ਰਧਾਨ ਇਮਰਾਨ, ਪ੍ਰਧਾਨ ਅਸਰਵ ਪੱਪੀ,ਨਵਾਬ,ਤਾਹੀਰ,ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ, ਨਵਾਜ ਸਰੀਫ,ਅਬਗਰ ਤੇ ਹੋਰ।

ਸਾਹਿਤ ਸਭਾ ਜਗਰਾਓਂ ਨੇ ਸਲਾਨਾ ਸਮਾਗਮ ਲਈ ਤਿਆਰੀਆਂ ਸ਼ੁਰੂ ਕੀਤੀਆਂ

ਜਗਰਾਉਂ 20 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਾਹਿਤ ਸਭਾ ਜਗਰਾਓਂ ਦੀ ਮਹੀਨਾਵਾਰ ਇਕੱਤਰਤਾ ਅਵਤਾਰ ਜਗਰਾਓਂ ਦੀ ਪ੍ਰਧਾਨਗੀ ਹੇਠ ਸਕਾਈਵੇ ਆਈਲੈਟਸ ਇੰਸਟੀਚਿਊਟ ਜਗਰਾਓਂ ਵਿਖੇ ਹੋਈ । ਜਿਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ,  ਗੁਰਦੇਵ ਰੁਪਾਣਾ, ਕੁਲਜੀਤ ਕੌਰ ( ਪਤਨੀ ਬਲਦੇਵ ਸੜਕਨਾਮਾ), ਮੋਹਨ ਭੰਡਾਰੀ ,  ਗੁਰਨਾਮ ਸਿੰਘ ਮੁਕਤਸਰ, ਐਸ. ਦੁਸਾਂਝ ਹੋਰਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ । 
ਸਾਹਿਤ ਸਭਾ ਜਗਰਾਓਂ ਦੇ ਆਉਣ ਵਾਲੇ ਸਾਲਾਨਾ ਸਮਾਗਮ ਸੰਬੰਧੀ ਵਿਚਾਰ ਚਰਚਾ ਲਈ ਅਗਲੇ ਕੁਝ ਦਿਨਾਂ ਵਿੱਚ ਮੀਟਿੰਗ ਬੁਲਾਉਣ ਦਾ ਫੈਸਲਾ ਹੋਇਆ । 
ਰਚਨਾਵਾਂ ਦੇ ਦੌਰ ਵਿੱਚ ਰੂੰਮੀ ਰਾਜ ਨੇ ਰਚਨਾ, " ਵਿੰਹਦਾ ਰਹਿਨਾ ਮੈਂ ਤਾਰੇ ਰੰਗ ਬਿਰੰਗੇ " , ਹਰਪ੍ਰੀਤ ਅਖਾੜਾ ਨੇ ਕਵਿਤਾ, " ਖੁਸ਼ਬੂ" , ਈਸ਼ਰ ਸਿੰਘ ਮੌਜੀ ਨੇ , ਰੁਬਾਈ " ਪਿਆਰ " , ਅਵਤਾਰ ਜਗਰਾਓਂ ਨੇ ਕਵਿਤਾ, " ਫੁੱਲਾਂ ਵਰਗੇ ਚਿਹਰੇ ਕਿੱਥੇ, ਉਹਦੇ ਤੇਰੇ ਮੇਰੇ ਕਿੱਥੇ" , ਹਰਕੋਮਲ ਬਰਿਆਰ ਨੇ , ਗੀਤ " ਸਮਝ ਕੇ ਅਬਲਾ ਮੇਰੇ ਸਾਹਵੇਂ ਖੜ੍ਹਦਾ ਏਂ ਤਣ ਤਣ ਵੇ, ਮੇਰਾ ਸਾਥੀ ਬਣ ਕੇ ਰਹਿ ਮਾਹੀਆ ਤੂੰ ਨਾ ਪਰਮੇਸ਼ਰ ਬਣ ਵੇ " , ਗੁਰਜੀਤ ਸਹੋਤਾ ਨੇ ਗ਼ਜ਼ਲ , " ਸੀਨਿਆਂ ਵਿਚ ਸੇਕ ਮਗਦਾ ਰਖਣਾ, ਫਜਰ ਤਕ ਇਹ ਦੀਪ ਜਗਦਾ ਰਖਣਾ " ਹਰਚੰਦ ਗਿੱਲ ਨੇ ਕਵਿਤਾ, " ਮੇਰੀ ਸਰ ਦਲੀਲ ਵਿਚਾਰ ਤੈਨੂੰ ਥੋਥਾ ਸੁਝਾਅ ਲਗਦਾ " , ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਗੀਤ , " ਦਿਲ ਮਿਲ਼ਿਆਂ ਦੇ ਮੇਲੇ ਹੁੰਦੇ ਰਹਿਣੇ ਨੇ " ਰਾਜਦੀਪ ਤੂਰ ਨੇ ਗ਼ਜ਼ਲ ਸੁਣਾ ਕੇ ਆਪੋ ਆਪਣੀ ਹਾਜ਼ਰੀ ਲਗਵਾਈ । ਸੁਣਾਈਆਂ ਗਈਆਂ ਰਚਨਾਵਾਂ ਉੱਪਰ ਉਸਾਰੂ ਸੁਝਾਅ ਦਿੱਤੇ ਗਏ ।  ਜਿਸ ਵਿੱਚ ਹਰਬੰਸ ਸਿੰਘ ਅਖਾੜਾ ਤੇ ਰਛਪਾਲ ਸਿੰਘ ਚਕਰ ਹੋਰਾਂ ਨੇ ਹਿੱਸਾ ਲਿਆ ।

ਚੰਨੀ ਤਿੰਨ ਮਹੀਨਿਆਂ ਤੋਂ ਲੋਕਾਂ ਨੂੰ ਵੱਡੇ ਵੱਡੇ ਦਾਅਵੇ, ਐਲਾਨ ਕਰ ਕੇ ਗੁਮਰਾਹ ਕਰ ਰਹੇ ਹਨ - ਸਰਵਜੀਤ ਕੌਰ ਮਾਣੂੰਕੇ

ਜਗਰਾਓਂ 19 ਦਸੰਬਰ (ਅਮਿਤ ਖੰਨਾ) ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਉੱਪ ਆਗੂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਇਲਾਕੇ ਦੇ ਅੱਧਾ ਦਰਜਨ ਪਿੰਡਾਂ ਦਾ ਦੌਰਾ ਕਰਦਿਆਂ ਲੋਕਾਂ ਨੂੰ ਆਪ ਦੀ ਸਰਕਾਰ ਲਿਆਉਣ ਲਈ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਸ਼ਨਿੱਚਰਵਾਰ ਨੂੰ ਇਲਾਕੇ ਦੇ ਪਿੰਡਾਂ ਲੀਲਾ ਪੱਛਮੀ, ਸੰਗਤਪੁਰਾ, ਬੋਦਲਵਾਲਾ, ਮਲਕ, ਕਾਉਂਕੇ ਕਲਾਂ, ਕਮਾਲਪੁਰਾ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸਾਢੇ ਚਾਰ ਸਾਲ ਮੋਤੀ ਮਹਿਲ ਚੋਂ ਨਾ ਨਿਕਲਣ ਵਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਵਾਰ ਫਿਰ ਕਿਸਾਨ ਵਿਰੋਧੀ ਪਾਰਟੀ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਲਈ ਜਾਲ ਵਿਛਾ ਰਹੇ ਹਨ। ਇਸ ਸਰਕਾਰ ਦੇ ਦੂਸਰੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਿੰਨ ਮਹੀਨਿਆਂ ਤੋਂ ਲੋਕਾਂ ਨੂੰ ਵੱਡੇ ਵੱਡੇ ਦਾਅਵੇ, ਐਲਾਨ ਕਰ ਕੇ ਗੁਮਰਾਹ ਕਰ ਰਹੇ ਹਨ, ਜਦਕਿ ਹਕੀਕਤ ਵਿਚ ਉਨ੍ਹਾਂ ਵੱਲੋਂ ਕੀਤੇ ਗਏ ਐਲਾਨ ਜ਼ਮੀਨੀ ਤੌਰ ਤੇ ਝੂਠੇ, ਬੇਬੁਨਿਆਦ ਹਨ। ਇਸ ਤੋਂ ਜਨਤਾ ਵਾਕਫ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਚੰਨੀ ਦਿੱਲੀ ਦੇ ਮੁੱਖ ਮੰਤਰੀ ਦੀ ਨਕਲ ਕਰ ਰਹੇ ਹਨ ਤੇ ਕਾਂਗਰਸ ਪ੍ਰਧਾਨ 'ਆਪ' ਦੇ ਪ੍ਰਧਾਨ ਭਗਵੰਤ ਮਾਨ ਦੀ ਨਕਲ ਕਰ ਕੇ ਹਵਾ 'ਚ ਡਾਂਗਾਂ ਮਾਰ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਕਾਂਗਰਸੀਆਂ ਦੇ ਪੱਲੇ ਧੇਲਾ ਨਹੀਂ ਹੈ ਤੇ ਮੇਲਾ-ਮੇਲਾ ਕਰ ਰਹੇ ਹਨ। ਮਾਣੂੰਕੇ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੇ ਲੋਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਤਾਂ ਪੰਜਾਬ ਅੰਦਰ ਹਰ ਵਰਗ ਲਈ ਜਿੱਥੇ ਸਹੂਲਤਾਂ ਦਿੱਤੀਆਂ ਜਾਣਗੀਆਂ, ਉਥੇ ਮਹਿੰਗੇ ਬਿਜਲੀ ਸਮਝੌਤੇ ਤੁਰੰਤ ਰੱਦ ਕੀਤੇ ਜਾਣਗੇ, 24 ਘੰਟੇ ਬਿਜਲੀ ਦਿੱਤੀ ਜਾਵੇਗੀ, ਸਾਰੇ ਵਰਗਾਂ ਨੂੰ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਆਸ਼ਾ ਵਰਕਰਾਂ ਦੇ ਮਸਲੇ ਹੱਲ ਕੀਤੇ ਜਾਣਗੇ, ਮੁਹੱਲਾ ਕਲੀਨਿਕ ਖੋਲੇ੍ਹ ਜਾਣਗੇ, ਇੰਸਪੈਕਟਰ ਰਾਜ ਖ਼ਤਮ ਕੀਤਾ ਜਾਵੇਗਾ, ਵਪਾਰੀਆਂ ਨੂੰ 6 ਮਹੀਨੇ ਦੇ ਅੰਦਰ ਵੈਟ ਰਿਫੰਡ ਕੀਤਾ ਜਾਵੇਗਾ, ਹਫ਼ਤਾ ਵਸੂਲੀ ਤੇ ਗੁੰਡਾ ਟੈਕਸ ਖਤਮ ਕੀਤਾ ਜਾਵੇਗਾ। ਇਸ ਮੌਕੇ ਪੋ੍ਫੈਸਰ ਸੁਖਵਿੰਦਰ ਸਿੰਘ ਸੁੱਖੀ, ਪੱਪੂ ਭੰਡਾਰੀ, ਰਘਵੀਰ ਸਿੰਘ ਲੰਮੇ, ਬਲਵੀਰ ਸਿੰਘ ਲੱਖਾ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਂ, ਪੱਪੂ ਭੰਡਾਰੀ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ, ਜਸਪ੍ਰਰੀਤ ਸਿੰਘ ਅਲੀਗੜ੍ਹ, ਿਛੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ ਗੁਰਦੇਵ ਸਿੰਘ ਚਕਰ, ਸੁਰਿੰਦਰ ਸਿੰਘ ਲੱਖਾ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਪਿੰਡੀ, ਹਰਪ੍ਰਰੀਤ ਸਿੰਘ ਸਰਬਾ, ਗੁਰਪ੍ਰਰੀਤ ਸਿੰਘ ਗੋਪੀ, ਸੁਖਵਿੰਦਰ ਸਿੰਘ ਜਵੰਧਾ ਆਦਿ ਹਾਜ਼ਰ ਸਨ।

ਡਿਸਪੋਜ਼ਲ ਰੋਡ ਦੀਆ ਦੋ ਸੜਕਾਂ ਦਾ 62.19 ਲੱਖ ਦੀ ਲਾਗਤ ਨਾਲ ਕਰਵਾਇਆ ਕੰਮ ਸ਼ੁਰੂ

 ਜਗਰਾਉਂ (ਅਮਿਤ ਖੰਨਾ )ਨਗਰ ਕੌਂਸਲ ਜਗਰਾਓ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਅੱਜ ਡਿਸਪੋਜ਼ਲ ਰੋਡ ਅਤੇ ਉਸ ਦੇ ਨਾਲ ਲੱਗਦੀ ਸੜਕ ਦਾ ਉਦਘਾਟਨ ਪ੍ਰਧਾਨ ਜਤਿੰਦਰ ਪਾਲ ਰਾਣਾ,ਰਾਜੂ ਕਾਮਰੇਡ ਗੋਪਾਲ ਸ਼ਰਮਾ ਵੱਲੋਂ ਸਮੂਹ ਕੌਂਸਲਰਾਂ ਅਤੇ ਇਲਾਕਾ ਨਿਵਾਸੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨਗਰ ਕੌਂਸਲ ਜਤਿੰਦਰਪਾਲ ਰਾਣਾ,ਅਤੇ ਰਾਜੂ ਕਾਮਰੇਡ ਵੱਲੋਂ ਦੱਸਿਆ ਗਿਆ ਕਿ ਇਲਾਕੇ ਦੇ ਲੋਕਾਂ ਦੀ ਮੁੱਖ ਮੰਗ ਨੂੰ ਦੇਖਦੇ ਹੋਏ ਡਿਸਪੋਜ਼ਲ ਤੋਂ ਬੋਲੂ ਪਹਿਲਵਾਨ ਤੱਕ ਇੰਟਰਲਾਕਿੰਗ ਟਾਇਲ ਲੱਗਾ ਅਤੇ ਸ਼ਿਵਾਲਾ ਪੁਲੀ ਤੋਂ ਡਿਸਪੋਜ਼ਲ ਕਾਉਂਕੇ ਮੰਦਰ ਤੱਕ ਇੰਟਰ ਲਾਕਿੰਗ ਟਾਈਲਾਂ ਲਗਾ ਤਿਆਰ ਹੋਣ ਵਾਲੀਆ ਸੜਕਾ ਦਾ ਉਦਘਾਟਨ ਕੀਤਾ ਗਿਆ ਹੈ। ਇਹਨਾਂ ਦੋਹਾਂ ਸੜਕਾਂ ਨੂੰ 60 ਐਮ ਐਮ ਟਾਈਲ ਲਗਾ 62.19 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ । ਇਹਨਾਂ ਕੰਮਾਂ ਨੂੰ ਸਰਕਾਰੀ ਮਾਪਦੰਡਾਂ ਗੁਣਵਤਾ ਅਨੁਸਾਰ ਪੂਰਾ ਕੀਤਾ ਜਾਵੇਗਾ ਅਤੇ ਇਹਨਾਂ ਵਿਕਾਸ ਦੇ ਕੰਮਾਂ ਦੇ ਵਿਚ ਜਾਰੀ ਸਰਕਾਰੀ ਮਾਪਦੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ । ਇਹਨਾਂ ਦੋਹਾਂ ਸੜਕਾਂ ਨੂੰ ਜਲਦ ਹੀ ਤਿਆਰ ਕਰ ਇਲਾਕਾ ਨਿਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ । ਇਸ ਮੌਕੇ ਕੌਂਸਲਰ ਰਵਿੰਦਰ ਪਾਲ ਸਿੰਘ ਰਾਜੂ , ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਜਗਜੀਤ ਜੱਗੀ, ਕੌਂਸਲਰ ਜਰਨੈਲ ਸਿੰਘ ਲੋਹਟ, ਸਾਬਕਾ ਬਲਾਕ ਪ੍ਰਧਾਨ ਗੋਪਾਲ ਸ਼ਰਮਾ, ਡਾਕਟਰ ਇਕਬਾਲ ਧਾਲੀਵਾਲ, ਰਜਿੰਦਰ ਠੁਕਰਾਲ, ਸੰਜੀਵ ਕੱਕੜ, ਠੇਕੇਦਾਰ ਅਸ਼ਵਨੀ ਕੁਮਾਰ ਬਲੂ, ਕੇਵਲ ਕ੍ਰਿਸ਼ਨ, ਰਜੇਸ਼ ਕੁਮਾਰ ਠੂਮੀ, ਰਤੇਸ਼, ਪਾਲਾ ਕਤਿਆਲ, ਜਵਾਹਰ ਵਰਮਾ, ਰਕੇਸ਼ ਗੋਇਲ, ਬੰਟੂ ਅਰੋੜਾ, ਹੈਪੀ, ਦੀਪਕ ਆਦਿ ਹਾਜ਼ਰ ਸਨ।

ਆਲ ਇੰਡੀਆ ਹਿਊਮਨ ਰਾਈਟਸ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ 

ਜਗਰਾਓਂ 18 ਦਸੰਬਰ (ਅਮਿਤ ਖੰਨਾ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ। ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਲਖਵਿੰਦਰ ਸਿੰਘ ਔਲਖ ਕੈਨੇਡਾ ਤੇ ਬਲਵੀਰ ਸਿੰਘ ਕੈਨੇਡਾ ਨੇ 25 ਬਜ਼ੁਰਗਾਂ ਨੂੰ ਦੋ ਮਹੀਨੇ ਦੀ ਪੈਨਸ਼ਨ ਵੰਡੀ।ਇਸ ਮੌਕੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ ਤੇ ਸੈਕਟਰੀ ਫਾਈਨਾਂਸ ਰਾਜਨ ਬਾਂਸਲ ਨੇ ਦੱਸਿਆ ਲਖਵਿੰਦਰ ਸਿੰਘ ਔਲਖ ਤੇ ਬਲਵੀਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਇਨ੍ਹਾਂ ਬਜ਼ੁਰਗਾਂ ਨੂੰ ਪੈਨਸ਼ਨ ਦੇ ਰਹੇ ਹਨ। ਇਸ ਮੌਕੇ ਸਟੇਜ ਸੈਕਟਰੀ ਦਮਨਦੀਪ ਤੇ ਪੋ੍. ਕਰਮ ਸਿੰਘ ਸੰਧੂ ਨੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਮੈਣੀ, ਵਿਨੋਦ ਬਾਂਸਲ, ਵਿੱਕੀ ਔਲਖ, ਰਜਨੀਸ਼ ਪਾਲ ਸਿੰਘ, ਗੁਰਪ੍ਰਰੀਤ ਸਿੰਘ ਡੀਸੀ ਤੇ ਆਰਿਅਨ ਬਾਂਸਲ ਆਦਿ ਹਾਜ਼ਰ ਸਨ।