ਸਾਹਿਤ ਸਭਾ ਜਗਰਾਓਂ ਨੇ ਸਲਾਨਾ ਸਮਾਗਮ ਲਈ ਤਿਆਰੀਆਂ ਸ਼ੁਰੂ ਕੀਤੀਆਂ

ਜਗਰਾਉਂ 20 ਦਸੰਬਰ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸਾਹਿਤ ਸਭਾ ਜਗਰਾਓਂ ਦੀ ਮਹੀਨਾਵਾਰ ਇਕੱਤਰਤਾ ਅਵਤਾਰ ਜਗਰਾਓਂ ਦੀ ਪ੍ਰਧਾਨਗੀ ਹੇਠ ਸਕਾਈਵੇ ਆਈਲੈਟਸ ਇੰਸਟੀਚਿਊਟ ਜਗਰਾਓਂ ਵਿਖੇ ਹੋਈ । ਜਿਸ ਵਿੱਚ ਸਭ ਤੋਂ ਪਹਿਲਾਂ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ,  ਗੁਰਦੇਵ ਰੁਪਾਣਾ, ਕੁਲਜੀਤ ਕੌਰ ( ਪਤਨੀ ਬਲਦੇਵ ਸੜਕਨਾਮਾ), ਮੋਹਨ ਭੰਡਾਰੀ ,  ਗੁਰਨਾਮ ਸਿੰਘ ਮੁਕਤਸਰ, ਐਸ. ਦੁਸਾਂਝ ਹੋਰਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ । 
ਸਾਹਿਤ ਸਭਾ ਜਗਰਾਓਂ ਦੇ ਆਉਣ ਵਾਲੇ ਸਾਲਾਨਾ ਸਮਾਗਮ ਸੰਬੰਧੀ ਵਿਚਾਰ ਚਰਚਾ ਲਈ ਅਗਲੇ ਕੁਝ ਦਿਨਾਂ ਵਿੱਚ ਮੀਟਿੰਗ ਬੁਲਾਉਣ ਦਾ ਫੈਸਲਾ ਹੋਇਆ । 
ਰਚਨਾਵਾਂ ਦੇ ਦੌਰ ਵਿੱਚ ਰੂੰਮੀ ਰਾਜ ਨੇ ਰਚਨਾ, " ਵਿੰਹਦਾ ਰਹਿਨਾ ਮੈਂ ਤਾਰੇ ਰੰਗ ਬਿਰੰਗੇ " , ਹਰਪ੍ਰੀਤ ਅਖਾੜਾ ਨੇ ਕਵਿਤਾ, " ਖੁਸ਼ਬੂ" , ਈਸ਼ਰ ਸਿੰਘ ਮੌਜੀ ਨੇ , ਰੁਬਾਈ " ਪਿਆਰ " , ਅਵਤਾਰ ਜਗਰਾਓਂ ਨੇ ਕਵਿਤਾ, " ਫੁੱਲਾਂ ਵਰਗੇ ਚਿਹਰੇ ਕਿੱਥੇ, ਉਹਦੇ ਤੇਰੇ ਮੇਰੇ ਕਿੱਥੇ" , ਹਰਕੋਮਲ ਬਰਿਆਰ ਨੇ , ਗੀਤ " ਸਮਝ ਕੇ ਅਬਲਾ ਮੇਰੇ ਸਾਹਵੇਂ ਖੜ੍ਹਦਾ ਏਂ ਤਣ ਤਣ ਵੇ, ਮੇਰਾ ਸਾਥੀ ਬਣ ਕੇ ਰਹਿ ਮਾਹੀਆ ਤੂੰ ਨਾ ਪਰਮੇਸ਼ਰ ਬਣ ਵੇ " , ਗੁਰਜੀਤ ਸਹੋਤਾ ਨੇ ਗ਼ਜ਼ਲ , " ਸੀਨਿਆਂ ਵਿਚ ਸੇਕ ਮਗਦਾ ਰਖਣਾ, ਫਜਰ ਤਕ ਇਹ ਦੀਪ ਜਗਦਾ ਰਖਣਾ " ਹਰਚੰਦ ਗਿੱਲ ਨੇ ਕਵਿਤਾ, " ਮੇਰੀ ਸਰ ਦਲੀਲ ਵਿਚਾਰ ਤੈਨੂੰ ਥੋਥਾ ਸੁਝਾਅ ਲਗਦਾ " , ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਗੀਤ , " ਦਿਲ ਮਿਲ਼ਿਆਂ ਦੇ ਮੇਲੇ ਹੁੰਦੇ ਰਹਿਣੇ ਨੇ " ਰਾਜਦੀਪ ਤੂਰ ਨੇ ਗ਼ਜ਼ਲ ਸੁਣਾ ਕੇ ਆਪੋ ਆਪਣੀ ਹਾਜ਼ਰੀ ਲਗਵਾਈ । ਸੁਣਾਈਆਂ ਗਈਆਂ ਰਚਨਾਵਾਂ ਉੱਪਰ ਉਸਾਰੂ ਸੁਝਾਅ ਦਿੱਤੇ ਗਏ ।  ਜਿਸ ਵਿੱਚ ਹਰਬੰਸ ਸਿੰਘ ਅਖਾੜਾ ਤੇ ਰਛਪਾਲ ਸਿੰਘ ਚਕਰ ਹੋਰਾਂ ਨੇ ਹਿੱਸਾ ਲਿਆ ।