ਲੁਧਿਆਣਾ

ਆਲ ਇੰਡੀਆ ਹਿਊਮਨ ਰਾਈਟਸ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ 

ਜਗਰਾਓਂ 18 ਦਸੰਬਰ (ਅਮਿਤ ਖੰਨਾ) ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ। ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਲਖਵਿੰਦਰ ਸਿੰਘ ਔਲਖ ਕੈਨੇਡਾ ਤੇ ਬਲਵੀਰ ਸਿੰਘ ਕੈਨੇਡਾ ਨੇ 25 ਬਜ਼ੁਰਗਾਂ ਨੂੰ ਦੋ ਮਹੀਨੇ ਦੀ ਪੈਨਸ਼ਨ ਵੰਡੀ।ਇਸ ਮੌਕੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ ਤੇ ਸੈਕਟਰੀ ਫਾਈਨਾਂਸ ਰਾਜਨ ਬਾਂਸਲ ਨੇ ਦੱਸਿਆ ਲਖਵਿੰਦਰ ਸਿੰਘ ਔਲਖ ਤੇ ਬਲਵੀਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਇਨ੍ਹਾਂ ਬਜ਼ੁਰਗਾਂ ਨੂੰ ਪੈਨਸ਼ਨ ਦੇ ਰਹੇ ਹਨ। ਇਸ ਮੌਕੇ ਸਟੇਜ ਸੈਕਟਰੀ ਦਮਨਦੀਪ ਤੇ ਪੋ੍. ਕਰਮ ਸਿੰਘ ਸੰਧੂ ਨੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰਾਕੇਸ਼ ਮੈਣੀ, ਵਿਨੋਦ ਬਾਂਸਲ, ਵਿੱਕੀ ਔਲਖ, ਰਜਨੀਸ਼ ਪਾਲ ਸਿੰਘ, ਗੁਰਪ੍ਰਰੀਤ ਸਿੰਘ ਡੀਸੀ ਤੇ ਆਰਿਅਨ ਬਾਂਸਲ ਆਦਿ ਹਾਜ਼ਰ ਸਨ।

ਪਿੰਡ ਚਚਰਾੜੀ ਵਿਖੇ ਬਣਨ ਵਾਲੀਆਂ ਸੜਕਾਂ ਅਤੇ ਸ਼ੈੱਡ ਦਾ ਕੰਮ ਚੇਅਰਮੈਨ ਕਾਕਾ ਗਰੇਵਾਲ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸ਼ੁਰੂ ਕਰਵਾਇਆ 

ਜਗਰਾਓਂ 18 ਦਸੰਬਰ (ਅਮਿਤ ਖੰਨਾ) ਮਾਰਕਿਟ ਕਮੇਟੀ ਜਗਰਾਉਂ ਅਧੀਨ ਆਉਂਦੇ ਹਲਕਾ ਦਾਖਾ ਦੇ ਪਿੰਡ ਚਚਰਾੜੀ ਵਿਖੇ ਬਣਨ ਵਾਲੀਆਂ ਸੜਕਾਂ ਅਤੇ ਸ਼ੈੱਡ ਦਾ ਕੰਮ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸ਼ੁਰੂ ਕਰਵਾਇਆ ਗਿਆ, ਇਹਨਾਂ ਕੰਮਾਂ ਤੇ 19 ਲੱਖ ਰੁਪਏ ਲਾਗਤ ਆਵੇਗੀ  ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਦਲਜੀਤ ਸਿੰਘ ਚਚਰਾੜੀ,ਹਰਮਨ ਕੁਲਾਰ,ਜੇ.ਈ ਪਰਮਿੰਦਰ ਸਿੰਘ ਢੋਲਣ,ਗਿਆਨ ਸਿੰਘ ਮੰਡੀ ਸੁਪਰਵਾਈਜ਼ਰ,ਹਰਪਾਲ ਸਿੰਘ ਹਾਂਸ,ਸਰਪੰਚ ਜਤਿੰਦਰਪਾਲ ਸਿੰਘ ਸਫੀਪੁਰਾ,ਸੁਖਦੇਵ ਸਿੰਘ ਤੂਰ,ਕੋਆਪ੍ਰਟਿਵ ਸੋਸਾਇਟੀ ਪ੍ਰਧਾਨ ਗੁਰਚਰਨ ਸਿੰਘ,ਜਸਵੰਤ ਸੋਹੀਆਂ,ਪੰਚ ਬਲਵਿੰਦਰ ਸਿੰਘ,ਮਲਕੀਤ ਸਿੰਘ,ਜਗਰਾਜ ਸਿੰਘ, ਜਸਵੰਤ ਸਿੰਘ, ਨੰਬਰਦਾਰ ਜੋਗਿੰਦਰ ਸਿੰਘ,ਪੰਚ ਅਮਰਜੀਤ ਕੌਰ,ਪੰਚ ਹਰਦਿਆਲ ਸਿੰਘ,ਯੂਥ ਆਗੂ ਕੁਲਦੀਪ ਸਿੰਘ ਰੈਪੀ, ਸੁਖਵਿੰਦਰ ਸਿੰਘ ਕਾਕਾ ਆਦਿ ਹਾਜ਼ਰ ਸਨ।

ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ 

ਜਗਰਾਓਂ 18 ਦਸੰਬਰ (ਅਮਿਤ ਖੰਨਾ) ਸਵਰਗਵਾਸੀ ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਅੱਜ ਸ਼ੰਕਰਾ ਹਸਪਤਾਲ ਮੁੱਲਾਂਪੁਰ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪ੍ਰੇਸ਼ਨ ਕੈਂਪ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਦੱਸਿਆ ਕਿ ਉੱਘੇ ਸਮਾਜ ਸੇਵਕ ਰਾਜਿੰਦਰ ਜੈਨ ਦੇ ਭਰਪੂਰ ਸਹਿਯੋਗ ਨਾਲ ਲਗਾਏ ਇਸ 19ਵੇਂ ਕੈਂਪ ਦਾ ਉਦਘਾਟਨ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਜੈਨ ਪਰਿਵਾਰ ਅਤੇ ਲੋਕ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਨੇਕ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਹੀ ਗ਼ਰੀਬ ਤੇ ਜ਼ਰੂਰਤਮੰਦ ਵਿਅਕਤੀ ਆਪਣਾ ਇਲਾਜ ਕਰ ਰਹੇ ਹਨ ਜਦਕਿ ਇਲਾਜ ਮਹਿੰਗਾ ਹੋਣ ਕਾਰਨ ਹਰੇਕ ਵਿਅਕਤੀ ਦੇ ਵੱਸ ਦੀ ਗੱਲ ਨਹੀਂ ਰਹੀ। ਕੈਂਪ ਵਿਚ ਡਾ: ਤੇਜਿੰਦਰ ਕੌਰ ਨੇ 104 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕਰਦਿਆਂ 26 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਲਈ ਸ਼ੰਕਰਾ ਹਸਪਤਾਲ ਵਿਖੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਵੱਲੋਂ 45 ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਕੀਤੇ ਗਏ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ, ਸ਼ੰਕਰਾ ਹਸਪਤਾਲ ਦੀ ਟੀਮ ਸਮੇਤ ਸਿਵਲ ਹਸਪਤਾਲ ਦੀ ਟੀਮ ਮੈਂਬਰਾਂ ਦਾ ਸੁਸਾਇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਨੀਰਜ ਮਿੱਤਲ ਨੇ ਦੱਸਿਆ ਕਿ ਲੋਕ ਸੇਵਾ ਸੋਸਾਇਟੀ ਜਗਰਾਓਂ ਵੱਲੋਂ ਸਵਰਗਵਾਸੀ ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਹੱਡੀਆਂ ਜੋੜਾਂ ਅਤੇ ਕੈਂਸਰ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 19 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਦੱਸ ਤੋਂ ਇੱਕ ਵਜੇ ਤੱਕ ਅਰੋੜਾ ਐਡਵਾਈਜ਼ਰ ਲਿੰਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਵਿਖੇ ਲੱਗੇਗਾ ਜਿਸ ਵਿੱਚ ਹੱਡੀਆਂ ਜੋੜਾਂ ਦੇ ਮਾਹਿਰ ਡਾ ਸਹਿਣਸ਼ੀਲ ਸਿੰਘ ਅਤੇ ਕੈਂਸਰ ਰੋਗਾਂ ਦੇ ਮਾਹਿਰ ਡਾ ਦੀਪਕ ਜੈਨ ਮਰੀਜ਼ਾਂ ਦਾ ਚੈੱਕਅਪ ਕਰਨਗੇ। ਉਨ੍ਹਾਂ ਦੱਸਿਆ ਕਿ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਮੌਕੇ ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮਨੋਹਰ ਸਿੰਘ ਟੱਕਰ, ਪ੍ਰਵੀਨ ਜੈਨ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਪ੍ਰਸ਼ੋਤਮ ਅਗਰਵਾਲ ਆਦਿ ਹਾਜ਼ਰ ਸਨ।

ਕਲੇਰ ਵਲੋਂ ਪਿੰਡ ਪਿੰਡ ਵਰਕਰਾਂ ਨੂੰ ਲਾਮਬੰਦ ਕਰਕੇ 24 ਦਸੰਬਰ ਦੀ ਰੈਲੀ ਲਈ ਤਿਆਰੀਆਂ ਜ਼ੋਰਾਂ ਤੇ

ਜਗਰਾਉਂ ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਸ ਸੁਖਬੀਰ ਸਿੰਘ ਬਾਦਲ (ਪ੍ਰਧਾਨ ਸ਼੍ਰੋਮਣੀ ਅਕਾਲੀ ਦਲ) ਦੀ 24 ਦਸੰਬਰ ਦੀ ਜਗਰਾਉਂ ਰੈਲੀ ਨੂੰ ਕਾਮਯਾਬ ਕਰਨ ਲਈ ਅੱਜ ਐਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਵੱਲੋਂ ਸਰਕਲ ਮੱਲਾ ਤੇ ਹਠੂਰ ਦੇ ਪਿੰਡ ਅਖਾੜਾ,ਰਣਧੀਰਗੜ, ਕਮਾਲਪੁਰਾ, ਮਾਣੂੰਕੇ, ਲੱਖਾ, ਚੱਕਰ, ਹਠੂਰ, ਬੁਰਜਕੁਲਾਰਾ, ਰਸੂਲਪੁਰ, ਡਾਂਗੀਆ, ਕਾਉਂਕੇ ਕਲਾ, ਕਾਉਂਕੇ ਖੌਸੇ, ਦੇਹੜਕਾ, ਡੱਲਾ, ਭੰਮੀਪੁਰਾ ਦੇ ਪਿੰਡ ਪਿੰਡ ਜਾ ਕੇ ਰੈਲੀ ਦੇ ਸਬੰਧ ਵਿੱਚ ਵਰਕਰਾਂ ਨੂੰ ਲਾਮਬੰਦ ਕੀਤਾ ਅਤੇ ਡੀਉਟੀਆ ਲਾਇਆ। ਵਰਕਰਾਂ ਦਾ ਬਹੁਤ ਵੱਡਾ ਇਕੱਠ ਹਰ ਪਿੰਡ ਵਿੱਚ ਕਲੇਰ ਸਾਹਿਬ ਦੇ ਸੱਦੇ ਤੇ ਵਧ ਚੱੱੜ ਕੇ ਸਾਥ ਦਿੰਦੇ ਹੋਏ ਨਜ਼ਰ ਆਉਂਦੇ ਸਨ, ਉਨ੍ਹਾਂ ਅੱਗੇ ਕਿਹਾ ਕਿ 24 ਦਸੰਬਰ ਦੀ ਰੈਲੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰੇਗੀ, ਇਸ ਮੌਕੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,

ਵਿਧਾਨ ਸਭਾ ਹਲਕਾ 70 ਜਗਰਾਓ  ਵੋਟਰਾਂ ਨੂੰ ਜਾਗਰੂਕ ਕਰਨ ਲਈ ਈ ਵੀ ਐਮ ਮਸ਼ੀਨ ਕੈਂਪ ਲਗਾਇਆ

ਜਗਰਾਉਂ ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਮਾਨਯੋਗ ਨੋਡਲ ਅਫਸਰ ਸਵੀਪ ਕਮ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਨਯੋਗ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟਰੇਟ, ਜਗਰਾਉਂ  ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਆਗਾਮੀਂ ਪੰਜਾਬ ਵਿਧਾਨ ਸਭਾ ਚੋਣਾਂ2022 ਦੇ ਸਬੰਧ ਵਿੱਚ ਵਿਧਾਨ ਸਭਾ ਹਲਕਾ 070 ਜਗਰਾਉਂ  ਵਿੱਚ ਵੋਟਰਾਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕਰਨ ਲਈ ਸੈਕਟਰ ਅਫਸਰ  ਸੁਖਦੇਵ ਸਿੰਘ ਰੰਧਾਵਾ ਦੇ ਆਦੇਸ਼ਾਂ ਅਨੁਸਾਰ ਅੱਜ ਮਿਤੀ 18 12 2021 ਨੂੰ ਦਫ਼ਤਰ ਨਗਰ ਕੌਂਸਲ ਜਗਰਾਉਂ ਵਲੋਂ ਈ ਵੀ ਐਮ ਮਸ਼ੀਨ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀ ਵੀ ਪੈਟ ਦਾ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਜਗਰਾਓਂ ਦੇ ਇਕ ਪ੍ਰਾਈਵੇਟ ਸਕੂਲ, ਰਾਏਕੋਟ ਰੋਡ, ਜਗਰਾਉਂ ਵਿਖੇ ਲਗਾਇਆ ਗਿਆ। ਇਹ ਕੈਂਪ ਖਾਸ ਤੌਰ ਤੇ ਯੁਵਾ ਵੋਟਰਜ਼ ਅਤੇ ਫਸਟ ਟਾਈਮ ਵੋਟਰਜ਼ ਜਿਹਨਾਂ ਵਲੋਂ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇਗਾ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਗਰੂਕ ਕਰਨ ਲਈ ਲਗਾਇਆ ਗਿਆ ਜਿਸ ਵਿੱਚ ਇਸ ਸਕੂਲ ਦੇ ਵਿਿਦਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਕੈਂਪ ਦੌਰਾਨ ਇਹਨਾਂ ਵਿਿਦਆਰਥੀਆਂ ਨੂੰ ਈ ਵੀ ਐਮ ਮਸ਼ੀਨ ਅਤੇ ਵੀ ਵੀ ਪੈਟ ਮਸ਼ੀਨ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦਾ ਵਿਸ਼ੇਸ਼ ਤੌਰ ਤੇ ਮਕਸਦ ਵੱਧ ਤੋਂ ਵੱਧ ਯੁਵਾ ਵੋਟਰਾਂ ਨੂੰ ਆਪਣੇ ਵੋਟ ਦਾ ਜਰੂਰ ਇਸਤੇਮਾਲ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਰਿਹਾ ਕਿਉਂ ਜੋ ਇਹਨਾਂ ਵਿਦਿਆਰਥੀਆਂ ਅਤੇ ਯੁਵਾ ਵੋਟਰਾਂ ਵਲੋਂ ਆਉਣ ਵਾਲੇ ਸਮੇਂ ਦੌਰਾਨ ਆਪਣੇ ਵੋਟ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਚੰਗੇ ਅਤੇ ਮਜਬੂਤ ਲੋਕਤੰਤਰ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਜਾਣਾ ਹੈ। ਕੈਂਪ ਦੌਰਾਨ ਇਹਨਾਂ ਵਿਿਦਆਰਥੀਆਂ ਨੂੰ ਈ ਵੀ ਐਮ ਮਸ਼ੀਨ ਅਤੇ ਵੀ ਵੀ ਪੈਟ ਤੇ ਵੋਟ ਪਾਉਣ ਦੀ ਰਿਹਰਸਲ ਵੀ ਕਰਵਾਈ ਗਈ ਤਾਂ ਜੋ ਉਹਨਾਂ ਨੂੰ ਇਹਨਾਂ ਮਸ਼ੀਨਾਂ ਦੇ ਇਸਤੇਮਾਲ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਅਤੇ ਪਹਿਲੀ ਵਾਰ ਵੋਟ ਪਾਉਣ ਦੌਰਾਨ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਸਕੇ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਈ ਵੀ ਐਮ ਮਸ਼ੀਨ ਅਤੇ ਵੀ ਵੀ ਪੈਟ ਮਸ਼ੀਨ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਵੋਟਰ ਹੈਲਪਲਾਈਨ ਐਪ, ਐਨ ਵੀ ਐਸ ਪੀ ਵੈਬਸਾਈਟ ਬਾਰੇ ਅਤੇ ਵੱਖ ਵੱਖ ਫਾਰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਜਿਸ ਰਾਹੀਂ ਉਹ ਇਹਨਾਂ ਦੀ ਮਦਦ ਨਾਲ ਜਰੂਰਤ ਪੈਣ ਤੇ ਘਰ ਬੈਠ ਕੇ ਵੀ ਆਪਣੀ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਨਵੀਂ ਵੋਟ ਬਣਵਾ, ਕਟਵਾ, ਦਰੁਸਤ ਜਾਂ ਬੂਥ ਸ਼ਿਫਟ ਕਰਵਾ ਸਕਦੇ ਹਨ। ਕੈਂਪ ਦੌਰਾਨ ਵਿਿਦਆਰਥੀਆਂ ਵਲੋਂ ਬੜੇ ਹੀ ਧਿਆਨ ਨਾਲ ਇਸ ਸਾਰੀ ਜਾਣਕਾਰੀ ਨੂੰ ਪ੍ਰਾਪਤ ਕੀਤਾ ਗਿਆ।ਇਸ ਜਾਗਰੂਕਤਾ ਕੈਂਪ ਵਿੱਚ ਸਕੂਲ ਦੇ ਵਿਿਦਆਰਥੀਆਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ,  ਵਾਈਸ ਪ੍ਰਿੰਸੀਪਲ ਅਤੇ 2 ਸਕੂਲ ਦਿਆਂ ਮੈਡਮ  ਵਲੋਂ ਵੀ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ।ਇਸ ਮੌਕੇ ਉਕਤ ਤੋਂ ਇਲਾਵਾ  ਦਵਿੰਦਰ ਸਿੰਘ ਜੂਨੀਅਰ ਸਹਾਇਕ,  ਜਗਮੋਹਨ ਸਿੰਘ ਕਲਰਕ, ਮੈਡਮ ਨਛੱਤਰ ਕੌਰ , ਜਗਦੀਪ ਸਿੰਘ, ਨਿਸ਼ਾਂਤ,  ਮੇਜਰ ਕੁਮਾਰ,  ਦਵਿੰਦਰ ਸਿੰਘ ਗਰਚਾ,  ਪਵਨ ਕੁਮਾਰ,  ਵਿੱਕੀ ਆਦਿ ਹਾਜ਼ਰ ਸਨ।

ਭੂਸ਼ਨ ਜੈਨ ਜੀ ਦੀ 21ਵੀਂ ਬਰਸੀ ਮੌਕੇ ਕੁਸ਼ਟ ਆਸ਼ਰਮ ਪਰਿਵਾਰਾਂ ਨੂੰ ਅੱਜ 41 ਰਜਾਈਆਂ ਵੰਡੀਆਂ 

ਜਗਰਾਓਂ 17 ਦਸੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਸਮਾਜ ਸੇਵਕ ਸ੍ਰੀ ਰਜਿੰਦਰ ਜੈਨ ਦੇ ਬੇਟੇ ਸ੍ਰੀ ਭੂਸ਼ਨ ਜੈਨ ਜੀ ਦੀ 21ਵੀਂ ਬਰਸੀ ਮੌਕੇ ਕੁਸ਼ਟ ਆਸ਼ਰਮ ਪਰਿਵਾਰਾਂ ਨੂੰ ਅੱਜ 41 ਰਜਾਈਆਂ ਵੰਡੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਕੰਵਲ ਕੱਕੜ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਦੱਸਿਆ ਕਿ ਇਸ ਰਜਾਈ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਗੁਰਬਿੰਦਰ ਸਿੰਘ ਡੀ ਐੱਸ ਪੀ ਟ੍ਰੈਫਿਕ ਜਗਰਾਉਂ ਸਨ। ਜਿਨ੍ਹਾਂ ਨੇ ਜੈਨ ਪਰਿਵਾਰ ਵੱਲੋਂ ਕੁਸ਼ਟ ਆਸ਼ਰਮ ਦੇ ਲੋੜਵੰਦ ਪਰਿਵਾਰਾਂ ਨੂੰ ਠੰਢ ਦੀ ਮਾਰ ਤੋਂ ਬਚਣ ਲਈ ਦਿੱਤੀਆਂ ਰਜਾਈਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਕਸਰ ਬੱਚੇ ਆਪਣੇ ਬਜ਼ੁਰਗਾਂ ਦੀਆਂ ਬਰਸੀਆਂ ਸਮਾਜ ਸੇਵੀ ਪ੍ਰਾਜੈਕਟਾਂ ਤਹਿਤ ਮਨਾਉਂਦੇ ਹਨ ਪਰ ਜੈਨ ਪਰਿਵਾਰ ਆਪਣੇ ਬੇਟੇ ਭੂਸ਼ਨ ਜੈਨ ਦੀ ਬਰਸੀ ਉੱਤੇ ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਗਰਮ ਰਜਾਈਆਂ ਦੇ ਰਿਹਾ ਹੈ ਤਾਂ ਕੇ ਠੰਢ ਤੋਂ ਬਚ ਸਕਣ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 18 ਦਸੰਬਰ ਸ਼ਨੀਵਾਰ ਨੂੰ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਅਤੇ ਸਵਰਗਵਾਸੀ ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਹੱਡੀਆਂ ਜੋੜਾਂ ਅਤੇ ਕੈਂਸਰ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 19 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਦੱਸ ਤੋਂ ਇੱਕ ਵਜੇ ਤੱਕ ਅਰੋੜਾ ਐਡਵਾਈਜ਼ਰ ਲੰਿਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਲਗਾਇਆ ਜਾਵੇਗਾ। ਇਸ ਮੌਕੇ ਪ੍ਰਵੀਨ ਮਿੱਤਲ, ਜਗਦੀਪ ਸਿੰਘ, ਮਨੋਹਰ ਸਿੰਘ ਟੱਕਰ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਕਪਿਲ ਸ਼ਰਮਾ, ਆਰ ਕੇ ਗੋਇਲ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਆਦਿ ਹਾਜ਼ਰ ਸਨ।

ਦਿੱਲੀ ਸੰਘਰਸ਼ ਦੀ ਜਿੱਤ ਦਾ ਜਸ਼ਨ  ਮਨਾਉਣ ਲਈ ਵਿਸ਼ਾਲ ਜੇਤੂ ਸਮਾਰੋਹ ਕੀਤਾ

ਜਗਰਾਉਂ  17ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਦਿੱਲੀ ਸੰਘਰਸ਼ ਦੀ ਸ਼ਾਨਾਮੱਤਾ ਜਿੱਤ ਦਾ ਜਸ਼ਨ ਮਨਾਉਣ ਲਈ ਵਿਸ਼ਾਲ ਜੇਤੂ ਸਮਾਰੋਹ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।  ਇਸ ਸਮੇਂ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਵਿਸ਼ੇਸ਼ ਤੋਰ ਤੇ ਭਾਗ ਲਿਆ।ਇਸ ਸਮੇਂ ਉਨਾਂ ਅਪਣੇ ਸੰਬੋਧਨ ਚ ਕਿਸਾਨ ਅੰਦੋਲਨ ਦੀ ਜਿੱਤ ਤੇ ਸਮੂਹ ਵੱਡੀ ਗਿਣਤੀ ਚ ਇਕੱਤਰ ਮਰਦ ਔਰਤਾਂ ਨੂੰ ਜਿਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਅੰਦੋਲਨ ਨੇ ਸਾਬਤ ਕਰ ਦਿੱਤਾ ਕਿ ਸਰਕਾਰਾਂ ਕਨੂੰਨ ਬਣਾਉਂਦੀਆਂ ਹਨ ਪਰ ਲੋਕ ਇਤਿਹਾਸ ਬਣਾਉਂਦੇ ਹਨ। ਉਨਾਂ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਹਾਸਲ  ਕੀਤੀ ਇਸ ਏਕਤਾ ਨੂੰ ਹੁਣ ਸਬਰ ਤੇ ਸਿੜਰ ਨਾਲ ਸੰਭਾਲ ਕੇ ਰੱਖਣ ਦਾ ਸੱਦਾ ਦਿੱਤਾ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਦੁਨੀਆਂ ਦੇ ਵਡੇ ਕਾਰਪੋਰੇਟ  ਅਦਾਰਿਆਂ ਦੇ ਵੱਡੇ ਮੁਨਾਫਿਆਂ ਦੀ ਗਰੰਟੀ ਲਈ ਲਿਆਂਦੇ ਕਾਲੇ ਕਾਨੂੰਨਾਂ  ਦਾ ਖਾਤਮਾ ਕਰ ਕੇ ਦੇਸ਼ ਦੇ ਲੋਕਾਂ ਨੇ ਜਿੰਦਗੀ ਬਦਲਣ ਦਾ ਜੋ ਰਾਹ ਫੜਿਆ ਹੈ ਇਹੀ ਭਵਿੱਖ ਬਦਲਣ ਦਾ ਇਕੋ ਇਕ ਕਾਰਗਰ ਹਥਿਆਰ, ਹੈ।ਇਸ ਸਮੇਂ ਦਿੱਲੀ ਅਤੇ ਜਗਰਾਂਓ ਕਿਸਾਨ ਮੋਰਚਿਆਂ ਚ ਭਾਗ ਲੈਣ  ਵਾਲੇ ਕਿਸਾਨਾਂ ਤੇ ਔਰਤਾਂ ਸਮੇਤ ਅਹੁਦੇਦਾਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਸੈਂਕੜੇ ਨੋਜਵਾਨਾਂ ਵਲੋਂ ਪਿੰਡ ਵਿਚ ਜੇਤੂ ਟਰੈਕਟਰ ਮਾਰਚ ਕਢਿਆ ਗਿਆ।ਇਸ ਸਮੇਂ ਦੇਵਿੰਦਰ ਸਿੰਘ ਕਾਉਂਕੇ, ਕੁਲਦੀਪ ਸਿੰਘ ਗੁਰੂਸਰ, ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿਧਵਾਂ, ਕੁਲਦੀਪ ਸਿੰਘ ਕੀਤਾ, ਕੁੰਡਾ ਸਿੰਘ ਕਾਉਂਕੇ, ਕੁਲਦੀਪ ਸਿੰਘ ਕੀਪਾ, ਸਰਪੰਚ ਜਗਜੀਤ ਸਿੰਘ ਹਾਜਰ ਸਨ।

ਐਡਵੋਕੇਟ ਗੁਰਕੀਰਤ ਕੌਰ ਨੇ  ਸ਼ੇਰਪੁਰ ਕਲਾਂ ਦੀ ਸਰਪੰਚ  ਰਮਨਦੀਪ ਕੌਰ ਦੇ ਪਿੰਡ ਦੀਆਂ ਸੁਣੀਆਂ ਸਮੱਸਿਆਵਾਂ

ਜਗਰਾਉਂ  17 ਦਸੰਬਰ ( ਮਨਜਿੰਦਰ ਗਿੱਲ )ਕਾਂਗਰਸ ਪਾਰਟੀ ਦੇ ਆਗੂ  ਲੀਡਰ ਤੇ ਸੰਭਾਵਿਤ ਉਮੀਦਵਾਰ ਸ੍ਰੀਮਤੀ  ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ  ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਦੀ ਸਪੁੱਤਰੀ ਅਤੇ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤ ਏਕਤਾ ਅੰਦੋਲਨ ਪਿੰਡ ਸ਼ੇਰਪੁਰਾ ਕਲਾਂ ਸਰਪੰਚ ਰਮਨਦੀਪ ਕੌਰ ਪਤਨੀ ਸਰਬਜੀਤ ਜੀ ਦੇ ਗ੍ਰਹਿ ਵਿਖੇ ਪਿੰਡ ਦੀ ਸਮੱਸਿਆ ਬਾਰੇ ਗੱਲਬਾਤ ਕੀਤੀ ਜਿਸ ਵਿੱਚ ਸ਼ਾਮਲ  ਸਰਪੰਚ ਬਲਵਿੰਦਰ ਕੌਰ  ਚੇਅਰਮੈਨ ਬਲਾਕ ਸਮਿਤੀ ਪਤਨੀ ਬੁੜ੍ਹਾ ਸਿੰਘ ਗਿੱਲ ਡਾਇਰੈਕਟਰ ਮਾਰਕੀਟ ਕਮੇਟੀ ਹਠੂਰ  ਜਗਦੀਸ਼  ਸ਼ਰਮਾ ਸਰਪੰਚ ਗਾਲਿਬ ਰਣ ਸਿੰਘ ਰਾਣਾ ਰਣਜੀਤ ਸਿੰਘ ਐਡਵੋਕੇਟ ਗੁਰਮੇਲ ਸਿੰਘ ਭੰਮੀਪੁਰਾ ਰੂਬਲ   ਸ਼ਾਮਿਲ ਸਨ ਇਸਦੇ ਬਾਦ ਸ੍ਰੀਮਤੀ  ਗੁਰਕੀਰਤ ਕੌਰ ਜੀ ਪਿੰਡ ਅਗਵਾੜ ਲੋਪੋ ਵਿਖੇ ਪਹੁੰਚੇ ਅਤੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਆ ਰਹੀ ਸਮੱਸਿਆ ਨੂੰ  ਸੁਣਿਆ ਗਿਆ ਜਿਸ ਵਿੱਚ ਕੁਲਵਿੰਦਰ ਕੌਰ ਸੁਖਦੇਵ  ਕੌਰ ਪਤਨੀ ਇਕਬਾਲ ਸਿੰਘ ਐੱਮ ਸੀ ਮਲਕੀਤ ਕੌਰ ਪ੍ਰਧਾਨ ਆਸ਼ਾ ਵਰਕਰ ਸ਼ਾਮਿਲ ਸਨ।

ਮਸ਼ੀਨਰੀ ਡੀਲਰ ਐਸੋਸੀਏਸ਼ਨ ਨੇ ਅੰਦੋਲਨ ਦੀ ਜਿੱਤ ਤੇ ਪ੍ਰਗਟਾਈ ਖ਼ੁਸ਼ੀ

ਜਗਰਾਓਂ 16 ਦਸੰਬਰ (ਅਮਿਤ ਖੰਨਾ)ਕਿਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਨਾਲ ਦੇਸ਼ ਚੋਂ ਬੇਰੁਜ਼ਗਾਰੀ, ਭਿ੍ਸ਼ਟਾਚਾਰ, ਅਨਪੜਤਾ, ਕਾਰਪੋਰੇਟ ਘਰਾਣਿਆਂ ਦੀ ਲੁੱਟ, ਫਿਰਕਾਪ੍ਰਸਤੀ ਤੇ ਭਾਈ ਭਤੀਜਾਵਾਦ ਖ਼ਿਲਾਫ਼ ਸੰਘਰਸ਼ ਕਰਨ ਲਈ ਲੋਕਾਂ ਨੂੰ ਇਕ ਨਵੀਂ ਊਰਜਾ ਤੇ ਲੀਡਰਸ਼ਿਪ ਮਿਲੀ ਹੈ। ਕਿਸਾਨ ਅੰਦੋਲਨ ਦੀ ਜਿੱਤ ਨੇ ਨਾ ਕੇਵਲ ਭਾਰਤ ਬਲਕਿ ਪੂਰੀ ਦੁਨੀਆਂ ਦੀ ਮਿਹਨਤਕਸ਼ ਲੋਕਾਂ ਚ ਇੱਕ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਕਰ ਦਿੱਤਾ ਹੈ। ਉਕਤ ਪ੍ਰਗਟਾਵਾ ਮਸ਼ੀਨਰੀ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਸੀਨ ਅਤੇ ਦਮਨਦੀਪ ਸਿੰਘ ਨੇ ਕੀਤਾ।ਉਨ੍ਹਾਂ ਦੱਸਿਆ ਕਿ ਮੰਚ ਦੀ ਕੋਰ ਕਮੇਟੀ ਦੀ ਮੀਟਿੰਗ ਕਾਨਫਰੰਸ ਕਾਲ ਜਰੀਏ ਬਿੰਦਰ ਜਾਨ-ਏ-ਸਾਹਿਤ ਇਟਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਮੰਚ ਵੱਲੋਂ ਕਿਸਾਨ ਅੰਦੋਲਨ ਚ ਇਸ ਦੇ ਸ਼ੁਰੂ ਹੋਣ ਤੋਂ ਲੈ ਕਿ ਸਮਾਪਤ ਹੋਣ ਤਕ ਪਾਏ ਯੋਗਦਾਨ 'ਤੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮੰਚ ਦਾ ਮੰਨਣਾ ਹੈ ਕਿ ਇਹ ਇਤਿਹਾਸਿਕ ਜਿੱਤ ਦਾ ਸਿਹਰਾ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਤੇ ਉਸ ਦੀ ਏਕਤਾ ਨੂੰ ਜਾਂਦਾ ਹੈ ਉੱਥੇ ਹੀ ਇਸ ਸੰਘਰਸ਼ ਚ ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ, ਆਮ ਸ਼ਹਿਰੀਆਂ ਤੇ ਐੱਨਆਰਆਈ ਵੀਰਾਂ ਨੇ ਵੀ ਇਸ ਮੋਰਚੇ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ ਹੈ। ਇਸ ਸਮੇਂ ਮੰਗਤ ਰਾਏ ਗੁਪਤਾ, ਦਮਨਦੀਪ ਸਿੰਘ, ਅਮਨਪ੍ਰਰੀਤ ਸਿੰਘ, ਸੁਮਿਤ ਜੈਨ, ਵਿਵੇਕ ਗੁਪਤਾ, ਹਰਵਿੰਦਰਜੀਤ ਸਿੰਘ ਪੱਪਾ, ਆਦਿ ਹਾਜ਼ਰ ਸਨ

ਸਪਰਿੰਗ ਡਿਊ ਸਕੂਲ ਵੱਲੋਂ ਵਿਜੈ ਦਿਵਸ ਮਨਾਇਆ

ਜਗਰਾਓਂ 16 ਦਸੰਬਰ (ਅਮਿਤ ਖੰਨਾ)ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਅੱਜ ਵਿਜੈ ਦਿਵਸ ਦੇ ਮੌਕੇ ਤੇ ਖਾਸ ਅਸੈਂਬਲੀ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਿਿਵਦਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਪੂਰਾ ਦੇਸ਼ ਅੱਜ 1971 ਦੀ ਜੰਗ ਦੀ 50 ਵੀਂ ਵਰੇਗੰਢ ਮਨਾ ਰਿਹਾ ਹੈ ਅਤੇ ਕਿਸ ਤਰ੍ਹਾਂ ਭਾਰਤੀ ਫੌਜਾਂ ਨੇ ਉਸ ਨਾਲ ਆਪਣੀ ਤਾਕਤ ਵਿਖਾਉਂਦੇ ਹੋਏ ਦੁਨੀਆਂ ਦੇ ਨਕਸੇ਼ ਨੂੰ ਬਦਲ ਕੇ ਰੱਖ ਦਿੱਤਾ ਸੀ ਇਸ ਮੌਕੇ ਤੇ ਭਾਰਤੀ ਫੌਜ਼ਾਂ ਦੇ ਸਨਮਾਨ ਵਿੱਚ ਕਵਿਤਾ ਉਚਾਰਨ ਵੀ ਕਿਤਾ ਗਿਆ ਅਤੇ ਜੋ ਫੌਜ਼ੀ ਸਰਹੱਦਾਂ ਦੀ ਰੱਖਿਆ ਕਰਦੇ ਸ਼ਹੀਦ ਹੋ ਜਾਂਦੇ ਹਨ ਉਹਨਾਂ ਨੂੰ ਸਰਧਾਂਜਲੀ ਵੀ ਦਿੱਤੀ ਗਈ।ਇਸ ਦੇ ਨਾਲ ਕਲਾਸ ਚੌਥੀ ਤੋਂ ਲੈ ਕੇ ਬਾਂਰਵੀਂ ਤੱਕ ਦੇ ਿਿਵਦਆਰਥੀਆਂ ਨੇ ਪੋਸਟ ਕਾਰਡ ਲਿਖ ਕੇ ਭਾਰਤੀ ਫੌਜ਼ ਲਈ ਆਪਣੀਆਂ ਭਾਵਨਾਵਾਂ ਨੂੰ ਜਾਹਿਰ ਕੀਤਾ।ਸਾਰੇ ਅਧਿਆਪਕਾਂ ਵੱਲੋਂ ਹਰ ਿਿਵਦਆਰਥੀ ਨਾਲ ਕਲਾਸਾਂ ਵਿੱਚ ਇਸ ਬਾਰੇ ਪੁੂਰੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਬਾਵਾ ,ਪ੍ਰਧਾਨ ਮਨਜੋਤ ਕੁਮਾਰ, ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਸਟ਼ਾਫ ਿਿਵਦਆਰੀਆਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਿਜੈ ਦਿਵਸ ਦੀ ਵਧਾਈ ਦਿੱਤੀ ਅਤੇ ਭਾਰਤੀ ਫੌਜ਼ ਦਾ ਧੰਨਵਾਦ ਕੀਤਾ।