ਜਗਰਾਓਂ 17 ਦਸੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ ਸਮਾਜ ਸੇਵਕ ਸ੍ਰੀ ਰਜਿੰਦਰ ਜੈਨ ਦੇ ਬੇਟੇ ਸ੍ਰੀ ਭੂਸ਼ਨ ਜੈਨ ਜੀ ਦੀ 21ਵੀਂ ਬਰਸੀ ਮੌਕੇ ਕੁਸ਼ਟ ਆਸ਼ਰਮ ਪਰਿਵਾਰਾਂ ਨੂੰ ਅੱਜ 41 ਰਜਾਈਆਂ ਵੰਡੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਕੰਵਲ ਕੱਕੜ ਅਤੇ ਸਰਪ੍ਰਸਤ ਰਾਜਿੰਦਰ ਜੈਨ ਨੇ ਦੱਸਿਆ ਕਿ ਇਸ ਰਜਾਈ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਗੁਰਬਿੰਦਰ ਸਿੰਘ ਡੀ ਐੱਸ ਪੀ ਟ੍ਰੈਫਿਕ ਜਗਰਾਉਂ ਸਨ। ਜਿਨ੍ਹਾਂ ਨੇ ਜੈਨ ਪਰਿਵਾਰ ਵੱਲੋਂ ਕੁਸ਼ਟ ਆਸ਼ਰਮ ਦੇ ਲੋੜਵੰਦ ਪਰਿਵਾਰਾਂ ਨੂੰ ਠੰਢ ਦੀ ਮਾਰ ਤੋਂ ਬਚਣ ਲਈ ਦਿੱਤੀਆਂ ਰਜਾਈਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਕਸਰ ਬੱਚੇ ਆਪਣੇ ਬਜ਼ੁਰਗਾਂ ਦੀਆਂ ਬਰਸੀਆਂ ਸਮਾਜ ਸੇਵੀ ਪ੍ਰਾਜੈਕਟਾਂ ਤਹਿਤ ਮਨਾਉਂਦੇ ਹਨ ਪਰ ਜੈਨ ਪਰਿਵਾਰ ਆਪਣੇ ਬੇਟੇ ਭੂਸ਼ਨ ਜੈਨ ਦੀ ਬਰਸੀ ਉੱਤੇ ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਗਰਮ ਰਜਾਈਆਂ ਦੇ ਰਿਹਾ ਹੈ ਤਾਂ ਕੇ ਠੰਢ ਤੋਂ ਬਚ ਸਕਣ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ 18 ਦਸੰਬਰ ਸ਼ਨੀਵਾਰ ਨੂੰ ਅੱਖਾਂ ਦਾ ਫ਼ਰੀ ਚੈੱਕਅਪ ਕੈਂਪ ਅਤੇ ਸਵਰਗਵਾਸੀ ਸ੍ਰੀ ਦਿਆ ਚੰਦ ਜੈਨ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਹੱਡੀਆਂ ਜੋੜਾਂ ਅਤੇ ਕੈਂਸਰ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ 19 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਦੱਸ ਤੋਂ ਇੱਕ ਵਜੇ ਤੱਕ ਅਰੋੜਾ ਐਡਵਾਈਜ਼ਰ ਲੰਿਕ ਰੋਡ ਸਾਹਮਣੇ ਰੇਲਵੇ ਸਟੇਸ਼ਨ ਜਗਰਾਉਂ ਲਗਾਇਆ ਜਾਵੇਗਾ। ਇਸ ਮੌਕੇ ਪ੍ਰਵੀਨ ਮਿੱਤਲ, ਜਗਦੀਪ ਸਿੰਘ, ਮਨੋਹਰ ਸਿੰਘ ਟੱਕਰ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਵਿਨੋਦ ਬਾਂਸਲ, ਮੁਕੇਸ਼ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਕਪਿਲ ਸ਼ਰਮਾ, ਆਰ ਕੇ ਗੋਇਲ, ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਆਦਿ ਹਾਜ਼ਰ ਸਨ।