ਜਗਰਾਉਂ 17ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਦਿੱਲੀ ਸੰਘਰਸ਼ ਦੀ ਸ਼ਾਨਾਮੱਤਾ ਜਿੱਤ ਦਾ ਜਸ਼ਨ ਮਨਾਉਣ ਲਈ ਵਿਸ਼ਾਲ ਜੇਤੂ ਸਮਾਰੋਹ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਵਿਸ਼ੇਸ਼ ਤੋਰ ਤੇ ਭਾਗ ਲਿਆ।ਇਸ ਸਮੇਂ ਉਨਾਂ ਅਪਣੇ ਸੰਬੋਧਨ ਚ ਕਿਸਾਨ ਅੰਦੋਲਨ ਦੀ ਜਿੱਤ ਤੇ ਸਮੂਹ ਵੱਡੀ ਗਿਣਤੀ ਚ ਇਕੱਤਰ ਮਰਦ ਔਰਤਾਂ ਨੂੰ ਜਿਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਅੰਦੋਲਨ ਨੇ ਸਾਬਤ ਕਰ ਦਿੱਤਾ ਕਿ ਸਰਕਾਰਾਂ ਕਨੂੰਨ ਬਣਾਉਂਦੀਆਂ ਹਨ ਪਰ ਲੋਕ ਇਤਿਹਾਸ ਬਣਾਉਂਦੇ ਹਨ। ਉਨਾਂ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਹਾਸਲ ਕੀਤੀ ਇਸ ਏਕਤਾ ਨੂੰ ਹੁਣ ਸਬਰ ਤੇ ਸਿੜਰ ਨਾਲ ਸੰਭਾਲ ਕੇ ਰੱਖਣ ਦਾ ਸੱਦਾ ਦਿੱਤਾ। ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਦੁਨੀਆਂ ਦੇ ਵਡੇ ਕਾਰਪੋਰੇਟ ਅਦਾਰਿਆਂ ਦੇ ਵੱਡੇ ਮੁਨਾਫਿਆਂ ਦੀ ਗਰੰਟੀ ਲਈ ਲਿਆਂਦੇ ਕਾਲੇ ਕਾਨੂੰਨਾਂ ਦਾ ਖਾਤਮਾ ਕਰ ਕੇ ਦੇਸ਼ ਦੇ ਲੋਕਾਂ ਨੇ ਜਿੰਦਗੀ ਬਦਲਣ ਦਾ ਜੋ ਰਾਹ ਫੜਿਆ ਹੈ ਇਹੀ ਭਵਿੱਖ ਬਦਲਣ ਦਾ ਇਕੋ ਇਕ ਕਾਰਗਰ ਹਥਿਆਰ, ਹੈ।ਇਸ ਸਮੇਂ ਦਿੱਲੀ ਅਤੇ ਜਗਰਾਂਓ ਕਿਸਾਨ ਮੋਰਚਿਆਂ ਚ ਭਾਗ ਲੈਣ ਵਾਲੇ ਕਿਸਾਨਾਂ ਤੇ ਔਰਤਾਂ ਸਮੇਤ ਅਹੁਦੇਦਾਰਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਸੈਂਕੜੇ ਨੋਜਵਾਨਾਂ ਵਲੋਂ ਪਿੰਡ ਵਿਚ ਜੇਤੂ ਟਰੈਕਟਰ ਮਾਰਚ ਕਢਿਆ ਗਿਆ।ਇਸ ਸਮੇਂ ਦੇਵਿੰਦਰ ਸਿੰਘ ਕਾਉਂਕੇ, ਕੁਲਦੀਪ ਸਿੰਘ ਗੁਰੂਸਰ, ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿਧਵਾਂ, ਕੁਲਦੀਪ ਸਿੰਘ ਕੀਤਾ, ਕੁੰਡਾ ਸਿੰਘ ਕਾਉਂਕੇ, ਕੁਲਦੀਪ ਸਿੰਘ ਕੀਪਾ, ਸਰਪੰਚ ਜਗਜੀਤ ਸਿੰਘ ਹਾਜਰ ਸਨ।