( ਗੀਤ )
ਮੈਨੂੰ ਆਪਣਾ ਕਹਿੰਦਾ ਜਿਹੜਾ ,
ਧੜਕਣ ਦੇ ਵਿਚ ਰਹਿੰਦਾ ਜਿਹੜਾ ।
ਦਿਲਾਂ ਦਾ ਜੋ ਦਿਲਦਾਰ ਏ ,
ਹਾਂ ਓਹੀ ਮੇਰਾ ਪਿਆਰ ਏ ,
ਹਾਂ ਓਹੀ ______________
ਮਿੱਠੇ ਮਿੱਠੇ ਬੋਲ ਨੇ ਜਿਸਦੇ ,
ਨੈਣ ਬੜੇ ਅਨਮੋਲ ਨੇ ਜਿਸਦੇ ,
ਗਲ ਜੋ ਪਾਏ ਮੇਰੇ ਓਹ ,
ਫੁੱਲਾਂ ਦੇ ਓਹ ਹਾਰ ਏ ।
ਹਾਂ ਓਹੀ _______________
ਓਹਦੇ ਨਾਲ ਬਹਾਰਾਂ ਦਿਲ ਦੀਆਂ,
ਜੁੜੀਆਂ ਨੇ ਜੋ ਤਾਰਾਂ ਦਿਲ ਦੀਆਂ ,
ਬੇ ਰੁੱਤਾਂ ਵਿਚ ਦੱਸਾਂ ਕੀ ,
ਮਹਿਕਦਾ ਦਾ ਗੁਲਜ਼ਾਰ ਏ ।
ਹਾਂ ਓਹੀ ________________
ਪੁੱਛਣਾ ਹੈ ਦਿਨ ਰਾਤ ਪੁੱਛ ਲੈ ,
ਪਾਉਂਦਾ ਜਿਹੜੀ ਬਾਤ ਤੋਂ ਪੁੱਛ ਲੈ ,
ਸੱਚੇ ਸੁੱਚੇ ਮੋਤੀਆਂ ਨਾਲ ,
ਪਰੋਇਆ ਸੁੱਚਾ ਹਾਰ ਏ ।
ਹਾਂ ਓਹੀ ____________
ਓਹਦੇ ਵਰਗਾ ਸਾਥ ਨਹੀਂ ਲੱਭਣਾ ,
ਸਿਫ਼ਤਾਂ ਕਰਦਾ 'ਸ਼ਿਵਨਾਥ' ਨਹੀਂ ਲੱਭਣਾ,
ਗੱਲਾਂ ਸੋਹਣੀਆਂ ਲਿਖਦਾ 'ਦਰਦੀ'
ਸਿਫ਼ਤਾਂ ਦਾ ਹੱਕਦਾਰ ਏ ।
ਹਾਂ ਓਹੀ ______________
ਸ਼ਿਵਨਾਥ ਦਰਦੀ
ਸੰਪਰਕ 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।