ਵਿਧਾਨ ਸਭਾ ਹਲਕਾ 70 ਜਗਰਾਓ  ਵੋਟਰਾਂ ਨੂੰ ਜਾਗਰੂਕ ਕਰਨ ਲਈ ਈ ਵੀ ਐਮ ਮਸ਼ੀਨ ਕੈਂਪ ਲਗਾਇਆ

ਜਗਰਾਉਂ ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਮਾਨਯੋਗ ਨੋਡਲ ਅਫਸਰ ਸਵੀਪ ਕਮ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮਾਨਯੋਗ ਚੋਣਕਾਰ ਰਜਿਸਟਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟਰੇਟ, ਜਗਰਾਉਂ  ਪਾਸੋਂ ਪ੍ਰਾਪਤ ਹਦਾਇਤਾਂ ਦੀ ਪਾਲਣਾਂ ਕਰਦੇ ਹੋਏ ਆਗਾਮੀਂ ਪੰਜਾਬ ਵਿਧਾਨ ਸਭਾ ਚੋਣਾਂ2022 ਦੇ ਸਬੰਧ ਵਿੱਚ ਵਿਧਾਨ ਸਭਾ ਹਲਕਾ 070 ਜਗਰਾਉਂ  ਵਿੱਚ ਵੋਟਰਾਂ ਨੂੰ ਜਾਗਰੂਕ ਅਤੇ ਉਤਸ਼ਾਹਿਤ ਕਰਨ ਲਈ ਸੈਕਟਰ ਅਫਸਰ  ਸੁਖਦੇਵ ਸਿੰਘ ਰੰਧਾਵਾ ਦੇ ਆਦੇਸ਼ਾਂ ਅਨੁਸਾਰ ਅੱਜ ਮਿਤੀ 18 12 2021 ਨੂੰ ਦਫ਼ਤਰ ਨਗਰ ਕੌਂਸਲ ਜਗਰਾਉਂ ਵਲੋਂ ਈ ਵੀ ਐਮ ਮਸ਼ੀਨ (ਇਲੈਕਟ੍ਰੋਨਿਕ ਵੋਟਿੰਗ ਮਸ਼ੀਨ) ਅਤੇ ਵੀ ਵੀ ਪੈਟ ਦਾ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਜਗਰਾਓਂ ਦੇ ਇਕ ਪ੍ਰਾਈਵੇਟ ਸਕੂਲ, ਰਾਏਕੋਟ ਰੋਡ, ਜਗਰਾਉਂ ਵਿਖੇ ਲਗਾਇਆ ਗਿਆ। ਇਹ ਕੈਂਪ ਖਾਸ ਤੌਰ ਤੇ ਯੁਵਾ ਵੋਟਰਜ਼ ਅਤੇ ਫਸਟ ਟਾਈਮ ਵੋਟਰਜ਼ ਜਿਹਨਾਂ ਵਲੋਂ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਾਵੇਗਾ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਗਰੂਕ ਕਰਨ ਲਈ ਲਗਾਇਆ ਗਿਆ ਜਿਸ ਵਿੱਚ ਇਸ ਸਕੂਲ ਦੇ ਵਿਿਦਆਰਥੀਆਂ ਵਲੋਂ ਭਾਗ ਲਿਆ ਗਿਆ। ਇਸ ਕੈਂਪ ਦੌਰਾਨ ਇਹਨਾਂ ਵਿਿਦਆਰਥੀਆਂ ਨੂੰ ਈ ਵੀ ਐਮ ਮਸ਼ੀਨ ਅਤੇ ਵੀ ਵੀ ਪੈਟ ਮਸ਼ੀਨ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ। ਇਸ ਕੈਂਪ ਦਾ ਵਿਸ਼ੇਸ਼ ਤੌਰ ਤੇ ਮਕਸਦ ਵੱਧ ਤੋਂ ਵੱਧ ਯੁਵਾ ਵੋਟਰਾਂ ਨੂੰ ਆਪਣੇ ਵੋਟ ਦਾ ਜਰੂਰ ਇਸਤੇਮਾਲ ਕਰਨ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕਰਨਾ ਰਿਹਾ ਕਿਉਂ ਜੋ ਇਹਨਾਂ ਵਿਦਿਆਰਥੀਆਂ ਅਤੇ ਯੁਵਾ ਵੋਟਰਾਂ ਵਲੋਂ ਆਉਣ ਵਾਲੇ ਸਮੇਂ ਦੌਰਾਨ ਆਪਣੇ ਵੋਟ ਦੀ ਸਹੀ ਢੰਗ ਨਾਲ ਵਰਤੋਂ ਕਰਕੇ ਚੰਗੇ ਅਤੇ ਮਜਬੂਤ ਲੋਕਤੰਤਰ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਜਾਣਾ ਹੈ। ਕੈਂਪ ਦੌਰਾਨ ਇਹਨਾਂ ਵਿਿਦਆਰਥੀਆਂ ਨੂੰ ਈ ਵੀ ਐਮ ਮਸ਼ੀਨ ਅਤੇ ਵੀ ਵੀ ਪੈਟ ਤੇ ਵੋਟ ਪਾਉਣ ਦੀ ਰਿਹਰਸਲ ਵੀ ਕਰਵਾਈ ਗਈ ਤਾਂ ਜੋ ਉਹਨਾਂ ਨੂੰ ਇਹਨਾਂ ਮਸ਼ੀਨਾਂ ਦੇ ਇਸਤੇਮਾਲ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਅਤੇ ਪਹਿਲੀ ਵਾਰ ਵੋਟ ਪਾਉਣ ਦੌਰਾਨ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਸਕੇ। ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਈ ਵੀ ਐਮ ਮਸ਼ੀਨ ਅਤੇ ਵੀ ਵੀ ਪੈਟ ਮਸ਼ੀਨ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਵਲੋਂ ਤਿਆਰ ਕੀਤੀ ਗਈ ਵੋਟਰ ਹੈਲਪਲਾਈਨ ਐਪ, ਐਨ ਵੀ ਐਸ ਪੀ ਵੈਬਸਾਈਟ ਬਾਰੇ ਅਤੇ ਵੱਖ ਵੱਖ ਫਾਰਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਜਿਸ ਰਾਹੀਂ ਉਹ ਇਹਨਾਂ ਦੀ ਮਦਦ ਨਾਲ ਜਰੂਰਤ ਪੈਣ ਤੇ ਘਰ ਬੈਠ ਕੇ ਵੀ ਆਪਣੀ ਜਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਨਵੀਂ ਵੋਟ ਬਣਵਾ, ਕਟਵਾ, ਦਰੁਸਤ ਜਾਂ ਬੂਥ ਸ਼ਿਫਟ ਕਰਵਾ ਸਕਦੇ ਹਨ। ਕੈਂਪ ਦੌਰਾਨ ਵਿਿਦਆਰਥੀਆਂ ਵਲੋਂ ਬੜੇ ਹੀ ਧਿਆਨ ਨਾਲ ਇਸ ਸਾਰੀ ਜਾਣਕਾਰੀ ਨੂੰ ਪ੍ਰਾਪਤ ਕੀਤਾ ਗਿਆ।ਇਸ ਜਾਗਰੂਕਤਾ ਕੈਂਪ ਵਿੱਚ ਸਕੂਲ ਦੇ ਵਿਿਦਆਰਥੀਆਂ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ,  ਵਾਈਸ ਪ੍ਰਿੰਸੀਪਲ ਅਤੇ 2 ਸਕੂਲ ਦਿਆਂ ਮੈਡਮ  ਵਲੋਂ ਵੀ ਵਿਸ਼ੇਸ਼ ਤੌਰ ਤੇ ਭਾਗ ਲਿਆ ਗਿਆ।ਇਸ ਮੌਕੇ ਉਕਤ ਤੋਂ ਇਲਾਵਾ  ਦਵਿੰਦਰ ਸਿੰਘ ਜੂਨੀਅਰ ਸਹਾਇਕ,  ਜਗਮੋਹਨ ਸਿੰਘ ਕਲਰਕ, ਮੈਡਮ ਨਛੱਤਰ ਕੌਰ , ਜਗਦੀਪ ਸਿੰਘ, ਨਿਸ਼ਾਂਤ,  ਮੇਜਰ ਕੁਮਾਰ,  ਦਵਿੰਦਰ ਸਿੰਘ ਗਰਚਾ,  ਪਵਨ ਕੁਮਾਰ,  ਵਿੱਕੀ ਆਦਿ ਹਾਜ਼ਰ ਸਨ।