ਜਗਰਾਓਂ 23 ਦਸੰਬਰ (ਅਮਿਤ ਖੰਨਾ)-ਸੀਆਈਏ ਸਟਾਫ ਨੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ ਚ ਡਲੀਵਰੀ ਕਰਨ ਜਾ ਰਹੀ ਕਾਰਾਂ ਦੀ ਕਾਨਵਾਈ ਨੂੰ ਘੇਰਦਿਆਂ ਸ਼ਰਾਬ ਨਾਲ ਭਰੀ ਇਕ ਕਾਰ ਕਾਬੂ ਕਰ ਲਈ। ਇਸ ਕਾਰਵਾਈ ਦੌਰਾਨ ਸ਼ਰਾਬ ਨਾਲ ਭਰੀਆਂ ਦੋ ਕਾਰਾਂ ਤਸਕਰ ਭਜਾ ਲੈ ਜਾਣ ਚ ਕਾਮਯਾਬ ਰਹੇ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਪ੍ਰਰੇਮ ਸਿੰਘ ਦੀ ਅਗਵਾਈ ਵਿਚ ਸਬ ਇੰਸਪੈਕਟਰ ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਨੇ ਜਲਾਲਦੀਵਾਲ ਚੌਕ ਚ ਨਾਕਾਬੰਦੀ ਦੌਰਾਨ ਹਰਿਆਣਾ ਮਾਰਕਾ ਸ਼ਰਾਬ ਨਾਲ ਭਰੀਆਂ ਗੱਡੀਆਂ ਦੀ ਕਾਨਵਾਈ ਨੂੰ ਘੇਰਾ ਪਾਇਆ ਤਾਂ ਇਸ ਦੌਰਾਨ ਤਸਕਰ ਸ਼ਰਾਬ ਨਾਲ ਭਰੀਆਂ ਦੋ ਕਾਰਾਂ ਭਜਾ ਲੈ ਜਾਣ ਵਿਚ ਕਾਮਯਾਬ ਰਹੇ। ਤੀਜੀ ਕਾਰ ਨੂੰ ਪੁਲਿਸ ਪਾਰਟੀ ਨੇ ਘੇਰ ਲਿਆ ਤੇ ਤਲਾਸ਼ੀ ਲਈ ਤਾਂ ਕਾਰ ਚੋਂ 50 ਪੇਟੀਆਂ ਸ਼ਰਾਬ ਬਰਾਮਦ ਹੋਈਆਂ।ਇਸ ਤੇ ਕਾਰ ਚਾਲਕ ਮਨੀਸ਼ ਸਭਰਵਾਲ ਵਾਸੀ ਹੈਬੋਵਾਲ ਲੁਧਿਆਣਾ ਨੂੰ ਗਿ੍ਫਤਾਰ ਕਰ ਲਿਆ। ਜਦ ਕਿ ਸ਼ਰਾਬ ਨਾਲ ਭਰੀਆਂ ਮਾਰੂਤੀ ਐੱਸਪ੍ਰਰਾਸੋ ਤੇ ਹੋਂਡਾ ਸਿਟੀ ਕਾਰ ਚ ਭੱਜਣ ਵਾਲੇ ਗੁਰਮੀਤ ਸਿੰਘ ਉਰਫਬੰਟੀ ਵਾਸੀ ਚਰਚ ਵਾਲੀ ਗਲੀ ਜਗਰਾਓਂ ਤੇ ਗੁਲਸ਼ਨ ਉਰਫ ਸ਼ੇਰੂ ਵਾਸੀ ਸ਼ਾਸਤਰੀ ਨਗਰ ਜਗਰਾਓਂ ਖਿਲਾਫ ਮੁਕੱਦਮਾ ਦਰਜ ਕਰ ਲਿਆ। ਐੱਸਐੱਸਪੀ ਸੰਧੂ ਅਨੁਸਾਰ ਇਸ ਕਾਰਵਾਈ ਦੌਰਾਨ ਭੱਜੇ ਦੋਵੇਂ ਬੰਟੀ ਤੇ ਸ਼ੇਰੂ ਖ਼ਿਲਾਫ਼ ਜਿਥੇ ਪਹਿਲਾਂ ਵੀ ਸ਼ਰਾਬ ਤਸੱਕਰੀ ਦੇ ਵੱਖ-ਵੱਖ ਥਾਣਿਆਂ ਚ ਮਾਮਲੇ ਦਰਜ ਹਨ, ਉਥੇ ਗਿ੍ਫਤਾਰ ਮਨੀਸ਼ ਖਿਲਾਫ ਵੀ ਲੁਧਿਆਣਾ ਤੇ ਮੁਹਾਲੀ 'ਚ ਮੁਕੱਦਮੇ ਦਰਜ ਹਨ।