You are here

ਸਾਰੇ ਵਿਦਿਆਰਥੀ ਹੀ ਫਸਟ ਡਵੀਜਨ ਤੋਂ ਵੱਧ ਅੰਕ ਪ੍ਰਾਪਤ ਕਰ ਗਏ

ਪਹਿਲੀ ਫ਼ੋਟੋ ; ਰਮਨਦੀਪ ਕੌਰ (ਤੀਸਰਾ ਸਥਾਨ) ਦੂਸਰੀ ਫੋਟੋ  ; ਸਿਮਰਨਪ੍ਰੀਤ ਕੌਰ (ਪਹਿਲਾਂ ਸਥਾਨ) ਤੀਸਰੀ ਫੋਟੋ ;ਹਰਪ੍ਰੀਤ ਕੌਰ (ਦੂਸਰਾ ਸਥਾਨ)

ਜਗਰਾਉਂ (ਬਲਦੇਵ ਸਿੰਘ, ਸੁਨੀਲ ਕੁਮਾਰ) ਇਥੋਂ ਦੇ ਨੇੜਲੇ ਪਿੰਡ ਸ਼ੇਰਪੁਰ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਰਵੀਂ  ਦੇ ਹੋਣਹਾਰ 66 ਵਿਦਿਆਰਥੀ ਹੀ ਫਸਟ ਡਵੀਜਨ ਤੋਂ ਵੱਧ ਅੰਕ ਪ੍ਰਾਪਤ ਕਰਨ, 'ਚ ਸਫਲ ਰਹੇ ਹਨ । ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਨੇ ਵਿਦਿਆਰਥੀਆਂ ਅਤੇ ਇਨ੍ਹਾਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਜਿਥੇ ਵਧਾਈਆਂ ਦਿੱਤੀਆਂ, ਉਥੇ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੰਦਿਆਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੇ ਆਪਣੇ ਸਕੂਲ ਦੇ ਨਾਂ ਨਾਲ, ਪਿੰਡ ਦਾ ਨਾਂ ਅਤੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ। ਯਾਦ ਰਹੇ ਕਿ ਪਿਛਲੇ ਕਈ ਸਾਲਾਂ ਤੋਂ ਇਸ ਸਕੂਲ ਦਾ ਨਤੀਜਾ 100 /- ਹੀ ਆਉਂਦਾ ਰਿਹਾ ਹੈ। ਇਸ ਨਤੀਜੇ, 'ਚ ਸਿਮਰਨਪ੍ਰੀਤ ਕੌਰ ਸਪੁੱਤਰੀ ਸ੍ਰੀ ਹਰਦਿਆਲ ਸਿੰਘ ਨੇ 91ਪ੍ਰਤੀਸ਼ਤ ਅੰਕ, ਹਰਪ੍ਰੀਤ ਕੌਰ ਸਪੁੱਤਰੀ ਸ੍ਰੀ ਲਾਲ ਸਿੰਘ ਨੇ 89.40 ਪ੍ਰਤੀਸ਼ਤ ਅਤੇ ਰਮਨਦੀਪ ਕੌਰ ਸਪੁੱਤਰੀ ਸ੍ਰੀ ਦਲਜੀਤ ਸਿੰਘ ਨੇ 85.80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਕਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ ਹੈ।