ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਕਤ ਵਿਵਾਦ ਨੂੰ ਸੁਲਝਾਉਣ ਦੇ ਲਈ ਗੰਭੀਰ ਨਹੀਂ ਹਨ- ਭਾਈ ਲੋਗੋਂਵਾਲ

ਕਿਹਾ- ਢੀਡਸਾ ਪਰਿਵਾਰ ਦੀ ਪਹਿਚਾਣ ਅਕਾਲੀ ਦਲ ਕਰਕੇ ਹੀ ਬਣੀ

ਮਹਿਲ ਕਲਾਂ /ਬਰਨਾਲਾ, ਫ਼ਰਵਰੀ 2020-(ਗੁਰਸੇਵਕ ਸੋਹੀ)- 

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਿੱਖ ਮੁੱਦੇ ਅਤੇ ਕੌਮੀ ਮਰਿਆਦਾ ਤੇ ਛਿੜੇ ਵਾਦ ਵਿਵਾਦ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰਕੇ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਇਹ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਬਲਦੇਵ ਸਿੰਘ ਗਾਗੇਵਾਲ ਦੇ ਦਫ਼ਤਰ ਮਹਿਲ ਕਲਾਂ  ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੇ ਕੀਤੇ।  ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਕਤ ਵਿਵਾਦ ਨੂੰ ਸੁਲਝਾਉਣ ਦੇ ਲਈ ਗੰਭੀਰ ਨਹੀਂ ਹਨ, ਜਿਸ ਕਰਕੇ ਉਹ ਕਈ ਵਾਰ ਸਮਾਂ ਦੇਣ ਦੇ ਬਾਵਜੂਦ ਵੀ ਕਮੇਟੀ ਨੂੰ ਨਹੀਂ ਮਿਲੇ । ਭਾਈ ਲੋਗੋਂਵਾਲ ਨੇ ਕਿਹਾ ਕਿ  ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿਵਾਦ ਦੇ ਸਬੰਧ ਚ ਕੁਝ ਜਥੇਬੰਦੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੰਗ ਪੱਤਰ ਦਿੱਤਾ ਸੀ ਕਿ ਢੱਡਰੀਆਂ ਵਾਲਾ ਇਤਿਹਾਸਕ ਤੱਥਾਂ ਨੂੰ ਤਰੋੜ ਮਰੋੜ ਕੇ ਪੇਸ਼ ਕਰ ਰਿਹਾ ਹੈ । ਜਿਸ ਸਬੰਧੀ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਸਬੰਧ  ਵਿੱਚ ਇਹੋ ਜਿਹੇ ਗੰਭੀਰ ਮਸਲੇ ਆਪਸ ਵਿੱਚ ਮਿਲ ਬੈਠ ਕੇ ਨਿਬੇੜਨੇ ਚਾਹੀਦੇ ਹਨ । ਇਸ ਲਈ ਭਾਈ ਰਣਜੀਤ ਸਿੰਘ ਢੱਡਰੀਆਂ  ਵਾਲਿਆਂ ਨੂੰ ਪੰਜ ਮੈਂਬਰੀ ਕਮੇਟੀ ਕੋਲ ਆਪਣਾ ਪੱਖ ਰੱਖਣਾ ਚਾਹੀਦਾ ਹੈ ਤਾਂ ਕਿ ਕੌਮ ਅਤੇ ਨੌਜਵਾਨੀ ਅੰਦਰ ਆਈ ਦੁਵਿਧਾ ਨੂੰ ਦੂਰ ਕੀਤਾ ਜਾ ਸਕੇ ਕਿਉਂਕਿ ਸਿੱਖ ਕੌਮ ਵਿੱਚ ਦੋਫਾੜ ਨਹੀਂ ਪੈਣਾ  ਚਾਹੀਦਾ । ਭਾਈ ਲੌਂਗੋਵਾਲ ਨੇ ਢੀਂਡਸਾ ਪਰਿਵਾਰ ਵੱਲੋਂ ਲਾਏ ਸ਼੍ਰੋਮਣੀ ਕਮੇਟੀ ਅੰਦਰ ਹੋਏ ਘਪਲਿਆਂ ਦੇ ਦੋਸ਼ਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਢੀਂਡਸਾ ਪਰਿਵਾਰ ਨੂੰ ਇਹ ਗੱਲਾਂ ਹੁਣ ਕਿਉਂ ਯਾਦ ਆਈਆਂ ਹਨ । ਇਨ੍ਹਾਂ ਸਮਾਂ ਉਹ ਪਾਰਟੀ ਅੰਦਰ ਰਹੇ, ਉਨ੍ਹਾਂ ਚਿਰ ਉਨ੍ਹਾਂ ਨੇ ਚੁੱਪ ਕਿਉਂ ਵੱਟੀ ਰੱਖੀ ,ਪਰ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ ਅਤੇ ਤੀਜਾ ਪਰਿਵਾਰ ਦੀ ਪਹਿਚਾਣ ਅਕਾਲੀ ਦਲ ਦੀ ਹੀ ਦੇਣ ਹੈ। ਪੱਤਰਕਾਰਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਦੁਆਰਾ ਕਰਵਾਏ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱੱਚ ਉਨ੍ਹਾਂ ਕਿਹਾ ਕਿ ਕਿ ਜਦੋਂ ਵੀ ਸ਼੍ਰੋਮਣੀ ਕਮੇਟੀ ਚੋਣਾ ਆਉਂਦੀਆਂ ਹਨ ਤਾਂ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਆਪਣੇ ਹੱਥ ਠੋਕਿਆਂ ਨੂੰ ਖੜ੍ਹੇ ਕੀਤਾ ਹੈ ,ਜਿਨ੍ਹਾਂ ਨੂੰ ਹਮੇਸ਼ਾ ਮੂੰਹ ਦੀ  ਖਾਣੀ ਪਈ ਹੈ।  ਕਿਉਂਕਿ ਸੰਗਤਾਂ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿੱਚ ਫਤਵਾ ਦਿੱਤਾ ਹੈ। ਇਸ ਮੌਕੇ ਹਲਕਾ ਇੰਚਾਰਜ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੰਤ ਬਲਵੀਰ ਸਿੰਘ ਘੁੰਨਸ ,ਸ਼੍ਰੋਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ, ਬੁੱਧਜੀਵੀ ਆਗੂ ਮਾ ਹਰਬੰਸ ਸਿੰਘ ਸ਼ੇਰਪੁਰ, ਅਕਾਲੀ ਆਗੂ ਰਿੰਕਾ ਕੁਤਬਾ ਬਾਹਮਣੀਆਂ, ਅਕਾਲੀ ਦਲ ਦੇ ਡੈਲੀਗੇਟ ਪ੍ਰਿਤਪਾਲ ਸਿੰਘ ਛੀਨੀਵਾਲ, ਸੀਨੀਅਰ ਅਕਾਲੀ ਆਗੂ  ਅਮਨਦੀਪ ਸਿੰਘ ਕਾਂਝਲਾ   ,ਅਕਾਲੀ ਆਗੂ ਬਚਿੱਤਰ ਸਿੰਘ ਰਾਏਸਰ ,ਗੁਰਮੇਲ ਸਿੰਘ ਨਿਹਾਲੂਵਾਲ, ਬਾਬਾ ਹਰਪਿੰਦਰ ਸਿੰਘ ਭਿੰਦਾ ਕਾਰ ਸੇਵਾ ਵਾਲੇ, ਜਸਵਿੰਦਰ ਸਿੰਘ ਦੀਦਾਰਗੜ੍ਹ ,ਬਲਦੇਵ ਸਿੰਘ ਗਾਗੇਵਾਲ ,ਸੋਖੀ ਟੱਲੇਵਾਲ ਗੁਰਦੀਪ ਸਿੰਘ ਟਿਵਾਣਾ,ਹਰਮਨ ਸਿੰਘ ਟਿਵਾਣਾ, ਬਲਰਾਜ ਸਿੰਘ ਕਾਕਾ ਟੱਲੇਵਾਲ ,ਦਰਸ਼ਨ ਰਾਣੂੰੰ ਹਮੀਦੀ, ਬਲਵੰਤ ਸਿੰਘ ਛੀਨੀਵਾਲ, ਢਾਡੀ ਨਾਥ ਸਿੰਘ ਹਮੀਦੀ, ਗੁਰਮੇਲ ਸਿੰਘ ਨਿਹਾਲੂਵਾਲ ,ਮੁਕੰਦ ਸਿੰਘ ਕੁਤਬਾ, ਸਿਆਸੀ ਸਕੱਤਰ ਬਾਬਾ ਘੁੰਨਸ ਜਸਵਿੰਦਰ ਸਿੰਘ ਲੱਧੜ, ਪ੍ਰਧਾਨ ਜੋਗਿੰਦਰ ਸਿੰਘ, ਮੀਤ ਪ੍ਰਧਾਨ ਮੁਕੰਦ ਸਿੰਘ, ਸੈਕਟਰੀ ਜਗਜੀਤ ਸਿੰਘ, ਖਜ਼ਾਨਚੀ ਭੁਪਿੰਦਰ ਸਿੰਘ ਹਾਜ਼ਰ ਸਨ ।