ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਨੂੰ ਸਮਾਗਮ ਕਰਾਇਆ ਗਿਆ

ਜਗਰਾਉਂ  26 ਦਸੰਬਰ (ਜਸਮੇਲ ਗ਼ਾਲਿਬ) ਅੱਜ  ਪਿੰਡ ਗਾਲਬ ਰਣ ਸਿੰਘ ਗੁਰਦੁਆਰਾ ਸਾਹਿਬ ਜੀ ਦੇ  ਖਜ਼ਾਨਚੀ ਕੁਲਵਿੰਦਰ ਸਿੰਘ ਬਰਾੜ ਦੇ ਘਰ ਵਿੱਚ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਪਿੰਡ ਫਤਿਹਗਡ਼੍ਹ ਸਿਵੀਆ  ਵਿੱਚ ਵੀ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਨਾਲ  ਮਨਾਇਆ ਗਿਆ।ਪਿੰਡ ਫਤਿਹਗੜ੍ਹ ਸਿਵੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਭਾਈ ਪ੍ਰਿਤਪਾਲ ਸਿੰਘ ਦੇ ਕੀਰਤਨੀ ਜਥੇ ਨੇ   ਸ਼ਹੀਦ ਬਾਬਾ ਜੀਵਨ ਸਿੰਘ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ । ਦੋਨਾਂ ਸਮਾਗਮਾਂ ਵਿਚ   ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਤੇ ਸੰਭਾਵਿਤ ਉਮੀਦਵਾਰ ਸ਼੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮਕੋਰਟ ਅਤੇ ਰਮਨਦੀਪ ਸਿੰਘ ਜਨਰਲ ਸਕੱਤਰ ਭਾਰਤ ਏਕਤਾ ਅੰਦੋਲਨ  ਪਿੰਡ ਗਾਲਿਬ ਰਣ ਸਿੰਘ ਪਹੁੰਚੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਵਿੱਚ ਆਪਣੀ ਸ਼ਮੂਲੀਅਤ ਕੀਤੀ  ਜਿਸ ਵਿੱਚ ਸਰਪੰਚ ਪੰਡਿਤ ਜਗਦੀਸ਼ ਸ਼ਰਮਾ ਗਾਲਿਬ ਰਣ ਸਿੰਘ,ਪ੍ਰਧਾਨ ਜਸਵਿੰਦਰ ਸਿੰਘ ਬੱਗਾ,ਪੰਚਾਇਤ ਮੈਂਬਰ ਜਗਸੀਰ ਸਿੰਘ,ਪੰਚਾਇਤ ਮੈਂਬਰ ਨਿਰਮਲ ਸਿੰਘ, ਪੰਚਾਇਤ ਮੈਂਬਰ ਹਰਮਿੰਦਰ ਸਿੰਘ,ਪੰਚਾਇਤ ਮੈਂਬਰ ਰਣਜੀਤ ਸਿੰਘ,ਪੰਚਾਇਤ ਮੈਂਬਰ ਸੋਮਨਾਥ ਸਿੰਘ,ਪੰਚਾਇਤ ਮੈਂਬਰ ਜਸਮੇਲ ਸਿੰਘ ਅਤੇ ਪਿੰਡ ਵਾਲੇ ਸ਼ਾਮਿਲ ਸਨ ਇਸਦੇ ਬਾਅਦ ਸ੍ਰੀਮਤੀ ਗੁਰਕੀਰਤ ਕੌਰ ਐਡਵੋਕੇਟ ਸੁਪਰੀਮ ਕੋਰਟ ਅਤੇ ਰਮਨਦੀਪ ਸਿੰਘ ਜੀ ਪਿੰਡ ਫਤਿਹਗੜ੍ਹ ਸਿਵੀਆਂ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਅਤੇ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਬੀਬੀ ਬਲਜਿੰਦਰ ਕੌਰ ਜਨਰਲ ਸਕੱਤਰ ਪੰਚਾਇਤ ਮੈਂਬਰ ਸੁਰਜੀਤ ਸਿੰਘ, ਪਰਮਜੀਤ ਪੰਮਾ, ਸਾਬਕਾ ਸਰਪੰਚ ਭਾਗ ਸਿੰਘ,ਨੱਥਾ ਸਿੰਘ, ਜੀਤੂ ਡੀਪੂ ਵਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਦੇਵ ਸਿੰਘ ਸਿਵੀਆ, ਹਰਵਿੰਦਰ ਸਿੰਘ ਸੂਬੇਦਾਰ ਹਰਦਿਆਲ ਸਿੰਘ,ਹਰੀ ਸਿੰਘ,ਸਰਪੰਚ ਏਕਮ ਸਿੰਘ,ਪੰਡਿਤ ਜਗਦੀਸ਼ ਸ਼ਰਮਾ ਗਾਲਿਬ ਰਣ ਸਿੰਘ ਰਾਣਾ ਰਣਜੀਤ ਸਿੰਘ ਅਤੇ ਪਿੰਡ ਵਾਲੇ ਸ਼ਾਮਲ ਸਨ।