ਜਗਰਾਓਂ 24 ਦਸੰਬਰ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਗਿਆਰਵ੍ਹੀਂ ਜਮਾਤ ਦੇ ਮੈਡੀਕਲ ਵਿਸ਼ੇ ਦੇ ਿਿਵਦਆਰਥੀਆਂ ਨੇ ਆਪਣੇ ਜੀਵ ਿਿਵਗਆਨ ਦੇ ਅਧਿਆਪਕ ਿਿਮਸਜ਼. ਡਾਲੀ ਦੀ ਸਹਾਇਤਾ ਨਾਲ ਆਪਣੇ ਸਿਲੇਬਸ ਵਿਚਲੇ ਵਿਸ਼ੇ ਸੰਬੰਧੀ ਠੰਡ ਦੇ ਮੌਸਮ ਵਿਚ ਖਾਸ ਤੌਰ ਤੇ ਪੰਛੀਆਂ ਦੇ ਬਚਾਅ ਲਈ ਬੱਚਿਆਂ ਦੇ ਆਲ੍ਹਣੇ ਬਣਾ ਕੇ ਇੱਕ ਗਤੀਵਿਧੀ ਕੀਤੀ। ਜਿਹਨਾਂ ਨੂੰ ਬਾਅਦ ਵਿਚ ਸੁਰੱਖਿਅਤ ਜਗ੍ਹਾਂ ਤੇ ਟੰਗ ਦਿੱਤਾ ਗਿਆ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਜੀਵਾਂ ਦੀ ਸੰਭਾਲ ਕਰਨੀ ਵੀ ਮਨੁੱਖ ਦਾ ਫਰਜ਼ ਹੈ। ਬੱਚਿਆਂ ਨੂੰ ਇਸਦੀ ਸਾਂਭ ਕਰਨੀ ਸਿਖਾਈ ਜਾਵੇ। ਇਸਦੇ ਦੋ ਫਾਇਦੇ ਹਨ ਇੱਕ ਤਾਂ ਉਹ ਕੁਦਰਤ ਪ੍ਰੇਮੀ ਹੋ ਜਾਣਗੇ ਤੇ ਦੂਜਾ ਉਹ ਆਪਣੇ ਵਿਸ਼ੇ ਵਿਚ ਵੀ ਮੁਹਾਰਤ ਹਾਸਲ ਕਰਨਗੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ:ਹਰਭਜਨ ਸਿੰਘ ਜੌਹਲ, ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆ ਨੇ ਵੀ ਬੱਚਿਆਂ ਇਸ ਕੋਸ਼ਿਸ਼ ਦੀ ਸ਼ਲਾਘਾ ਕੀਤੀ