ਜਗਰਾਓਂ 24 ਦਸੰਬਰ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਤੇ ਵਿਿਦਆਰਥੀਆਂ ਨੇ ਪ੍ਰਭੂ ਯਸੂ ਮਸੀਹ ਦਾ ਜਨਮ ਦਿਨ ਬਹੁਤ ਹੀ ਧੂਮਧਾਮ ਨਾਲ ਮਨਾਇਆ ਸਕੂਲ ਦੇ ਨਰਸਰੀ ਵਿੰਗ ਨੂੰ ਕ੍ਰਿਸਮਿਸ ਟ੍ਰੀ ਅਤੇ ਹੋਰ ਸਜਾਵਟ ਤੇ ਸਾਮਾਨ ਨਾਲ ਸਜਾਇਆ ਗਿਆ ਇਸ ਮੌਕੇ ਵਿਿਦਆਰਥੀ ਪਰੀਆਂ ਅਤੇ ਸੈਂਟਾ ਕਲਾਜ਼ ਦੇ ਪਹਿਰਾਵੇ ਵਿੱਚ ਸਜ ਕੇ ਆਏ ਬਚਿਆ ਨੇ ਜਿੰਗਲ ਬੈੱਲ ਦੇ ਗੀਤ ਗਾ ਕੇ ਨਾਚ ਵੀ ਕੀਤਾ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਬੱਚਿਆਂ ਨੂੰ ਪ੍ਰਭੂ ਯਸ਼ੂ ਮਸੀਹ ਦੁਆਰਾ ਦਰਸਾਏ ਗਏ ਮਾਰਗ ਹੇਤੂ ਚੱਲਣ ਦੀ ਪ੍ਰੇਰਿਤ ਕੀਤਾ ਇਸ ਅਫ਼ਸਰ ਉਤੇ ਡਾਇਰੈਕਟਰ ਮੈਡਮ ਸ਼ਸ਼ੀ ਜੈਨ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ ਜੈਨ ਅਤੇ ਸਕੂਲ ਸਟਾਫ ਹਾਜ਼ਰ ਸੀ