You are here

ਸਨਮਤੀ ਵਿਮਲ ਜੈਨ ਪਬਲਿਕ ਸਕੂਲ ਵਿੱਚ ਲੋਹੜੀ ਦਾ ਪ੍ਰਸਿੱਧ ਤਿਉਹਾਰ ਮਨਾਇਆ

ਜਗਰਾਓਂ 14 ਜਨਵਰੀ (ਅਮਿਤ ਖੰਨਾ)-ਸਨਮਤੀ ਵਿਮਲ ਜੈਨ ਪਬਲਿਕ ਸਕੂਲ ਜਗਰਾਉਂ ਵਿੱਚ ਆਨਲਾਈਨ ਅਤੇ ਆਫਲਾਈਨ ਲੋਹੜੀ ਦਾ ਪ੍ਰਸਿੱਧ ਤਿਉਹਾਰ ਮਨਾਇਆ ਗਿਆ  ਸਭ ਤੋਂ ਪਹਿਲਾਂ ਸਕੂਲ ਦੇ ਪ੍ਰਧਾਨ ਸ੍ਰੀ ਰਮੇਸ਼ ਜੈਨ ਡਾਇਰੈਕਟਰ ਮੈਡਮ ਸ੍ਰੀਮਤੀ  ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਸਮੂਹ ਸਟਾਫ ਦੇ ਨਾਲ ਮਿਲ ਕੇ ਲੋਹੜੀ ਦੀ ਧੂਣੀ ਜੁਲਾਈ ਅਤੇ ਤਿਲ ਪਾ ਕੇ ਪੂਜਾ ਕੀਤੀ  ਇਸ ਤੋਂ ਬਾਅਦ ਰੰਗਾਰੰਗ ਪ੍ਰੋਗਰਾਮ ਵਿੱਚ ਪੰਜਾਬੀ  ਗਿੱਧਾ ਪਾਇਆ ਗਿਆ ਸਾਰਿਆਂ ਨੇ ਮੂੰਗਫਲੀ ਰਿਊੜੀਆਂ ਆਦਿ ਦਾ ਖੂਬ ਅਨੰਦ ਮਾਣਿਆ ਬੱਚਿਆਂ ਨੇ ਔਨਲਾਈਨ ਘਰ ਵਿੱਚ ਲੋਹੜੀ ਨਾਲ ਸਬੰਧਤ ਪ੍ਰੋਗਰਾਮਾਂ ਦੀ ਵੱਖ ਵੱਖ  ਕਿਿਰਆਵਾਂ ਦੀਆਂ ਵੀਡੀਓ ਭਿੱਜੀਆਂ ਡਾਇਰੈਕਟਰ ਮੈਡਮ ਸ਼੍ਰੀਮਤੀ ਸ਼ਸ਼ੀ ਜੈਨ ਨੇ ਆਨਲਾਈਨ ਹੋ ਕੇ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਮਹੱਤਤਾ ਤੇ ਇਤਿਹਾਸ ਦੱਸਦੇ ਹੋਏ ਬਹੁਤ ਬਹੁਤ ਵਧਾਈ ਦਿੱਤੀ  ਅਤੇ ਕਿਹਾ ਕਿ ਸਾਨੂੰ ਮੁੰਡਿਆਂ ਦੇ ਨਾਲ ਨਾਲ ਕੁੜੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ