*ਮਹਿਕਮਾ ਡੁੱਬ ਰਿਹਾ ਸਰਕਾਰ ਅਤੇ ਅਫਸਰਾਂ ਦੀਆਂ ਗਲਤ ਨੀਤੀਆਂ ਕਾਰਨਸ ਜਲੌਰ ਸਿੰਘ ਗਿੱਲ*
*ਅਫ਼ਸਰਸ਼ਾਹੀ ਵਲੋਂ ਰਿਸ਼ਵਤ ਲੈਣ ਤੇ ਸਿਆਸੀ ਭਰਤੀ ਸਮੇਂ ਤਨਖਾਹ ਕਟੌਤੀ ਵਰਗੀ ਧੱਕੇਸ਼ਾਹੀ ਖ਼ਿਲਾਫ਼ ਖੋਲਿਆ ਮੋਰਚਾ-ਸੋਹਣ ਸਿੰਘ
ਜਗਰਾਉਂ , 18 ਜਨਵਰੀ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਅੱਜ ਇੱਥੇ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਜਗਰਾਉਂ ਵਿਖੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਜੁਆਇੰਟ ਸਕੱਤਰ ਜੌਲਰ ਸਿੰਘ ਗਿੱਲ, ਅਤੇ ਡੀਪੂ ਜਰਨਲ ਸਕੱਤਰ ਅਵਤਾਰ ਸਿੰਘ, ਡਿਪੂ ਪ੍ਰਧਾਨ ਸੋਹਣ ਸਿੰਘ,ਨੇ ਕਿਹਾ ਕਿ ਸਰਕਾਰ ਵਲੋਂ 842 ਬੱਸਾਂ ਪਾਉਣ ਦਾ ਕਰੈਡਿਟ ਅਤੇ 400 ਕਰੋੜ ਰੁਪਏ ਨਾਲ ਬੱਸ ਸਟੈਂਡਾ ਦਾ ਨਵੀਨੀਕਰਨ ਕਰਨ ਅਤੇ ਪ੍ਰਾਈਵੇਟ ਟਰਾਂਸਪੋਰਟ ਨੂੰ ਨੱਥ ਪਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਦਾ ਸੱਚ ਇਹ ਹੈ ਕਿ ਨਵੀਆਂ ਬੱਸਾਂ ਬੈਂਕਾਂ ਤੋਂ ਕਰਜ਼ਾ ਲੈ ਕੇ ਪਾਈਆਂ ਗਈਆਂ ਹਨ ਅਤੇ ਬੱਸ ਸਟੈਂਡ ਗਹਿਣੇ ਰੱਖ ਕੇ 400 ਕਰੋੜ ਪਨਬੱਸ ਨੇ ਕਰਜ਼ਾ ਲਿਆ ਹੈ ਜਿਸ ਵਿੱਚ ਫੋਕੀ ਵਾਹ ਵਾਹ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਖੱਟ ਰਿਹਾ ਹੈ ਨਾਲ ਹੀ ਟਰਾਂਸਪੋਰਟ ਮਾਫੀਆ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਉਲਟਾ ਨਜਾਇਜ਼ ਬੱਸਾਂ ਦੀ ਗਿਣਤੀ ਵਧੀ ਹੈ ਟਾਇਮ ਟੇਬਲ ਵੀ ਨਹੀਂ ਬਣੇ ਜ਼ੋ ਬਣੇ ਸਨ ਉਹ ਰੱਦ ਹੋ ਚੁੱਕੇ ਹਨ ਕੁੱਲ ਮਿਲਾ ਕੇ ਪਰਨਾਲਾ ਉਥੇ ਦਾ ਉਥੇ ਹੀ ਹੈ ਪਹਿਲਾਂ 10,000 ਸਰਕਾਰੀ ਬੱਸ ਹੋਵੇ ਫੇਰ ਉਹਨਾਂ ਤੇ ਸਰਕਾਰ ਪੱਕੇ ਮੁਲਾਜ਼ਮ ਰੱਖੇ ਤਾਂ ਇਹ ਸੰਭਵ ਹੈ ਪਰ ਸਰਕਾਰ ਦੀਆਂ ਮਾਰੂ ਨੀਤੀਆਂ ਜਿਸ ਵਿੱਚ ਵੱਡਾ ਰੋਲ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਹੈ ਜਿਸ ਦਾ ਕਾਰਨ ਕਾਂਗਰਸ ਸਰਕਾਰ ਦੇ ਝੂਠੇ ਵਾਅਦੇ ਅਤੇ ਮੈਨੇਜਮੈਂਟ ਦੀਆਂ ਮੁਲਾਜ਼ਮਾ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆ ਖਿਲਾਫ ਉਹ ਸੰਘਰਸ਼ ਕਰਨ ਲਈ ਮਜਬੂਰ ਹਨ ਉਹਨਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਪੱਕੇ ਕਰਨ ਦੇ ਲਾਰੇ ਲਗਾ ਕੇ ਸਮਾਂ ਕੱਢਿਆ ਅਤੇ ਅਫ਼ਸਰਸ਼ਾਹੀ ਵੀ ਇਹ ਕਹਿੰਦੀ ਸੀ ਕਿ ਤੁਹਾਨੂੰ ਅਸੀਂ ਪੱਕੇ ਕਰਦੇ ਹਾਂ ਅਤੇ ਸਾਰੀਆਂ ਮੰਗਾਂ ਪੂਰੀਆਂ ਕਰਾਗੇ ਇਹ ਕਹਿ ਕੇ 15/12/2021 ਨੂੰ ਹੜਤਾਲ ਸਮਾਪਤ ਕਰਵਾਈ ਸੀ ਹੁਣ ਚੋਣ ਜ਼ਾਬਤਾ ਲੱਗਣ ਤੇ ਸਰਕਾਰ ਤਾਂ ਆਪਣਾ ਪੱਲਾ ਝਾੜ ਗਈ ਇਸ ਦੇ ਉਲਟ ਅਫ਼ਸਰਸ਼ਾਹੀ ਵਲੋ ਨਵੀਂ ਭਰਤੀ ਕੀਤੀ ਜਾ ਰਹੀ ਹੈ ਜ਼ੋ ਕਿ 1 ਲੱਖ 50 ਹਜ਼ਾਰ ਤੱਕ ਜਾ ਇਸ ਤੋਂ ਵੱਧ ਰਿਸ਼ਵਤ ਲੈ ਕੇ ਅਤੇ ਕੁੱਝ ਕਾਂਗਰਸੀ ਮੰਤਰੀਆਂ ਦੇ ਵੱਡੀ ਗਿਣਤੀ ਵਿੱਚ ਚਹੇਤਿਆਂ ਨੂੰ ਭਰਤੀ ਕੀਤਾ ਗਿਆ ਹੈ ਇਸ ਭਰਤੀ ਬਾਰੇ ਕੋਈ ਅਖ਼ਬਾਰ ਦੇ ਇਸ਼ਤਿਹਾਰ ਜਾ ਕੋਈ ਟੈਸਟ ਅਤੇ ਨਾ ਹੀ ਕੋਈ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ ਸਿਧਾ ਡਰਾਈਵਰ ਕੰਡਕਟਰ ਵਰਕਸ਼ਾਪ ਵਿੱਚ 9100 ਰੁਪਏ ਤੇ ਭਰਤੀ ਕੀਤੀ ਜਾ ਰਹੀ ਹੈ ਇਸ ਭਰਤੀ ਕਾਰਨ ਅਣਟ੍ਰੇਡ ਨੋਜੁਆਨਾਂ ਦੀ ਜਾਨ ਦੇ ਨਾਲ ਨਾਲ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਤੋਂ ਵੀ ਅਫ਼ਸਰਸ਼ਾਹੀ ਪਿੱਛੇ ਨਹੀਂ ਹੱਟ ਰਹੀ ਇਸ ਸਬੰਧੀ ਮਾਨਯੋਗ ਚੋਣ ਕਮਿਸ਼ਨਰ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਕਿ ਇਹ ਸਭ ਕੁੱਝ ਨਜਾਇਜ਼ ਅਤੇ ਸਿਆਸਤ ਤੋਂ ਪ੍ਰੇਰਿਤ ਹੈ ਜਿਸ ਦਾ ਯੂਨੀਅਨ ਵਿਰੋਧ ਕਰਦੀ ਹੈ
ਚੇਅਰਮੈਨ ਜਸਪਾਲ ਸਿੰਘ, ਜੱਜ ਸਿੰਘ, ਕਸਮੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਰਿਪੋਰਟਾਂ ਵਾਲੇ ਮੁਲਾਜ਼ਮਾਂ ਅਤੇ ਸੰਘਰਸ਼ਾਂ ਵਿੱਚ ਫਾਰਗ ਕੀਤੇ ਤਜੁਰਬੇ ਵਾਲੇ ਪੁਰਾਣੇ ਮੁਲਾਜ਼ਮਾਂ ਨੂੰ ਬਹਾਲ ਕਰਕੇ ਨਵੀਆਂ ਬੱਸਾਂ ਤੇ ਸਟਾਫ ਦੀ ਘਾਟ ਪੂਰੀ ਕਰ ਸਕਦੀ ਹੈ ਅਤੇ ਮਹਿਕਮੇ ਨੂੰ ਲੱਖਾਂ ਰੁਪਏ ਜ਼ੁਰਮਾਨੇ ਦੇ ਰੂਪ ਵਿੱਚ ਇਕੱਤਰ ਹੋ ਸਕਦੇ ਹਨ ਪਰ ਉਸ ਵਿੱਚ ਅਫ਼ਸਰਸ਼ਾਹੀ ਦਾ ਕੋਈ ਨਿੱਜੀ ਫਾਇਦਾ ਨਹੀਂ ਹੈ ਇਸ ਲਈ ਉਹ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਅਤੇ 100% ਹੜਤਾਲ ਹੋਣ ਦੇ ਬਾਵਜੂਦ ਐਗਰੀਮੈਂਟ ਵਿੱਚ ਲਿਖਿਆ ਹੋਣ ਤੇ ਕੇ ਕੰਮ ਨਹੀਂ ਤਨਖਾਹ ਨਹੀਂ ਰੂਲ ਲਾਗੂ ਕਰਨ ਦੀ ਬਜਾਏ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵੱਡੇ ਕੱਟ ਲਗਾ ਕੇ 525 ਰੁਪਏ ਪ੍ਰਤੀ ਦਿਨ ਦੀ ਨਜਾਇਜ਼ ਕਟੋਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਜ਼ੋ ਕਿ ਮੈਨਿੰਜਮੈਂਟ ਵਲੋਂ ਮੁਲਾਜ਼ਮਾਂ ਨੂੰ ਫੇਰ ਤੋਂ ਹੜਤਾਲ ਵਰਗੇ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਅਫ਼ਸਰਸ਼ਾਹੀ ਅੱਜ ਵੀ ਕਾਂਗਰਸ ਸਰਕਾਰ ਦੀ ਕਠਪੁਤਲੀ ਬਣੀ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਪਨਬੱਸ ਨੂੰ 40 ਕਰੋੜ ਰੁਪਏ ਅਤੇ ਪੀ ਆਰ ਟੀ ਸੀ ਨੂੰ 35 ਕਰੋੜ ਫ੍ਰੀ ਸਫ਼ਰ ਸਹੂਲਤਾਂ ਦੇ ਨਹੀਂ ਦਿੱਤੇ ਗਏ ਇਹ ਲੈਣ ਦੀ ਬਜਾਏ ਅਫ਼ਸਰਸ਼ਾਹੀ ਮੁਲਾਜ਼ਮਾਂ ਤੇ ਅੱਤਿਆਚਾਰ ਕਰ ਰਹੀ ਹੈ ਕਿਉਂਕਿ ਜੇਕਰ ਇਹੀ ਹਾਲ ਰਿਹਾ ਤਾਂ ਬੱਸਾਂ ਆਉਣ ਵਾਲੇ ਦਿਨਾਂ ਵਿੱਚ ਡੀਜ਼ਲ , ਤਨਖਾਹਾ ਅਤੇ ਬੈਂਕਾਂ ਦੇ ਕਰਜ਼ੇ ਕਰਕੇ ਖੜ ਜਾਣਗੀਆ ਜਿਸ ਕਰਕੇ ਅਫ਼ਸਰਸ਼ਾਹੀ ਮੁਲਾਜ਼ਮਾਂ ਨੂੰ ਤੰਗ ਕਰਕੇ ਹੜਤਾਲ ਕਰਵਾ ਕੇ ਸਾਰਾ ਭਾਂਡਾ ਮੁਲਾਜ਼ਮਾਂ ਸਿਰ ਭੰਨਣਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਮਿਤੀ 17 ਜਨਵਰੀ ਤੋਂ ਸਰਕਾਰ ਅਤੇ ਭ੍ਰਿਸ਼ਟ ਮੈਨਿੰਜਮੈਟ ਦਾ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ ਹੈ ਲੋਕਾਂ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਇਸ ਤੋਂ ਬਾਅਦ ਸਾਰੇ ਜਿਲ੍ਹਿਆਂ ਦੇ DC office ਦੇ ਗੇਟਾਂ ਅੱਗੇ 20/01/2022 ਨੂੰ ਰੋਸ ਧਰਨਾ ਦੇਣ ਦੇ ਨਾਲ ਨਾਲ ਹੋਰ ਵੀ ਤਿੱਖੇ ਐਕਸ਼ਨ ਜਿਵੇਂ ਕਿ 24/01/2022 ਤੋਂ ਬਾਅਦ ਕਰੋਨਾ ਬਾਰੇ ਸਰਕਾਰੀ ਹਦਾਇਤਾਂ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਤੇ ਹੱਥ ਰੱਖ ਕੇ ਮੁੱਕਰੇ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਦੇ ਹਲਕੇ ਵਿੱਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਮੰਤਰੀ ਦਾ ਸੱਚਾ ਨੰਗਾ ਚਿਹਰਾ ਦੱਸਣਗੇ ਜੇਕਰ ਮੈਨਿਜਮੈਟ ਨੇ ਫੇਰ ਵੀ ਮੰਗਾਂ ਨਾ ਮੰਨੀਆਂ ਤਾਂ ਮੈਨਿੰਜਮੈਟ ਦੇ ਪੁਤਲੇ ਫੂਕਣ ਸਮੇਤ ਬੱਸ ਸਟੈਂਡ ਬੰਦ ਕਰਨ ਅਤੇ ਹੜਤਾਲ ਵੀ ਕੀਤੀ ਜਾਵੇਗੀ ਜਿਸ ਦੀ ਨਿਰੋਲ ਜੁੰਮੇਵਾਰੀ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ