You are here

ਗਾਲਿਬ ਕਲਾਂ ਦੇ ਸਕੂਲ ਚ ਪ੍ਰਿੰਸੀਪਲ ਮੈਨੀ ਨੇ ਅਹੁਦਾ ਸੰਭਾਲਿਆ  

ਜਗਰਾਉਂ , 10 ਜਨਵਰੀ ( ਬਲਦੇਵ ਜਗਰਾਉਂ)  ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਸੰਜੀਵ ਕੁਮਾਰ ਮੈਨੀ ਜੀ ਨੇ ਮਿਤੀ 08/01/2022 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਅਤੇ ਅਹੁਦਾ ਸੰਭਾਲਦਿਆਂ ਸਮੁੱਚੇ ਸਟਾਫ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਉਹ ਸਭ ਦੇ ਸਹਿਯੋਗ ਨਾਲ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਸਕੂਲ ਨੂੰ ਬੁਲੰਦੀਆਂ ਤੇ ਲਿਜਾਣ ਲਈ ਹਰ ਸੰਭਵ ਯਤਨ ਕਰਨਗੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਬਤੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰਾ ਵਿਖੇ  ਸੱਤ ਸਾਲ ਸੇਵਾਵਾਂ ਨਿਭਾਈਆਂ।  ਇਸ ਮੌਕੇ ਸਟਾਫ ਤੋਂ ਇਲਾਵਾ ਬਲਾਕ ਨੋਡਲ ਅਫਸਰ ਸਿੱਧਵਾਂ ਬੇਟ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਵੀ ਹਾਜ਼ਰ ਸਨ।