ਲੁਧਿਆਣਾ

ਪਿਛਲੇ ਢਾਈ ਸਾਲਾਂ ’ਚ ਸ਼ਹਿਰ ਅੰਦਰ 60 ਕਰੋੜ ਤੋਂ ਵਧੇਰੇ ਹੋਏ ਵਿਕਾਸ ਕਾਰਜ - ਕੈਪਟਨ ਸੰਧੂ

ਸ਼ਹਿਰ ’ਚ ਹੋਏ  ਵਿਕਾਸ ਨੂੰ ਲੈ ਕੇ ਲੋਕ ਕਾਂਗਰਸ ਨੂੰ ਪਾਉਣਗੇ ਵੋਟ -- ਕੌਂਸਲਰ ਰੁਪਾਲੀ ਜੈਨ  
ਮੁੱਲਾਂਪੁਰ ਦਾਖਾ 13 ਫਰਵਰੀ(ਸਤਵਿੰਦਰ ਸਿੰਘ ਗਿੱਲ  )- ਹਲਕਾ ਦਾਖਾ ’ਚ ਕਾਂਗਰਸ ਪਾਰਟੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਵਲੋਂ ਆਪਣੇ ਚੋਣ ਨਿਸ਼ਾਨ ਹੱਥ ਪੰਜਾ ਨੂੰ ਵੋਟ ਦੀ ਅਪੀਲ ਲਈ ਦੇਰ ਸ਼ਾਮ ਤੱਕ ਮੁੱਲਾਂਪੁਰ ਦਾਖਾ ਸ਼ਹਿਰੀ ਵਾਰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਕੈਪਟਨ ਸੰਧੂ ਨਾਲ ਉਨ੍ਹਾਂ ਦੀ ਧਰਮਪਤਨੀ ਪੁਨੀਤਾ ਸੰਧੂ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਵਾਰਡ ਨੰਬਰ-11 ਕੌਂਸਲਰ ਰੁਪਾਲੀ ਜੈਨ, ਯੂਥ ਕਾਂਗਰਸੀ ਆਗੂ ਤੇ ਆੜ੍ਹਤੀ ਅਨਿਲ ਜੈਨ, ਆੜ੍ਹਤੀ ਕ੍ਰਿਸ਼ਨ ਧੋਤੀਵਾਲਾ, ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਸ਼ਾਮ ਲਾਲ ਜਿੰਦਲ, ਪ੍ਰਧਾਨ ਸੰਜੂ ਅਗਰਵਾਲ ਦੇ ਯਤਨਾਂ ਨਾਲ ਵੋਟਰਾਂ ਦੇ ਵੱਡੇ ਇਕੱਠ ਵਿਚ ਵੋਟ ਦੀ ਅਪੀਲ ਲਈ ਪਹੁੰਚੇ । 
       ਕੈਪਟਨ ਸੰਦੀਪ ਸੰਧੂ ਨੇ ਵਿਕਾਸ ਬਦਲੇ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਪਿਛਲੇ ਢਾਈ ਸਾਲ ਸ਼ਹਿਰ ਅੰਦਰ  ਵਿਕਾਸ ਨੂੰ ਲੋਕਾਂ ਵਿਚ ਪ੍ਰਚਾਰਦਿਆਂ ਇਕ-ਇਕ ਵੋਟਰ ਨੂੰ ਕਾਂਗਰਸ ਦੇ ਹੱਥ ਪੰਜਾ ਚੋਣ ਨਿਸ਼ਾਨ ਨੂੰ ਵੋਟ ਲਈ ਅਪੀਲ ਹੋਵੇ। ਕੈਪਟਨ ਸੰਦੀਪ ਸੰਧੂ ਕਿਹਾ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਬਿਨਾਂ ਕਿਸੇ ਕੰਮ ਕੀਤਿਆਂ ਗੁੰਮਰਾਹਕੁੰਨ ਪ੍ਰਚਾਰ ਨਾਲ ਵੋਟ ਦੀ ਅਪੀਲ ਕਰ ਰਹੀ ਹੈ, ਅਜਿਹੇ ਲੋਕਾਂ ਤੋਂ ਸਾਵਧਾਨ ਹੋਇਆ ਜਾਵੇ। ਸੰਧੂ ਕਿਹਾ ਕਿਹਾ ਕਿ ਜਿਨ੍ਹਾਂ ਦਿੱਲੀ ਵਿਚ ਕੁਝ ਨਹੀਂ ਕੀਤਾ, ਹੁਣ ਪੰਜਾਬ ਆ ਕੇ ਕੀ ਕਰਨਗੇਂ। ਇਸ ਮੌਕੇ ਸੁਭਾਸ਼ ਵਰਮਾ, ਆੜ੍ਹਤੀ ਚੰਦਰਭਾਨ ਜੈਨ, ਰਮੇਸ਼ ਜੈਨ,  ਆੜ੍ਹਤੀ ਕ੍ਰਿਸ਼ਨ ਧੋਤੀਵਾਲਾ, ਸ਼ੈੱਲਰ ਉਦਯੋਗ ਮਾਲਕ ਸੁਰਿੰਦਰ, ਆੜ੍ਹਤੀ ਸਹਿਦੇਵ, ਬਾਲ ਕ੍ਰਿਸ਼ਨ ਰਾਮ, ਮਹਾਂਵੀਰ ਬਾਂਸਲ, ਵਿੱਕੀ ਮਲਹੋਤਰਾ, ਸ਼ੰਕਰ ਗੋਇਲ, ਸੰਤੋਸ਼ ਰਾਣੀ,  ਹੋਰਨਾਂ ਵੋਟਰਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕਾਂਗਰਸ ਪਾਰਟੀ ਦੇ ਹੱਥ ਪੰਜਾ ਚੋਣ ਨਿਸ਼ਾਨ ਲਈ ਵੋਟ ਦੀ ਮੰਗ ਕੀਤੀ। ਆੜ੍ਹਤੀ ਚੰਦਰਭਾਨ ਜੈਨ, ਅਨਿਲ ਜੈਨ ਵਲੋਂ ਕੈਪਟਨ ਸੰਦੀਪ ਸੰਧੂ ਨੂੰ ਚੋਣ ਫੰਡ ਦਿੱਤਾ ਗਿਆ।

ਬੇਰੁਜਗਾਰੀ ਦੂਰ ਕੀਤੀ ਜਾਵੇਗੀ ਤੇ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾਵੇਗਾ—ਕੈਪਟਨ ਸੰਧੂ

ਸਦਰਪੁਰਾ ਪਿੰਡ ਚ ਕਾਗਰਸ ਦੀਆਂ ਝੰਡੀਆਂ ਦਿਖਾਈ ਦੇਣ ਲੱਗੀਆ
ਮੁੱਲਾਂਪੁਰ ਦਾਖਾ13  ਫਰਬਰੀ(ਸਤਵਿੰਦਰ ਸਿੰਘ ਗਿੱਲ ),ਪੰਜਾਬ ਦੇ ਹਲਕਾ ਦਾਖਾ ਦੇ ਪਿੰਡ ਸਦਰਪੁਰਾ ਵਿੱਚ ਅੱਜ ਪਿੰਡ ਵਾਸੀਆਂ ਦਾ ਵੱਡਾ ਇਕੱਠ ਹੋਇਆ ਜਿਸ ਵਿਚ  ਸਰਪੰਚ ਸਾਈ ਦਾਸ ਅਤੇ ਹਰਜਿੰਦਰ ਸਿੰਘ ਕੰਨਗੋ ਅਤੇ  ਐਡਵੋਕੇਟ ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਸਮੁੱਚੇ ਪਿੰਡ ਵਾਸੀਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ 20 ਫਰਬਰੀ ਨੂੰ ਕੈਪਟਨ ਸੰਦੀਪ ਸੰਧੂ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਢੋਲ ਦੇ ਡੱਗੇ ਤੇ ਪਿੰਡ ਅੰਦਰ ਉਹਨਾ ਦਾ ਭਰਵਾਂ ਸਵਾਗਤ ਕਰਾਗੇ। ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਪੰਜਾਬ ਅੰਦਰ ਬੇਰੁਜਗਾਰੀ  ਹੈ ਜਿਸ ਬਾਰੇ ਮੈਂ ਚਿੰਚਤ ਹਾਂ,ਇਸ ਕਰਕੇ ਮੇਰੀ ਕੋਸ਼ਸ਼ ਹੋਵੇਗੀ ਹਰ ਸਾਲ ਵੱਡੀ ਗਿਣਤੀ ਨੌਜਵਾਨਾ ਨੂੰ ਨੌਕਰੀ ਦੇ ਸਕਾਂ। ਕੈਪਟਨ ਸੰਧੂ ਨੇ ਕਿਹਾ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਫ਼ਿਕਰਮੰਦ ਹਨ ਅਤੇ ਆਪਣੇ ਬੱਚਿਆਂ ਨੂੰ ਬਹੁਤ ਜਿਆਦਾ ਪੈਸਾ ਲਗਾ ਕੇ ਕੈਨੇਡਾ ਅਤੇ ਅਮਰੀਕਾ ਵਗੈਰਾ ਭੇਜ ਰਹੇ ਹਨ। ਇਸ ਕਰਕੇ ਹਲਕੇ ਦਾਖੇ ਅੰਦਰ ਹਰ ਮਹੀਨੇ ਮੈਂ ਵੱਡੀ ਗਿਣਤੀ ਨੌਜਵਾਨਾ ਨੂੰ ਰੁਜਗਾਰ ਦੇਵਾਗਾ ਤਾਂ ਜੌ ਉਹ ਬੱਚੇ ਭਵਿੱਖ ਵਿਚ ਵਿਦੇਸ਼ ਵੱਲ 
ਜਾਣ ਬਾਰੇ ਨਾ ਸੋਚਣ। ਕੈਪਟਨ ਸੰਧੂ ਨੇ ਦਸਿਆ ਕਿ ਈ ਵੀ ਐਮ ਮਸ਼ੀਨ ਵਿੱਚ ਆਪਣਾ ਨਿਸ਼ਾਨ ਪਹਿਲੇ ਨੰਬਰ ਤੇ ਹੈ ਜਿਸ ਨੂੰ ਤੁਸੀਂ ਦਬਾ ਕੇ ਕਾਗਰਸ ਪਾਰਟੀ ਦੇ ਹੱਕ ਵਿੱਚ ਭੁਗਤਣਾ ਹੈ।ਇਸ ਮੌਕੇ ਸਦਰਪੁਰਾ ਪਰਮਜੀਤ ਸਿੰਘ ਛੀਨਾ,ਸਰਬਜੀਤ ਸਿੰਘ ਛੀਨਾ,ਹਰਜਾਪ ਸਿੰਘ ,ਚਮਨ ਅਲੀ ਅਤੇ ਗੁਰਦੀਪ ਸਿੰਘ ਆਦਿ ਆਗੂ ਹਾਜਰ ਸਨ

ਪਿੰਡ ਈਸੇਵਾਲ ਵਿੱਚ ਚੱਲਿਆ ਇਆਲੀ ਦਾ ਜਾਦੂ 

ਚੋਣ ਜਲਸੇ 'ਚ ਉਮੜਿਆਂ ਪਿੰਡਵਾਸੀਆਂ ਭਾਰੀ ਇਕੱਠ 
ਮੁੱਲਾਂਪੁਰ ਦਾਖਾ, 13 ਫਰਵਰੀ(ਸਤਵਿੰਦਰ ਸਿੰਘ ਗਿੱਲ)— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਚੋਣਾਂ ਵਿੱਚ ਚੌਥੀ ਵਾਰ ਚੋਣ ਮੈਦਾਨ ਵਿੱਚ ਉਤਾਰੇ ਨਿਧੜਕ ਆਗੂ ਮਨਪ੍ਰੀਤ ਸਿੰਘ ਇਆਲੀ ਦੀ ਲੋਕਪ੍ਰੀਅਤਾ ਜਲੰਧਰ ਬੁਲੰਦੀਆਂ ਛੂੰਹਦੀ ਜਾ ਰਹੀ ਹੈ, ਸਗੋਂ ਪਿੰਡ ਈਸੇਵਾਲ ਵਿਖੇ ਇਆਲੀ ਦਾ ਜਾਦੂ ਚੱਲਦਾ ਉਸ ਸਮੇਂ ਨਜ਼ਰ ਆਇਆ, ਜਦੋਂ ਚੋਣ ਜਲਸੇ ਵਿੱਚ ਆਪ ਮੁਹਾਰੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਉਮੜ ਆਇਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਉਹ ਅਕਾਲੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜਾਂ 'ਤੇ ਬਦਲੇ ਵੋਟ ਮੰਗ ਰਹੇ ਹਨ, ਜਦਕਿ ਵਿਰੋਧੀਆਂ ਪਾਰਟੀਆਂ ਦੇ ਉਮੀਦਵਾਰਾਂ ਕੋਲ ਵਿਕਾਸ ਸੰਬੰਧੀ ਕੋਈ ਵੀ ਠੋਸ ਰਣਨੀਤੀ ਨਹੀਂ ਹੈ, ਬਲਕਿ ਉਨ੍ਹਾਂ ਵੱਲੋਂ ਕਰਵਾਇਆ ਵਿਕਾਸ ਅੱਜ ਵੀ ਹਲਕੇ ਦੇ ਪਿੰਡਾਂ ਵਿੱਚ ਦਿਖਾਈ ਦੇ ਰਿਹਾ ਹੈ ਪ੍ਰੰਤੂ ਕਾਂਗਰਸ ਨੇ ਆਪਣੀ ਮੌਜੂਦਾ ਸਰਕਾਰ ਦੌਰਾਨ ਹਲਕੇ ਦਾ ਕੋਈ ਵਿਕਾਸ ਤਾਂ ਕੀ ਕਰਵਾਉਣ ਸੀ, ਸਗੋਂ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਬਦਲਾਖੋਰੀ ਦੇ ਚਲਦੇ ਸਾਂਭ ਸੰਭਾਲ ਨਹੀਂ ਕੀਤੀ, ਉਥੇ ਹੀ ਆਪ ਪਾਰਟੀ ਵੀ ਦਿੱਲੀ ਮਾਡਲ ਦਾ ਝੂਠ ਦਿਖਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸੁਪਨੇ ਲੈ ਰਹੀ ਹੈ, ਜਦਕਿ ਉਸ ਪੰਜਾਬ ਦੇ ਲੋਕਾਂ ਨਾਲ ਕੋਈ ਲਗਾਅ ਨਹੀਂ ਹੈ। ਉਨ੍ਹਾਂ ਪਿੰਡਵਾਸੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਮੁੜ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਅਕਾਲੀ-ਬਸਪਾ ਸਰਕਾਰ ਬਣਨ 'ਤੇ ਹਲਕੇ ਦੇ ਰੁਕੇ ਪਏ ਵਿਕਾਸ ਨੂੰ ਮੁੜ ਕਰਵਾਇਆ ਜਾ ਸਕੇ ਅਤੇ ਹਲਕੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸਵਾਸ਼ ਦਿਵਾਇਆ। ਇਸ ਮੌਕੇ ਜਗਵੰਤ ਸਿੰਘ ਜੱਗਾ, ਹਰਿੰਦਰ ਸਿੰਘ ਸਰਪੰਚ, ਦਵਿੰਦਰ ਸਿੰਘ ਪੰਚ, ਡਾ ਸੁਖਪਾਲ ਸਿੰਘ, ਬਲਦੇਵ ਸਿੰਘ ਨੰਬਰਦਾਰ, ਜਗਰੂਪ ਸਿੰਘ ਨੰਬਰਦਾਰ, ਦਲਜਿੰਦਰ ਸਿੰਘ, ਗੁਰਦੀਪ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਪ੍ਰਧਾਨ, ਗੁਰਿੰਦਰ ਸਿੰਘ ਖ਼ਾਲਸਾ, ਦਲਜਿੰਦਰ ਸਿੰਘ ਐੱਨ ਆਰ ਆਈ, ਗਗਨਦੀਪ ਸਿੰਘ ਐਨ ਆਰ ਆਈ, ਅਮਰ ਸਿੰਘ ਐਨ ਆਰ ਆਈ, ਕੁਲਦੀਪ ਸਿੰਘ ਖਾਲਸਾ, ਕੁਲਦੀਪ ਸਿੰਘ ਰਾਜੂ ਜਿਊਲਰ, ਕਰਮਜੀਤ ਸਿੰਘ, ਹਰਮਿੰਦਰ ਸਿੰਘ, ਗੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡਵਾਸੀ ਹਾਜ਼ਰ ਸਨ

ਪਿੰਡ ਜਾਂਗਪੁਰ ਵਿਖੇ ਇਆਲੀ ਦੇ ਜਲਸੇ 'ਚ ਹੋਏ ਭਾਰੀ ਇਕੱਠ ਨੇ ਵਿਰੋਧੀਆਂ 'ਚ ਪੈਦਾ ਕੀਤੀ ਘਬਰਾਹਟ 

ਕਾਂਗਰਸੀ ਪੰਚ ਪਰਿਵਾਰ ਸਮੇਤ ਅਕਾਲੀ ਦਲ 'ਚ ਹੋਇਆ ਸ਼ਾਮਿਲ 
ਮੁੱਲਾਂਪੁਰ ਦਾਖਾ, 13 ਫਰਵਰੀ(ਸਤਵਿੰਦਰ ਸਿੰਘ ਗਿੱਲ)— ਜਿਉਂ-ਜਿਉਂ ਵੋਟਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ, ਤਿਉਂ-ਤਿਉੰ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਬੁਲੰਦੀਆਂ ਛੂੰਹਦੀ ਜਾ ਰਹੀ ਹੈ, ਸਗੋਂ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਬੱਚਾ ਬੱਚਾ ਸਾਥ ਦੇ ਰਿਹਾ ਹੈ।ਇਸੇ ਤਹਿਤ ਪਿੰਡ ਜਾਂਗਪੁਰ ਵਿਖੇ ਕੀਤੇ ਚੋਣ ਜਲਸੇ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਆਖਿਆ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਵਿੱਚ ਸੂਬੇ ਅੰਦਰ ਵਿਕਾਸ ਪੱਖੋਂ ਖੜੋਤ ਆ ਗਈ, ਜਦਕਿ ਹਲਕਾ ਦਾਖਾ ਅੰਦਰ ਕੋਈ ਵੀ ਵਿਸ਼ੇਸ਼ ਵਿਕਾਸ ਨਹੀਂ ਕਰਵਾਇਆ ਗਿਆ ਪ੍ਰੰਤੂ ਸੱਤਾਧਾਰੀ ਧਿਰ ਵੱਲੋਂ ਰੱਜ ਕੇ ਲੋਕਾਂ ਨਾਲ ਧੱਕੇਸ਼ਾਹੀਆਂ ਅਤੇ ਜ਼ਿਆਦਤੀਆਂ ਕੀਤੀਆਂ ਗਈਆਂ ਹਨ, ਉੱਥੇ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਉਪਰੰਤ ਵਿਧਾਨ ਸਭਾ ਹਲਕਾ ਦਾਖਾ ਦੇ ਵੋਟਰਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਨੂੰ ਵਰਗਲਾਉਣ ਦਾ ਫਿਰ ਯਤਨ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਵਿਚ ਹਲਕਾ ਦਾਖਾ ਦੇ ਲੋਕ ਧੱਕੇਸ਼ਾਹੀਆਂ ਕਰਨ ਅਤੇ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ, ਬਲਕਿ ਹਲਕਾ ਦਾਖਾ ਵਿੱਚ ਵਿਕਾਸ ਦੀ ਨਵੀਂ ਪਰਿਭਾਸ਼ਾ ਲਿਖਣ ਵਾਲੇ ਅਕਾਲੀ ਦਲ ਗੱਠਜੋੜ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਮੌਕੇ ਕਾਂਗਰਸੀ ਪੰਚ ਦਵਿੰਦਰ ਸਿੰਘ ਭੋਲਾ ਨੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਨ੍ਹਾਂ ਦਾ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਸਿਰੋਪਾ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ। ਜਲਸੇ ਦੌਰਾਨ ਪਿੰਡ ਵਾਸੀਆਂ ਵੱਲੋਂ ਲਗਾਈ ਗਈ ਭਰਵੀਂ ਹਾਜ਼ਰੀ ਨੇ ਪਿੰਡ ਜਾਂਗਪੁਰ ਵਿੱਚ ਇਆਲੀ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕੀਤਾ, ਜਿਸ ਨੇ ਵਿਰੋਧੀਆਂ ਦੇ ਖੇਮੇ ਵਿਚ ਘਬਰਾਹਟ ਪੈਦਾ ਹੋ ਕਰ ਦਿੱਤੀ। ਜਲਸੇ ਦੌਰਾਨ ਸਮੂਹ ਅਕਾਲੀ ਆਗੂ, ਵਰਕਰ, ਸਮਰਥਨ ਅਤੇ ਪਿੰਡਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ।

ਇਆਲੀ ਦੇ ਚੋਣ ਜਲਸੇ 'ਚ ਗੱਗ ਕਲਾਂ ਵਸਨੀਕਾਂ ਵੱਲੋਂ ਭਰਵੀਂ ਹਾਜ਼ਰੀ 

ਉਨ੍ਹਾਂ ਦਾ ਪਰਿਵਾਰ ਹਲਕੇ ਦੇ ਲੋਕਾਂ ਨਾਲ ਭਾਵਨਾਤਮਕ ਤੌਰ 'ਤੇ ਜੁੜਿਆ ਹੋਇਆ-ਇਆਲੀ 
ਮੁੱਲਾਂਪੁਰ ਦਾਖਾ, 13 ਫਰਵਰੀ (ਸਤਵਿੰਦਰ ਸਿੰਘ ਗਿੱਲ)—  ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ ਗੱਗ ਕਲਾਂ ਵਿਖੇ ਕੀਤੇ ਚੋਣ ਜਲਸੇ ਵਿੱਚ ਵਸਨੀਕਾਂ ਵੱਲੋਂ ਲਗਾਈ ਭਰਵੀੰ ਹਾਜ਼ਰੀ ਨੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਈ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਹਲਕੇ ਵਿੱਚ ਵਿਚਰ ਰਹੇ ਹਨ ਅਤੇ ਉਨ੍ਹਾਂ ਦਾ ਪਰਿਵਾਰ ਹਲਕੇ ਦੇ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਜੁੜਿਆ ਹੋਇਆ ਹੈ। ਜਿਸ ਦੌਰਾਨ ਜਿਥੇ ਹਲਕੇ ਦੇ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੇ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਨ, ਜਦਕਿ ਬੇਟ ਇਲਾਕੇ ਦੇ ਪਿੰਡਾਂ ਦਾ ਵਿਕਾਸ ਅਕਾਲੀ ਸਰਕਾਰ ਸਮੇਂ ਉਨ੍ਹਾਂ ਵੱਲੋਂ ਕਰਵਾਇਆ ਗਿਆ। ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਵਰ੍ਹਦਿਆਂ ਆਖਿਆ ਕਿ ਕਾਂਗਰਸ ਅਤੇ ਆਪ ਨੇ ਕਦੇ ਵੀ ਹਲਕੇ ਦੇ ਵਸਨੀਕਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਸਿਰਫ਼ ਵੋਟਾਂ ਸਮੇਂ ਹੀ ਬਾਹਰੀ ਉਮੀਦਵਾਰਾਂ ਨੂੰ ਭੇਜ ਕੇ ਸਬਜ਼ਬਾਗ ਦਿਖਾ ਕੇ ਬਦਲਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਦੇ ਬਾਵਜੂਦ ਆਮ ਆਦਮੀ ਪਾਰਟੀ ਅਤੇ ਵਿਧਾਇਕ ਫੂਲਕਾ ਹਲਕੇ ਦੇ ਲੋਕਾਂ ਨਾਲ ਦਗ਼ਾ ਕਮਾਇਆ। ਇਸੇ ਤਰ੍ਹਾਂ ਮੌਜੂਦਾ ਚੋਣਾਂ ਵਿੱਚ ਭੇਜੇ ਬਾਹਰੀ ਉਮੀਦਵਾਰ ਵੀ 20 ਫਰਵਰੀ ਤੋਂ ਬਾਅਦ ਉਡਾਰੀ ਮਾਰ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਆਖਿਆ ਕਿ ਉਹ ਵਿਧਾਇਕ ਇਆਲੀ ਨੂੰ ਪਿਛਲੇ ਲੰਮੇ ਸਮੇਂ ਤੋਂ ਜਾਣਦੇ ਹਨ ਅਤੇ ਉਹ ਉਨ੍ਹਾਂ ਦੇ ਦੁੱਖ ਸੁੱਖ ਦੇ ਭਾਈਵਾਲ ਹਨ। ਇਸ ਲਈ ਇਨ੍ਹਾਂ ਚੋਣਾਂ ਵਿੱਚ ਬਾਹਰੀ ਉਮੀਦਵਾਰਾਂ ਨੂੰ ਕਰਾਰੀ ਮਾਤ ਦਿੰਦੇ ਹੋਏ ਆਪਣੇ ਹਲਕੇ ਦੇ ਪੁੱਤਰ ਨੂੰ ਵੱਡੀ ਗਿਣਤੀ ਵਿਚ ਵੋਟਾਂ ਨਾਲ ਜਿਤਾਉਣਗੇ। ਜਲਸੇ ਦੌਰਾਨ ਕਾਂਗਰਸੀ ਪੰਚ ਗੁਰਨਾਮ ਸਿੰਘ ਪਰਿਵਾਰ ਸਮੇਤ ਅਕਾਲੀ ਦਲ ਦੀਆਂ ਨੀਤੀਆਂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਕਰਵਾਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ। ਇਸ ਮੌਕੇ ਵਿਧਾਇਕ ਇਆਲੀ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਵਾਗਤ ਕੀਤਾ। ਇਸ ਮੌਕੇ ਜ਼ੋਨ ਇੰਚਾਰਜ ਮਨਜਿੰਦਰ ਸਿੰਘ ਬਿੰਦਾ ਭੁਮਾਲ, ਸਰਕਲ ਪ੍ਰਧਾਨ ਅਰਸ਼ਦੀਪ ਸਿੰਘ ਸਲੇਮਪੁਰਾ, ਨੰਬਰਦਾਰ ਹਰਿੰਦਰ ਸਿੰਘ, ਗੁਰਮੀਤ ਸਿੰਘ ਹਾਂਸ, ਹਰਦੀਪ ਸਿੰਘ ਦੀਪਾ ਸਲੇਮਪੁਰਾ, ਹਰਮੇਸ਼ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ ਬਾਦਲ, ਪੰਚ ਸਵਰਨ ਸਿੰਘ,ਪੰਚ ਗੁਰਮੁਖ ਸਿੰਘ, ਗੁਰਮੀਤ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ, ਬੱਗਾ ਸਿੰਘ, ਕਰਨੈਲ ਸਿੰਘ, ਮਨਜੀਤ ਸਿੰਘ ਮੋਨੀ, ਗੁਰਮੇਲ ਸਿੰਘ, ਡਾ. ਜਗੀਰ ਸਿੰਘ, ਮੇਵਾ ਸਿੰਘ ਆਦਿ ਹਾਜ਼ਰ ਸਨ।

200 ਨਸੀਲੀਆ ਗੋਲੀਆ ਸਮੇਤ ਕਾਬੂ

ਹਠੂਰ,13,ਫਰਵਰੀ-(ਕੌਸ਼ਲ ਮੱਲ੍ਹਾ)-ਸਥਾਨਿਕ ਪੁਲਿਸ ਨੇ ਇੱਕ ਵਿਅਕਤੀ ਨੂੰ 200 ਨਸੀਲੀਆ ਗੋਲੀਆ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਹਠੂਰ ਦੇ ਇੰਚਾਰਜ ਸਿਵਕੰਵਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁੱਪਤ ਸੂਚਨਾ ਮਿਲੀ ਸੀ ਕਿ ਪਿੰਡ ਹਠੂਰ ਦਾ ਇੱਕ ਵਿਅਕਤੀ ਨਸੀਲੀਆ ਗੋਲੀਆ ਵੇਚਦਾ ਹੈ ਜਿਸ ਦੇ ਅਧਾਰ ਤੇ ਥਾਣਾ ਹਠੂਰ ਦੇ ਏ ਐਸ ਆਈ ਜਗਜੀਤ ਸਿੰਘ ਨੇ ਪੜਤਾਲ ਕੀਤੀ ਤਾਂ ਕਰਨਦੀਪ ਸਿੰਘ ਉਰਫ ਗੋਰਾ ਪੁੱਤਰ ਦਰਸਨ ਸਿੰਘ ਵਾਸੀ ਹਠੂਰ ਤੋ 200 ਨਸੀਲੀਆ ਗੋਲੀਆ ਬਰਾਮਦ ਕਰਕੇ ਮੁੱਕਦਮਾ ਨੰਬਰ 14 ਧਾਰਾ 22-61-85 ਐਨ ਡੀ ਪੀ ਐਸ ਤਹਿਤ ਥਾਣਾ ਹਠੂਰ ਵਿਖੇ ਮਾਮਲਾ ਦਰਜ ਕਰ ਲਿਆ ਹੈ।ਇਸ ਤੋ ਇਲਾਵਾ ਉਨ੍ਹਾ ਦੱਸਿਆ ਕਿ ਪਿੰਡ ਚਕਰ ਦਾ ਇੱਕ ਨੌਜਵਾਨ ਰਾਜੇਸ਼ ਕੁਮਾਰ ਪੁੱਤਰ ਅਰਜਨ ਦਾਸ਼ ਵਾਸੀ ਚਕਰ ਮੁਕੱਦਮਾ ਨੰਬਰ 03 ਮਿੱਤੀ 04-01-2009 ਧਾਰਾ 307 ਤਹਿਤ ਜੇਲ ਵਿਚੋ 27-05-2014 ਨੂੰ ਪੈਰੋਲ ਤੇ ਛੱਟੀ ਆਇਆ ਸੀ।ਜਿਸ ਨੇ 25-06-2014 ਨੂੰ ਵਾਪਸ ਲੁਧਿਆਣਾ ਜੇਲ ਵਿਚ ਜਾਣਾ ਸੀ ਪਰ ਜੇਲ ਨਹੀ ਗਿਆ ਅਤੇ ਮਾਨਯੋਗ ਅਦਾਲਤ ਵੱਲੋ ਭਗੌੜਾ ਚੱਲਿਆ ਆ ਰਿਹਾ ਸੀ ਉਸ ਨੂੰ ਵੀ ਹਠੂਰ ਪੁਲਿਸ ਨੇ ਕਾਬੂ ਕਰਕੇ ਅਦਾਲਤ ਵਿਚ ਪੇਸ ਕੀਤਾ ਹੈ ਅਤੇ ਅਗਲੀ ਪੁੱਛਗਿਛ ਜਾਰੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਰਛਪਾਲ ਸਿੰਘ,ਏ ਐਸ ਆਈ ਅਮਰਜੀਤ ਸਿੰਘ,ਏ ਐਸ ਆਈ ਕੁਲਦੀਪ ਕੁਮਾਰ,ਏ ਐਸ ਆਈ ਜਗਜੀਤ ਸਿੰਘ,ਮੁਨਸੀ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:- ਥਾਣਾ ਹਠੂਰ ਦੇ ਇੰਚਾਰਜ ਸਿਵਕੰਵਲ ਸਿੰਘ ਕਾਬੂ ਕੀਤੇ ਵਿਅਕਤੀਆ ਸਬੰਧੀ ਜਾਣਕਾਰੀ ਦਿੰਦੇ ਹੋਏ

ਰਣਜੋਧ ਸਿੰਘ ਜਿਲ੍ਹਾ ਮੀਤ ਪ੍ਰਧਾਨ ਨਿਯੁਕਤ

ਹਠੂਰ,13,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਲੰਮੇ ਸਮੇਂ ਤੋ ਕਾਗਰਸ ਪਾਰਟੀ ਵਿਚ ਕੰਮ ਕਰਦੇ ਆ ਰਹੇ ਕਸਬਾ ਹਠੂਰ ਦੇ ਪੰਚ ਰਣਜੋਧ ਸਿੰਘ ਜੋਧਾ ਨੂੰ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਜਿਲ੍ਹਾ ਲੁਧਿਆਣਾ(ਦਿਹਾਤੀ)ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ।ਅੱਜ ਕਸਬਾ ਹਠੂਰ ਵਿਖੇ ਕਾਗਰਸ ਦੇ ਹਲਕਾ ਉਮੀਦਵਾਰ ਜਗਤਾਰ ਸਿੰਘ ਜੱਗਾ ਨੇ ਰਣਜੋਧ ਸਿੰਘ ਜੋਧਾ ਨੂੰ ਨਿਯੁਕਤੀ ਪੱਤਰ ਦਿੰਦਿਆ ਕਿਹਾ ਕਿ ਕਾਗਰਸ ਪਾਰਟੀ ਸੂਬੇ ਦੇ ਨੌਜਵਾਨਾ ਨੂੰ ਬਣਦਾ ਮਾਣ-ਸਨਮਾਨ ਦੇ ਰਹੀ ਹੈ।ਇਸ ਮੌਕੇ ਰਣਜੋਧ ਸਿੰਘ ਨੇ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਪਾਰਟੀ ਨੇ ਦਿੱਤੀ ਹੈ ਮੈ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗਾ ਅਤੇ ਪਾਰਟੀ ਦੀ ਚੜ੍ਹਦੀ ਕਲਾਂ ਲਈ ਹਮੇਸਾ ਤੱਤਪਰ ਰਹਾਗਾ।ਇਸ ਮੌਕੇ ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਪੰਜਾਬ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ,ਜਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ,ਉਮੀਦਵਾਰ ਜਗਤਾਰ ਸਿੰਘ ਜੱਗਾ,ਚੇਅਰਮੈਨ ਮੇਜਰ ਸਿੰਘ ਭੈਣੀ,ਵਾਇਸ ਚੇਅਰਮੈਨ ਦਰਸਨ ਸਿੰਘ ਲੱਖਾ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਕਲੱਬ ਪ੍ਰਧਾਨ ਜਸਕਮਲਪ੍ਰੀਤ ਸਿੰਘ,ਚੇਅਰਪਰਸਨ ਬੀਬੀ ਬਲਵਿੰਦਰ ਕੌਰ ਗਿੱਲ,ਡਾਇਰੈਕਟਰ ਬੂੜਾ ਸਿੰਘ ਗਿੱਲ,ਪਰਮਲ ਸਿੰਘ,ਪ੍ਰਧਾਨ ਨਿੱਪਾ ਹਠੂਰ,ਅਮਨਪ੍ਰੀਤ ਸਿੰਘ ਫਰਵਾਹਾ,ਬਲਵੀਰ ਸਿੰਘ ਬੁੱਟਰ,ਸਰਪੰਚ ਭਜਨ ਸਿੰਘ ਸਵੱਦੀ,ਮੁਖਤਿਆਰ ਸਿੰਘ ਖਾਲਸਾ,ਸੁਰਿੰਦਰ ਸਿੰਘ,ਸੋਨੀ ਧਾਲੀਵਾਲ,ਪੈਰੀ ਹਠੂਰ,ਅਜੇ ਜੋਸ਼ੀ,ਸਰਬਜੀਤ ਸਿੰਘ ਕਲੇਰ,ਕਪੂਰ ਸਿੰਘ,ਸਮਸੇਰ ਸਿੰਘ,ਹਰਜੀਤ ਸਿੰਘ,ਕਾਲਾ ਸਿੰਘ,ਭਿੰਦਰ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸਨ:-ਵਿਧਾਇਕ ਜਗਤਾਰ ਸਿੰਘ ਜੱਗਾ ਅਤੇ ਹੋਰ ਰਣਜੋਧ ਸਿੰਘ ਜੋਧਾ ਨੂੰ ਮੀਤ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੰਦੇ ਹੋਏ

ਪਿੰਡ ਸਹੌਲੀ ਵਿਖੇ ਚੋਣ ਜਲਸੇ 'ਚ ਪੁੱਜੇ ਇਆਲੀ ਦਾ ਵਸਨੀਕਾਂ ਵੱਲੋਂ ਭਰਵਾਂ ਸਵਾਗਤ 

ਉਨ੍ਹਾਂ ਹਮੇਸ਼ਾਂ ਸਾਫ ਸੁਥਰੀ ਤੇ ਉਸਾਰੂ ਸਿਆਸਤ ਕੀਤੀ ਹੈ-ਇਆਲੀ 
ਮੁੱਲਾਂਪੁਰ ਦਾਖਾ , 12 ਫਰਵਰੀ(ਸਤਵਿੰਦਰ ਸਿੰਘ ਗਿੱਲ )—  ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਿਉਂ ਤਿਉਂ ਹਲਕਾ ਦਾਖਾ ਤੋਂ ਅਕਾਲੀ ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਸਮਰਥਨ ਸਦਕਾ ਦਿਨ ਬ ਦਿਨ ਬੁਲੰਦੀਆਂ ਵੱਲ ਨੂੰ ਜਾ ਰਹੀ ਹੈ। ਇਸ ਦੌਰਾਨ ਪਿੰਡ ਸਹੌਲੀ ਵਿਖੇ ਕੀਤੇ ਚੋਣ ਜਲਸੇ ਵਿੱਚ ਪੁੱਜਣ 'ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਿਰੋਪਾਓ ਪਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਇਆਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰੇਕ ਵਰਗ ਦੇ ਲੋਕਾਂ ਨੂੰ ਭਰਵਾਂ ਮਾਣ ਸਤਿਕਾਰ ਦਿੱਤਾ ਗਿਆ, ਉਥੇ ਹੀ ਹਰ ਪ੍ਰਕਾਰ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ, ਬਲਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਸ ਨੂੰ ਪੂਰਾ ਕਰਕੇ ਦਿਖਾਇਆ ਹੈ, ਕਾਂਗਰਸ ਵਾਂਗ ਲੋਕਾਂ ਨੂੰ ਝੂਠੇ ਵਾਅਦਿਆਂ ਰਾਹੀਂ ਗੁੰਮਰਾਹ ਨਹੀਂ ਕੀਤਾ, ਜਦਕਿ ਆਪ ਤਾਂ ਹਲਕੇ 'ਚੋਂ ਪਹਿਲਾਂ ਹੀ ਭਗੌੜੀ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਹਮੇਸ਼ਾਂ ਸਾਫ਼-ਸੁਥਰੀ ਸਿਆਸਤ ਕੀਤੀ ਹੈ ਅਤੇ ਹਲਕੇ ਨੂੰ ਵਿਕਾਸ 'ਤੇ ਲਿਜਾਣ ਲਈ ਵਿਸ਼ੇਸ਼ ਯਤਨ ਕੀਤੇ ਹਨ, ਜਦਕਿ ਵਿਰੋਧੀ ਪਾਰਟੀਆਂ ਸਿਰਫ ਵੋਟਾਂ ਸਮੇਂ ਹੀ ਹਲਕੇ ਦੇ ਲੋਕਾਂ ਨੂੰ ਵਰਗਲਾਉਣ ਲਈ ਹੀ ਚੋਣ ਮੈਦਾਨ ਵਿੱਚ ਆਉਂਦੀਆਂ ਹਨ, ਜਿਨ੍ਹਾਂ ਦਾ ਹਲਕੇ ਦੇ ਲੋਕਾਂ ਨਾਲ ਕੋਈ ਵੀ ਕੋਈ ਵੀ ਸੰਬੰਧ ਨਹੀਂ ਹੈ ਅਤੇ 20 ਫਰਵਰੀ ਤੋਂ ਬਾਅਦ ਇਨ੍ਹਾਂ 'ਚੋ ਕਿਸੇ ਨੇ ਵੀ ਹਲਕੇ 'ਚ ਦਿਖਣਾ ਨਹੀਂ। ਇਸ ਲਈ ਹਲਕੇ ਦੇ ਲੋਕ ਆਪਣੀ ਵੋਟ ਸੋਚ ਸਮਝ ਪਾਉਣ। ਇਸ ਮੌਕੇ ਸਰਪੰਚ ਜਸਵੀਰ ਕੌਰ ਪੰਚ, ਬਲਵਿੰਦਰ ਕੌਰ, ਬਲਵੀਰ ਸਿੰਘ, ਕਮਲਜੀਤ ਸਿੰਘ ਸੰਘੇੜਾ, ਗੁਰਮੀਤ ਸਿੰਘ ਰਾਣਾ ਯੂਐਸਏ, ਅਜਮੇਰ ਸਿੰਘ, ਜਥੇਦਾਰ ਬੇਅੰਤ ਸਿੰਘ ਗਰੇਵਾਲ, ਕਰਨੈਲ ਸਿੰਘ ਕੈਲੀ, ਸੁਖਦੇਵ ਸਿੰਘ ਮੈਂਬਰ, ਗੈਰੀ ਸਹੋਲੀ, ਕੁਲਦੀਪ ਸਿੰਘ ਅਮਰੀਕ ਸਿੰਘ ਲਿੱਟ, ਸੁਖਵਿੰਦਰ ਸਿੰਘ ਲਿੱਟ, ਸਾਬਕਾ ਪੰਚ ਸੁਰਿੰਦਰ ਸਿੰਘ, ਭੁਪਿੰਦਰ ਸਿੰਘ ਚੀਮਾ, ਅਮਰੀਕ ਸਿੰਘ ਗਰੇਵਾਲ, ਪੀਤਾ ਗਰੇਵਾਲ, ਸੁਖਵਿੰਦਰ ਸਿੰਘ ਸੁੱਖੀ, ਜਗਪਾਲ ਸਿੰਘ ਲਿੱਟ, ਮਨਪ੍ਰੀਤ ਸਿੰਘ ਜਵੰਧਾ, ਤਜਿੰਦਰ ਸਿੰਘ ਸੰਘੇੜਾ, ਮਨਜਿੰਦਰ ਸਿੰਘ ਲਿੱਟ ਸਮੇਤ ਸਮੂਹ ਖਿਡਾਰੀ ਤੇ ਪਿੰਡਵਾਸੀ ਹਾਜ਼ਰ ਸਨ।

ਭਾਈ ਗਰੇਵਾਲ ਨੇ ਪਿੰਡ ਚੌਕੀੰਮਾਨ 'ਚ ਇਆਲੀ ਦੇ ਹੱਕ ਵਿੱਚ ਘਰ-ਘਰ ਕੀਤਾ ਚੋਣ ਪ੍ਰਚਾਰ 

ਚੌੰਕੀਮਾਨ, 12 ਫਰਵਰੀ(ਸਤਵਿੰਦਰ ਸਿੰਘ ਗਿੱਲ )—  ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਚੋਣ ਮੁਹਿੰਮ ਨੂੰ ਹੋਰ ਬੁਲੰਦੀਆਂ 'ਤੇ ਲਿਜਾਣ ਲਈ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ  ਅਤੇ ਇਸਤਰੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਕਿਰਨਦੀਪ ਕੌਰ ਕਾਦੀਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ 'ਚ ਅਕਾਲੀ ਆਗੂਆਂ ਵੱਲੋਂ ਪਿੰਡ ਚੌਂਕੀਮਾਨ ਵਿਖੇ ਘਰ ਘਰ ਚੋਣ ਪ੍ਰਚਾਰ ਕੀਤਾ, ਇਸ ਮੌਕੇ ਹੱਥਾਂ ਵਿੱਚ ਵਿਸ਼ਾਲ ਆਕਾਰੀ ਝੰਡੇ ਫੜੀ ਗਲੀਆਂ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਅਕਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਅਤੇ ਅਗਾਮੀ ਪ੍ਰੋਗਰਾਮਾਂ ਤੋਂ ਜਾਣੂੰ ਕਰਵਾਇਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਖਿਆ ਕਿ ਆਪਣੇ ਸੌ ਸਾਲਾ ਸ਼ਾਨਾਮੱਤੇ ਇਤਿਹਾਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ, ਪੰਜਾਬੀਆਂ ਤੇ ਸਿੱਖਾਂ ਦੇ ਹੱਕਾਂ ਦੀ ਤਰਜਮਾਨੀ ਕੀਤੀ ਹੈ, ਸਗੋਂ ਜਦੋਂ ਵੀ ਸੂਬੇ ਦੀ ਵਾਗਡੋਰ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ਵਿੱਚ ਆਈ ਹੈ, ਉਸ ਸਮੇਂ ਸੂਬਾ ਹਰ ਪੱਖੋਂ ਬੁਲੰਦੀਆਂ 'ਤੇ ਪੁੱਜਿਆ ਹੈ, ਬਲਕਿ ਪੰਜਾਬ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਵੱਡੇ ਪੱਧਰ 'ਤੇ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਭਾਈ ਗਰੇਵਾਲ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੂੰ ਆੜੇ ਹੱਥੀ ਲੈਂਦਿਆਂ ਆਖਿਆ ਕਿ ਕਾਂਗਰਸ ਸ਼ੁਰੂ ਤੋਂ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਜਿਸ ਨੇ ਸਿੱਖ ਕਤਲੇਆਮ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਨੇ ਸਜ਼ਾ ਪੂਰੀ ਕਰ ਚੁੱਕੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਫਾਈਲ ਨੂੰ ਰੋਕ ਕੇ ਸਿੱਖ ਵਿਰੋਧੀ ਹੋਣ ਦਾ ਪ੍ਰਮਾਣ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਹਿੱਤ ਸਿਰਫ਼ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋਡ਼ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹਨ। ਇਸ ਲਈ ਸੂਬੇ ਵਿੱਚ ਸਥਿਰਤਾ ਸਥਾਪਤ ਕਰਨ ਲਈ ਇਨ੍ਹਾਂ ਚੋਣਾਂ ਵਿੱਚ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਦਾ ਗਠਨ ਕੀਤਾ ਜਾਵੇ। ਉਨ੍ਹਾਂ ਹਲਕਾ ਦਾਖਾ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਮਨਪ੍ਰੀਤ ਸਿੰਘ ਇਆਲੀ ਲਈ ਵੋਟਾਂ ਮੰਗਦਿਆਂ ਆਖਿਆ ਕਿ ਮਨਪ੍ਰੀਤ ਸਿੰਘ ਇਆਲੀ ਵੱਲੋਂ ਕਰਾਏ ਰਿਕਾਰਡ ਤੋੜ ਵਿਕਾਸ ਕਾਰਜਾਂ ਸਦਕਾ ਹੀ ਹਲਕਾ ਦਾਖਾ ਨੂੰ ਵਿਸ਼ਵ ਪੱਧਰੀ ਪ੍ਰਸਿੱਧੀ ਮਿਲੀ ਸੀ, ਬਲਕਿ ਉਹ ਹਲਕਾ ਦਾਖਾ ਦੇ ਲੋਕਾਂ ਨਾਲ ਭਾਵਨਾਤਮਕ ਤੌਰ ਤੇ ਜੁੜੇ ਹੋਏ ਹਨ, ਜਦਕਿ ਵਿਰੋਧੀ ਪਾਰਟੀਆਂ ਨੇ ਬਾਹਰੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜੋ ਵੋਟਾਂ ਤੋਂ ਬਾਅਦ ਹਲਕੇ ਵਿੱਚ ਮੁੜ ਦਿਖਾਈ ਨਹੀਂ ਦੇਣਗੇ। ਇਸ ਲਈ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ ਅਤੇ ਮੁੜ ਹਲਕੇ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ।ਇਸ ਮੌਕੇ ਪਰਮਪ੍ਰੀਤ ਸਿੰਘ ਸਿੱਧੂ ਯੂਥ ਕੋਰ ਕਮੇਟੀ ਮੈਂਬਰ, ਗੁਰਿੰਦਰਜੀਤ ਸਿੰਘ ਰੂਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸ. ਇਕਬਾਲ ਸਿੰਘ ਤਾਸ਼ਾ ਸਾਬਕਾ ਸਰਪੰਚ, ਬਲਜਿੰਦਰ ਸਿੰਘ ਪ੍ਰਧਾਨ ਐਸਸੀ ਵਿੰਗ, ਜਗਦੀਸ਼ ਸਿੰਘ ਸਾਬਕਾ ਸਰਪੰਚ, ਮੈਨੇਜਰ ਤੇਜਾ ਸਿੰਘ ਧਾਲੀਵਾਲ, ਕੈਪਟਨ ਹਰੀ ਸਿੰਘ, ਰਾਮ ਰੱਖਾ ਸੂਬੇਦਾਰ, ਭਰਪੂਰ ਸਿੰਘ ਧਾਲੀਵਾਲ ਸੀਨੀਅਰ ਅਕਾਲੀ ਆਗੂ ਜੇਠਾ ਧਾਲੀਵਾਲ, ਪ੍ਰਧਾਨ ਯਾਦਵਿੰਦਰ ਸਿੰਘ, ਸੋਨੀ ਧਾਲੀਵਾਲ, ਸਾਬਕਾ ਪੰਚ ਜਗਦੇਵ ਸਿੰਘ ਮਾਨ, ਨੰਬਰਦਾਰ ਪ੍ਰੀਤਮ ਸਿੰਘ ਆਦਿ ਹਾਜ਼ਰ ਸਨ।

ਕੈਪਟਨ ਸੰਧੂ ਦੇ ਹੱਕ ਵਿਚ ਵਾਰਡ ਨੰਬਰ 12 ਅਤੇ 13 ਦਾ ਸਾਂਝਾ ਹੋਇਆ ਚੋਣ ਜਲਸਾ

ਦੋ ਪੁਲਾ ਕਰਕੇ ਦੋ ਹਿੱਸਿਆ ਵਿੱਚ ਵੰਡਿਆ ਸ਼ਹਿਰ ਇੱਕ ਕਰਨ ਦਾ ਕਰਾਂਗਾ ਯਤਨ – ਕੈਪਟਨ ਸੰਧੂ

ਮੁੱਲਾਂਪੁਰ ਦਾਖਾ, 12 ਫਰਵਰੀ (ਸਤਵਿੰਦਰ ਸਿੰਘ ਗਿੱਲ    ) – ਸਥਾਨਕ ਕਸਬੇ ਦੇ ਦਸ਼ਮੇਸ਼ ਨਗਰ ਵਿੱਚ ਵਾਰਡ ਨੰਬਰ 12 ਅਤੇ 13 ਦੇ ਵਸਨੀਕਾਂ ਨੇ  ਸ਼ਾਂਝੇ ਤੌਰ ’ਤੇ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਜਲਸਾ ਕੀਤਾ। ਕੈਪਟਨ ਸੰਧੂ ਦੇ ਸੁਆਗਤ ਲਈ ਜਿੱਥੇ ਫੁੱਲਾਂ ਦੀ ਵਰਖਾਂ ਕੀਤੀ ਉੱਥੇ ਹੀ ਸੰਧੂ ਨੂੰ ਵਾਰਡ ਵਾਸੀਆਂ ਨੇ ਸੰਧੂ ਪਰਿਵਾਰ ਨੂੰ ਆਪਣੀਆਂ ਪਲਕਾਂ ’ਤੇ ਬਿਠਾਇਆ। ਕੈਪਟਨ ਸੰਦੀਪ ਸਿੰਘ ਸੰਧੂ ਨਾਲ ਉਨ੍ਹਾਂ ਦੀ ਧਰਮਪਤਨੀ ਪੁਨੀਤਾ ਸੰਧੂ, ਬੇਟੀ ਨਿਹਚਲ ਸੰਧੂ ਨੇ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ।
 ਕੈਪਟਨ ਸੰਧੂ ਨੇ ਉਸਦਾ ਹਲਕਾ ਦਾਖਾ ਨਾਲ ਢਾਈ ਸਾਲ ਦਾ ਰਿਸਤਾ ਬਣਿਆ ਹੈ, ਬੇਸ਼ੱਕ ਉਸਦੀ ਜਨਮ ਭੂਮੀ ਕੋਈ ਹੋਰ ਹੈ, ਪਰ ਕਰਮਭੂਮੀ ਹਲਕਾ ਦਾਖਾ ਬਣ ਗਿਆ ਹੈ। ਹਲਕਾ ਦਾਖਾ ਨੂੰ ਹੀ ਮੈਂ ਆਪਣਾ ਪਰਿਵਾਰ ਦਾ ਮੰਨਦਾ ਹਾਂ। ਇਸ ਦੀ ਬਿਹਤਰੀ ਤੇ ਤਰੱਕੀ ਲਈ ਉਹ ਹਮੇਸਾਂ ਯੋਗਦਾਨ ਪਾਉਦਾ ਰਹੂੰਗਾ। ਕੈਪਟਨ ਸੰਧੂ ਨੇ ਕਿਹਾ ਕਿ ਸ਼ਹਿਰ ਅੰਦਰ ਉਸਨੇ 60 ਕਰੋੜ ਤੋਂ ਵਧੇਰੇ ਵਿਕਾਸ ਕਾਰਜ ਕਰਵਾਏ ਹਨ। ਪਰ ਲੁਧਿਆਣਾ-ਫਿਰੋਜਪੁਰ ਰੋਡ ਅਤੇ ਰਾਏਕੋਟ ’ਤੇ ਬਣੇ ਪੁਲ (ਓਵਰਬਿ੍ਰਜ) ਕਰਕੇ ਸ਼ਹਿਰ ਦੋ ਹਿੱਸਿਆ ਵਿੱਚ ਵੰਡਿਆ ਪਿਆ ਹੈ। ਜੇਕਰ ਤੁਹਾਡੇ ਅਸ਼ੀਰਵਾਦ ਸਦਕਾ ਉਸ ਨੂੰ ਹਲਕਾ ਦਾਖਾ ਵਿੱਚ ਵਿਧਾਇਕੀ ਦਾ ਮਾਣ ਪ੍ਰਾਪਤ ਹੋਇਆ ਤਾਂ ਉਸਦਾ ਪਹਿਲਾ ਕੰਮ ਇਨ੍ਹਾਂ ਪੁੱਲਾਂ ਕਰਕੇ ਦੋ ਹਿੱਸਿਆ ਵਿੱਚ ਵੰਡੇ ਸ਼ਹਿਰ ਨੂੰ ਇੱਕ ਕਰਨ ਦਾ ਯਤਨ ਕਰਾਂਗਾ, ਭਾਵ  ਕਿ ਪਿੱਲਰਾਂ ਵਾਲਾ ਪੁਲ ਬਣਾਵਾਂਗਾ। ਕੈਪਟਨ ਸੰਧੂ ਨੇ ਕਿਹਾ ਕਿ ਉਸਦਾ ਯਤਨ ਰਿਹਾ ਹੈ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀ ਨਾ ਛੱਡੇ। ਉਨ੍ਹਾਂ ਦੀ ਮਿਹਨਤ ਸਦਕਾ ਜਿੱਥੇ ਬਹੁ-ਕਰੋੜੀ ਪ੍ਰੋਜੈਕਟ ਬਣਕੇ ਤਿਆਰ ਹੋਏ ਹਨ ਉੱਥੇ ਹੀ ਦੋ ਪਾਣੀ ਵਾਲੀਆਂ ਵੱਡੀਆਂ ਟੈਂਕੀਆਂ ਨਿਰਮਾਣ ਅਧੀਂਨ ਹਨ।
       ਇਸ ਮੌਕੇ ਕੈਪਟਨ ਸੰਧੂ ਨੇ ਵਾਰਡ ਦੀ ਚੋਣ ਇੰਚਾਰਜ ਮੈਡਮ ਹਰਪ੍ਰੀਤ ਕੌਰ ਗਿੱਲ, ਕੌਂਸਲਰ ਬਲਵੀਰ ਚੰਦ ਅਤੇ ਕੌਂਸਲਰ ਕਰਨਵੀਰ ਸਿੰਘ ਸੇਖੋਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਕਰਕੇ ਮੁਹੱਲਾ ਨਿਵਾਸੀ ਇਕੱਠੇ ਹੋਏ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸਾਬਕਾ ਮੀਤ ਪ੍ਰ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਸ਼ਹਿਰੀ ਪ੍ਰਧਾਨ ਪਵਨ ਸਿਡਾਨਾ, ਸਾਬਕਾ ਸਰਪੰਚ ਜਤਿੰਦਰ ਸਿੰਘ ਦਾਖਾ, ਸੁਭਾਸ ਵਰਮਾ, ਰਾਜਨ ਵਰਮਾ, ਰਵਿੰਦਰ ਸਿੰਘ ਮੋਹੀ, ਸੰਦੀਪ ਸਿੰਘ ਸੇਖੋਂ, ਗੋਲਡੀ ਗਾਬਾ, ਜੱਸੀ ਗੁੜੇ, ਨੀਲਮ ਰਾਣੀ, ਕੁਲਵਿੰਦਰ ਕੌਰ, ਕਨਵੀਰ ਕੌਰ ਸਮੇਤ ਹੋਰ ਵੀ ਹਾਜਰ ਸਨ।