ਲੁਧਿਆਣਾ

ਮੈਨੂੰ ਪਾਈ ਵੋਟ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਹੋਵੇਗੀ ਸਹਾਈ—ਕੈਪਟਨ ਸੰਧੂ

ਜਦੋਂ ਕੈਪਟਨ ਸੰਧੂ ਟਰੈਕਟਰ ਚਲਾ ਕੇ ਭੂੰਦੜੀ ਪੁੱਜੇ
ਮੁੱਲਾਂਪੁਰ ਦਾਖਾ/ਸਵੱਦੀ ਕਲਾਂ,15 ਫਰਬਰੀ(ਸਤਵਿੰਦਰ ਸਿੰਘ ਗਿੱਲ )ਬੇਟ ਇਲਾਕੇ ਦੀ ਮਿੰਨੀ ਰਾਜਧਾਨੀ ਵਜੋਂ ਜਾਣੇ ਜਾਂਦੇ ਕਸਬਾ ਭੂੰਦੜੀ ਵਿਖੇ ਕਾਗਰਸੀਆ ਵਿੱਚ ਉਸ ਵੇਲੇ ਖੁਸ਼ੀ ਦਾ ਮਾਹੌਲ ਦਿਖਾਈ ਦਿੱਤਾ ਜਦੋ ਕਾਗਰਸ ਪਾਰਟੀ ਦੇ ਚੋਣ ਜਲਸੇ ਤੇ ਪੁੱਜਣ ਤੋਂ ਪਹਿਲਾਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਖੁਦ ਟਰੈਕਟਰ ਚਲਾ ਕੇ ਪਿੰਡ ਆਲੀਵਾਲ ਤੋ ਭੂੰਦੜੀ ਪੁੱਜੇ। ਉਹਨਾ ਨਾਲ ਜਿੱਥੇ ਮੋਟਸਾਈਕਲਾਂ ਦਾ ਵੱਡਾ ਕਾਫ਼ਲਾ ਸੀ ਉਥੇ ਨਾਲ ਵੱਡੀ ਗਿਣਤੀ ਟਰੈਕਟਰ ਵੀ ਸਨ। ਟਰੈਕਟਰਾਂ ਤੇ ਵੱਜ ਰਹੇ ਗੀਤ ਵੀ ਇਹੋ ਸੁਣਾਈ ਦੇ ਰਹੇ ਸਨ ਕਿ "ਦਾਖਾ ਐ ਪਰਿਵਾਰ ਬਾਈ ਸੰਦੀਪ ਸੰਧੂ ਦਾ,।ਕਰੀਬ 3 ਵਜੇ ਸ਼ਾਮ ਨੂੰ ਕਸਬਾ  ਭੂੰਦੜੀ ਚ ਕੈਪਟਨ ਸੰਧੂ ਵੱਡੇ ਕਾਫਲੇ ਨਾਲ ਪੁੱਜੇ। ਸਟੇਜ ਤੇ ਸੰਬੋਧਨ ਕਰਦਿਆਂ ਉਹਨਾ ਕਿਹਾ ਕਿ ਵਿਰੋਧੀ ਉਮੀਦਵਾਰ ਮੈਨੂੰ ਕਮਜੋਰ ਨਾ ਸਮਝੇ। ਉਹਨਾ ਕਿਹਾ ਕਿ ਜੌ ਨਜਾਇਜ ਅਤੇ ਝੂਠੇ ਪਰਚੇ ਮੇਰੇ ਵਿਰੋਧੀ ਨੇ ਲੋਕਾਂ ਤੇ ਕਰਵਾਏ ਸਨ ਉਹ ਅਸੀ ਨਹੀਂ ਕਰਨਾ ਚਾਹੁੰਦੇ, ਪਰ ਅਸੀਂ  ਚੁੱਪ ਹਾ ਪਰ ਕਮਜੋਰ ਨਹੀਂ। ਸੰਧੂ ਨੇ ਕਿਹਾ ਕਿ ਮੇਰੇ ਹੱਕ ਵਿੱਚ ਪੋਲ ਕੀਤੀ ਵੋਟ ਵੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਸਹਾਈ ਹੋਵੇਗੀ। ਉਹਨਾ ਦਸਿਆ ਕਿ ਬਜ਼ੁਰਗ ਬੀਬੀਆਂ ਨੂੰ ਤਾਂ ਐਨਕ ਦੀ ਜਰੂਰਤ ਵੀ ਨਹੀਂ ਪਵੇਗੀ ਕਿਊਕਿ ਮਸ਼ੀਨ ਤੇ ਸਭ ਤੋਂ ਪਹਿਲਾਂ ਚੋਣ ਨਿਸ਼ਾਨ ਅਪਣਾ ਹੀ ਹੈ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ ਭਰੋਵਾਲ,ਚੇਅਰਮੈਨ ਲਖਵਿੰਦਰ ਸਿੰਘ ਘਮਨੇਵਾਲ,ਡਾਇਰੇਕਟਰ ਗੁਰਜੀਤ ਸਿੰਘ ਮੰਤਰੀ,ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ,ਸਰਪੰਚ ਹਰਪ੍ਰੀਤ ਸਿੰਘ ਬੱਬੀ,ਹਰਪ੍ਰੀਤ ਸਿੰਘ ,ਸਾਬਕਾ ਸਰਪੰਚ ਜਗਤਾਰ ਸਿੰਘ ਬੀਰਮੀ,ਦਰਸ਼ਨ ਸਿੰਘ ਬੀਰਮੀ,ਬਾਬਾ ਸੁੱਚਾ ਸਿੰਘ,ਕੁਲਦੀਪ ਸਿੰਘ ਧਾਲੀਵਾਲ,ਮੇਵਾ ਅਨਜਾਣ,ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਪੁੱਜੇ ਸਨ।

ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ 08 ਵਿੱਚ ਹੋਇਆ ਚੋਣ ਜਲਸਾ

ਹਲਕਾ ਦਾਖਾ ਹੀ ਮੇਰਾ ਪਰਿਵਾਰ ਤੇ ਮੇਰੀ ਕਰਮਭੂਮੀ ਹੈ — ਕੈਪਟਨ ਸੰਧੂ 
ਮੁੱਲਾਂਪੁਰ ਦਾਖਾ 15 ਫਰਵਰੀ (ਸਤਵਿੰਦਰ ਸਿੰਘ ਗਿੱਲ   )  20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਦਾਖਾ ਤੋਂ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਬਲ ਮਿਲਿਆ ਜਦ ਸਥਾਨਕ ਕਸਬੇ ਦੇ ਵਾਰਡ ਨੰਬਰ 08 ਦੇ ਵਸਨੀਕਾਂ ਨੇ ਹੱਥ ਖੜ੍ਹੇ ਕਰਕੇ ਕੈਪਟਨ ਸੰਧੂ ਨੂੰ ਵਿਕਾਸ ਦੇ ਬਦਲੇ ਵੋਟ ਦੇਣ ਦੇ ਜੈਕਾਰਿਆਂ ਨਾਲ ਸਵਾਗਤ ਕਰਦਿਆਂ ਜਿੱਤ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ।
          ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਵਿਰੋਧੀਆਂ ਨੇ ਉਸਦੇ ਖਿਲਾਫ ਕਾਫੀ ਕੂੜ ਪ੍ਰਚਾਰ ਕੀਤਾ ਹੈ ਤੇ ਕਰ ਰਹੇ ਹਨ, ਪਰ ਉਹ ਦੱਸਣਾ ਚਾਹੁੰਦੇ ਹਨ ਕਿ ਉਸਦਾ ਹਲਕਾ ਦਾਖਾ ਹੀ ਪਰਿਵਾਰ ਹੈ ਤੇ ਇਹੀ ਮੇਰੀ ਕਰਮਭੂਮੀ ਹੈ, ਇਸ ਲਈ 60 ਕਰੋੜ ਤੋਂ ਵਧੇਰੇ ਵਿਕਾਸ ਕਾਰਜ ਸ਼ਹਿਰ ਅੰਦਰ ਕਰਵਾਏ ਹਨ। ਇਸ ਮੌਕੇ ਪ੍ਰੋ. ਹਰਜੀਤ ਸਿੰਘ ਕੈਪਟਨ ਸੰਦੀਪ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਥੇ ਤਾਂ ਲੋਕ ਜਿੱਤ ਕੇ ਨਹੀਂ ਲੱਭਦੇ ਪਰ ਕੈਪਟਨ ਸੰਧੂ ਇੱਕ ਅਜਿਹਾ ਇਨਸਾਨ ਹੈ ਜੋ ਹਾਰ ਕੇ ਵੀ ਲੋਕਾਂ ਦੇ ਦੁੱਖ-ਸੁਖ ਵਿੱਚ ਵਿਚਰ ਰਿਹਾ ਹੈ।     ਇਸ ਮੌਕੇ ਇੱਕ ਬਜੁਰਗ ਮਾਤਾ ਨੇ ਕਿਹਾ ਕਿ ਉਹ 13 ਸਾਲ ਤੱਕ ਆਪਣੇ ਘਰੋਂ ਆਪਣੀ ਗਲੀ ਵਿੱਚ ਨਹੀਂ ਸੀ ਆਈ, ਕਿਉਂਕਿ ਰਾਹ ਕੱਚਾ ਸੀ ਉਸਨੂੰ ਡਰ ਸੀ ਕਿ ਕਿਤੇ ਉਹ ਡਿੱਗ ਨਾ ਪਵੇ। ਪਰ ਜਾਵਾਂ ਸਦਕੇ ਮੈਂ ਆਪਣੇ ਪੁੱਤ ਕੈਪਟਨ ਸੰਧੂ ਤੋਂ ਜਿਸਨੇ ਗਲੀ ਨੂੰ ਪੱਕਾ ਬਣਾ ਦਿੱਤਾ ਤੇ ਉਹ ਗਲੀ ਵਿੱਚ ਆਉਣ - ਜਾਣ ਲੱੱਗ ਪਈ।
           ਇਸ ਮੌਕੇ ਮਾਰਕਫੈੱਡ ਡਾਇਰੈਕਟਰ ਕਰਨੈਲ ਸਿੰਘ ਗਿੱਲ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਵਾਇਸ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਕੌਂਸਲਰ ਜਬਰਜੰਗ ਸਿੰਘ ਸੇਖੋਂ, ਕੌਂਸਲਰ ਬਲਵੀਰ ਚੰਦ, ਯੂਥ ਕਾਂਗਰਸੀ ਆਗੂ ਅਨਿਲ ਜੈਨ, ਗੁਰਜੀਤ ਸਿੰਘ ਟਿਵਾਣਾ, ਰਾਜ ਕੁਮਾਰ, ਤਰਸੇਮ ਜੇਠੀ, ਸਾਬਕਾ ਸਰਪੰਚ ਪ੍ਰੀਤਮ ਸਿੰਘ, ਹਨੀ ਉੱਪਲ, ਸ਼ਿੰਦਰਪਾਲ ਸਿੰਘ, ਬਿੱਲਾ ਚੱਕੀ ਵਾਲੇ, ਪਿ੍ਰੰਸ, ਡਾ. ਸੁਖਵੀਰ ਸਿੰਘ ਸੁੱਖੀ, ਦੀਪਕ ਜੇਠੀ, ਨਾਣਾ, ਸਿੱਪੀ, ਕਿ੍ਰਸ਼ਨਾ ਪਿਆਰੀ, ਜਸਵੀਰ ਕੌਰ ਸੱਗੂ, ਕਾਂਤਾ ਰਾਣੀ, ਲੱਖੀ ਰਾਮ, ਸੁੱਖਾ ਬਾਸੀਆਂ ਸਮੇਤ ਹੋਰ ਵੀ ਵਾਰਡ ਵਾਸੀ ਆਦਿ ਹਾਜਰ ਸਨ।

ਪਿੰਡ ਚੌੰਕੀਮਾਨ ਵਿਖੇ ਡੇਢ ਦਰਜਨ ਮਹਿਲਾ ਕਾਂਗਰਸੀ ਆਗੂ ਤੇ ਵਰਕਰ ਪਰਿਵਾਰਾਂ ਸਮੇਤ ਅਕਾਲੀ ਦਲ 'ਚ ਸ਼ਾਮਿਲ 

ਇਆਲੀ ਦੀ ਚੋਣ ਮੁਹਿੰਮ ਨੂੰ ਮਿਲਿਆ ਭਾਰੀ ਬਲ 
ਚੌੰਕੀਮਾਨ, 15 ਫਰਵਰੀ (ਸਤਵਿੰਦਰ ਸਿੰਘ ਗਿੱਲ )— ਦਿਨੋਂ ਦਿਨ ਬੁਲੰਦੀਆਂ ਛੂਹ ਰਹੀ ਵਿਧਾਨ ਸਭਾ ਹਲਕਾ ਦਾਖਾ ਤੋਂ ਅਕਾਲੀ ਬਸਪਾ ਉਮੀਦਵਾਰ ਅਤੇ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪਿੰਡ ਚੌਕੀਮਾਨ ਵਿਖੇ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਨਾਰਾਜ਼ ਹੋ ਕੇ ਮਹਿਲਾ ਕਾਂਗਰਸ ਦੀ ਸੂਬਾ ਸਕੱਤਰ ਸੁਰਿੰਦਰ ਕੌਰ ਦੀ ਅਗਵਾਈ ਹੇਠ ਡੇਢ ਦਰਜਨ ਕਾਂਗਰਸੀ ਮਹਿਲਾ ਵਰਕਰਾਂ ਨੇ ਪਰਿਵਾਰਾਂ ਸਮੇਤ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਕਰਵਾਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਹਮਾਇਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੁਰਿੰਦਰ ਕੌਰ ਸੂਬਾ ਸਕੱਤਰ ਮਹਿਲਾ ਕਾਂਗਰਸ, ਚਰਨਜੀਤ ਕੌਰ, ਬਲਜੀਤ ਕੌਰ, ਰਮਨਪ੍ਰੀਤ ਕੌਰ, ਜਸਬੀਰ ਕੌਰ, ਕਰਮਜੀਤ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਰਮਨਦੀਪ ਕੌਰ, ਕਰਮਜੀਤ ਕੌਰ, ਹਰਕੰਵਲਜੀਤ ਕੌਰ, ਹਰਦੀਪ ਕੌਰ ਸੰਦੀਪ ਕੌਰ ਪਰਮਜੀਤ ਕੌਰ, ਵੀਰਪਾਲ ਕੌਰ, ਮਨਜੀਤ ਕੌਰ, ਗੁਰਦੇਵ ਕੌਰ, ਜਸਬੀਰ ਕੌਰ, ਸ਼ਿੰਦਰ ਕੌਰ ਆਦਿ ਨੂੰ ਵਿਧਾਇਕ ਇਆਲੀ ਦੇ ਛੋਟੇ ਭਰਾ ਹਰਬੀਰ ਸਿੰਘ ਇਆਲੀ, ਜਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਜਸਵੀਰ ਕੌਰ ਜ਼ਿਲਾ ਪ੍ਰਧਾਨ ਇਸਤਰੀ ਅਕਾਲੀ ਦਲ ਆਦਿ ਆਗੂਆਂ ਨੇ ਪਾਰਟੀ ਚਿੰਨ੍ਹ ਪਾ ਕੇ ਅਕਾਲੀ ਦਲ ਵਿੱਚ ਸਵਾਗਤ ਕੀਤਾ ਅਤੇ ਹਮੇਸ਼ਾ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਪਰਮਪ੍ਰੀਤ ਸਿੰਘ ਸਿੱੱਧੂ ਗੁਰਿੰਦਰਜੀਤ ਸਿੰਘ ਰੂਮੀ ਸਾਬਕਾ ਸਰਪੰਚ ਇਕਬਾਲ ਸਿੰਘ ਤਾਸ਼ਾ ਸਾਬਕਾ ਸਰਪੰਚ ਜਗਦੀਸ਼ ਸਿੰਘ ਮੈਨੇਜਰ ਤੇਜਾ ਸਿੰਘ ਧਾਲੀਵਾਲ, ਮਨਜੀਤ ਕੌਰ ਪ੍ਰਧਾਨ ਹਲਕਾ ਦਾਖਾ ਇਸਤਰੀ ਅਕਾਲੀ ਦਲ, ਸੰਦੀਪ ਕੌਰ ਮਨਦੀਪ ਕੌਰ ਚੱਕ ਕਲਾਂ, ਸਾਂਤੀ ਆਦਿ ਹਾਜ਼ਰ ਸਨ।

ਭਰਵੇਂ ਚੋਣ ਜਲਸਿਆਂ ਨੇ ਹਲਕੇ 'ਚ ਇਆਲੀ ਪੱਖੀ ਲਹਿਰ ਨੂੰ ਕੀਤਾ ਮਜ਼ਬੂਤ 

ਪਿੰਡ ਤਲਵੰਡੀ ਖੁਰਦ ਵਿਖੇ ਇਆਲੀ ਦੇ ਹੱਕ 'ਚ ਨਿੱਤਰੇ ਪਿੰਡਵਾਸੀ
ਕਾਂਗਰਸ ਦੀਆਂ ਦਮਨਕਾਰੀ ਕਾਰਨ ਸੂਬਾ ਪਛੜਿਆ-ਇਆਲੀ

ਮੁੱਲਾਂਪੁਰ ਦਾਖਾ, 15 ਫਰਵਰੀ(ਸਤਵਿੰਦਰ ਸਿੰਘ ਗਿੱਲ )— ਹਲਕਾ ਦਾਖਾ ਤੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਮਜ਼ਬੂਤੀ ਨਾਲ ਅੱਗੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਦਿਨੋਂ ਦਿਨ ਹਲਕੇ ਦੇ ਲੋਕ ਵੱਡੇ ਪੱਧਰ 'ਤੇ ਉਨ੍ਹਾਂ ਨੂੰ ਡਟਵਾਂ ਸਮਰਥਨ ਦੇ ਰਹੇ ਹਨ, ਸਗੋਂ ਇਆਲੀ ਵੱਲੋਂ ਕੀਤੇ ਜਾ ਰਹੇ ਚੋਣ ਜਲਸਿਆਂ ਦੌਰਾਨ ਲੋਕਾਂ ਦੀ ਭਰਵੀਂ ਹਾਜ਼ਰੀ ਨੇ ਸਮੁੱਚੇ ਹਲਕੇ ਦੇ ਸਿਆਸੀ ਸਮੀਕਰਨਾਂ ਨੂੰ ਬਦਲ ਕੇ ਰੱਖ ਦਿੱਤਾ ਅਤੇ ਹਲਕੇ ਅੰਦਰ ਅਕਾਲੀ ਦਲ ਪੱਖੀ ਲਹਿਰ ਨੂੰ ਹੋਰ ਮਜ਼ਬੂਤ ਕਰ ਦਿੱਤਾ, ਸਗੋਂ ਅੱਜ ਪਿੰਡ ਤਲਵੰਡੀ ਖੁਰਦ ਦੇ ਚੋਣ ਜਲਸੇ ਦੌਰਾਨ ਲੋਕਾਂ ਨੇ ਵੱਡੀ ਤਦਾਦ ਵਿੱਚ ਹਾਜ਼ਰੀ ਲਗਵਾ ਕੇ ਆਪਣੇ ਭਰਵੇਂ ਸਮਰਥਨ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਕਿ ਕਾਂਗਰਸ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਕਾਰਨ ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਾਫੀ ਪਛੜ ਗਿਆ ਹੈ। ਜਿਸ ਦੌਰਾਨ ਸਰਕਾਰ ਨੇ ਲੋਕ ਭਲਾਈ ਦੀਆਂ ਸਕੀਮਾਂ ਚਲਾਉਣੀਆਂ ਤਾਂ ਕੀ ਸਨ, ਸਗੋਂ ਅਕਾਲੀ ਸਰਕਾਰ ਸਮੇਂ ਚੱਲਦੀਆਂ ਲੋਕ ਹਿਤੈਸ਼ੀ ਸਕੀਮਾਂ ਨੂੰ ਬੰਦ ਕਰਕੇ ਰੱਖ ਦਿੱਤਾ, ਬਲਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਥੋਕ ਦੇ ਭਾਅ ਵਾਅਦੇ ਕਰਕੇ ਸੱਤਾ 'ਤੇ ਕਾਬਜ਼ ਹੋਈ ਕਾਂਗਰਸ ਪਾਰਟੀ ਵਾਅਦਿਆਂ ਤੋਂ ਭਗੌੜੀ ਹੋ ਗਈ, ਜਦਕਿ ਇਨ੍ਹਾਂ ਢਾਈ ਸਾਲਾਂ ਦੌਰਾਨ ਹਲਕਾ ਦਾਖਾ ਅੰਦਰ ਕਾਂਗਰਸ ਆਗੂਆਂ ਨੇ ਰੱਜ ਕੇ ਧੱਕੇਸ਼ਾਹੀਆਂ ਕੀਤੀਆਂ, ਜਿਨ੍ਹਾਂ ਦਾ ਖਮਿਆਜ਼ਾ ਕਾਂਗਰਸ ਨੂੰ ਚੋਣਾਂ ਵਿਚ ਭੁਗਤਣਾ ਪਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਆਪ ਪਾਰਟੀ ਗੁੰਮਰਾਹਕੁਨ ਪ੍ਰਚਾਰ ਰਾਹੀਂ ਪੰਜਾਬ ਦੀ ਸੱਤਾ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ, ਜਦਕਿ ਆਪ ਪਾਰਟੀ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਸੂਬਾ ਦੇ ਲੋਕਾਂ ਵੱਲੋਂ ਜਿਤਾਏ ਆਪਣੇ ਵਿਧਾਇਕਾਂ ਨੂੰ ਸੰਭਾਲ ਕੇ ਰੱਖ ਨਹੀਂ ਸਕੀ ਤਾਂ ਸੂਬੇ ਨੂੰ ਕਿਵੇਂ ਸੰਭਾਲ ਸਕੇਗੀ, ਸਗੋਂ ਫੂਲਕਾ ਵੱਲੋਂ ਦਿੱਤੇ ਧੋਖੇ ਤੋਂ ਬਾਅਦ ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਸਨ ਅਤੇ ਇਨ੍ਹਾਂ ਚੋਣਾਂ ਵਿੱਚ ਹਲਕੇ ਦੇ ਲੋਕ ਆਪ ਪਾਰਟੀ ਨੂੰ ਸਬਕ ਸਿਖਾਉਣਗੇ। ਇਸ ਮੌਕੇ ਅਵਨਿੰਦਰ ਸਿੰਘ ਗੋਲਡੀ, ਹਰਮਿੰਦਰ ਸਿੰਘ ਇੰਸਪੈਕਟਰ, ਨਿਰਭੈ ਸਿੰਘ ਧਨੋਆ, ਅਜਮੇਰ ਸਿੰਘ ਬਾਵਾ, ਕੁਲਦੀਪ ਸਿੰਘ ਧਨੋਆ, ਕਮਲਜੀਤ ਸਿੰਘ ਸਵੀਟਾ, ਗੁਰਚਰਨ ਸਿੰਘ ਪ੍ਰਧਾਨ, ਬਾਗ ਸਿੰਘ, ਦਵਿੰਦਰ ਸਿੰਘ ਚਾਹਲ, ਮੇਜਰ ਸਿੰਘ, ਪ੍ਰੇਮ ਸਿੰਘ, ਰੁਪਿੰਦਰ ਸਿੰਘ, ਸੁਰਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਪੰਚ ਹਰਜੀਤ ਸਿੰਘ, ਪੰਚ ਜਗਦੀਪ ਸਿੰਘ, ਪੰਚ ਹਾਕਮ ਸਿੰਘ, ਪੰਚ ਸਰਬਜੀਤ ਕੌਰ, ਜਗਵਿੰਦਰ ਸਿੰਘ, ਪਰਮਜੀਤ ਸਿੰਘ, ਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਗੁਰਵੀਰ ਸਿੰਘ ਸਰਾਂ ਆਦਿ ਹਾਜ਼ਰ ਸਨ।

ਸੂਬੇ ਅੰਦਰ ਅਗਲੀ ਸਰਕਾਰ ਕਾਗਰਸ ਦੀ ਬਣੇਗੀ—ਕੈਪਟਨ ਸੰਧੂ

ਹੱਥ ਪੰਜੇ ਤੇ ਪਾਵੇਗਾ ਵੋਟ ਸਮੁੱਚਾ ਪਿੰਡ ਜੰਡੀ—ਸਰਪੰਚ ਛੀਨਾ
ਮੁੱਲਾਂਪੁਰ ਦਾਖਾ,15 ਫਰਬਰੀ (ਸਤਵਿੰਦਰ ਸਿੰਘ ਗਿੱਲ )— ਹਲਕਾ ਦਾਖਾ ਦੇ ਘੁਗ ਵਸਦੇ ਪਿੰਡ ਜੰਡੀ ਵਿਖੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਚੋਣਾ ਸਬੰਧੀ ਮੀਟਿੰਗ ਕੀਤੀ । ਮੀਟਿੰਗ ਦੌਰਾਨ ਕੈਪਟਨ ਸੰਧੂ ਨੇ ਕਿਹਾ ਕਿ ਕਾਗਰਸ ਹਾਈਕਮਾਨ  ਵੱਲੋ ਚਰਨਜੀਤ ਸਿੰਘ ਚੰਨੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ ਜਿਸ ਨੂੰ ਵੱਡੇ ਘਰਾਣਿਆ ਵੱਲੋ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਉਹ ਮੱਧਵਰਗੀ ਪਰਿਵਾਰ ਵਿਚੋ ਉਠੇ ਕਰਕੇ ਆਮ ਵਰਗ ਦੀਆਂ ਦੁੱਖ ਤਕਲੀਫਾਂ ਨੂੰ ਜਾਣਦੇ ਹਨ। ਇਸ ਕਰਕੇ ਆਓ ਫੇਰ ਤੋ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਈਏ।ਇਸ ਮੌਕੇ ਪਿੰਡ ਤਰਫੋਂ ਸਰਪੰਚ ਗੁਲਵੰਤ ਸਿੰਘ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਕੈਪਟਨ ਸੰਧੂ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਉਹਨਾ ਨੂੰ ਯਕੀਨ ਦਿੱਤਾ ਕਿ ਸਾਡੇ ਪਿੰਡ ਵਿਚੋ ਕਾਗਰਸ ਦੀ ਵੋਟ ਵੱਧ ਨਿਕਲੇਗੀ। ਉਹਨਾ ਵੋਟਰਾਂ ਨੂੰ ਅਪੀਲ ਕੀਤੀ ਕਿ ਮਸ਼ੀਨ ਦਾ ਪਹਿਲਾ ਬਟਨ ਹੀ ਦਬਿਆ ਜਾਵੇ ਤਾਂ ਜੌ ਮੇਰੀ ਜਿੱਤ ਦੇ ਨਾਲ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਜੰਡੀ ਦੇ ਸਰਪੰਚ ਗੁਲਵੰਤ ਸਿੰਘ ਛੀਨਾ,ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਛੀਨਾ,ਯੂਥ ਆਗੂ ਹਰਮਨ ਜੰਡੀ,ਜਸਮਿੰਦਰ ਸਿੰਘ ਯੂ ਐਸ ਏ,ਕੁਲਵਿੰਦਰ ਸਿੰਘ ਜੰਡੀ,ਮਾਤਾ ਗੁਰਦੇਵ ਕੌਰ,ਨੰਬਰਦਾਰ ਚਰਨ ਸਿੰਘ,ਆਤਮਾ ਸਿੰਘ,ਜੋਰਾ ਸਿੰਘ,ਗੁਰਜਾਰ ਸਿੰਘ ਸਿੱਧਵਾਂ ਬੇਟ,ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ,ਬਲਰਾਜ ਸਿੰਘ ਤੂਰ,ਪਿੰਦਰਪਾਲ ਸਿੰਘ ਗਰੇਵਾਲ,ਸੁਰਿੰਦਰ ਸਿੰਘ ਅਤੇ ਮਾਤਾ ਗੁਰਦੇਵ ਕੌਰ ਆਦਿ ਹਾਜਰ ਸਨ।

ਮੁਸਲਿਮ ਏਕਤਾ ਵੈਲਫੇਅਰ ਫਰੰਟ ਸੰਦੀਪ ਸੰਧੂ ਨੂੰ ਵੋਟਾਂ ਪਵੇਗੀ—ਗੁਲਾਮ ਅਲੀ

ਮੁਸਲਿਮ ਭਾਈਚਾਰੇ ਦੇ ਉਹ ਹਮੇਸ਼ਾ ਰਿਣੀ ਰਹਿਣਗੇ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ,15  ਫਰਬਰੀ(ਸਤਵਿੰਦਰ ਸਿੰਘ ਗਿੱਲ ) ਕੈਪਟਨ ਸੰਦੀਪ ਸੰਧੂ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਉਹਨਾ ਦੇ ਮੁੱਖ ਦਫਤਰ ਵਿੱਚ ਮੁਸਲਿਮ ਏਕਤਾ ਵੈਲਫੇਅਰ ਫਰੰਟ ਦੇ ਆਗੂਆਂ ਨੇ ਉਹਨਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਅਤੇ ਸਮੁੱਚੇ ਪੰਜਾਬ ਅੰਦਰ ਸਮੂਹ ਮੁਸਲਿਮ ਭਾਈਚਾਰੇ ਅਤੇ ਗੁਜਰ ਭਾਈਚਾਰੇ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਗਰਸ ਇੱਕ ਧਰਮ ਨਿਰਪਖ ਪਾਰਟੀ ਹੈ ਜੌ ਸਾਰੇ ਵਰਗਾਂ ਨੂੰ ਨਾਲ ਲੈਕੇ ਚਲਦੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁਸਲਿਮ ਏਕਤਾ ਵੈਲਫੇਅਰ ਫਰੰਟ ਦੇ ਕੌਮੀ ਪ੍ਰਧਾਨ ਗੁਲਾਮ ਅਲੀ ਨੇ ਕੀਤਾ । ਗੁਲਾਮ ਅਲੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਗਲਾ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੋਵੇ ਤੇ ਹਲਕਾ ਦਾਖਾ ਤੋ ਵਿਧਾਇਕ 
ਕੈਪਟਨ ਸੰਦੀਪ ਸੰਧੂ ਹੋਣ ਤਾਂ ਜੌ ਹਲਕੇ ਦਾਖੇ ਦੇ ਨਾਲ ਨਾਲ ਪੰਜਾਬ ਵੀ ਵਿਕਾਸ ਕਾਰਜਾਂ ਦੀਆਂ ਬਲੰਦੀਆਂ ਨੂੰ ਛੂਹੇ। ਉਹਨਾ ਅੱਗੇ ਕਿਹਾ ਕਿ ਹਲਕੇ ਦਾਖੇ ਦੇ ਮੁਸਲਿਮ ਭਾਈਚਾਰੇ ਲੋਕ ਇਕ ਮੰਚ ਤੇ ਹਨ ਅਤੇ 20 ਫਰਬਰੀ ਨੂੰ ਸਾਰੀਆਂ ਵੋਟਾਂ ਕਾਗਰਸ ਪਾਰਟੀ ਨੂੰ ਪਾਉਣਗੇ। ਇਸ ਮੌਕੇ ਕੈਪਟਨ ਸੰਧੂ ਨੇ ਗੁਲਾਮ ਅਲੀ ਸਮੇਤ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੁਸਲਿਮ ਏਕਤਾ ਵੈਲਫੇਅਰ ਫਰੰਟ ਹਾਜੀ ਬਸ਼ੀਰ ਜਾਂਗਪੁਰ,ਹਾਜੀ ਆਲਮ ਪੁਮਾਲ,ਬਸ਼ੀਰ ਬਦੋਵਾਲ,ਕਾਕਾ ਰਕਬਾ, ਮੱਖਣ ਬੋਪਾਰਾਏ,ਸ਼ੇਫੁ ਚੌਂਕੀਮਾਨ,ਮੇਹਰ ਅਲੀ ਮੁੰਡਿਆਣੀ,ਮੁਹੰਮਦ ਹੁਸੈਨ ਸਹੋਲੀ,ਤੋਤਾ ਦੀਨ,ਹਬੀਬ ਕੈਲਪੁਰ,ਸੈਫ ਪੰਡੋਰੀ, ਸ਼ਾਬੁ ਮੁੱਲਾਪੁਰ, ਮੱਖਣ ਢੱਟ, ਅਲੀ ਹੁਸੈਨ ਢੱਟ,ਨੂਰਦੀਨ ਚੌਂਕੀਮਾਨ,
 ਅਤੇ ਹਸਨਦੀਨ ਗੁੜੇ,ਰੌਸ਼ਨ ਦੀਨ ਮੋਹੀ ਆਦਿ ਹਾਜਰ ਸਨ।

ਕੈਪਟਨ ਸੰਧੂ ਨੇ ਮਿੰਨੀ ਛਪਾਰ ਚ ਭਰਵੇ ਚੋਣ ਜਲਸੇ ਨੂੰ ਕੀਤਾ ਸੰਬੋਧਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਹਿਤ ਚ ਫੈਸਲੇ ਲਏ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ,15 ਫਰਬਰੀ(ਸਤਵਿੰਦਰ ਸਿੰਘ ਗਿੱਲ )—ਮੱਧਵਰਗੀ ਅਤੇ ਇਕ ਆਮ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਜਾਣ ਵਾਲਾ ਆਗੂ ਚਰਨਜੀਤ ਸਿੰਘ ਚੰਨੀ 
ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰਾਂ ਜਾਣਦਾ ਹੈ ਕਿਊਕਿ ਉਹ ਇਕ ਆਮ ਘਰ ਦਾ ਆਗੂ ਹੈ ਇਹ ਗੱਲਾਂ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ  ਮਿੰਨੀ ਛਪਾਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਉਸ ਵੇਲੇ ਆਖੀਆਂ ਜਦੋ ਉਹ 20 ਫਰਬਰੀ ਨੂੰ ਪੋਲ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਪਿੰਡ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਉਹਨਾ ਲੋਕਾਂ ਤੋ ਵਿਕਾਸ ਦੇ ਬਦਲੇ ਵੋਟ ਦੀ ਮੰਗ ਕੀਤੀ। ਸੰਧੂ ਨੂੰ ਪਿੰਡ ਵਾਸੀਆਂ ਨੇ  ਮਨਪ੍ਰੀਤ ਸਿੰਘ ਈਸੇਵਾਲ  ਸੀ ਅਗਵਾਈ ਵਿਚ ਕੈਪਟਨ ਸੰਧੂ ਦਾ ਸਨਮਾਨ ਕੀਤਾ।ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਜੇਕਰ ਕੋਈ ਵਿਕਾਸ ਕਾਰਜਾਂ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਉਹ ਅਗਲੀ ਸਰਕਾਰ ਵੇਲੇ  ਨੇਪਰੇ ਚੜਾਈ ਜਾਵੇਗੀ। ਉਹਨਾ ਕਿਹਾ ਕਿ ਮੇਰੇ ਵਾਲੋ ਥੋੜੇ ਸਮੇਂ ਵਿੱਚ ਕਰਵਾਏ ਵਿਕਾਸ ਕਾਰਜਾਂ ਨੂੰ ਅਤੇ  ਦੋ ਹੋਰ ਚੋਣ ਲੜਨ ਵਾਲਿਆਂ ਦਾ ਲੇਖਾ ਜੋਖਾ ਜਰੂਰ ਕਰਿਓ। ਕੈਪਟਨ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਬਰੀ ਨੂੰ ਮਸ਼ੀਨ ਤੇ ਪਹਿਲਾ ਬਟਨ ਹੀ ਦੱਬਣਾ ਹੈ ਜੌ ਹੱਥ ਪੰਜੇ ਦਾ ਬਟਨ ਹੈ ਜਿਸ ਨਾਲ ਮੇਰੀ ਤਕਦੀਰ ਦਾ ਫੈਸਲਾ ਹੋਵੇਗਾ । ਇਸ ਮੌਕੇ ਮਨਪ੍ਰੀਤ ਸਿੰਘ ਈਸੇਵਾਲ, ਸੀਨੀਅਰ ਯੂਥ ਆਗੂ ਸੁਭਾਸ਼ ਵਰਮਾ ਅਤੇ ਰਾਜਨ ਵਰਮਾ ਆਦਿ ਤੋ ਇਲਾਵਾ ਸਮੂਹ ਪਿੰਡ ਦੇ ਮੋਹਤਵਰ ਆਗੂ ਹਾਜਰ ਸਨ

ਦਾਖਾ ਦੇ ਚੋਣ ਨਤੀਜਿਆਂ ਨਾਲ ਹੀ ਹੋ ਜਾਵੇਗਾ ਕੈਪਟਨ ਸੰਦੀਪ ਸੰਧੂ ਦੇ ਭ੍ਰਿਸ਼ਟਾਚਾਰ ਅਤੇ ਗੁੰਡਾ ਰਾਜ ਦਾ ਅੰਤ-ਮੋਹੀ

ਮੁੱਲਾਂਪੁਰ' ਚ ਚੋਣ ਪ੍ਰਚਾਰ ਕਰਨ ਪਹੁੰਚੇ ਮੋਹੀ ਦਾ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ ਸੁਆਗਤ  

 ਮੁੱਲਾਂਪੁਰ,11ਫਰਵਰੀ(ਸਤਵਿੰਦਰ ਸਿੰਘ ਗਿੱਲ )-ਹਲਕਾ ਦਾਖਾ ਪੰਜਾਬ ਲੋਕ ਕਾਂਗਰਸ,ਭਾਜਪਾ ਅਤੇ ਸੰਯੁਕਤ ਟਕਸਾਲੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਅੱਜ ਮੁੱਲਾਂਪੁਰ ਸ਼ਹਿਰ ਵਿੱਚ ਰੋਡ ਸ਼ੋਅ ਦੇ ਰੂਪ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਲੋਕਾਂ ਨੇ ਦਮਨਜੀਤ ਸਿੰਘ ਦਾ ਸ਼ਹਿਰ ਵਾਸੀਆਂ 'ਤੇ ਦੁਕਾਨਦਾਰ ਭਰਾਵਾਂ ਨੇ ਨਿੱਘਾ ਸਵਾਗਤ ਕੀਤਾ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਐਲਾਨ ਕਰਦਿਆਂ ਕਿਹਾ ਕਿ ਇਸ ਵਾਰ ਵੀ ਹਲਕੇ ਵਿਚੋਂ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਉਮੀਦਵਾਰ ਦਮਨਜੀਤ ਸਿੰਘ ਮੋਹੀ ਦੀ ਜਿੱਤ ਪੱਕੀ ਹੈ।ਇਸ ਮੌਕੇ ਪ੍ਰੈੱਸ ਨੂੰ ਸੰਬੋਧਿਤ ਹੁੰਦੇ ਹੋਏ ਦਮਨਜੀਤ ਸਿੰਘ ਮੋਹੀ ਨੇ ਕਿ ਦਾਖਾ ਦੇ ਲੋਕ ਕੈਪਟਨ ਸੰਦੀਪ ਸੰਧੂ ਦੀ ਭ੍ਰਿਸ਼ਟਾਚਾਰ ਅਤੇ ਬਦਲਾਖੋਰੀ ਤੋਂ ਅੱਕ ਚੁੱਕੇ ਹਨ ਅਤੇ ਹਲਕਾ ਦਾਖਾ ਵਿਚ ਪੰਜਾਬ ਲੋਕ ਕਾਂਗਰਸ ਗਠਜੋੜ ਦੇ ਹੱਕ 'ਚ ਫ਼ਤਬਾ   ਲਈ ਉਤਾਵਲੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਸੰਦੀਪ ਸੰਧੂ ਨੇ ਹਲਕੇ ਵਿਚ ਵਿਕਾਸ ਕਰਨ ਦੀ ਲੋਕਾਂ ਦੀ ਜ਼ਮੀਨਾਂ ਉੱਤੇ ਕਬਜ਼ੇ 'ਤੇ ਕਰਨ ਸਾਰਾ ਸਮਾਂ ਲੰਘਾਇਆ। ਜੇਕਰ ਕੋਈ ਉਸ ਵਿਰੁੱਧ ਬੋਲਦਾ ਤਾਂ ਉਸ 'ਤੇ ਝੂਠੇ ਪਰਚੇ ਕਰਵਾ ਦਿੱਤੇ ਜਾਂਦੇ ਹਨ।ਇਸ ਝੂਠੇ ਪਰਚੇ ਕਰਾਉਣ ਵਾਲੇ ਕਾਂਗਰਸੀ ਆਗੂ ਤੋਂ ਛੁਟਕਾਰਾ ਪਵਾਉਣ ਅਤੇ ਦਾਖਾ ਦੇ ਸਹੀ ਵਿਕਾਸ ਲਈ ਦਾਖਾ ਦੀ ਸੀਟ ਪੰਜਾਬ ਲੋਕ ਕਾਂਗਰਸ ਗਠਜੋੜ ਦੀ ਝੋਲੀ ਵਿਚ ਪਾਉਣਾ ਜ਼ਰੂਰੀ ਹੈ। ਦਮਨਜੀਤ ਸਿੰਘ ਮੋਹੀ  ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਵੱਲੋਂ ਵੀ ਦਿੱਲੀ ਮਾਡਲ ਦੇ ਝੂਠੇ ਸੁਪਨੇ ਵਿਖਾ ਕੇ ਪੰਜਾਬੀਆਂ ਦੀ ਮੂਰਖ ਬਣਾਉਣ ਦੀ ਕੋਸ਼ਿਸ਼ ਨੂੰ ਨਾਕਾਮ ਘੋਸ਼ਿਤ ਕਰਦੇ ਹੋਏ ਕਿਹਾ ਕਿ ਕੇਜਰੀਵਾਰ ਇੱਕ ਮੌਕਾਪ੍ਰਸਤ ਪਾਰਟੀ ਹੈ ਜੋ ਪੰਜਾਬ ਵਿਚ ਅਮੀਰਾਂ ਨੂੰ ਟਿਕਟਾਂ ਵੇਚ ਕੇ ਰੁਪਏ ਕਮਾਉਣ ਆਇਆ ਹੈ।ਇਸ ਮੌਕੇ ਦਮਨਜੀਤ ਸਿੰਘ ਮੋਹੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੱਥੀ ਲੈਂਦੇ ਹੋਏ ਕਿਹਾ ਕਿ ਭਾਜਪਾ ਦੇ ਸਿਰ ਤੇ ਚੋਣ ਜਿੱਤਣ ਵਾਲੇ ਅੱਜ ਆਪਣੇ ਮੀਆਂ ਮਿੱਠੂ ਬਣ ਕੇ ਆਪਣੀ ਹੀ ਪਿੱਠ ਥਪਥਪਾ ਰਹੇ ਹਨ।ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦੇਸ਼ ਹਿਤ,ਜਨ ਹਿਤ ਅਤੇ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ,ਜਿੰਨ੍ਹਾਂ ਦਾ ਜਨਤਾ ਨੇ ਫ਼ਾਇਦਾ ਲਿਆ। ਜਿਸਦੇ ਚੱਲਦਿਆਂ ਹੀ 2014 ਅਤੇ 2019 ਵਿਚ ਭਾਜਪਾ ਨੂੰ ਬਹੁਮਤ ਮਿਲਿਆ। ਅੰਕੜੇ  ਵੀ ਇਹੀ ਦੱਸਦੇ ਹਨ ਕਿ ਦੇਸ਼ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ ਹੁਣ ਲੋਕ ਪੰਜਾਬ ਵਿਚ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਚਾਹੁੰਦੇ ਹਨ ਤਾਂ ਕਿ ਪੰਜਾਬ ਵਿਚ ਭਾਜਪਾ ਦੀ ਸਰਕਾਰ ਆਉਣ 'ਤੇ ਸੂਬਾ ਤਰੱਕੀ ਦੀਆਂ ਉਚਾਈਆਂ ਉੱਤੇ ਪਹੁੰਚ ਸਕੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਦਾਖਾ ਦੀ ਬੇਹਤਰੀ ਲਈ ਉਨ੍ਹਾਂ ਨੂੰ ਇੱਕ ਮੌਕਾ ਜਰੂਰ ਦੇਣ। 

ਕੈਪਸ਼ਨ -ਮੁੱਲਾਂਪੁਰ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਦਮਨਜੀਤ ਸਿੰਘ ਮੋਹੀ, ਅਮਰੀਕ ਸਿੰਘ ਆਲੀਵਾਲ,ਮੇਜਰ ਸਿੰਘ ਦੇਤਵਾਲ, ਗਰੇਵਾਲ ਤੇ ਹੋਰ।

ਪਿੰਡ ਗਾਲਬ ਰਣ ਸਿੰਘ ਦੇ ਪੰਚਾਇਤ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਦਿੱਤਾ ਭਰੋਸਾ

ਜਗਰਾਉਂ 14 ਫ਼ਰਵਰੀ (ਜਸਮੇਲ ਗ਼ਾਲਿਬ) ਜਿਉਂ ਜਿਉਂ ਵੋਟਾਂ ਨੇੜੇ ਆ ਰਹੀਆਂ ਹਨ ਤਾਂ ਵੋਟਰਾਂ ਵਿੱਚ ਸਰਗਰਮੀਆਂ ਵੀ ਵਧ ਰਹੀਆਂ ਹਨ।ਪਿੰਡ ਗਾਲਬ ਰਣ ਸਿੰਘ ਦੇ ਪੰਚਾਇਤ ਮੈਂਬਰ ਨਿਰਮਲ ਸਿੰਘ,ਮੈਂਬਰ ਜਗਸੀਰ ਸਿੰਘ ਗੁਰਦੁਆਰਾ ਕਮੇਟੀ ਦੇ ਖਜ਼ਾਨਚੀ ਕੁਲਵਿੰਦਰ ਸਿੰਘ ਛਿੰਦਾ ਅਤੇ ਦਿਲਬਾਗ ਸਿੰਘ ਨੇ  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸਰਬਜੀਤ ਕੌਰ ਮਾਣੂੰਕੇ ਨੂੰ ਅਸੀਂ ਆਪਣੇ ਪਿੰਡਾਂ ਵਿੱਚੋਂ ਅਤੇ  ਇਲਾਕੇ ਵਿੱਚੋਂ ਵੱਡੀ ਲੀਡ ਨਾਲ ਜਿਤਾਵਾਂਗੇ।ਇਸ ਸਮੇਂ ਇੰਨਾ ਕਿਹਾ ਹੈ ਕਿ ਆਉਣ ਵਾਲੀ 2022 ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੇਗੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ।ਇਸ ਸਮੇਂ ਉਨ੍ਹਾਂ ਕਿਹਾ ਹੈ ਕਿ ਨੌਜਵਾਨ ਵਰਗ ਅਤੇ ਹਰ ਵਰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਇਸ ਸਮੇਂ ਇਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਕਿਹਾ ਹੈ ਕਿ ਜਿੱਤ ਦਾ ਐਲਾਨ ਬਾਕੀ ਹੈ।

ਕੰਵਰ ਨਰਿੰਦਰ ਸਿੰਘ ਨੂੰ ਗਿੱਦੜਵਿੰਡੀ  ਪਿੰਡ ਦੇ ਵਿੱਚ ਮਿਲ ਰਿਹਾ ਭਰਪੂਰ ਹੁੰਗਾਰਾ  

ਜਗਰਾਓਂ 14 ਫ਼ਰਵਰੀ (ਅਮਿਤ ਖੰਨਾ)ਵਿਧਾਨ ਸਭਾ ਹਲਕਾ ਜਗਰਾਉਂ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੂੰ ਪਿੰਡਾਂ ਦੇ ਵਿੱਚ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈਇਸ ਦੌਰਾਨ ਪਿੰਡ ਗਿੱਦੜਵਿੰਡੀ  ਅਤੇ ਨਾਲ ਲੱਗਦੇ ਪਿੰਡਾਂ ਵਿੱਚ  ਚੋਣ ਪ੍ਰਚਾਰ  ਕੀਤਾ  ਅਤੇ ਕੁਝ ਪਿੰਡਾਂ ਦੇ ਲੋਕ ਕਾਂਗਰਸ ਆਪ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ  ਸ਼ਾਮਲ ਹੋ ਰਹੇ ਹਨ ਉਮੀਦਵਾਰ ਕੁੰਵਰ ਨਰਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਭਾਰਤੀ ਜਨਤਾ ਪਾਰਟੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਉਥੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਕਿ ਵਿਕਾਸ ਦੇ ਕੰਮਾਂ ਨੂੰ ਨਿਰੰਤਰ ਜਾਰੀ ਰੱਖਿਆ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਕੰਵਰ ਨਰਿੰਦਰ ਸਿੰਘ ਅਤੇ  ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ,  ਨੇ ਦੱਸਿਆ ਕਿ ਪਿੰਡਾਂ ਵਿੱਚ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਚੇਅਰਮੈਨ  ਗੇਜਾ ਰਾਮ ਸਫ਼ਾਈ ਕਮਿਸ਼ਨਰ , ਮੰਡਲ ਪ੍ਰਧਾਨ ਹਨੀ ਗੋਇਲ, ਕੈਪਟਨ ਬਲੌਰ ਸਿੰਘ, ਸਤੀਸ਼ ਕਾਲੜਾ,ਅਵਤਾਰ  ਚੀਮਨਾ , ਐਡਵੋਕੇਟ ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਦਰਸ਼ਨ ਲਾਲ ਸੰਮੀ, ਤਜਿੰਦਰ ਸੰਟੀ, ਰਜੇਸ਼ ਬੌਬੀ, ਮੋਨੂੰ ਗੋਇਲ, ਰੋਹਿਤ ਗੋਇਲ ਆਦਿ ਹਾਜ਼ਰ ਸਨ।