ਕੈਪਟਨ ਸੰਧੂ ਨੇ ਮਿੰਨੀ ਛਪਾਰ ਚ ਭਰਵੇ ਚੋਣ ਜਲਸੇ ਨੂੰ ਕੀਤਾ ਸੰਬੋਧਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਹਿਤ ਚ ਫੈਸਲੇ ਲਏ—ਕੈਪਟਨ ਸੰਧੂ
ਮੁੱਲਾਂਪੁਰ ਦਾਖਾ,15 ਫਰਬਰੀ(ਸਤਵਿੰਦਰ ਸਿੰਘ ਗਿੱਲ )—ਮੱਧਵਰਗੀ ਅਤੇ ਇਕ ਆਮ ਸਾਧਾਰਨ ਪਰਿਵਾਰ ਵਿਚੋਂ ਉੱਠ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਜਾਣ ਵਾਲਾ ਆਗੂ ਚਰਨਜੀਤ ਸਿੰਘ ਚੰਨੀ 
ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰਾਂ ਜਾਣਦਾ ਹੈ ਕਿਊਕਿ ਉਹ ਇਕ ਆਮ ਘਰ ਦਾ ਆਗੂ ਹੈ ਇਹ ਗੱਲਾਂ ਅੱਜ ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ  ਮਿੰਨੀ ਛਪਾਰ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸਿੰਘ ਸੰਧੂ ਨੇ ਉਸ ਵੇਲੇ ਆਖੀਆਂ ਜਦੋ ਉਹ 20 ਫਰਬਰੀ ਨੂੰ ਪੋਲ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿੱਚ ਪਿੰਡ ਦੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।ਇਸ ਮੌਕੇ ਉਹਨਾ ਲੋਕਾਂ ਤੋ ਵਿਕਾਸ ਦੇ ਬਦਲੇ ਵੋਟ ਦੀ ਮੰਗ ਕੀਤੀ। ਸੰਧੂ ਨੂੰ ਪਿੰਡ ਵਾਸੀਆਂ ਨੇ  ਮਨਪ੍ਰੀਤ ਸਿੰਘ ਈਸੇਵਾਲ  ਸੀ ਅਗਵਾਈ ਵਿਚ ਕੈਪਟਨ ਸੰਧੂ ਦਾ ਸਨਮਾਨ ਕੀਤਾ।ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਕਿਹਾ ਕਿ ਜੇਕਰ ਕੋਈ ਵਿਕਾਸ ਕਾਰਜਾਂ ਵਿਚ ਕੋਈ ਕਮੀ ਰਹਿ ਗਈ ਹੋਵੇ ਤਾਂ ਉਹ ਅਗਲੀ ਸਰਕਾਰ ਵੇਲੇ  ਨੇਪਰੇ ਚੜਾਈ ਜਾਵੇਗੀ। ਉਹਨਾ ਕਿਹਾ ਕਿ ਮੇਰੇ ਵਾਲੋ ਥੋੜੇ ਸਮੇਂ ਵਿੱਚ ਕਰਵਾਏ ਵਿਕਾਸ ਕਾਰਜਾਂ ਨੂੰ ਅਤੇ  ਦੋ ਹੋਰ ਚੋਣ ਲੜਨ ਵਾਲਿਆਂ ਦਾ ਲੇਖਾ ਜੋਖਾ ਜਰੂਰ ਕਰਿਓ। ਕੈਪਟਨ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਬਰੀ ਨੂੰ ਮਸ਼ੀਨ ਤੇ ਪਹਿਲਾ ਬਟਨ ਹੀ ਦੱਬਣਾ ਹੈ ਜੌ ਹੱਥ ਪੰਜੇ ਦਾ ਬਟਨ ਹੈ ਜਿਸ ਨਾਲ ਮੇਰੀ ਤਕਦੀਰ ਦਾ ਫੈਸਲਾ ਹੋਵੇਗਾ । ਇਸ ਮੌਕੇ ਮਨਪ੍ਰੀਤ ਸਿੰਘ ਈਸੇਵਾਲ, ਸੀਨੀਅਰ ਯੂਥ ਆਗੂ ਸੁਭਾਸ਼ ਵਰਮਾ ਅਤੇ ਰਾਜਨ ਵਰਮਾ ਆਦਿ ਤੋ ਇਲਾਵਾ ਸਮੂਹ ਪਿੰਡ ਦੇ ਮੋਹਤਵਰ ਆਗੂ ਹਾਜਰ ਸਨ