ਜਗਰਾਉਂ 14 ਫ਼ਰਵਰੀ (ਜਸਮੇਲ ਗ਼ਾਲਿਬ) ਅੱਜ ਕਿਸਾਨ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਕਈ ਪਿੰਡਾਂ ਦਾ ਦੌਰਾ ਕੀਤਾ।ਜਿਸ ਤਹਿਤ ਬੋਤਲਵਾਲਾ, ਰਾਮਗਡ਼੍ਹ ਭੁੱਲਰ, ਤੱਪੜ, ਲੀਲਾ,ਜਨੇਤਪੁਰਾ,ਮਲਸੀਆਂ, ਗਿੱਦੜਪਿੰਡੀ,ਲੋਧੀ ਵਾਲਾ ਆਦਿ ਦਾ ਦੌਰਾ ਕੀਤਾ ਗਿਆ।ਜਿਸ ਦਾ ਭਰਵਾਂ ਸਵਾਗਤ ਕੀਤਾ ਗਿਆ।ਪਿੰਡ ਵਾਸੀਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਸਿਰੋਪਿਆਂ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਪਿੰਡ ਵਾਸੀਆਂ ਨੇ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿਵਾਇਆ । ਇਸ ਸਮੇਂ ਜਥੇਦਾਰ ਦਲੀਪ ਸਿੰਘ ਚਕਰ, ਜਥੇਦਾਰ ਹਰੀ ਸਿੰਘ ਫਤਿਹਗੜ੍ਹ ਸਿਵੀਆਂ,ਹਰਚੰਦ ਸਿੰਘ ਚਕਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ ।