You are here

ਬਲਾਕ ਪੱਧਰੀ ਖੇਡਾ ਸਮਾਪਤ

ਹਠੂਰ,07 ਸਤੰਬਰ-(ਕੌਸ਼ਲ ਮੱਲ੍ਹਾ)-ਪµਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਦੀ ਅਗਵਾਈ ਹੇਠ ਸੂਬੇ ਵਿਚ‘ਖੇਡਾਂ ਵਤਨ ਪੰਜਾਬ ਦੀਆ 2022’ਦੇ ਨਾਮ ਹੇਠ ਕਰਵਾਈਆ ਗਈਆ।ਜਿਸ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਹਾਈ ਸਕੂਲ ਮੱਲ੍ਹਾ ਦੇ ਗਰਾਉਡ ਵਿਚ ਕਰਵਾਏ ਗਏ।ਇਹ ਖੇਡਾ ਅੱਜ ਅਮਿੱਟ ਯਾਦਾ ਛੱਡਦੀਆ ਸਮਾਪਤ ਹੋਈਆ।ਖੇਡਾ ਦੇ ਆਖਰੀ ਦਿਨ ਅੰਡਰ 41 ਵਿਚ ਸ਼ਾਟ ਪੁੱਟ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਡਿਸਕਸ-ਥ੍ਰੋਅ ਵਿਚ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜੈਵਲਿਨ ਥ੍ਰੋਅ ਵਿਚ ਵੀ ਰੇਸ਼ਮ ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਸਵੰਤ ਸਿੰਘ ਧਾਲੀਵਾਲ ਹਠੂਰ ਨੇ ਦੂਜਾ,ਲੰਬੀ ਛਾਲ ਵਿਚ ਕੁਲਦੀਪ ਸਿੰਘ ਗੋਗਾ ਮੱਲ੍ਹਾ ਨੇ ਪਹਿਲਾ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅਥਲੈਟਿਕਸ 100 ਮੀਟਰ ਵਿਚ ਜਸਵੰਤ  ਸਿੰਘ ਧਾਲੀਵਾਲ ਹਠੂਰ ਨੇ ਪਹਿਲਾ ਸਥਾਨ,ਜਤਿੰਦਰ ਸਿੰਘ ਤਲਵੰਡੀ ਰਾਏ ਨੇ ਦੂਜਾ ਸਥਾਨ,200 ਮੀਟਰ ਵਿਚ ਜਤਿੰਦਰ ਸਿੰਘ ਤਲਵੰਡੀ ਰਾਏ ਨੇ ਪਹਿਲਾ ਸਥਾਨ,ਅਵਤਾਰ ਸਿੰਘ ਚਚਰਾੜੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ,400 ਮੀਟਰ ਵਿਚ ਜਸਵਿੰਦਰ ਸਿੰਘ ਹਾਸ਼ ਕਲਾਂ ਨੇ ਪਹਿਲਾ ਸਥਾਨ,ਵਿਨੈ ਗਰਗ ਜਗਰਾਉ ਨੇ ਦੂਜਾ ਸਥਾਨ,800 ਮੀਟਰ ਵਿਚ ਵਿਨੈ ਗਰਗ ਜਗਰਾਉ ਨੇ ਪਹਿਲਾ ਸਥਾਨ,1500 ਮੀਟਰ ਵਿਚ ਹਰਮਨਦੀਪ ਸਿੰਘ ਬਾਸੀਆ ਬੇਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਡਰ 50 ਵਿਚ ਲੰਬੀ ਛਾਲ ਵਿਚ ਮਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੌੜਾ ਵਿਚ 100 ਮੀਟਰ ਜਸਪਾਲ ਸਿੰਘ ਮੱਲ੍ਹਾ ਨੇ ਪਹਿਲਾ ਸਥਾਨ,ਗੁਰਮੇਲ ਸਿੰਘ ਮਲਕ ਨੇ ਦੂਜਾ ਸਥਾਨ,400 ਮੀਟਰ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ,ਮੋਹਿੰਦਰ ਸਿੰਘ ਸੰਧੂ ਮਾਣੂੰਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ,800 ਮੀਟਰ ਵਿਚ ਮੋਹਿੰਦਰਪਾਲ ਸਿੰਘ ਬਰਸਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਾਫਟਬਾਲ ਕੋਚ ਨਿਰਮਲਜੀਤ ਕੌਰ ਨੇ ਦੱਸਿਆ ਕਿ ਇਨ੍ਹਾ ਖੇਡਾ ਵਿਚ ਪਹਿਲੀ ਅਤੇ ਦੂਜੀ ਪੁਜੀਸਨ ਪ੍ਰਾਪਤ ਕਰਨ ਵਾਲੇ ਖਿਡਾਰੀਆ ਦੀ ਅਗਲੀਆ ਜਿਲ੍ਹਾ ਪੱਧਰੀ ਖੇਡਾ ਆਉਣ ਵਾਲੇ ਦਿਨਾ ਵਿਚ ਗੁਰੂ ਨਾਨਕ ਦੇਵ ਜੀ ਸਟੇਡੀਅਮ ਲੁਧਿਆਣਾ ਵਿਖੇ ਕਰਵਾਈਆ ਜਾਣਗੀਆ।ਇਸ ਮੌਕੇ ਉਨ੍ਹਾ ਨਾਲ ਸਰਪੰਚ ਹਰਬੰਸ ਸਿੰਘ ਢਿੱਲੋ,ਸਮਾਜ ਸੇਵੀ ਨਛੱਤਰ ਸਿੰਘ ਸਰਾਂ,ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਕਲੱਬ ਪ੍ਰਧਾਨ ਕੁਲਦੀਪ ਸਿੰਘ ਗੋਗਾ,ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ,ਮਨੀ ਮੱਲ੍ਹਾ,ਕੋਚ ਨਿਰਮਲਜੀਤ ਕੌਰ,ਰਜਿੰਦਰ ਸਿੰਘ ਗਾਗਾ, ਗੁਰਮੇਲ ਸਿੰਘ,ਮਾ: ਸਰਬਜੀਤ ਸਿੰਘ,ਪੰਚ ਜਗਜੀਤ ਸਿੰਘ ਜੱਗਾ,ਰਾਮ ਸਿੰਘ ਸਰਾਂ,ਮਾ:ਇਕਬਾਲ ਸਿੰਘ ਸਿੱਧੂ,ਸੁਖਵਿੰਦਰ ਸਿੰਘ,ਸਮੂਹ ਗਰਾਮ ਪੰਚਾਇਤ ਮੱਲ੍ਹਾ ਅਤੇ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਦੌੜਾ ਲਾਉਣ ਦੀ ਤਿਆਰੀ ਕਰਦੇ ਹੋਏ ਖਿਡਾਰੀ।