ਲੁਧਿਆਣਾ

ਲੋਕ ਇਨਸਾਫ ਪਾਰਟੀ ਦੇ ਉਮੀਦਵਾਰ  ਤੇਜੀ ਸੰਧੂ ਨੂੰ ਪਿੰਡ ਸਿੱਧਵਾਂ ਕਲਾਂ ਵਿੱਚ ਲੱਡੂਆਂ ਨਾਲ ਤੋਲਿਆ 

ਤੇਜੀ ਸੰਧੂ ਦੇ ਹੱਕ 'ਚ ਨੁੱਕੜ ਮੀਟਿੰਗ ਦੌਰਾਨ ਪਿੰਡਾਂ  ਤੋਂ ਵੱਡਾ ਹੁੰਘਾਰਾ 
ਜਗਰਾਓਂ 14 ਫ਼ਰਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਵੱਲੋਂ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਪਿੰਡ ਸਿੱਧਵਾਂ ਕਲਾਂ ਤੇਜੀ ਸੰਧੂ ਉਮੀਦਵਾਰ ਲੋਕ ਇਨਸਾਫ਼ ਪਾਰਟੀ ਦੀ ਪਿੰਡ ਵਾਸੀਆਂ ਦੀ ਮਿੱਟਿੰਗ ਨੇ ਦੱਸਿਆ ਕਿ ਇਸ ਵਾਰ ਅਸੀਂ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾਵਾਂਗੇ  ਅਤੇ ਤੇਜੀ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡਾਂ ਤੇਜੀ ਸੰਧੂ ਨੇ ਦੱਸਿਆ ਕਿ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ   ਪਿੰਡਾਂ ਦੇ  ਤੁਹਾਡੇ ਪੈਂਡਿੰਗ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਤੇਜੀ ਸੰਧੂ ਨੂੰ ਪਿੰਡ ਸਿੱਧਵਾਂ ਕਲਾਂ ਵਿੱਚ ਲੱਡੂਆਂ ਨਾਲ ਤੋਲਿਆ ਇਸ ਮੌਕ ਸੁਖਦੇਵ ਸਿੰਘ ਡੱਲਾ ਜਗਰੂਪ ਸਿੰਘ ਸੂਹੀ ਕਮਲ ਅਖਾੜਾ  ਰਾਜਵਿੰਦਰ ਸਿੰਘ ਜੱਸੋਵਾਲ ਸਰਬਜੀਤ ਸਿੰਘ ਸਿੱਧੂ ਨਿਰਮਲ ਸਿੰਘ ਸੰਘੇੜਾ ਜਗਰਾਜ ਸਿੰਘ ਲਾਡੀ ਸੁਰਜੀਤ ਸਿੰਘ ਜਨੇਤਪੁਰਾ  ਗੁਰਸੇਵਕ ਸਿੰਘ ਸ਼ੇਰਪੁਰ ਵਿਕਾਸ ਮਠਾੜੂ ਕੁਲਵਿੰਦਰ ਕੌਰ ਬਜ਼ੁਰਗ ਪਰਮਜੀਤ ਕੌਰ ਕੱਕੜ ਤਿਹਾੜਾ ਰਾਜਿੰਦਰ ਸਿੰਘ ਜਗਰਾਓਂ ਆਦਿ ਹਾਜ਼ਰ

ਚੋਣ ਜ਼ਾਬਤੇ ਦੇ ਮੱਦੇਨਜ਼ਰ ਲੁਧਿਆਣਾ ਦਿਹਾਤੀ ਦੀ ਪੁਲਸ ਵੱਲੋਂ ਕੀਤਾ ਗਿਆ ਫਲੈਗ ਮਾਰਚ  

ਜਗਰਾਓਂ 14 ਫ਼ਰਵਰੀ (ਅਮਿਤ ਖੰਨਾ)-  ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਕੇਤਨ ਪਾਟਿਲ ਬਲਿਰਾਮ  ਵੱਲੋਂ ਵਿਧਾਨ ਸਭਾ ਚੋਣਾਂ ਅਤੇ ਚੋਣ ਜ਼ਾਬਤੇ ਦੇ ਮੱਦੇਨਜ਼ਰ ਲੁਧਿਆਣਾ ਦਿਹਾਤੀ ਦੀ ਪੁਲਸ ਵੱਲੋਂ ਫਲੈਗ ਮਾਰਚ ਕੀਤਾ ਗਿਆ । ਇਸ ਫਲੈਗ ਮਾਰਚ ਦੀ ਅਗਵਾਈ ਡੀਐੱਸਪੀ ਦਲਜੀਤ ਸਿੰਘ ਵਿਰਕ,ਐੱਸ ਡੀ ਐੱਮ ਵਿਕਾਸ ਹੀਰਾ,ਡੀ ਐੱਸ ਪੀ ਅਰਸ਼ਪ੍ਰੀਤ ਸਿੰਘ  ਵੱਲੋਂ ਨਿਭਾਈ ਗਈ । ਇਸ ਮੌਕੇ ਪੁਲਸ ਨੇ ਆਮ ਲੋਕਾਂ ਨੂੰ ਸੁਰੱਖਿਆ ਤੇ ਸ਼ਾਂਤੀ ਦਾ ਭਰੋਸਾ ਦਿੱਤਾ । ਡੀ ਐਸ ਪੀ ਦਲਜੀਤ ਸਿੰਘ ਵਿਰਕ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਅਮਨ ਅਤੇ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਚੋਣਾਂ ਚ ਗੜਬੜੀ ਜਾਂ ਕੋਈ ਹੋਰ ਵਿਘਨ ਪਾਉਣ ਵਾਲੇ  ਗੈਰ ਸਮਾਜਿਕ ਅਨਸਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਬਿਨਾਂ ਕਿਸੇ ਡਰ ਅਤੇ ਦਬਾਅ ਦੇ ਆਪਣੀ ਵੋਟ ਦਾ ਪ੍ਰਯੋਗ ਕਰ ਸਕਣ । ਇਸ ਮੌਕੇ ਥਾਣਾ ਸਦਰ ਦੇ ਐੱਸਐੱਚਓ ਮੇਜਰ ਸਿੰਘ ਅਤੇ ਥਾਣਾ ਸਿਟੀ ਦੇ ਐੱਸ ਐੱਚ ਓ ਹੀਰਾ ਸਿੰਘ ਸਮੇਤ ਜਗਰਾਓਂ ਪੁਲਸ ਪਾਰਟੀ ਮੌਜੂਦ ਸੀ ।

ਡਰੀਆ ਪਾਰਟੀਆਂ ਆਪ ਵਰਕਰਾਂ ਨੂੰ ਗੁੰਮਰਾਹ ਕਰਨ ਲੱਗੀ - ਬੀਬੀ ਮਾਣੂੰਕੇ  

ਲੋਕ ਐਤਕੀਂ ਅਕਾਲੀ-ਕਾਂਗਰਸੀਆਂ ਦਾ ਬਿਸਤਰਾ ਗੋਲ ਕਰ ਦੇਣਗੇ 
ਜਗਰਾਓਂ 14 ਫ਼ਰਵਰੀ (ਅਮਿਤ ਖੰਨਾ)- ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਦੇ ਡਰੋਂ ਜਗਰਾਉਂ ਵਿੱਚ ਭਾਜਪਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਗੁੰਮਰਾਹ ਕਰਨ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ  ਅਤੇ ਹਰ ਰੋਜ਼ ਨਵੇਂ ਡਰਾਮੇ ਕਰਕੇ ਆਪ ਵਰਕਰਾਂ ਨੂੰ   ਆਪਣੇ ਵੱਲ ਖਿੱਚਣ ਦੇ ਯਤਨ ਕਰ ਰਹੀ ਹੈ, ਪ੍ਰੰਤੂ ਭਾਜਪਾ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਕਿਸੇ ਵੀ ਕੀਮਤ ਵਿੱਚ ਰੋਕ ਨਹੀਂ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਜਗਰਾਉਂ ਭਾਜਪਾ ਦੀ ਘਿਨਾਉਣੀ ਕਾਰਵਾਈ ਨੂੰ ਆੜੇ ਹੱਥੀਂ ਲੈਂਦਿਆਂ ਕੀਤਾ।  ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਲਖਵੀਰ ਸਿੰਘ ਲੱਖਾ ਨੂੰ ਸਥਾਨਕ ਭਾਜਪਾ ਆਗੂਆਂ ਨੇ ਭਾਜਪਾ ਵਿੱਚ ਸ਼ਾਮਲ ਕਰਨ ਲਈ ਡਰਾਮਾ ਕੀਤਾ ਸੀ। ਉਨ੍ਹਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖਡ਼੍ਹੇ ਹਨ  ਅਤੇ ਜੇਕਰ ਕਿਸੇ ਸਿਆਸੀ ਆਗੂ ਨੇ ਆਪ ਵਰਕਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਕਰਨਗੇ ਅਤੇ ਇੱਟ ਨਾਲ ਇੱਟ ਖੜਕਾ ਦੇਣਗੇ। ਬੀਬੀ ਮਾਣੂੰਕੇ ਨੇ ਆਖਿਆ ਕਿ ਹੁਣ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਅਕਾਲੀ ਕਾਂਗਰਸੀਆਂ ਤੇ ਭਾਜਪਾ ਦੀਆਂ ਲੂੰਬੜ ਚਾਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਚੁੱਕੇ ਹਨ  ਅਤੇ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਇਨ੍ਹਾਂ ਸਾਰੀਆਂ  ਹੀ ਮੌਕਾਪ੍ਰਸਤ ਰਵਾਇਤੀ ਪਾਰਟੀਆਂ ਦਾ ਬੋਰੀਆ ਬਿਸਤਰਾ ਗੋਲ ਕਰ ਦੇਣਗੇ  ਅਤੇ ਭਾਰੀ ਬਹੁਮਤ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।  ਬੀਬੀ ਸਰਵਜੀਤ ਕੌਰ ਮਾਣੂਕੇ ਨੇ ਆਖਿਆ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਸਾਫ਼ ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ, 18 ਸਾਲ ਤੋਂ ਵੱਧ ਦੀ ਹਰ ਔਰਤ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ, ਬਿਜਲੀ ਸਸਤੀ ਕੀਤੀ ਜਾਵੇਗੀ  ਮਹਿੰਗੇ ਬਿਜਲੀ ਸਮਝੌਤੇ ਰੱਦ ਕੀਤੇ ਜਾਣਗੇ, ਗੁੰਡਾਗਰਦੀ ਖ਼ਤਮ ਕੀਤੀ ਜਾਵੇਗੀ, ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ, ਸਕੂਲਾਂ ਦਾ  ਨਵੀਨੀਕਰਨ ਕੀਤਾ ਜਾਵੇਗਾ ਅਤੇ ਚੰਗੇ ਦਰਜੇ ਦੇ ਸਕੂਲ ਬਣਾਏ ਜਾਣਗੇ, ਸਿਹਤ ਸਿੱਖਿਆਵਾਂ ਵਿਚ ਸੁਧਾਰ ਕੀਤਾ ਜਾਵੇਗਾ, ਵਧੀਆ ਹਸਪਤਾਲ ਬਣਾਏ ਜਾਣਗੇ, ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਪਹਿਲ ਪੱਧਰ ਤੇ ਹੱਲ ਕੀਤੀਆਂ ਜਾਣਗੀਆਂ,  ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੋ ਸੁਖਵਿੰਦਰ ਸਿੰਘ ਸੁੱਖੀ, ਗੋਪੀ ਸ਼ਰਮਾ,  ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਨੋਨੀ  ਸੈਂਭੀ, ਸੁਰਿੰਦਰ ਸੈਣੀ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ,  ਪੱਪੂ ਭੰਡਾਰੀ, ਤਰਸੇਮ ਸਿੰਘ ਹਠੂਰ, ਡੈਨੀ ਰੰਧਾਵਾ, ਰਾਮ ਜਗਰਾਉਂ, ਸੁਰਿੰਦਰ ਸਿੰਘ ਸੱਗੂ, ਸੁਰਜੀਤ ਸਿੰਘ ਧਾਪਾ, ਤਰਸੇਮ ਸਿੰਘ ਅਲੀਗੜ੍ਹ, ਸੁਰਜੀਤ ਸਿੰਘ ਗਿੱਲ,  ਜਸਪ੍ਰੀਤ ਸਿੰਘ ਅਲੀਗੜ੍ਹ, ਛਿੰਦਰਪਾਲ ਸਿੰਘ ਮੀਨੀਆਂ, ਦਿਲਬਾਗ ਸਿੰਘ ਨੰਬਰਦਾਰ, ਗੁਰਦੇਵ ਸਿੰਘ ਚਕਰ, ਹਰਮੀਤ ਸਿੰਘ ਕਾਉਂਕੇ, ਜਗਦੇਵ ਸਿੰਘ ਗਿੱਦੜਵਿੰਡੀ, ਹਰਪ੍ਰੀਤ ਸਿੰਘ ਸਰਬਾ, ਗੁਰਪ੍ਰੀਤ ਸਿੰਘ ਗੋਪੀ ਆਦਿ  ਵੀ ਹਾਜ਼ਰ ਸਨ ।

ਲੋਕ ਸੇਵਾ ਸੁਸਾਇਟੀ ਨੇ 21ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ    

                ਜਗਰਾਉਂ (ਅਮਿਤ ਖੰਨਾ ) ਸਵਰਗਵਾਸੀ ਸੁਸ਼ੀਲ ਜੈਨ ਦੀ ਯਾਦ ਵਿੱਚ ਉਨ੍ਹਾਂ ਦੇ ਭਰਾ ਰਾਜਿੰਦਰ ਜੈਨ ਵੱਲੋਂ ਅੱਜ ਲੋਕ ਸੇਵਾ ਸੁਸਾਇਟੀ ਜਗਰਾਉਂ ਦੇ ਸਹਿਯੋਗ ਨਾਲ 21ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲੰਮਿਆਂ ਵਾਲਾ ਬਾਗ਼ ਨੇੜੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਮਨੋਹਰ ਸਿੰਘ ਟੱਕਰ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਐੱਸ ਐੱਸ ਪੀ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਪਾਟਿਲ ਕੇਤਨ ਬਲੀਰਾਮ ਨੇ ਆਪਣੇ ਕਰ ਕਮਲਾਂ ਨਾਲ ਕਰਦਿਆਂ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਕੰਮਾਂ ਵਿਚ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਸੁਸਾਇਟੀ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਲੋੜਵੰਦ ਵਿਅਕਤੀਆਂ ਦੀ ਮਦਦ ਕਰਨਾ ਬਹੁਤ ਹੀ ਨੇਕ ਉਪਰਾਲਾ ਹੈ। ਕੈਂਪ ਵਿਚ ਸ਼ੰਕਰਾ ਹਸਪਤਾਲ ਮੱੁਲਾਂਪੁਰ ਦੀ ਡਾਕਟਰ ਰਮਿੰਦਰ ਕੌਰ ਤੇ ਤੇਜਿੰਦਰ ਕੌਰ ਦੀ ਟੀਮ 148 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕਰਦਿਆਂ 58 ਮਰੀਜ਼ਾਂ ਦੀ ਚੋਣ ਕੀਤੀ ਜਿਨ੍ਹਾਂ ਦੀਆਂ ਅੱਖਾਂ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਸ਼ੰਕਰਾ ਹਸਪਤਾਲ ਮੱੁਲਾਂਪੁਰ ਵਿਖੇ ਲੋਕ ਸੇਵਾ ਸੁਸਾਇਟੀ ਵੱਲੋਂ ਮੁਫ਼ਤ ਕਰਵਾਏ ਜਾਣਗੇ। ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੀ ਟੀਮ ਨੇ ਅਪਰੇਸ਼ਨ ਲਈ ਚੁਣੇ ਮਰੀਜ਼ਾਂ ਦੇ ਕੋਰੋਨਾ ਟੈੱਸਟ ਵੀ ਕੀਤੇ। ਇਸ ਮੌਕੇ ਹਰਸ਼ ਜੈਨ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਵਿਨੋਦ ਬਾਂਸਲ, ਆਰ ਕੇ ਗੋਇਲ, ਅਨਿਲ ਮਲਹੋਤਰਾ, ਪ੍ਰਵੀਨ ਮਿੱਤਲ, ਸੰਦੀਪ ਮਿੱਤਲ, ਡਾ: ਭਾਰਤ ਭੂਸ਼ਨ ਬਾਂਸਲ, ਪ੍ਰਵੀਨ ਜੈਨ, ਸੁਨੀਲ ਅਰੋੜਾ,ਆਦਿ ਹਾਜ਼ਰ ਸਨ। 

ਮਰਹੂਮ ਐੱਮਪੀ ਗ਼ਾਲਿਬ ਦੇ ਜੱਦੀ ਪਿੰਡ ਪਹੁੰਚੇ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਦਾ ਜਿੱਤ ਦੇ ਨਾਅਰਿਆਂ ਨਾਲ ਸਵਾਗਤ  

ਜਗਰਾਉਂ  (ਅਮਿਤ ਖੰਨਾ/ਜਸਮੇਲ ਗ਼ਾਲਿਬ  )ਮਰਹੂਮ ਐਮਪੀ ਗੁਰਚਰਨ ਸਿੰਘ ਗਾਲਿਬ ਦੇ ਜੱਦੀ ਪਿੰਡ ਗਾਲਿਬ ਕਲਾਂ ਵਿਖੇ  ਪਹੁੰਚੇ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦਾ ਵੱਡੇ ਇਕੱਠ ਨੇ ਜਿੱਤ ਦੇ ਨਾਅਰਿਆਂ ਨਾਲ ਸਵਾਗਤ ਕਰਦਿਆਂ ਇਕ ਇਕ ਮੋਹਰ  ਹੱਥ ਪੰਜੇ ਲਗਾਉਣ ਦਾ ਵਾਅਦਾ ਕੀਤਾ ।  ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦੀ ਅਗਵਾਈ ਹੇਠ ਪਿੰਡ ਗਾਲਿਬ ਕਲਾਂ ਵਿਖੇ ਰੱਖੇ ਗਏ ਸਮਾਗਮ ਵਿਚ ਜਿਉਂ ਹੀ ਵਿਧਾਇਕ ਜਗ੍ਹਾ ਪਹੁੰਚੇ , ਤਾਂ ਪਿੰਡ ਵਾਸੀਆਂ ਨੇ ਫੁੱਲਾਂ  ਦੀ ਵਰਖਾ ਕਰਦਿਆਂ ਹਾਰਾਂ ਨਾਲ ਲਦਦਿਆਂ ਉਨ੍ਹਾਂ ਨੂੰ ਜਿੱਤ ਦਾ ਭਰੋਸਾ ਦਿੰਦਿਆਂ ਉਨ੍ਹਾਂ ਦੀ ਮੁਹਿੰਮ  ਨੂੰ ਸਿਖਰਾਂ ਤੇ ਪਹੁੰਚਾਇਆ । ਇਸ ਮੌਕੇ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ  ਮਰਹੂਮ ਐਮਪੀ ਗੁਰਚਰਨ ਸਿੰਘ ਗਾਲਿਬ ਜਿਨ੍ਹਾਂ ਨੂੰ ਇਮਾਨਦਾਰ  ਸ਼ਖ਼ਸੀਅਤ ਦੇ ਨਾਮ ਤੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਦੇ ਪਿੰਡ ਵੱਲੋਂ ਮਿਲਿਆ ਅੱਜ ਪਿਆਰ , ਮਾਣ ਸਤਿਕਾਰ  ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ । ਉਹ ਹਮੇਸ਼ਾ ਇਸ ਪਿੰਡ ਦੇ ਅਹਿਸਾਨਮੰਦ ਰਹਿਣ ਦਾ ਵਾਅਦਾ ਕਰਦੇ ਹੋਏ ਪਿੰਡ ਦੀ ਨੁਹਾਰ ਬਦਲਣ ਲਈ  ਵੱਡਾ ਉਪਰਾਲਾ ਕਰਨਗੇ । ੳੁਨ੍ਹਾਂ ਚੋਣਾਂ ਦੀ ਗੱਲ ਕਰਦਿਆਂ ਕਿਹਾ ਕਿ  20 ਫਰਵਰੀ ਨੂੰ ਇਕ ਇਕ ਵੋਟ ਵਿਧਾਇਕ ਜੱਗਾ ਨੂੰ ਨਹੀਂ ਬਲਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਹੋਵੇਗੀ । ਮੁੱਖ ਮੰਤਰੀ ਚੰਨੀ ਜਿਨ੍ਹਾਂ ਨੇ ਆਮ ਆਦਮੀ  ਵਾਂਗ ਕੰਮ ਕਰਦਿਆਂ ਹਰ ਵਰਗ ਦੇ ਦੁੱਖ ਸੁੱਖ  ਨੂੰ ਸਮਝਦਿਆਂ ਉਨ੍ਹਾਂ ਨੂੰ ਵੱਡੀ ਰਾਹਤ ਦਿਵਾਉਂਦਿਆਂ  ਸਭ ਦਾ ਦਿਲ ਜਿੱਤਿਆ । ਇਨ੍ਹਾਂ ਸਾਰੀਆਂ ਰਿਆਇਤਾਂ ਨੂੰ ਜਾਰੀ ਰੱਖਣ ਲਈ ਪੰਜਾਬ ਦੇ ਲੋਕ ਇੱਕ ਵਾਰ ਫੇਰ ਕਾਂਗਰਸ ਦੀ ਸਰਕਾਰ ਬਣਾਉਣ ਲਈ  ਤਿਆਰ ਬੈਠੇ ਹਨ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਸ਼ਖ਼ਸੀਅਤਾਂ ਨਾਲ ਮਿਲ ਕੇ ਵਿਧਾਇਕ ਜੱਗਾ ਸਮੇਤ ਆਏ ਹੋਏ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ।  ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਵਰਨ ਸਿੰਘ ਤਿਹਾੜਾ    , ਸਰਪੰਚ ਸਿਕੰਦਰ ਸਿੰਘ , ਹਰਿੰਦਰ ਚਾਹਲ  , ਬਲਾਕ ਸੰਮਤੀ ਮੈਂਬਰ ਆਤਮਾ ਸਿੰਘ  , ਸਾਬਕਾ ਸਰਪੰਚ ਮੇਜਰ ਸਿੰਘ , ਸਾਬਕਾ ਸਰਪੰਚ ਮਨਜੀਤ ਸਿੰਘ, ਪੰਚ ਗੁਰਚਰਨ ਸਿੰਘ  ਗਿਆਨੀ , ਪੰਚ ਅਜਮੇਰ ਸਿੰਘ , ਯੂਥ ਪ੍ਰਧਾਨ ਹਰਮਨ ਗਾਲਿਬ ,ਮਹਿੰਦਰ ਪੱਪੀ ਆਦਿ ਹਾਜ਼ਰ ਸਨ  ।

ਜਗਤਾਰ ਸਿੰਘ ਜੱਗਾ ਭਾਰੀ ਵੋਟਾਂ ਨਾਲ ਜਿੱਤਣਗੇ :- ਪ੍ਰਧਾਨ ਫੀਨਾ ਸੱਭਰਵਾਲ

ਵਾਰਡ ਨੰਬਰ 13 ਦੀ ਚੋਣ ਮੀਟਿੰਗ ਵਿੱਚ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ

ਜਗਰਾਓ (ਅਮਿਤ ਖੰਨਾ  )ਜਗਰਾਉਂ ਵਿਧਾਨ ਸਭਾ ਤੋਂ ਕਾਂਗਰਸੀ ਉਮੀਦਵਾਰ  ਜਗਤਾਰ ਸਿੰਘ ਜੱਗਾ ਦੀ ਚੋਣ ਮੁਹਿੰਮ ਨੂੰ ਹੋਰ ਮਜ਼ਬੂਤ ​​ਕਰਨ ਲਈ ਨਗਰ ਕੌਂਸਲ ਜਗਰਾਉਂ ਦੀ ਸੀਨੀਅਰ ਮੀਤ ਪ੍ਰਧਾਨ ਅਨੀਤਾ ਸੱਭਰਵਾਲ ਅਤੇ ਕਾਂਗਰਸ ਦੇ ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ ਫੀਨਾ ਵੱਲੋਂ ਜਗਰਾਉਂ ਨਗਰ ਕੌਂਸਲ ਵਾਰਡ ਨੰ: 13 ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਚੋਣ ਮੀਟਿੰਗ ਵਿੱਚ ਵਾਰਡ ਦੇ ਸੈਂਕੜੇ ਵਾਰਡ ਵਾਸੀਆਂ ਨੇ ਭਾਗ ਲਿਆ ਅਤੇ ਜਗਰਾਉਂ ਤੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਪ੍ਰਣ ਲਿਆ। ਇਸ ਮੌਕੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਫੀਨਾ ਸੱਭਰਵਾਲ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਿੱਚ ਜਗਰਾਓ ਵਾਸੀਆਂ ਨੇ 23 ਵਿੱਚੋਂ 17 ਵਾਰਡਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਸੀ। ਉਸ ਤੋਂ ਬਾਅਦ ਦੋ ਉਮੀਦਵਾਰ ਆਜ਼ਾਦ ਤੌਰ ’ਤੇ ਜਿੱਤੇ ਤਾਂ ਉਨ੍ਹਾਂ ਨੇ ਵੀ ਕਾਂਗਰਸ ਪਾਰਟੀ ਦਾ ਸਾਥ ਦਿੱਤਾ। ਸੱਭਰਵਾਲ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਵਾਂਗ ਵਿਧਾਨ ਸਭਾ ਚੋਣਾਂ ਵਿੱਚ ਵੀ ਜਗਰਾਉਂ ਦੇ ਹਰ ਵਾਰਡ ਵਿੱਚ ਕਾਂਗਰਸ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਹਲਕਾ ਜਗਰਾਉਂ ਤੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਉਮੀਦਵਾਰ ਜਗਜੀਤ ਸਿੰਘ ਜੱਗਾ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਦੇ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਿਆ ਅਤੇ ਕਿਹਾ ਕਿ ਕਾਂਗਰਸ ਪਾਰਟੀ ਹਰ ਵਰਗ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਨਗਰ ਕੌਂਸਲ ਪ੍ਰਧਾਨ ਰਾਣਾ ਕਾਮਰੇਡ, ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਅਨੀਤਾ ਸੱਭਰਵਾਲ, ਕੌਂਸਲਰ ਬੌਬੀ ਕਪੂਰ, ਕੌਂਸਲਰ ਵਿਕਰਮ ਜੱਸੀ, ਮਾਸਟਰ ਹਰਦੀਪ ਜੱਸੀ, ਸੀਨੀਅਰ ਕਾਂਗਰਸੀ ਆਗੂ ਰੌਕੀ ਗੋਇਲ, ਕੌਂਸਲਰ ਅਨਮੋਲ ਗੁਪਤਾ, ਬਲਾਕ ਪ੍ਰਧਾਨ ਸ. ਗੋਪਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।

ਬਲਾਕ ਸਿੱਧਵਾਂ ਬੇਟ ਦੇ ਪਿੰਡ ਮਦਾਰਪੁਰਾ ਚ ਹੋਇਆ ਚੋਣ ਜਲਸਾ

 ਇਕ ਵਾਰ ਵਿਧਾਇਕ ਬਣਾਓ ਫੇਰ ਦੇਖੋ ਹੁੰਦਾ ਵਿਕਾਸ- ਕੈਪਟਨ ਸੰਧੂ
ਮੁੱਲਾਂਪੁਰ ਦਾਖਾ,13 ਫਰਵਰੀ (ਸਤਵਿੰਦਰ ਸਿੰਘ ਗਿੱਲ  ) ਅੱਜ ਹਲਕੇ ਦਾਖੇ ਦੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਮਦਾਰਪੂਰਾ ਵਿੱਚ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ (ਸਰਪੰਚ) ਵੱਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਜਲਸਾ ਕਰਵਾਇਆ ਗਿਆ। ਜਿੱਥੇ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕਰਦਿਆ ਕਾਂਗਰਸੀ ਵਰਕਰਾਂ ਸਮੇਤ ਹੋਰ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ 20 ਫਰਬਰੀ ਨੂੰ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਬਾ ਕੇ ਉਹਨਾ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੌ ਬਾਕੀ ਰਹਿੰਦੇ ਵਿਕਾਸ ਕਾਰਜਾਂ ਦੇ ਕੰਮ ਨੇਪਰੇ ਚਾੜ੍ਹੇ ਜਾ ਸਕਣ।
           ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਉਹ ਹਲਕਾ ਦਾਖਾ ਤੋਂ ਬਤੌਰ ਸੇਵਾਦਾਰ ਹੋਣ ਦੇ ਨਾਤੇ ਸੇਵਾ ਕਰਨ ਰਿਹਾ ਹੈ, ਹੁਣ ਉਸਦੀ ਹਲਕਾ ਦਾਖਾ ਕਰਮਭੂਮੀ ਬਣ ਚੁੱਕਾ ਹੈ, ਹਲਕਾ ਦਾਖਾ ਉਸਦਾ ਆਪਣਾ ਪਰਿਵਾਰ ਬਣ ਚੁੱਕਾ ਹੈ, ਢਾਈ ਸਾਲਾਂ ਦੇ ਇਸ ਰਿਸਤੇ ਨੂੰ ਬਰਕਰਾਰ ਰੱਖਿਓ, ਉਨ੍ਹਾਂ ਦੀ ਖੈਰੀਅਤ ਮੰਗਣਾ ਉਸਦਾ ਇਖਲਾਕੀ ਫਰਜ ਹੈ। ਪਰ ਅੱਜ ਉਹ ਆਪਣੇ ਲਈ ਤੁਹਾਡੇ ਸਾਹਮਣੇ ਵੋਟ ਮੰਗਣ ਆਇਆ ਹੈ, ਉਹ ਵਿਸ਼ਵਾਸ ਦੁਆਉਦਾ ਹੈ ਕਿ ਜੇਕਰ ਇੱਕ ਮੌਕੇ ਉਸਨੂੰ ਪੰਜ ਸਾਲ ਦਾ ਦਿੱਤਾ ਜਾਵੇ ਤਾਂ ਉਹ ਹਲਕਾ ਦਾਖਾ ਦੀ ਨੁਹਾਰ ਬਦਲ ਸਕਦਾ ਹੈ। ਕੈਪਟਨ ਸੰਧੂ ਨੇ ਬੇਰੁਜਗਾਰ ਨੌਜਵਾਨਾ ਬਾਰੇ ਵੀ ਕਿਹਾ ਕਿ ਉਹਨਾ ਦੀ ਪੂਰੀ ਕੋਸਿਸ਼ ਹੋਵੇਗੀ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੋਕਰੀਂਆ ਦਿੱਤੀਆਂ ਜਾ ਸਕਣ।ਇਸ ਮੌਕੇ ਪਿੰਡ ਮਦਾਰਪੁਰਾ ਵਾਸੀਆਂ ਨੇ ਸਰਪੰਚ ਵਰਿੰਦਰ ਸਿੰਘ ਢਿੱਲੋਂ (ਬਲਾਕ ਪ੍ਰਧਾਨ ਸਿੱਧਵਾਂ ਬੇਟ) ਦੀ ਯੋਗ ਅਗਵਾਈ ਵਿੱਚ ਸਮੁੱਚੇ ਪਿੰਡ ਵਾਸੀਆਂ ਨੇ ਕੈਪਟਨ ਸੰਧੂ ਦਾ ਸਨਮਾਨ ਕੀਤਾ।

ਵਿਧਾਨ ਸਭਾ ਹਲਕਾ ਜਗਰਾਉਂ ਤੋਂ ਕਾਂਗਰਸੀ ਉਮੀਦਵਾਰ ਜਗਤਾਰ ਸਿੰਘ ਜੱਗਾ ਨੇ ਪਿੰਡ ਗਾਲਿਬ ਕਲਾਂ ਫਤਿਹਗੜ੍ਹ ਸਿਵੀਆਂ ਸ਼ੇਰਪੁਰਾ ਖੁਰਦ ਆਦਿ ਪਿੰਡਾਂ ਦਾ ਕੀਤਾ ਦੌਰਾ

ਜਗਰਾਉਂ 13 ਫ਼ਰਵਰੀ  (ਜਸਮੇਲ ਗ਼ਾਲਿਬ)ਵਿਧਾਨ ਸਭਾ ਹਲਕਾ ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗੂ ਇਸੋਵਾਲ ਨੇ ਅੱਜ ਕਈ ਪਿੰਡਾਂ ਦਾ ਦੌਰਾ ਕੀਤਾ।ਜਿਨ੍ਹਾਂ ਵਿਚ ਗਾਲਿਬ ਕਲਾਂ ਫਤਿਹਗੜ੍ਹ ਸਿਵੀਆਂ ਸ਼ੇਰਪੁਰਾ ਖੁਰਦ ਰਸੂਲਪੁਰ ਤੇ ਹੋਰ ਵੀ ਕਈ ਆਦਿ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ।ਇਸ ਸਮੇਂ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਓ ਅਤੇ ਚੰਨੀ ਨੂੰ ਮੁੱਖ ਮੰਤਰੀ ਬਣਾਓ।ਇਸ ਸਮੇਂ ਸੋਨੀ ਗਾਲਿਬ ਨੇ ਕਿਹਾ ਹੈ ਕਿ ਤੁਸੀਂ ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਨੂੰ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਇਆ ਜਾਵੇ।ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦਾ ਕਈ ਪਿੰਡਾਂ ਵਿੱਚ ਵੱਡਾ ਸਨਮਾਨ ਕੀਤਾ ਗਿਆ ।ਇਸ ਸਮੇਂ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿਕੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਜਗਤਾਰ ਸਿੰਘ ਜੱਗਾ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ  ।ਇਸ ਸਮੇਂ ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ,ਸਰਪੰਚ ਜਗਦੀਸ਼ ਚੰਦ ਸ਼ਰਮਾ,ਸਰਪੰਚ ਪ੍ਰੇਮ ਚੰਦ ਸ਼ਰਮਾ ,ਸਰਪੰਚ ਗੁਰਪ੍ਰੀਤ ਸਿੰਘ ਭੀਸ਼ਾ ਗਾਲਿਬ ਖੁਰਦ,ਸਾਬਕਾ ਸਰਪੰਚ ਨਿਰਮਲ ਸਿੰਘ,ਸਰਪੰਚ ਜਗਦੀਸ਼ ਚੰਦ ਸ਼ਰਮਾ ਗਾਲਿਬ ਰਣ ਸਿੰਘ,ਨੰਬਰਦਾਰ ਹਰਦੇਵ ਸਿੰਘ ਸਿਵੀਆ,ਨੰਬੜਦਾਰ ਸੋਨੀ ਗਾਲਿਬ,ਸਾਬਕਾ ਸਰਪੰਚ ਮੇਜਰ ਸਿੰਘ,ਬੀਬੀ ਬਲਜਿੰਦਰ ਕੌਰ ਸਿਵੀਆ,ਕੈਪਟਨ ਹਰਦਿਆਲ ਸਿੰਘ ,ਜੋਗਾ ਸਿੰਘ ਸਿਵੀਆ,ਨਿਰਮਲ ਸਿੰਘ ਪੰਚ,ਅਤੇ ਵੱਡੀ ਗਿਣਤੀ ਵਿਚ ਪੰਚ ਸਰਪੰਚ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।

ਲੋਕ ਇਨਸਾਫ਼ ਪਾਰਟੀ ਦੀ ਉਮੀਦਵਾਰ ਬੀਬੀ ਤਜਿੰਦਰ ਤੇਜੀ ਦੀ ਨੁੱਕੜ ਮੀਟਿੰਗ ਨੇ ਪਿੰਡ ਫਤਹਿਗੜ੍ਹ ਸਿਵੀਆ ਵਿੱਚ ਧਾਰਿਆ ਰੈਲੀ ਦਾ ਰੂਪ

ਜਗਰਾਉਂ 13 ਫਰਵਰੀ (ਜਸਮੇਲ ਗ਼ਾਲਿਬ)ਇੱਥੋਂ ਥੋੜ੍ਹੀ ਦੂਰ ਪਿੰਡ ਫਤਿਹਗੜ੍ਹ ਸਿਵੀਆਂ ਵਿਚ ਲੋਕ ਇਨਸਾਫ਼ ਪਾਰਟੀ ਦੀ ਉਮੀਦਵਾਰ ਤੇਜਿੰਦਰ  ਕੌਰ ਤੇਜੀ ਨੂੰ ਮਿਲਿਆ ਵੱਡਾ ਹੁੰਗਾਰਾ।ਇਸ ਸਮੇਂ ਉਮੀਦਵਾਰ ਬੀਬੀ ਤੇਜਿੰਦਰ ਕੌਰ ਤੀਜੀ ਨੇ ਕਿਹਾ ਹੈ ਕਿ ਕਾਂਗਰਸ ਵਿੱਚ ਤਾਂ ਪਹਿਲਾਂ ਹੀ ਕਾਟੋ ਕਲੇਸ਼ ਹੈ ਅਤੇ ਅਕਾਲੀ ਦਲ ਬੇਅਦਬੀਆਂ ਲਈ ਵੱਡਾ ਜ਼ਿੰਮੇਵਾਰ ਹੈ  ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਵਿੱਚ ਆਮ ਆਦਮੀ ਪਾਰਟੀ ਦੀ ਬੀਬੀ ਨੇ ਜਗਰਾਉਂ ਸ਼ਹਿਰ ਜਾਂ ਪਿੰਡਾਂ ਵਿੱਚ ਕੋਈ ਵੀ ਵਿਕਾਸ ਨਹੀਂ ਕਰਵਾਇਆ ਇਸ ਸਮੇਂ ਪਿੰਡ ਫਤਿਹਗੜ੍ਹ ਸਿਵੀਆਂ ਦੇ ਵੱਡੇ ਇਕੱਠ ਨੇ ਬੀਬੀ ਤੇਜਿੰਦਰ ਤੇਜੀ ਨੂੰ ਵੋਟਾਂ ਪਾਉਣ ਦਾ ਭਰੋਸਾ ਦਿੱਤਾ।ਇਸ ਸਮੇਂ ਬਾਬੂ ਸਿੰਘ ਚਮਨ ਲਾਲ   ਬਿੱਟੂ ਸਿਵੀਆਂ ਅਤੇ ਨੌਜਵਾਨ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਹਾਜ਼ਰ ਸਨ।

ਅਗਲੇ ਪੰਜ ਸਾਲਾਂ ਵਿੱਚ ਬੇਟ ਇਲਾਕੇ ਅੰਦਰ ਰਹਿੰਦੇ ਵਿਕਾਸ ਕਾਰਜ ਹੋਣਗੇ ਪੂਰੇ--ਕੈਪਟਨ ਸੰਧੂ

ਕੈਪਟਨ ਸੰਧੂ ਦੀ ਬਦੌਲਤ ਬੇਟ ਇਲਾਕੇ ਦੀ ਵਿਕਾਸ ਪੱਖੋਂ ਬਦਲੀ ਨੁਹਾਰ—ਸਰਪੰਚ ਕਮਲ ਗਰੇਵਾਲ
ਸਿੱਧਵਾ ਬੇਟ/ਮੁੱਲਾਂਪੁਰ ਦਾਖਾ  13 ਫਰਵਰੀ ( ਸਤਵਿੰਦਰ ਸਿੰਘ ਗਿੱਲ ) – 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਅੱਜ ਕੈਪਟਨ ਸੰਦੀਪ ਸਿੰਘ ਸੰਧੂ ਨੇ ਬੇਟ ਇਲਾਕੇ ਅੰਦਰ ਤੂਫਾਨੀ ਦੌਰਾ ਕਰੇ ਆਪਣੀ ਚੋਣ ਮੁਹਿੰਮ ਨੂੰ ਸਿਖਰਾਂ ’ਤੇ ਪਹੁੰਚਾ ਦਿੱਤਾ ਹੈ। ਜਿਸਦੀ ਲੜੀ ਤਹਿਤ ਪਿੰਡ ਸਲੇਮਪੁਰਾ ਦੇ ਅੰਦਰ ਸਰਪੰਚ ਕਮਲ ਗਰੇਵਾਲ,ਸੰਮਤੀ ਮੈਬਰ ਕਰਮਜੀਤ ਕੌਰ ਦੀ ਅਗਵਾਈ ਹੇਠ ਇੱਕ ਚੋਣ ਜਲਸਾ ਕਰਵਾਇਆ ਗਿਆ। ਜਿਸ ਵਿੱਚ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਤੁਹਾਡੇ ਸਹਿਯੋਗ ਸਦਕਾ ਸੂਬੇ ਵਿੱਚ ਅਗਲੀ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ। ਜਿਸਦੇ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਹੋਣਗੇ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਬੇਟ ਇਲਾਕੇ ਅੰਦਰ ਅਕਾਲੀ ਦਲ ਦੀ ਸਰਕਾਰ ਸਮੇਂ ਵਿਕਾਸ ਨਾ ਹੋਣ ਕਰਕੇ ਲੋਕ ਅਕਾਲੀ ਦਲ ਤੋਂ ਅੱਕ ਚੁੱਕੇ ਹਨ। ਇਸ ਆਏ ਦਿਨ ਲੋਕ ਕਾਂਗਰਸ ਪਾਰਟੀ ਸਾਮਲ ਹੋ ਰਹੇ ਹਨ। 
              ਕੈਪਟਨ ਸੰਧੂ ਨੇ ਕਿਹਾ ਕਿ ਬੇਟ ਇਲਾਕੇ ਦੀਆਂ ਮੁੱਖ ਲੋੜਾਂ ਨੂੰ ਧਿਆਨ ਵਿੱਚ ਰੱਖਦਿਆ ਅਗਲੇ ਪੰਜ ਸਾਲ ਵਿਕਾਸ ਕਾਰਜਾਂ ਨੂੰ ਸਮਰਪਿਤ ਹੋਣਗੇ। ਸਿੱਧਵਾ ਬੇਟ ਜਾਂ ਪਿੰਡ ਸਲੇਮਪੁਰਾ ਜਾ ਇਸ ਦੇ ਆਲੇ ਦੁਆਲੇ ਪਿੰਡਾਂ ਵਿੱਚ ਇੱਕ ਸਰਕਾਰੀ ਕਾਲਜ ਬਣਾਇਆ ਜਾਵੇਗਾ ਤਾਂ ਜੋ ਇਸ ਇਲਾਕੇ ਦੇ ਬੱਚਿਆਂ ਨੂੰ ਲੁਧਿਆਣਾ ਜਾਂ ਜਗਰਾਓ ਵਗੈਰਾ ਪੜ੍ਹਨ ਨਾ ਜਾਣਾ ਪਵੇ। ਕੈਪਟਨ ਸੰਧੂ ਨੇ ਕਿਹਾ ਕਿ ਇੱਕੋ-ਇੱਕ ਕਾਂਗਰਸ ਪਾਰਟੀ ਹੈ ਜੋ ਕਿ ਸੂਬੇ ਅੰਦਰ ਵਿਕਾਸ ਕਰਵਾ ਸਕਦੀ ਹੈ। 
               ਇਸ ਮੌਕੇ ਜਗਤਾਰ ਸਿੰਘ ਸੰਧੂ, ਸਰਪੰਚ ਕਮਲ ਗਰੇਵਾਲ,ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋ ਮਦਾਰਪੁਰਾ ,ਸੰਮਤੀ ਮੈਬਰ ਕਰਮਜੀਤ ਕੌਰ,ਡਾਇਰੇਕਟਰ ਮਾਰਕੀਟ ਕਮੇਟੀ ਸੁਖਵਿੰਦਰ ਸਿੰਘ,ਜਸਵੀਰ ਸਿੰਘ ਲੱਡੂ,ਬਲਜਿੰਦਰ ਸਿੰਘ ਗਿੱਲ ਪੰਚ,ਡਾਕਟਰ ਜਗਰੂਪ ਸਿੰਘ ਪੰਚ ਅਤੇ ਅਮਰ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਬੇਟ ਇਲਾਕੇ ਅੰਦਰ ਜੇਕਰ ਵਿਕਾਸ ਕਾਰਜ ਜਾਂ ਸੜਕਾਂ ਦਾ ਨਿਰਮਾਣ ਹੋਇਆ ਹੈ ਇਹ ਸਭ ਕੈਪਟਨ ਸੰਧੂ ਦੀ ਬਦੌਲਤ ਹੀ ਹੋ ਸਕਿਆ ਹੈ। ਇਸ ਲਈ ਬੇਟ ਇਲਾਕੇ ਦੇ ਪਿੰਡਾਂ ਵਿੱਚੋਂ ਇੱਕ-ਇੱਕ ਵੋਟ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਭੁਗਤੇਗੀ। ਇਸ ਮੌਕੇ ਸਰਬਜੀਤ ਸਿੰਘ ਫੋਜੀ, ਤਾਰਾ ਸਿੰਘ ਪੰਚ,ਮੋਹਲਾ ਪੰਚ,ਪ੍ਰਧਾਨ ਪ੍ਰੀਤਮ ਸਿੰਘ,ਦਰਬਾਰਾ ਸਿੰਘ,ਹਰਬੰਸ ਕੌਰ ਪੰਚ,ਇੰਦਰਜੀਤ ਸਿੰਘ ਗਿੱਲ,ਪ੍ਰਧਾਨ ਗੁਰਮੇਲ ਸਿੰਘ ਭੂਪਾ,ਉਜਾਗਰ ਸਿੰਘ,ਅਰਵਿੰਦ ਸਿੰਘ,ਹਰਜੋਤ ਗਿੱਲ,ਪੰਚ ਗੁਰਮਖ ਸਿੰਘ,ਨੰਬਰਦਾਰ ਭਜਨ ਸਿੰਘ ਅਤੇ ਅਮਰ ਸਿੰਘ ਗਿੱਲ ਆਦਿ ਹਾਜ਼ਰ ਸਨ।