ਮਰਹੂਮ ਐੱਮਪੀ ਗ਼ਾਲਿਬ ਦੇ ਜੱਦੀ ਪਿੰਡ ਪਹੁੰਚੇ ਕਾਂਗਰਸ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ ਦਾ ਜਿੱਤ ਦੇ ਨਾਅਰਿਆਂ ਨਾਲ ਸਵਾਗਤ  

ਜਗਰਾਉਂ  (ਅਮਿਤ ਖੰਨਾ/ਜਸਮੇਲ ਗ਼ਾਲਿਬ  )ਮਰਹੂਮ ਐਮਪੀ ਗੁਰਚਰਨ ਸਿੰਘ ਗਾਲਿਬ ਦੇ ਜੱਦੀ ਪਿੰਡ ਗਾਲਿਬ ਕਲਾਂ ਵਿਖੇ  ਪਹੁੰਚੇ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਦਾ ਵੱਡੇ ਇਕੱਠ ਨੇ ਜਿੱਤ ਦੇ ਨਾਅਰਿਆਂ ਨਾਲ ਸਵਾਗਤ ਕਰਦਿਆਂ ਇਕ ਇਕ ਮੋਹਰ  ਹੱਥ ਪੰਜੇ ਲਗਾਉਣ ਦਾ ਵਾਅਦਾ ਕੀਤਾ ।  ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਦੀ ਅਗਵਾਈ ਹੇਠ ਪਿੰਡ ਗਾਲਿਬ ਕਲਾਂ ਵਿਖੇ ਰੱਖੇ ਗਏ ਸਮਾਗਮ ਵਿਚ ਜਿਉਂ ਹੀ ਵਿਧਾਇਕ ਜਗ੍ਹਾ ਪਹੁੰਚੇ , ਤਾਂ ਪਿੰਡ ਵਾਸੀਆਂ ਨੇ ਫੁੱਲਾਂ  ਦੀ ਵਰਖਾ ਕਰਦਿਆਂ ਹਾਰਾਂ ਨਾਲ ਲਦਦਿਆਂ ਉਨ੍ਹਾਂ ਨੂੰ ਜਿੱਤ ਦਾ ਭਰੋਸਾ ਦਿੰਦਿਆਂ ਉਨ੍ਹਾਂ ਦੀ ਮੁਹਿੰਮ  ਨੂੰ ਸਿਖਰਾਂ ਤੇ ਪਹੁੰਚਾਇਆ । ਇਸ ਮੌਕੇ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ  ਮਰਹੂਮ ਐਮਪੀ ਗੁਰਚਰਨ ਸਿੰਘ ਗਾਲਿਬ ਜਿਨ੍ਹਾਂ ਨੂੰ ਇਮਾਨਦਾਰ  ਸ਼ਖ਼ਸੀਅਤ ਦੇ ਨਾਮ ਤੇ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ ਦੇ ਪਿੰਡ ਵੱਲੋਂ ਮਿਲਿਆ ਅੱਜ ਪਿਆਰ , ਮਾਣ ਸਤਿਕਾਰ  ਉਨ੍ਹਾਂ ਲਈ ਬਹੁਤ ਵੱਡੀ ਗੱਲ ਹੈ । ਉਹ ਹਮੇਸ਼ਾ ਇਸ ਪਿੰਡ ਦੇ ਅਹਿਸਾਨਮੰਦ ਰਹਿਣ ਦਾ ਵਾਅਦਾ ਕਰਦੇ ਹੋਏ ਪਿੰਡ ਦੀ ਨੁਹਾਰ ਬਦਲਣ ਲਈ  ਵੱਡਾ ਉਪਰਾਲਾ ਕਰਨਗੇ । ੳੁਨ੍ਹਾਂ ਚੋਣਾਂ ਦੀ ਗੱਲ ਕਰਦਿਆਂ ਕਿਹਾ ਕਿ  20 ਫਰਵਰੀ ਨੂੰ ਇਕ ਇਕ ਵੋਟ ਵਿਧਾਇਕ ਜੱਗਾ ਨੂੰ ਨਹੀਂ ਬਲਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਹੋਵੇਗੀ । ਮੁੱਖ ਮੰਤਰੀ ਚੰਨੀ ਜਿਨ੍ਹਾਂ ਨੇ ਆਮ ਆਦਮੀ  ਵਾਂਗ ਕੰਮ ਕਰਦਿਆਂ ਹਰ ਵਰਗ ਦੇ ਦੁੱਖ ਸੁੱਖ  ਨੂੰ ਸਮਝਦਿਆਂ ਉਨ੍ਹਾਂ ਨੂੰ ਵੱਡੀ ਰਾਹਤ ਦਿਵਾਉਂਦਿਆਂ  ਸਭ ਦਾ ਦਿਲ ਜਿੱਤਿਆ । ਇਨ੍ਹਾਂ ਸਾਰੀਆਂ ਰਿਆਇਤਾਂ ਨੂੰ ਜਾਰੀ ਰੱਖਣ ਲਈ ਪੰਜਾਬ ਦੇ ਲੋਕ ਇੱਕ ਵਾਰ ਫੇਰ ਕਾਂਗਰਸ ਦੀ ਸਰਕਾਰ ਬਣਾਉਣ ਲਈ  ਤਿਆਰ ਬੈਠੇ ਹਨ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਸ਼ਖ਼ਸੀਅਤਾਂ ਨਾਲ ਮਿਲ ਕੇ ਵਿਧਾਇਕ ਜੱਗਾ ਸਮੇਤ ਆਏ ਹੋਏ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ।  ਇਸ ਮੌਕੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਵਰਨ ਸਿੰਘ ਤਿਹਾੜਾ    , ਸਰਪੰਚ ਸਿਕੰਦਰ ਸਿੰਘ , ਹਰਿੰਦਰ ਚਾਹਲ  , ਬਲਾਕ ਸੰਮਤੀ ਮੈਂਬਰ ਆਤਮਾ ਸਿੰਘ  , ਸਾਬਕਾ ਸਰਪੰਚ ਮੇਜਰ ਸਿੰਘ , ਸਾਬਕਾ ਸਰਪੰਚ ਮਨਜੀਤ ਸਿੰਘ, ਪੰਚ ਗੁਰਚਰਨ ਸਿੰਘ  ਗਿਆਨੀ , ਪੰਚ ਅਜਮੇਰ ਸਿੰਘ , ਯੂਥ ਪ੍ਰਧਾਨ ਹਰਮਨ ਗਾਲਿਬ ,ਮਹਿੰਦਰ ਪੱਪੀ ਆਦਿ ਹਾਜ਼ਰ ਸਨ  ।