ਲੁਧਿਆਣਾ

  ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ

ਹਠੂਰ,12,ਫਰਵਰੀ-(ਕੌਸ਼ਲ ਮੱਲ੍ਹਾ)-ਪਿਛਲੇ ਦੋ ਮਹੀਨਿਆ ਤੋ ਬੰਦ ਪਏ ਸਕੂਲ ਖੁੱਲ੍ਹਣ ਦੀ ਖੁਸੀ ਨੂੰ ਮੱਖ ਰੱਖਦਿਆ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਵੱਲੋ ਸਕੂਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸਕੂਲੀ ਬੱਚਿਆ ਨੇ ਰਸ-ਭਿੰਨਾ ਕੀਰਤਨ ਕੀਤਾ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਅਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸਾਇਆ ਹੇਠ ਸਕੂਲ ਖੋਲਿਆ ਹੈ।ਅਸੀ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਾਂ ਕਿ ਕੋਰੋਨਾ ਮਹਾਮਾਰੀ ਨੂੰ ਖਤਮ ਕੀਤਾ ਜਾਵੇ ਅਤੇ ਬੱਚਿਆ ਦੀ ਪੜ੍ਹਾਈ ਨਿਰਵਿਘਨ ਚੱਲਦੀ ਰਹੇ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਕੂਲ ਦੇ ਸਟਾਫ ਨੇ ਪਾਠੀ ਸਿੰਘਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਬੱਚਿਆ ਦੇ ਮਾਪਿਆ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ ਅਤੇ ਸਕੂਲ ਦਾ ਸਟਾਫ  ਹਾਜ਼ਰ ਸੀ।
ਫੋਟੋ ਕੈਪਸਨ:-ਪਾਠੀ ਸਿੰਘ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹੋਏ

ਭਾਈ ਗੁਰਚਰਨ ਸਿੰਘ ਗਰੇਵਾਲ , ਟਕਸਾਲੀ ਆਗੂ ਕਰਮਜੀਤ ਸਿੰਘ ਕਰਮਾ ਨੇ ਉਮੀਦਵਾਰ ਐਸ ਆਰ ਕਲੇਰ ਨੂੰ ਵੱਡੀ ਲੀਡ ਨਾਲ ਜਿੱਤਾਉਣ ਦਾ ਵਾਅਦਾ

ਸ੍ਰੋਮਣੀ ਅਕਾਲੀ ਦਲ(ਬਾਦਲ) ਅਤੇ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਐਸ ਆਰ ਕਲੇਰ ਦੇ ਹੱਕ ਵਿਚ ਵੋਟਰਾ ਦੀ ਹਨੇਰੀ ਵਗ ਚੁੱਕੀ ਹੈ- ਭਾਈ ਗੁਰਚਰਨ ਸਿੰਘ ਗਰੇਵਾਲ
ਹਠੂਰ,12,ਫਰਵਰੀ-(ਕੌਸ਼ਲ ਮੱਲ੍ਹਾ)-ਸ੍ਰੋਮਣੀ ਅਕਾਲੀ ਦਲ(ਬਾਦਲ) ਅਤੇ ਬਸਪਾ ਗਠਜੋੜ ਦੇ ਸਾਝੇ ਉਮੀਦਵਾਰ ਐਸ ਆਰ ਕਲੇਰ ਦੇ ਹੱਕ ਵਿਚ ਵੋਟਰਾ ਦੀ ਹਨੇਰੀ ਵਗ ਚੁੱਕੀ ਹੈ।ਇਨ੍ਹਾ ਸਬਦਾ ਦਾ ਪ੍ਰਗਟਾਵਾ ਅੱਜ ਐਸ ਜੀ ਪੀ ਸੀ ਦੇ ਹਲਕਾ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਨਜਦੀਕੀ ਰਿਸਤੇਦਾਰ ਹਲਕੇ ਦੇ ਟਕਸਾਲੀ ਆਗੂ ਕਰਮਜੀਤ ਸਿੰਘ ਕਰਮਾ ਦੇ ਗ੍ਰਹਿ ਹਠੂਰ ਵਿਖੇ ਕੀਤਾ।ਇਸ ਮੌਕੇ ਉਮੀਦਵਾਰ ਐਸ ਆਰ ਕਲੇਰ ਨੇ ਕਿਹਾ ਕਿ ਜੋ ਪਿਆਰ ਮੈਨੂੰ ਜਗਰਾਓ ਹਲਕੇ ਦੇ ਵੋਟਰਾ ਤੋ ਮਿਲ ਰਿਹਾ ਹੈ ਮੈ ਇਸ ਪਿਆਰ ਦਾ ਸਦਾ ਰਿਣੀ ਰਹਾਗਾ।ਇਸ ਮੌਕੇ ਉਨ੍ਹਾ ਕਿਹਾ ਕਿ ਜਿੱਤ ਤੋ ਬਾਅਦ ਮੇਰੇ ਮੁੱਖ ਕੰਮ ਪਿੰਡ ਬੁਰਜ ਕੁਲਰਾ,ਹਠੂਰ,ਲੱਖਾ,ਮਾਣੂੰਕੇ,ਲੰਮਾ ਅਤੇ ਕਮਾਲਪੁਰਾ ਤੱਕ ਬੁਰੀ ਤਰ੍ਹਾ ਟੁੱਟੀ ਸੜਕ ਦਾ ਨਿਰਮਾਣ ਕਰਵਾਉਣਾ ਹੀ ਹੋਵੇਗਾ।ਇਸ ਮੌਕੇ ਟਕਸਾਲੀ ਆਗੂ ਕਰਮਜੀਤ ਸਿੰਘ ਕਰਮਾ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਅਤੇ ਉਮੀਦਵਾਰ ਐਸ ਆਰ ਕਲੇਰ ਨੂੰ ਵੱਡੀ ਲੀਡ ਨਾਲ ਜਿੱਤਾਉਣ ਦਾ ਵਾਅਦਾ ਕੀਤਾ।ਇਸ ਮੌਕੇ ਉਨ੍ਹਾ ਨਾਲ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ,ਜਥੇਦਾਰ ਪ੍ਰਮਿੰਦਰ ਸਿੰਘ ਚੀਮਾ,ਸਾਬਕਾ ਸਰਪੰਚ ਰੇਸਮ ਸਿੰਘ ਮਾਣੂੰਕੇ,ਸਾਬਕਾ ਚੇਅਰਮੈਨ ਨਿਰਮਲ ਸਿੰਘ ਮਾਣੂੰਕੇ,ਹਰਦੀਪ ਸਿੰਘ ਮਾਣੂੰਕੇ,ਪ੍ਰਧਾਨ ਜਗਦੀਸ ਸਿੰਘ ਮਾਣੂੰਕੇ,ਸਰਪੰਚ ਮਲਕੀਤ ਸਿੰਘ ਧਾਲੀਵਾਲ,ਸਾਬਕਾ ਪੰਚ ਹਰਜਿੰਦਰ ਸਿੰਘ,ਸਾਬਕਾ ਪੰਚ ਕਪੂਰ ਸਿੰਘ ਹੀਰਾ,ਸੁਖਵਿੰਦਰ ਸਿੰਘ ਫਰਵਾਹਾ,ਅਮਨਪ੍ਰੀਤ ਸਿੰਘ ਫਰਵਾਹਾ,ਸਾਬਕਾ ਪੰਚ ਬਲੌਰ ਸਿੰਘ ਲੱਖਾ,ਸਿਕੰਦਰ ਸਿੰਘ ਲੱਖਾ,ਡਾਇਰੈਕਟਰ ਬਲਜੀਤ ਸਿੰਘ,ਬਲਵੰਤ ਸਿੰਘ ਬਾਦਲ,ਬੀਸੀ ਵਿੰਗ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਕੰਬੋ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਰਾਮ ਸਿੰਘ ਸਰਾਂ,ਜਸਪਾਲ ਸਿੰਘ,ਪ੍ਰਿਤਪਾਲ ਸਿੰਘ,ਸੁਦਾਗਰ ਸਿੰਘ, ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:-ਸਾਬਕਾ ਵਿਧਾਇਕ ਐਸ ਆਰ ਕਲੇਰ ਪਿੰਡ ਹਠੂਰ ਵਿਖੇ ਗੱਲਬਾਤ ਕਰਦੇ ਹੋਏ

ਪਿੰਡ ਰਸੂਲਪੁਰ ਵਿਖੇ ਨਗਰ ਕੀਰਤਨ ਸਜਾਏ

 ਹਠੂਰ,12,ਫਰਵਰੀ (ਕੌਸ਼ਲ ਮੱਲ੍ਹਾ) ਭਗਤ ਰਵਿਦਾਸ ਜੀ  ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ ਪਿੰਡ ਰਸੂਲਪੁਰ (ਮੱਲ੍ਹਾ) ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਲਾਨਾ ਨਗਰ ਕੀਰਤਨ ਸਜਾਇਆ ਗਿਆ।ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਸੁੰਦਰ ਫੁੱਲਾ ਨਾਲ ਸਜਾਇਆ ਹੋਇਆ ਸੀ।ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ।ਇਸ ਮੌਕੇ ਸਕੂਲੀ ਬੱਚੇ ਆਪਣੇ ਹੱਥਾ ਵਿਚ ਪੀਲੀਆ ਝੰਡੀਆ ਫੜ੍ਹ ਕੇ ਨਗਰ ਕੀਰਤਨ ਦਾ ਸਵਾਗਤ ਕਰ ਰਹੇ ਸਨ ਅਤੇ ਨਗਰ ਕੀਰਤਨ ਵਾਲੀ ਪਾਲਕੀ ਅੱਗੇ ਫੌਜੀ ਬੈਂਡ ਅਤੇ ਨਹਿੰਗ ਸਿੰਘਾ ਦੀ ਗੱਤਕਾ ਪਾਰਟੀ ਆਪਣੀ ਕਲਾ ਦੇ ਜੌਹਰ ਦਿਖਾ ਰਹੇ ਸਨ।ਇਸ ਮੌਕੇ ਕੀਰਤਨੀ ਜੱਥੇ ਨੇ ਆਪਣੀ ਰਸ ਭਿੰਨੀ ਅਵਾਜ ਵਿਚ ਸਾਰਾ ਦਿਨ ਕੀਰਤਨ ਕੀਤਾ ਅਤੇ ਵੱਖ-ਵੱਖ ਢਾਡੀ ਜੱਥਿਆ ਨੇ ਭਗਤ ਸ੍ਰੀ ਰਵਿਦਾਸ ਜੀ  ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਹ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਰਸਤਿਆ ਤੋ ਹੁੰਦਾ ਹੋਇਆ ਵਾਪਸ ਸ੍ਰੀ ਗੁਰਦੁਆਰਾ ਭਗਤ ਰਵੀਦਾਸ ਜੀ ਪਿੰਡ ਰਸੂਲਪੁਰ ਵਿਖੇ ਪੁੱਜਾ।ਅੰਤ ਵਿਚ ਗੁਰਦੁਆਰਾ ਸ੍ਰੀ ਭਗਤ ਰਵਿਦਾਸ ਜੀ  ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਅਤੇ ਸਮੂਹ ਕਮੇਟੀ ਨੇ ਨਗਰ ਕੀਰਤਨ ਮੌਕੇ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾ ਅਤੇ ਪੰਜ ਪਿਆਰਿਆ ਨੂੰ ਸਿਰਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ,ਬੇਅੰਤ ਸਿੰਘ,ਹਰਪਾਲ ਸਿੰਘ,ਸਾਬਕਾ ਸਰਪੰਚ ਜਥੇਦਾਰ ਜੋਗਿੰਦਰ ਸਿੰਘ ਰਸੂਲਪੁਰ,ਸਾਬਕਾ ਪੰਚ ਗੁਰਚਰਨ ਸਿੰਘ,ਬੂਟਾ ਸਿੰਘ,ਕਾਲਾ ਸਿੰਘ,ਗੁਰਪ੍ਰੀਤ ਸਿੰਘ,ਓਕਾਰ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ।
ਫੋਟੋ ਕੈਪਸਨ:-ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਅਤੇ ਨਾਲ ਹੈ ਸ੍ਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ

ਸੰਧੂ ਦੀ ਜਿੱਤ ਲਈ ਐਨ ਆਰ ਆਈ ਉਤਾਵਲੇ—ਜਸਮਿੰਦਰ ਸਿੰਘ ਯੂ ਐਸ ਏ

ਮੁੱਲਾਂਪੁਰ ਦਾਖ 11 ਫਰਬਰੀ (ਸਤਵਿੰਦਰ ਸਿੰਘ ਗਿੱਲ )—20 ਫਰਬਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿਥੇ ਹਲਕੇ ਦਾਖੇ ਦਾ ਵੋਟਰ ਕੈਪਟਨ ਸੰਧੂ ਨੂੰ ਜਿਤਾਉਣ ਲਈ ਪੱਬਾਂ ਭਾਰ ਹੈ ਉਥੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਵੀ ਸਖ਼ਤ ਮਿਹਨਤ ਕਰ ਰਹੇ ਹਨ ਤਾਂ ਜੌ ਕੈਪਟਨ ਸੰਦੀਪ ਸੰਧੂ ਵੱਡੇ ਫਰਕ ਨਾਲ ਜਿੱਤ ਦਰਜ ਕਰ ਸਕੇ ਇਹਨਾ ਸ਼ਬਦਾਂ ਦਾ ਪ੍ਰਗਟਾਵਾ ਜਸਮਿੰਦਰ ਸਿੰਘ( ਜੰਡੀ )ਯੂ ਐੱਸ ਏ ਕੈਪਟਨ ਸੰਧੂ ਨੂੰ ਪਿੰਡ ਚ ਜੀ ਆਇਆ ਆਖਣ ਉਪਰੰਤ ਕੀਤਾ। ਉਹਨਾ ਦੇ ਨਾਲ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਜੰਡੀ ਤੇ ਸਰਪੰਚ ਗੁਲਵੰਤ ਸਿੰਘ ਜੰਡੀ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਉਹਨਾ ਦੇ ਪਿੰਡ ਵਿਚੋ ਹੀ ਨਹੀਂ ਬਲਕਿ ਇਲਾਕੇ ਭਰ ਦੇ ਪਿੰਡਾਂ ਵਿਚੋ ਕੈਪਟਨ ਸੰਦੀਪ ਸੰਧੂ ਦੀ ਵੱਡੇ ਫਰਕ ਨਾਲ ਜਿੱਤ ਹੋਵੇਗੀ । ਇਸ ਮੌਕੇ ਸਰਪੰਚ ਗੁਰਵੰਤ ਸਿੰਘ ਭੁੱਲਰ,ਸੰਮਤੀ ਮੈਂਬਰ ਗੁਰਜੀਤ ਸਿੰਘ  ਜੰਡੀ,ਯੂਥ ਆਗੂ ਹਰਮਨ ਸਿੰਘ,ਕਮਿਕਰ ਸਿੰਘ ਯੂ ਐਸ ਏ,ਕੁਲਵਿੰਦਰ ਸਿੰਘ,ਨੰਬਰਦਾਰ ਚਰਨ ਸਿੰਘ,ਆਤਮਾ ਸਿੰਘ,ਜੋਰਾ ਸਿੰਘ,ਗੁਲਜ਼ਾਰ ਸਿੰਘ ਸਿਧਵਾ ਬੇਟ,ਸਰਪੰਚ ਪਰਮਜੀਤ ਸਿੰਘ ਸਿੱਧਵਾਂ ਬੇਟ,ਬਲਰਾਜ ਸਿੰਘ ਤੂਰ,ਉਪਿੰਦਰਪਾਲ਼ ਸਿੰਘ ਗਰੇਵਾਲ,ਸੁਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਹਾਜਰ ਸਨ।

ਸੰਧੂ ਦੇ ਹੱਕ ਚ ਹਸਨਪੁਰ ਪਿੰਡ ਦੇ ਇਕੱਠ ਨੇ ਖੜ੍ਹੀ ਕੀਤੀ ਲੋਕ ਲਹਿਰ

ਵਿਕਾਸ ਬਦਲੇ ਵੋਟ ਪਾਵਾਗੇ—ਸਰਪੰਚ ਹਸਨਪੁਰ

ਮੁੱਲਾਂਪੁਰ ਦਾਖਾ 11 ਫਰਬਰੀ (ਸਤਵਿੰਦਰ ਸਿੰਘ ਗਿੱਲ  )  ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਅੰਦਰ ਪਿਛਲੇ ਢਾਈ ਸਾਲਾਂ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਸਾਂਝੀ ਬਣੇ  ਕੈਪਟਨ ਸੰਧੂ ਵੱਲੋਂ ਕੀਤੀ ਮਿਹਨਤ ਦਾ ਨਤੀਜਾ ਹੀ ਹੈ ਕਿ ਉਨ੍ਹਾਂ ਵੱਲੋਂ ਨੁੱਕੜ ਮੀਟਿੰਗਾਂ ਜ਼ਰੀਏ ਕੀਤੇ ਜਾਂਦੇ ਇਕੱਠਾਂ ਵਿਚ ਜੁੜਦੇ ਲੋਕਾਂ ਦੇ ਆਪ-ਮੁਹਾਰੇ ਇਕੱਠ ਕੈਪਟਨ ਸੰਧੂ  ਦੇ ਹੱਕ ਵਿਚ ਵੱਡੀ ਲੋਕ ਲਹਿਰ ਖੜ੍ਹੀ ਕਰ ਰਹੇ ਹਨ। ਅੱਜ ਹਲਕਾ ਦਾਖਾ ਦੇ ਪਿੰਡ ਹਸਨਪੁਰ ਵਿੱਚ ਕਾਂਗਰਸੀ ਵਰਕਰਾਂ ਅਤੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ  ਕੀਤੀ ਜਿਸ ਦੀ ਅਗਵਾਈ ਸਰਪੰਚ ਗੁਰਚਰਨ ਸਿੰਘ ਹਸਨਪੁਰ ਅਤੇ ਜਗਰੂਪ ਸਿੰਘ ਹਸਨਪੁਰ ਨੇ ਕੀਤੀ । ਰਾਮਦਾਸੀਆ ਧਰਮਸ਼ਾਲਾ ਪਿੰਡ ਹਸਨਪੁਰ ਚ ਪੁੱਜੇ ਕੈਪਟਨ ਸੰਧੂ ਨੇ ਕਿਹਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੇ ਆਗੂਆਂ ਅਤੇ ਵਰਕਰਾਂ ਦਾ ਸਨਮਾਨ ਨਹੀਂ ਕਰਦੀਆਂ ਉਹ ਡੁੱਬ ਜਾਂਦੀਆਂ ਹਨ। ਇਸ ਮੌਕੇ ਕੈਪਟਨ ਸੰਧੂ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਮੈਂ ਢਾਈ ਸਾਲ ਵਿੱਚ ਅੱਜ ਪਹਿਲੀ ਵਾਰ ਤੁਹਾਡੇ ਪਿੰਡ ਆਪਣੀ ਖਾਤਰ ਆਇਆ ਹਾਂ,ਕਿ ਮੈਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਆਪ ਬਾਰੇ ਕੁਝ ਕਹਿਣ ਦੀ ਲੋੜ ਨਹੀਂ ਲੋਕਾਂ ਨੂੰ ਆਪ ਹੀ ਪਤਾ ਹੈ ਅਤੇ ਇਸੇ ਕਰ ਕੇ ਹਲਕੇ ਦੇ ਲੋਕ ਕਾਂਗਰਸ ਦੇ ਹੱਕ ਵਿਚ ਫ਼ਤਵਾ ਦੇਣਗੇ।  ਕੈਪਟਨ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਸਹਿਯੋਗ ਨਾਲ ਹੀ ਹਲਕਾ ਦਾਖਾ ਦੀ ਸੀਟ ਕਾਂਗਰਸ ਹਾਈਕਮਾਂਡ ਦੀ ਝੋਲੀ ਵਿਚ ਪਾਈ ਜਾ ਸਕੇਗੀ ,ਅਤੇ ਤਾਂ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ।ਬਾਕੀ ਕੈਪਟਨ ਸੰਧੂ ਨੇ ਕਿਹਾ ਕਿ ਮੈਂ ਕਿਸੀ ਵੀ ਵਿਰੋਧੀ ਦੇ ਬਾਰੇ ਬੋਲ ਕੇ ਵੋਟ ਨਹੀਂ ਮੰਗਣੀ ਬਲਕਿ ਜੌ ਮੈਂ ਕੇ ਸਕਦਾ ਹਾਂ ਉਹ ਆਖ ਕੇ ਵੋਟ ਪਾਉਣ ਦੀ ਅਪੀਲ ਕਰੂਗਾ। ਢਾਈ ਸਾਲਾਂ ਵਿਚ ਹਲਕੇ ਦੇ ਸ਼ਹਿਰ ਮੁੱਲਾਂਪੁਰ ਦੇ ਵਿਕਾਸ ਵਾਸਤੇ 55 ਕਰੋੜ ਰੁਪਏ ਖਰਚੇ ਜਿਸ ਵਿਚ ਲੋਕਾਂ ਦੀ ਮੁੱਖ ਲੋੜ ਬੱਸ ਅੱਡਾ ਵੀ ਬਣਾਇਆ। ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ,ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਹਸਨਪੁਰ,ਸਰਪੰਚ ਗੁਰਚਰਨ ਸਿੰਘ ,ਪੰਚ ਮਨਜੀਤ ਕੌਰ,ਮਨਪ੍ਰੀਤ ਸਿੰਘ ਪੰਚ,ਸਾਬਕਾ ਪੰਚ ਜਸਵੰਤ ਸਿੰਘ,ਕੈਪਟਨ ਜਸਵੀਰ ਸਿੰਘ,ਬਲਵੰਤ ਸਿੰਘ,ਅਜਮੇਰ ਸਿੰਘ,ਮਨਪ੍ਰੀਤ ਸਿੰਘ,ਮਿਲਖਾ ਸਿੰਘ,ਹੌਲਦਾਰ ਗੁਰਮੇਲ ਸਿੰਘ,ਮਨਪ੍ਰੀਤ ਸਿੰਘ ਮੰਨਾ,ਕੁਲਜੀਤ ਸਿੰਘ,ਬਲਜੀਤ ਸਿੰਘ,ਹਰਦੇਵ ਸਿੰਘ,ਗੁਰਪਰੀਤ ਸਿੰਘ,ਤਰਸੇਮ ਸਿੰਘ,ਮਨਪ੍ਰੀਤ ਸਿੰਘ ,ਸਰਬਜੀਤ ਕੌਰ ਸਾਬਕਾ ਪੰਚ, ਜੇ ਈ ਸੁਰਜੀਤ ਸਿੰਘ,ਕੈਪਟਨ ਜੋਰਾ ਸਿੰਘ ਅਤੇ ਮਨਜੀਤ ਸਿੰਘ ਆਦਿ ਹਾਜਰ ਸਨ।

ਹਲਕਾ ਦਾਖਾ ਦੀਆਂ ਸੜਕਾਂ ’ਤੇ ਸੋ ਕਰੋੜ ਰੁਪਏ ਖਰਚੇ - ਕੈਪਟਨ ਸੰਧੂ 

ਪਿੰਡ ਭਨੋਹੜ ਵਿਖੇ ਕੈਪਟਨ ਸੰਧੂ ਦਾ ਹੋਇਆ ਵਿਸ਼ੇਸ਼ ਸਨਮਾਨ 
ਮੁੱਲਾਂਪੁਰ ਦਾਖਾ 11 ਫਰਵਰੀ (ਸਤਵਿੰਦਰ ਸਿੰਘ ਗਿੱਲ   ) – ਪੰਜਾਬ ਦੇ ਜਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁਹਿੰਮ ਉਸ ਸਮੇਂ ਸਿਖਰਾਂ ’ਤੇ ਪਹੁੰਚ ਗਈ ਜਦੋਂ ਮੁੱਲਾਂਪੁਰ ਸ਼ਹਿਰ ਦੇ ਲਾਗਲੇ ਪਿੰਡ ਭਨੋਹੜ (ਪੰਜਾਬ)  ਵਿੱਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਇਹ ਵਾਅਦਾ ਕੀਤਾ ਕਿ 20 ਫਰਵਰੀ ਨੂੰ ਉਹ ਆਪਣੀਆਂ ਸਾਰੀਆਂ ਵੋਟਾਂ ਚੋਣ ਨਿਸ਼ਾਨ ਹੱਥ ਪੰਜੇ ’ਤੇ ਪਾਉਣਗੇ।
        ਦੇਰ ਸ਼ਾਮ ਹੋਈ ਬਲਾਕ ਸੰਮਤੀ ਮੈਂਬਰ ਦਰਸ਼ਨ ਸਿੰਘ ਅਤੇ ਕਾਂਗਰਸੀ ਆਗੂ ਬੂਟਾ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਲਹਿਰ ਖੜ੍ਹੀ ਕਰ ਗਈ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਵਿੱਚ ਵਿਸ਼ਵਾਸ ਰੱਖਦੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਸੌ ਗਿਆਰਾਂ ਦਿਨਾਂ ਦੀ ਸਰਕਾਰ ਵਿੱਚ ਜੋ ਇਤਿਹਾਸਕ ਕੰਮ ਕੀਤੇ, ਉਸ ਦੀ ਕਿਤੇ ਵੀ ਮਿਸਾਲ ਨਹੀਂ ਮਿਲਦੀ। ਕੈਪਟਨ ਸੰਧੂ ਨੇ ਕਿਹਾ ਕਿ ਬਿਜਲੀ ਦੀਆਂ ਦਰਾਂ ਵਿੱਚ ਭਾਰੀ ਕਟੌਤੀ ਕਰਨੀ ਅਤੇ ਡੀਜਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਰਨੀ ਵੀ ਪੰਜਾਬ ਵਾਸੀਆਂ ਦੇ ਹੱਕ ਵਿੱਚ ਲਏ ਹੋਏ ਫੈਸਲੇ ਸਨ। ਉਨਾਂ ਕਿਹਾ ਕਿ ਆਉਣ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਤਿਆਰ ਕੀਤਾ ਪੰਜਾਬ ਮਾਡਲ ਪੰਜਾਬ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਇਹ ਕੰਧ ’ਤੇ ਲਿਖਿਆ ਕੋਰਾ ਸੱਚ ਹੈ ਕਿ ਸੂਬੇ ਦੇ ਲੋਕ ਇਹ ਫੈਸਲਾ ਲੈ ਚੁੱਕੇ ਹਨ ਕਿ ਅਗਲੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੀ ਹੋਣਗੇ।
               ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਜਗਜੀਤ ਸਿੰਘ, ਕਰਮਜੀਤ ਕੌਰ (ਸਾਰੇ ਪੰਚ), ਪਿ੍ਰਤਪਾਲ ਸਿੰਘ, ਬੂਟਾ ਸਿੰਘ, ਨਸੀਬ ਸਿੰਘ (ਸਾਰੇ ਸਾਬਕਾ ਪੰਚ), ਹਰਿੰਦਰ ਸਿੰਘ ਨੰਬਰਦਾਰ, ਲਾਲੀ ਸਿੰਘ ਭਨੋਹੜ, ਅਰਪਨਜੋਤ ਸਿੰਘ ਅਤੇ ਲੱਛਮਣ ਸਿੰਘ ਫੌਜੀ ਆਦਿ ਹਾਜਰ ਸਨ।

ਤੇਜੀ ਸੰਧੂ ਦੇ ਹੱਕ 'ਚ ਨੁੱਕੜ ਮੀਟਿੰਗ ਦੌਰਾਨ ਪਿੰਡਾਂ ਤੋਂ ਵੱਡਾ ਹੁੰਘਾਰਾ 

ਸਰਕਾਰ ਬਣਨ 'ਤੇ ਪਿੰਡਾਂ ਦੀ ਨੁਹਾਰ ਬਦਲ ਦਿਆਂਗੇ- ਤੇਜੀ ਸੰਧੂ
ਜਗਰਾਓਂ 11 ਫ਼ਰਵਰੀ (ਅਮਿਤ ਖੰਨਾ)-ਵਿਧਾਨ ਸਭਾ ਹਲਕਾ ਜਗਰਾਉਂ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਤਜਿੰਦਰ ਕੌਰ ਤੇਜੀ ਸੰਧੂ  ਵੱਲੋਂ ਵੱਲੋਂ ਕਈ ਪਿੰਡਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਪਿੰਡ ਕੌਂਕੇ, ਮੱਲਾ, ਡੱਲਾ , ਚੱਕਰ ,ਦੇਹੜਕਾ, ਅਖਾੜਾ ,ਚੀਮਾ,  ਲੱਖਾਂ ਹਟੂਰ,  ਨੇ ਕਾਰਵਾਈ ਤੇਜੀ ਸੰਧੂ ਉਮੀਦਵਾਰ ਲੋਕ ਇਨਸਾਫ਼ ਪਾਰਟੀ ਦੀ ਪਿੰਡ ਵਾਸੀਆਂ ਦੀ ਮਿੱਟਿੰਗ ਨੇ ਦੱਸਿਆ ਕਿ ਇਸ ਵਾਰ ਅਸੀਂ ਲੋਕ ਇਨਸਾਫ ਪਾਰਟੀ ਦੀ ਸਰਕਾਰ ਬਣਾਵਾਂਗੇ  ਅਤੇ ਤੇਜੀ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਿੰਡਾਂ ਤੇਜੀ ਸੰਧੂ ਨੇ ਦੱਸਿਆ ਕਿ ਸਭ ਬੜੇ ਪਿਆਰ ਨਾਲ ਉਨ੍ਹਾਂ ਨੂੰ ਮਿਲੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ । ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਮਿਲੇ ਲੋਕਾਂ ਦੇ ਭਰਪੂਰ ਹੁੰਗਾਰੇ ਨੇ ਦੱਸ ਦਿੱਤਾ ਕਿ ਪਿੰਡਾਂ ਦੇ ਲੋਕ ਵੀ ਬਦਲਾਅ ਲਈ ਤਿਆਰ ਹਨ   ਪਿੰਡਾਂ ਦੇ  ਤੁਹਾਡੇ ਪੈਂਡਿੰਗ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਇਸ ਮੌਕ ਸੁਖਦੇਵ ਸਿੰਘ ਡੱਲਾ ਜਗਰੂਪ ਸਿੰਘ ਸੂਹੀ ਕਮਲ ਅਖਾੜਾ  ਰਾਜਵਿੰਦਰ ਸਿੰਘ ਜੱਸੋਵਾਲ ਸਰਬਜੀਤ ਸਿੰਘ ਸਿੱਧੂ ਨਿਰਮਲ ਸਿੰਘ ਸੰਘੇੜਾ ਜਗਰਾਜ ਸਿੰਘ ਲਾਡੀ ਸੁਰਜੀਤ ਸਿੰਘ ਜਨੇਤਪੁਰਾ  ਗੁਰਸੇਵਕ ਸਿੰਘ ਸ਼ੇਰਪੁਰ ਵਿਕਾਸ ਮਠਾੜੂ ਕੁਲਵਿੰਦਰ ਕੌਰ ਬਜ਼ੁਰਗ ਪਰਮਜੀਤ ਕੌਰ ਕੱਕੜ ਤਿਹਾੜਾ ਰਾਜਿੰਦਰ ਸਿੰਘ ਜਗਰਾਓਂ ਆਦਿ ਹਾਜ਼ਰ

ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਵੋਟ ਦੀ ਅਪੀਲ ਕਰ ਰਿਹਾ ਜੱਗਾ  

ਜਗਰਾਉਂ  (  ਅਮਿਤ ਖੰਨਾ  ) ਜਗਰਾਉਂ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਸਥਾਨਕ ਲੀਡਰਸ਼ਿਪ ਨਾਲ ਅੱਜ ਇਲਾਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਵੋਟ ਦੀ ਅਪੀਲ ਕੀਤੀ  । ਪਿੰਡ ਅਲੀਗਡ਼੍ਹ ਵਿਖੇ  ਉਨ੍ਹਾਂ ਦੇ ਹੱਕ ਵਿਚ ਰੱਖੇ ਗਏ ਸਮਾਗਮ ਵਿਚ ਵੱਡੇ ਇਕੱਠ ਨੇ ਸ਼ਮੂਲੀਅਤ ਕਰਦਿਆਂ ਵੋਟ ਪਾ ਕੇ ਜਿਤਾਉਣ ਦਾ ਭਰੋਸਾ ਦਿੱਤਾ ।  ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ  ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਇਸ ਲਈ ਸ਼ਾਮਲ ਹੋਏ ਹਨ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੀ ਨੁਹਾਰ ਬਦਲ ਕੇ ਹਰ ਇਕ ਵਰਗ ਦੀ  ਬਾਂਹ ਫੜੀ ।  ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਜਗਰਾਉਂ ਦੇ ਲੋਕ  ਕਾਂਗਰਸ ਸਰਕਾਰ ਵੱਲੋਂ ਪਿਛਲੇ ਪੰਜ ਸਾਲ ਕੀਤੇ ਵਿਕਾਸ ਕੰਮਾਂ ਸਦਕਾ ਕਾਂਗਰਸ ਦੇ ਨਾਲ ਖੜ੍ਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦਾ ਮੁੜ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਉਨ੍ਹਾਂ ਨੂੰ  ਵੋਟ ਪਾਉਣ । ਉਨ੍ਹਾਂ ਕਿਹਾ ਕਿ ਇਸ ਵਾਰ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨੀ ਤੈਅ ਹੈ   ।ਇਸ ਲਈ ਵਿਰੋਧੀ ਪਾਰਟੀਆਂ ਦੇ ਭੰਡੀ ਪ੍ਰਚਾਰ ਵਿੱਚ ਆ ਕੇ ਧੋਖਾ ਨਾ ਖਾ ਜਾਇਓ  ਆਪਣਾ ਇਕ ਇਕ ਕੀਮਤੀ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਪੰਜੇ ਤੇ ਲਾਉਣ ਤਾਂ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਜਗਰਾਉਂ ਤੋਂ ਵੱਡਾ ਯੋਗਦਾਨ ਪਾਇਆ ਜਾ ਸਕੇ ਇਸ ਮੌਕੇ ਸਰਪੰਚ ਹਰਦੀਪ ਸਿੰਘ ਲਾਲੀ  ਨੇ ਦਾਅਵਾ ਕੀਤਾ ਕਿ ਅਲੀਗਡ਼੍ਹ ਤੋਂ ਇਕ ਇਕ ਵੋਟ ਕਾਂਗਰਸ ਨੂੰ ਪਾਈ ਜਾਵੇਗੀ ਕਿਉਂਕਿ ਕਾਂਗਰਸ ਪਾਰਟੀ ਨੇ ਪਿਛਲੇ ਤਿੰਨ ਸਾਲਾਂ ਵਿਚ ਹਲਕੇ ਦੇ ਵਿਕਾਸ ਲਈ ਜਿੱਥੇ ਕਰੋੜਾਂ ਰੁਪਏ ਖਰਚ ਕੀਤੇ ਉੱਥੇ ਅਲੀਗਡ਼੍ਹ ਪਿੰਡ ਨੂੰ   63 ਲੱਖ ਰੁਪਏ ਦੀ ਗਰਾਂਟ ਨਾਲ ਨਿਵਾਜ਼ਿਆ   ।ਇਸ ਮੌਕੇ ਜ਼ਿਲ੍ਹਾ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸੋਨੀ ਗਾਲਿਬ , ਕਾਂਗਰਸੀ ਆਗੂ ਮੇਜਰ ਸਿੰਘ ਭੈਣੀ ਜਗਰਾਉਂ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ,  ਜਗਤਾਰ ਸਿੰਘ ਸਿੱਧੂ, ਜਗਰਾਜ ਸਿੰਘ,  ਹਰਪ੍ਰੀਤ ਸਿੰਘ , ਮਲਕੀਅਤ ਸਿੰਘ , ਬਲਵੀਰ ਸਿੰਘ , ਜਰਨੈਲ ਕੌਰ,  ਬਲਵਿੰਦਰ ਸਿੰਘ , ਨਿਰਮਲ ਸਿੰਘ , ਜਤਿੰਦਰਪਾਲ ਸਿੰਘ, ਕਪੂਰ ਸਿੰਘ ,  ਸੁਰਿੰਦਰ ਸਿੰਘ ਟੂਸਾ , ਸਰਪੰਚ ਕੁਲਵਿੰਦਰ ਸਿੰਘ

ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੂੰ ਮਿਲ ਰਿਹਾ ਹੈ ਮੰਡ ਚੋਂ ਭਰਵਾਂ ਹੁੰਗਾਰਾ

ਜਗਰਾਉਂ 11 ਫ਼ਰਵਰੀ (ਜਸਮੇਲ ਗ਼ਾਲਿਬ) ਅੱਜ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕੁਲਦੀਪ ਸਿੰਘ ਡੱਲਾ ਨੇ ਮੰਡ ਦੇ ਕਈ ਪਿੰਡਾਂ ਦਾ ਦੌਰਾ ਕੀਤਾ।ਅੱਜ ਸੰਯੁਕਤ ਮੋਰਚੇ ਦੇ ਉਮੀਦਵਾਰ ਕੁਲਦੀਪ ਸਿੰਘ ਨੇ ਅੱਜ ਕਈ ਪਿੰਡਾਂ ਵਿੱਚ ਭਰਵਾਂ ਚੋਣ ਜਲਸਾ ਕੀਤਾ ਗਿਆ।ਇਸ ਮੌਕੇ ਡੱਲੇ ਨੇ ਕਿਹਾ ਕਿ ਇਸ ਚੋਣ ਦੌਰਾਨ  ਕਿਸਾਨਾਂ ਤੇ   ਮਜ਼ਦੂਰਾਂ ਨੂੰ ਰਵਾਇਤੀ ਰਾਜਨੀਤਕ ਪਾਰਟੀਆਂ ਨੂੰ ਸੱਤਾ ਤੋਂ ਪਾਸੇ ਧੱਕਣ ਲਈ ਜਾਗਰੂਕ ਹੋ ਕੇ ਆਪਣੀ ਵੋਟ ਦੀ ਵਰਤੋਂ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ ਹੈ ਕਿ ਦਿੱਲੀ ਦੀ ਮੋਦੀ ਸਰਕਾਰ ਖ਼ਿਲਾਫ਼ ਕਾਲੇ ਕਾਨੂੰਨ ਵਿਰੁੱਧ ਲੰਬੀ ਲੜਾਈ ਚ ਉਤਾਰਿਆ ਯੁਕਤ ਸਮਾਜ ਮੋਰਚੇ ਚ ਨਵੇਂ ਬਦਲਾਅ ਲਈ ਇਕ ਹੋਰ ਜੰਗ ਲੜ ਰਿਹਾ ਹੈ  ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਭਾਵੇਂ ਰਾਜਨੀਤਕ ਪਾਰਟੀਆਂ ਦੇ ਰੌਲੇ ਦੌਰਾਨ ਕਿਸਾਨ ਮੋਰਚਾ ਪਿੱਛੇ ਦਿਖ ਰਿਹਾ ਹੈ ਪਰ ਪਿੰਡਾਂ ਚ ਸੰਯੁਕਤ ਮੋਰਚੇ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਇਸ ਚੋਣ ਦੌਰਾਨ ਇਹ ਮੋਰਚਾ ਪੰਜਾਬ ਚ ਹੋਰ ਮਜ਼ਬੂਤ ਹੋ ਕੇ ਉਤਰੇਗਾ।ਇਸ ਸਮੇਂ ਹਰਚਰਨ ਸਿੰਘ ਚਕਰ ਦਲੀਪ ਸਿੰਘ ਚਕਰ ਬੂਟਾ ਸਿੰਘ ਮਾਲਕ ਜਥੇਦਾਰ ਹਰੀ ਸਿੰਘ ਫਤਿਹਗੜ੍ਹ ਸਿਵੀਆਂ ਮਨੀ ਸਧਾਰ ਰਾਜ ਗਗੜਾ ਲਵਪ੍ਰੀਤ  ਸਿੰਘ ਪਿੰਡ ਤਿਹਾੜਾ ਤੋਂ ਰਾਜਿੰਦਰ ਸਿੰਘ ਗੁਰਦੇਵ ਸਿੰਘ ਕੁਲਦੀਪ ਸਿੰਘ ਗੁਰਸੇਵਕ ਸਿੰਘ ਮੇਜਰ ਸਿੰਘ ਅਜਮੇਰ ਗਾਲਬ ਹਰਿਮੰਦਰ ਸਿੰਘ ਕਮਲਜੀਤ ਸਿੰਘ ਕੁਲਵੀਰ ਸਿੰਘ ਜਗਦੀਪ ਸਿੰਘ ਗੁਰਦੀਪ  ਗੁਰਦੀਪ ਸਿੰਘ ਆਦਿ ਹਾਜ਼ਰ ਸਨ।

ਪਿੰਡ ਚੀਮਿਆਂ ‘ਚ ਚੱਲਿਆ ਆਮ ਆਦਮੀ ਪਾਰਟੀ ਦਾ ਯਾਦੂ

ਲੋਕ ਆਪ ਮੁਹਾਰੇ ਬੀਬੀ ਮਾਣੂੰਕੇ ਦੇ ਹੱਕ ‘ਚ ਨਿੱਤਰੇ

ਜਗਰਾਉਂ , 11 ਫ਼ਰਵਰੀ ( ਜਸਮੇਲ ਗ਼ਾਲਿਬ )ਅਕਾਲੀਆਂ ਦੇ ਗੜ੍ਹ ਮੰਨੇ ਜਾਂਦੇ ਪਿੰਡ ਚੀਮਿਆਂ ‘ਚ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਹਿਰ ਚੱਲ ਪਈ ਹੈ ਤੇ ਪਿੰਡ ਦੇ ਲੋਕ ਆਪ ਮੁਹਾਰੇ ‘ਆਪ’ ਉਮੀਦਵਾਰ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਨਿੱਤਰ ਆਏ ਹਨ। ਜਿਵੇਂ ਹੀ ਪਿੰਚ ਚੀਮਾਂ ਦੇ ਨੌਜੁਆਨ ਨੰਬਰਦਾਰ ਹਰਦੀਪ ਸਿੰਘ ਸਿੱਧੂ ਨੇ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਨੁੱਕੜ ਮੀਟਿੰਗ ਦਾ ਪ੍ਰਬੰਧ ਕੀਤਾ ਤਾਂ ਵੱਡੀ ਗਿਣਤੀ ਵਿੱਚ ਇਕੱਠੇ ਲੋਕਾਂ ਨੇ ਬੀਬੀ ਮਾਣੂੰਕੇ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿਤਾਉਣ ਤੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਨਾਉਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਬੋਲਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਵਧੀਕੀਆਂ ਤੋਂ ਅੱਕੇ ਹੋਏ ਲੋਕ ਬਦਲਾ ਚਾਹੁੰਦੇ ਹਨ ਅਤੇ ਪੰਜਾਬ ਦੇ ਲੋਕ ਅਕਾਲੀ-ਕਾਂਗਰਸੀਆਂ ਦੇ 71 ਸਾਲਾਂ ਤੋਂ ਚੱਲੇ ਆ ਰਹੇ ਭ੍ਰਿਸ਼ਟ ਨਿਜ਼ਾਮ ਨੂੰ ਬਦਲਣ ਲਈ ਪੱਬਾਂ ਭਾਰ ਹਨ। ਜਿਸ ਕਰਕੇ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਬਨਾਉਣ ਜਾ ਰਹੀ ਹੈ।  ਉਹਨਾਂ ਆਖਿਆ ਕਿ ‘ਆਪ’ ਦੀ ਸਰਕਾਰ ਬਣਨ ਤੇ ਦਿੱਲੀ ਦੀ ਤਰਾਂ ਸਿੱਖਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ, ਪੰਜਾਬ ਵਿੱਚੋਂ ਗੁੰਡਾ ਰਾਜ ਤੇ ਮਾਫੀਆ ਖਤਮ ਕੀਤਾ ਜਾਵੇਗਾ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਗਰੀਬ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ, 18 ਸਾਲ ਤੋਂ ਉੱਪਰ ਹਰ ਇੱਕ ਔਰਤ ਨੂੰ 
ਇੱਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਅਤੇ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਬੀਬੀ ਮਾਣੂੰਕੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਐਤਕੀਂ ਅਕਾਲੀਆਂ, ਕਾਂਗਰਸੀ ਤੇ ਭਾਜਪਾ ਦਾ ਤਖਤਾ ਪਲਟ ਦੇਣ ਆਪਣਾ ਰਾਜ ਸਥਾਪਿਤ ਕਰਨ। ਇਸ ਮੌਕੇ ਉਹਨਾਂ ਦੇ ਨਾਲ ਨੰਬਰਦਾਰ ਹਰਦੀਪ ਸਿੰਘ ਸਿੱਧੀ, ਇਕਬਾਲ ਸਿੰਘ, ਪਰਮਜੀਤ ਸਿੰਘ ਪੰਮੀ, ਕੇਵਲ ਸਿੰਘ ਸਿੱਧੂ, ਪੰਚ ਚੂਹੜ ਸਿੰਘ, ਰਾਮਾ ਸਿੰਘ,  ਨਛੱਤਰ ਸਿੰਘ, ਬਿਕਰਮ ਸਿੰਘ, ਰਵਿੰਦਰ ਸਿੰਘ ਬਿੰਦੂ, ਰਣਦੀਪ ਸਿੰਘ, ਜਸਵੰਤ ਸਿੰਘ, ਪਿਆਰਾ ਸਿੰਘ, ਪ੍ਰਦੀਪ ਸਿੰਘ, ਸ਼ਮਸ਼ੇਰ ਸਿੰਘ, ਅਜੀਤ ਸਿੰਘ ਜੀਤਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸੁੱਚਾ ਸਿੰਘ, ਮੱਘਰ ਸਿੰਘ ਕਰੜੇ, ਸਾਬਕਾ ਪੰਚ ਜਸਵਿੰਦਰ ਸਿੰਘ ਮੀਤਕੇ, ਜਰਨੈਲ ਸਿੰਘ ਜੈਲਾ, ਮੱਖਣ ਸਿੰਘ ਫ਼ੌਜੀ , ਜੈਪਾਲ ਸਿੰਘ, ਸੱਗੜ ਸਿੰਘ ਆਦਿ ਵੀ ਹਾਜ਼ਰ ਸਨ।